Share on Facebook

Main News Page

ਬਾਬਾ ਬੁੱਢਾ ਜੀ ਨਾਮ 'ਤੇ ਹੋਣਗੇ ਸੰਪਟ ਪਾਠ ਤੇ ਸਜਣਗੇ ਕਲਾਕਾਰਾਂ ਦੇ ਅਖਾੜੇ
-: ਅਵਤਾਰ ਸਿੰਘ ਪੰਜਤੂਰ  ਮੋ: 91-99144-69939

ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਲਾਗੇ ਬਾਬਾ ਬੁੱਢਾ ਜੀ ਦੇ ਨਾਮ 'ਤੇ ਬਹੁੱਤ ਵੱਡਾ ਸਥਾਨ ਚਲਾਇਆ ਜਾ ਰਿਹਾ ਹੈ। ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਵੀ ਬਣਾਇਆ ਗਿਆ ਹੈ, ਜਿੱਥੇ ਅਕਸਰ ਨਵੇਂ ਵਿਆਹੇ ਜੋੜੇ ਜਿਆਦਾਤਰ ਹਾਜ਼ਰੀਆਂ ਭਰਦੇ ਹਨ। ਇਸ ਦਾ ਕਾਰਨ ਪੁੱਤਰ ਪ੍ਰਾਪਤੀ ਹੈ ਕਿ ਸਾਡੇ ਘਰ ਮੁੰਡਾ ਹੀ ਹੋਵੇ, ਸਵਾਲ ਪੈਦਾ ਹੁੰਦਾ ਹੈ ਕਿ ਬਾਬਾ ਬੁੱਢਾ ਜੀ ਨੂੰ ਕੁੱੜੀਆਂ ਤੋਂ ਨਫਰਤ ਸੀ। ਕਿਵੇਂ ਸਾਡੇ ਲੋਕ ਗੁੰਮਰਾਹ ਹੋ ਕੇ ਲੱਖਾਂ ਰੁਪਏ ਦਾ ਚੜ੍ਹਾਵਾ ਚੜਾ ਰਹੇ ਹਨ। ਜਿਹੜੇ ਸਾਨੂੰ ਇਤਿਹਾਸਕ ਦਿਹਾੜੇ ਮਨਾਉਣੇ ਚਾਹੀਦੇ ਹਨ, ਉਨ੍ਹਾਂ ਤੋਂ ਸਾਨੂੰ ਦੂਰ ਕਰ ਕੇ ਬਸੰਤ ਪੰਚਮੀ ਨਾਲ ਜੋੜਿਆ ਜਾ ਰਿਹਾ ਹੈ। ਸਾਡਾ ਕਿਸੇ ਬਸੰਤ ਪੰਚਮੀ ਨਾਲ ਕੋਈ ਸੰਬੰਧ ਨਹੀਂ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਅੱਗੇ ਨਹੀਂ ਝੁੱਕਦਾ ਹੈ, ਪਰ ਇਨ੍ਹਾਂ ਨੂੰ ਗੱਦੀਆਂ ਲਾਉਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਸਿੱਖਾਂ ਵਿੱਚ ਅੱਗੇ ਕਿਸੇ ਤਖਤ ਦੀ ਘਾਟ ਸੀ, ਜੋ ਨਿਰਮਲ ਤਖਤ ਬਣਾ ਕੇ ਪੂਰੀ ਕੀਤੀ ਗਈ ਹੈ।

