Share on Facebook

Main News Page

ਮਰੀ ਜ਼ਮੀਰ ਵਾਲਿਆਂ ਵੱਲੋਂ ਜਾਗਦੀ ਜ਼ਮੀਰ ਦਾ ਕਤਲ
-: ਅਵਤਾਰ ਸਿੰਘ ਉੱਪਲ  94637-87110

ਜਿਸ ਤਰ੍ਹਾਂ ਖਦਸ਼ਾਂ ਜ਼ਾਹਰ ਕੀਤਾ ਜਾ ਰਿਹਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ, ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕੱਢੇ ਗਏ ਨਗਰ ਕੀਰਤਨ ਵਿੱਚ ਸ਼ਾਮਿਲ ਨਾ ਹੋਣਾ, ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਨਾ ਕਰਨਾ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤ ਜਾਂ ਕਮੇਟੀ ਮੈਂਬਰਾਂ ਬਾਰੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਾ ਕੇ ਅਹੁਦੇ ਤੋਂ ਧੱਕੇ ਨਾਲ ਫਾਰਗ ਕਰ ਦਿੱਤਾ ਹੈ। ਵੈਸੇ ਤਾਂ ਇਹ ਸਾਰੇ ਦੋਸ਼ ਹੀ ਨਿਰਮੂਲ ਹਨ, ਪਹਿਲਾਂ ਤਾਂ ਸ੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਮ ਨੂੰ ਸਪੱਸ਼ਟ ਕਰੇ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 7 ਜਨਵਰੀ ਨੂੰ ਮਨਾਉਣ ਲਈ ਕਿਹਾ ਸੀ ਤਾਂ ਕਿਸਦੇ ਹੁਕਮ ਤੇ ਜਾਂ ਕਿਸ ਮਜਬੂਰੀ ਵੱਸ ਹੋ ਕੇ 28 ਦਸੰਬਰ ਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਣ ਦਾ ਹੁਕਮ ਕਰ ਦਿੱਤਾ।

ਸਾਫ ਜ਼ਾਹਰ ਹੈ ਇਹ ਹੁਕਮ ਆਰ.ਐੱਸ.ਐੱਸ.ਵੱਲੋਂ ਸਿੱਖ ਪੰਥ ਵਿੱਚ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰਨ ਲਈ ਦਿੱਤਾ ਗਿਆ ਸੀ। ਸਾਡੇ ਲਈ ਕਿੱਡੀ ਸ਼ਰਮ ਵਾਲੀ ਗੱਲ ਸੀ ਕਿ ਕੁਝ ਸਿੱਖ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਿਹਾੜਾ ਮਨਾ ਰਹੇ ਸਨ, ਅਤੇ ਦੂਸਰੇ ਪਾਸੇ ਉਸੇ ਦਿਨ ਕੁਝ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਸਨ ਪਰ ਜਾਗਦੀ ਜਮੀਰ ਵਾਲੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਜੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਐਲਾਨ ਕਰ ਦਿੱਤਾ। ਆਰ.ਐੱਸ.ਐੱਸ. ਨੂੰ ਇਹ ਹਰਗਿਜ਼ ਵੀ ਪਰਵਾਨ ਨਹੀਂ ਸੀ ਕਿ ਸਿੱਖ ਆਪਣੇ ਦਿਨ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ, ਉਹ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਜੋ ਸਿੱਖਾਂ ਦੀ ਆਜ਼ਾਦ ਅਤੇ ਅੱਡਰੀ ਹੋਂਦ ਦਾ ਪ੍ਰਤੀਕ ਹੈ, ਨੂੰ ਹਰ ਹਾਲਤ ਵਿੱਚ ਰੱਦ ਕਰਵਾਉਂਣਾ ਚਾਹੁੰਦੀ ਹੈ। ਉਸ ਨੇ ਇਸ ਕੰਮ ਲਈ ਆਪਣੇ ਏਜੰਟਾਂ, ਅਖੌਤੀ ਸੰਤ ਸਮਾਜ, ਸ਼੍ਰੋਮਣੀ ਕਮੇਟੀ ਅਤੇ ਮਰ ਚੁੱਕੀ ਜਮੀਰ ਵਾਲੇ ਜਥੇਦਾਰਾਂ ਨੂੰ ਸਰਗਰਮ ਕੀਤਾ ਤਾਂ ਸਿੱਟੇ ਵਜੋਂ ਆਰ.ਐੱਸ.ਐੱਸ. ਦੇ ਹੁਕਮਾਂ ਤੇ ਅਮਲ ਕਰਦਿਆਂ ਅਖੌਤੀ ਸੰਤ ਸਮਾਜ ਨੇ ਨਾਨਕਸਰ ਵਿਖੇ ਮੀਟਿੰਗ ਕਰਕੇ ਸ਼੍ਰੋਮਣੀ ਕਮੇਟੀ ਕੋਲੋਂ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀ ਮੰਗ ਕਰ ਦਿੱਤੀ।ਇਹ ਸੰਤ ਸਮਾਜ ਦੇ ਸੰਤਾਂ ਬਾਰੇ ਸਾਰਾ ਸਿੱਖ ਪੰਥ ਜਾਣਦਾ ਹੈ ਕਿ ਇਹ ਕਿਹੋ ਜਿਹਾ ਸਾਧ ਲਾਣਾ ਹੈ? ਇਹਨਾਂ ਨੇ ਕਦੀ ਵੀ ਆਪ ਸਿੱਖੀ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਯਾਦਾ ਦੀ ਪਰਵਾਹ ਨਹੀਂ ਕੀਤੀ।

ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਬਾਦਲ ਦਲ ਨਾਲ ਸੰਬੰਧਤ 150 ਤੋਂ ਵੱਧ ਮੈਂਬਰਾਂ ਨੇ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਲਈ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਮੰਗ ਪੱਤਰ ਦਿੱਤਾ।ਇਹਨਾਂ ਨੇ ਜਥੇਦਾਰ ਨੰਦਗੜ੍ਹ ਉੱਪਰ ਦੋਸ਼ ਜੋ ਮਰਜ਼ੀ ਲਾਏ ਹੋਣ ਪਰ ਅਸਲ ਕਾਰਨ ਤਾਂ ਜਥੇਦਾਰ ਨੰਦਗੜ੍ਹ ਦਾ ਮੂਲ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਵਿੱਚ ਖੜ੍ਹਨਾ ