ਸਾਡੀ ਬਰਬਾਦੀ ਦੀ ਮਿੱਤਰੋ, ਇਕ ਲੰਬੀ
ਕਹਾਣੀ ਹੈ
ਇਹਦੀ ਰੰਗਤ ਹੈ ਲਹੂ ਵਰਗੀ ਸੰਗੀਨਾਂ ਦੀ ਇਹ ਹਾਣੀ ਹੈ। |
ਸਿਰਾਂ ਦੇ ਸੋਇਆਂ
ਦੀ ਹੈ ਦਾਸਤਾਂ
ਮੰਨੂਆਂ ਦੀ ਵਾਢੀ ਹੈ
ਤਲੀ ਤੇ ਸੀਸ ਰੱਖਣ ਦੀ
ਹਕੀਕਤ ਵੀ ਅਸਾਡੀ ਹੈ।ਜਿਹੜੇ
ਹਰ ਸਾਲ ਆਉਂਦੇ ਸਨ
ਉਨ੍ਹਾਂ ਦੇ ਮੂੰਹ ਅਸਾਂ ਮੋੜੇ
ਅਸਾਂ ਕਈ ਮਾਣ ਮਤਿਆਂ ਦੇ
ਘਰੀਂ ਜਾ ਜਾ ਕੇ ਮੂੰਹ ਤੋੜੇ।
ਜਿਹੜੀ ਦਿੱਲੀ ਹੰਕਾਰੀ ਸੀ
ਸਿੰਘਾਂ ਦੇ ਪੈਰ ਉਸ ਚੁੰਮੇ
ਜਮਰੌਧ, ਕਸ਼ਮੀਰ ਤੇ ਲਾਦਾਖ
ਸ਼ੇਰਾਂ ਵਾਂਗ ਅਸਾਂ ਘੁੰਮੇ। |
ਕੁਝ ਗੱਲਾਂ
ਅਜਿਹੀਆਂ ਸਨ
ਅਸੀਂ ਜੋ ਸਮਝ ਨਾ ਸਕੇ
ਬੁਰੇ ਦਿਨ ਵੀ ਇਸੇ ਕਾਰਨ
ਰੱਜ ਰੱਜ ਕੇ ਅਸਾਂ ਤੱਕੇ।
ਲੜੇ ਕਈ ਵਾਰ ਜਿਨ੍ਹਾਂ ਲਈ
ਉਹੀਓ ਧਰੋਹ ਕਮਾਂਦੇ ਰਹੇ
ਬਿਠਾਇਆ ਛਾਵੇਂ ਜਿਨ੍ਹਾਂ ਨੂੰ
ਉਹੀਓ ਆਰੀ ਚਲਾਂਦੇ ਰਹੇ।
ਪਿਆਇਆ ਦੁੱਧ
ਜਿਨ੍ਹਾਂ ਨੂੰ
ਉਨ੍ਹਾਂ ਤੋਂ ਹੀ ਡੰਗ ਖਾਧਾ
ਜੋ ਫਿਤਰਤਨ ਹੀ ਧਰੋਹੀ ਸਨ
ਉਨ੍ਹਾਂ ਕੀ ਪਾਲਣਾ ਵਾਅਦਾ। |
ਸਮਝਣ ਦੀ
ਗੱਲ ਇਕੋ ਹੈ
ਇਹੋ ਵਿਸ਼ਵਾਸਘਾਤੀ ਨੇ
ਮਾਲਕ ਨੇ ਹੜੱਪੂ ਬਿਰਤੀ ਦੇ
ਪੁੱਜ ਕੇ ਮਿੱਤਰ ਘਾਤੀ ਨੇ।
ਫੈਸਲਾ ਹੁਣ ਇਹੀਓ ਕਰਨੈ
ਹੱਕ ਹਾਸਲ ਕਿਵੇਂ ਕਰੀਏ?
“ਅਸਾਡਾ ਹੱਥ ਹੋਵੇ ਤੇਗ ਤੇ
ਸਿਰ ਤੇ ਕਫਨ ਧਰੀਏ”
ਸਾਡਾ ਹੱਕ ਆਪਣੇ ਆਪ
ਸਾਡੇ ਗਲ ਆ ਲਗੇਗਾ
ਜਾਂ ਫਿਰ ਸਤਲੁਜ ਦੇ ਵਿੱਚ
ਪਾਣੀ ਦੇ ਥਾਵੇਂ ਖੂਨ ਵਗੇਗਾ। |