Share on Facebook

Main News Page

ਦੁੱਧ ਦਾ ਸੜਿਆ, ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ...
-: ਸੰਪਾਦਕ ਖ਼ਾਲਸਾ ਨਿਊਜ਼

ਅਸੀਂ ਗਿਆਨੀ ਨੰਦਗੜ੍ਹ ਦੇ ਖਿਲਾਫ ਨਹੀਂ, ਪਰ ਗਲਤ ਫੈਸਲੇ ਉਨ੍ਹਾਂ ਨੇ ਵੀ ਲਏ, ਗਲਤ ਫੈਸਲਿਆਂ 'ਤੇ ਸਾਈਨ ਵੀ ਕੀਤੇ। ਉਨ੍ਹਾਂ ਦਾ ਸਾਥ ਦੇਣਾ ਬਣਦਾ ਹੈ, ਪਰ ਪਹਿਲਾਂ ਇੱਕ ਸਵਾਲ ਦਾ ਜਵਾਬ  ਜ਼ਰੂਰ ਲੈ ਲਇਓ!!! 

- ਗਿਆਨੀ ਨੰਦਗੜ੍ਹ ਜਿਨ੍ਹਾਂ ਨੇ ਧੁੰਮੇ ਵਲੋਂ ਪੇਸ਼ ਕੀਤੀਆਂ ਨਾਨਕਸ਼ਾਹੀ ਕੈਲੰਡਰ ਦੀਆਂ ਅਖੌਤੀ ਸੋਧਾਂ 'ਤੇ ਵੀ ਸਾਈਨ ਕੀਤੇ, ਕਿਉਂ?

ਇੱਕ ਵਾਰੀ ਫਿਰ ਦੁਹਰਾਅ ਦਈਏ ਕਿ ਸਾਡਾ ਗਿਆਨੀ ਨੰਦਗੜ੍ਹ ਜੀ ਨਾਲ ਕੋਈ ਵਿਰੋਧ ਨਹੀਂ, ਉਨ੍ਹਾਂ ਵਲੋਂ ਵਰਤਮਾਨ ਸਮੇਂ 'ਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ, ਅਤੇ ਆਰ.ਐਸ.ਐਸ. ਅਤੇ ਉਸਦੀ ਸ਼ਾਖਾ ਸੱਪ ਸਮਾਜ ਦੇ ਵਿਰੁੱਧ ਸਟੈਂਡ ਸ਼ਲਾਘਾਯੋਗ ਹੈ।  ਜਾਗਰੂਕ ਸਿੱਖ ਅਤੇ ਜਥੇਬੰਦੀਆਂ ਨੂੰ ਉਨ੍ਹਾਂ ਨੂੰ ਅਖੋਂ ਪਰੋਖੇ ਕਰਕੇ ਇੱਕਲੇ ਨਹੀਂ ਛੱਡਣਾ ਚਾਹੀਦਾ, ਸਗੋਂ ਆਪਸੀ ਵਖਰੇਵੇਂ ਭੁਲਾ ਕੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ।

ਅੱਗੇ ਬੜੇ ਧੋਖੇ ਖਾਦੇ ਆ... ਹੁਣੇ ਹੁਣੇ ਆ ਕੜਾਹ ਖਾਣੇ ਗੁਰਬਖਸ਼ ਸਿੰਘ ਨੇ ਸਿੱਖਾਂ ਦੀ ਮਿੱਟੀ ਪਲੀਤ ਕੀਤੀ ਹੈ, ਕਿਤੇ ਹੁਣ ਵਕਤੀ ਭਾਵਨਾਵਾਂ 'ਚ ਵਹਿ ਕੇ ਗਿਆਨੀ ਨੰਦਗੜ੍ਹ ਦੀ ਹਿਮਾਇਤ ਤਾਂ ਕਰੀਏ, ਤੇ ਸਾਡੇ ਨਾਲ ਫਿਰ ਉਹੀ ਹੋਵੇ... ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ...

ਇਹ ਜ਼ਰੂਰੀ ਨਹੀਂ ਕਿ ਨੰਦਗੜ੍ਹ ਜੀ ਉਸੇ ਤਰ੍ਹਾਂ ਦੇ ਹੋਣ, ਉਨ੍ਹਾਂ ਨੇ ਆਪਣੇ ਸਟੈਂਡ 'ਤੇ ਖੜੋ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਇਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਦੇ ਅੱਗੇ ਝੁਕਣ ਵਾਲਿਆਂ 'ਚੋਂ ਨਹੀਂ।

ਸਿੱਖ ਪੰਥ ਦੀ ਚੜ੍ਹਦੀਕਲਾ ਦੀ ਉਡੀਕ 'ਚ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top