ਤਸਵੀਰ ਵਿਚਲਾ ਗੱਦੀਨਸ਼ੀਨ ਬਾਬਾ ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਦੇ ਮੁਤਾਬਕ ਆਪਣਾ ਤਖਤ ਲਗਾਉਂਦਾ ਹੈ ਤੇ ਆਪਣੇ ਅੱਗੇ ਗੋਲਕ ਰੱਖ ਕੇ ਮੱਥੇ ਟਿਕਵਾਉਂਦਾ ਹੈ। ਅਗਲੀ ਗੱਲ ਬਾਣੀ ਦੀ ਬੇਅਦਬੀ ਬਿਲਕੁੱਲ ਨਹੀਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਕੀ ਗੁਰਬਾਣੀ ਅਧੂਰੀ ਲਿਖ ਗਏ ਸਨ ਜਿਹੜੇ ਸਾਨੂੰ ਸੰਪਟ ਲਾਉਣੇ ਪੈ ਰਹੇ ਹਨ? ਕੀ ਇਹ ਬਾਣੀ ਦੀ ਤਬਦੀਲੀ ਨਹੀਂ ਕੀਤੀ ਜਾ ਰਹੀ ਹੈ? ਇਸ਼ਿਤਿਹਾਰ ਵਿੱਚ ਪੜਿਆ ਜਾ ਸਕਦਾ ਹੈ ਕਿ ਕਿਵੇਂ ਅਡਵਾਂਸ ਵਿੱਚ ਪੈਸੇ ਭੋਲੀ ਜਨਤਾ ਤੋਂ ਬਾਣੀ ਦੇ ਨਾਂ 'ਤੇ ਉਗਰਾਹੇ ਜਾ ਰਹੇ ਹਨ। ਕੀ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਨਹੀਂ ਹੋਣਾ ਚਾਹੀਦਾ ਹੈ?

ਕੌਮ ਦੇ ਭਾਗ ਫੁੱਟ ਗਏ ਨੇ ਧਾਰਮਿਕ ਸਮਾਗਮ ਵਿੱਚ ਉਹ ਘਟੀਆ ਕਲਾਕਾਰ ਸ਼ਿਰਕਤ ਕਰ ਰਹੇ ਹਨ, ਜਿੰਨ੍ਹਾਂ ਦਾ ਆਪਣਾ ਦੀਨ ਮਜ਼ਹਬ ਨਹੀਂ ਹੈ। ਜਿਹੜੇ ਚੰਦ ਸਿੱਕਿਆਂ ਦੀ ਖਾਤਿਰ ਆਪਣੀ ਬੋਲੀ ਬਦਲ ਦਿੰਦੇ ਹਨ। ਉਸ ਬੰਦੇ ਤੋਂ ਕੀ ਸਿੱਖਿਆ ਲਈ ਜਾ ਸਕਦੀ ਹੈ ਜਿਹੜਾ ਆਪਣੇ ਗਾਣਿਆ ਵਿੱਚ ਕਹਿੰਦਾ ਕਿ "ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ"।

ਹੁੱਣ ਸਿੱਖਾਂ ਦੀਆਂ ਬੀਬੀਆਂ ਇੰਨ੍ਹਾਂ ਪ੍ਰੋਗਰਾਮਾਂ ‘ਚ ਜਾ ਕੇ ਦੇਖੋ ਕੀ ਬਣਦੀਆਂ ਹਨ। ਇੰਨਾਂ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰ ਰਹੇ ਰਾਗੀ ਜੱਥਿਆਂ ਉੱਪਰ ਵੀ ਢੁੱਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਵੈਸੇ ਇਸ ਪ੍ਰੋਗਰਾਮ ਦੀ ਸ਼ਿਕਾਇਤ ਪਹਿਲਾਂ ਹੀ ਅਕਾਲ ਤਖਤ 'ਤੇ ਪਹੁੰਚ ਚੁੱਕੀ ਹੈ। ਪਰ ਆਓ ਸਾਰੇ ਰਲ਼ ਕੇ ਅਵਾਜ਼ ਬੁਲੰਦ ਕਰੋ, ਤਾਂ ਕਿ ਬਾਬਾ ਬੁੱਢਾ ਜੀ ਦੇ ਨਾਮ 'ਤੇ ਵਰਤ ਰਹੇ ਇਸ ਵਰਤਾਰੇ ਨੂੰ ਰੋਕਿਆ ਜਾ ਸਕੇ। ਅਕਾਲ ਤਖਤ ਵੱਲੋਂ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ ਸਕੇ। ਇਸ ਇਸ਼ਿਤਿਹਾਰ 'ਤੇ ਦਿੱਤੇ ਨੰਬਰਾਂ ਤੇ ਫੋਨ ਕਰਕੇ ਇਹ ਸੱਤ ਸਵਾਲ ਪੁੱਛੇ ਜਾਣ: 0181-6543713, 6542513, 5009111, 98158-75886

1. ਬਸੰਤ ਪੰਚਮੀ ਨਾਲ ਸਿੱਖਾਂ ਦਾ ਕੀ ਸੰਬੰਧ ਹੈ?
2. ਨਿਰਮਲ ਤਖਤ ਦਾ ਕੀ ਮਤਲਬ ਹੈ? (ਨਵਾਂ ਤਖਤ ਕਿਉਂ ਬਣਾਇਆ ਜਾ ਰਿਹਾ ਹੈ?)
3. ਕੀ ਬਾਬਾ ਬੁੱਢਾ ਜੀ ਨੂੰ ਕੁੱੜੀਆਂ ਤੋਂ ਨਫਰਤ ਸੀ?
4. ਇਨ੍ਹਾਂ ਕਲਾਕਾਰਾਂ ਤੋਂ ਕੀ ਸੇਧ ਲਈ ਜਾ ਸਕਦੀ ਹੈ?
5. ਕੀ ਸੰਪਟ ਪਾਠ ਕਰਕੇ ਗੁਰਬਾਣੀ ਰਾਹੀਂ ਗੁਰਬਾਣੀ ਦੀ ਬੇਅਦਬੀ ਨਹੀਂ ਕੀਤੀ ਜਾ ਰਹੀ ਹੈ?
6. ਗੱਦੀਆਂ ਲਾਉਣ ਦਾ ਅਧਿਕਾਰ ਕਿਸ ਕੋਲੋਂ ਲਿਆ ਗਿਆ ਹੈ?
7. ਆਤਮਦਰਸ਼ੀ ਸਤਸੰਗ ਦਾ ਕੀ ਮਤਲਬ ਹੈ?


ਟਿੱਪਣੀ: ਸ. ਅਵਤਾਰ ਸਿੰਘ ਜੀ ਤੁਹਾਡੀ ਚਿੰਤਾ ਜਾਇਜ਼ ਹੈ, ਸਹੀ ਵੀ ਹੈ, ਜਿਸਦਾ ਨੋਟਿਸ ਲੈਣਾ ਬਣਦਾ ਹੈ। ਪਰ ਆਪ ਜੀ ਵਰਗੇ ਜਾਗਰੂਕ ਅਖਵਾਉਣ ਵਾਲੇ ਵੀ ਜਦੋਂ ਅਕਾਲ ਤਖ਼ਤ 'ਤੇ ਕਾਬਿਜ਼ ਪੱਪੂਆਂ ਕੋਲੋਂ ਆਸਾਂ ਲਗਾਉਣਗੇ, ਤਾਂ ਆਮ ਲੋਕਾਂ ਦਾ ਕੀ ਬਣੇਗਾ? ਜਿਸ ਅਖੌਤੀ ਜਥੇਦਾਰ ਕੋਲੋਂ ਤੁਸੀਂ ਉਮੀਦ ਲਾਈ ਬੈਠੇ ਹੋ ਕਿ ਉਹ ਕੁੱਝ ਕਰੇਗਾ, ਤਾਂ  ਆ ਥੱਲੇ ਦਿੱਤੇ 2012 ਦੇ ਪੋਸਟਰ 'ਤੇ ਨਜ਼ਰ ਮਾਰੋ, ਇਹ ਤਾਂ ਸੰਪਟ ਨਾਲੋਂ ਵੀ ਅਗਾਂਹ ਲੰਘ ਕੇ ਮੌਨ ਵਰਤ ਪਾਠ ਨੂੰ ਵੀ ਮਾਨਤਾ ਦੇਈ ਜਾ ਰਹੇ ਨੇ!!! ਇਹ ਤਾਂ ਸੰਗਤ ਨੂੰ ਆਪ ਹੀ ਕੁੱਝ ਕਰਨਾ ਪਏਗਾ, ਇਨ੍ਹਾਂ ਜੁੱਤੀਚੱਟ ਪੱਪੂਆਂ ਕੋਲੋਂ ਆਸਾਂ ਲਾਉਣੀਆਂ ਛੱਡੋ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top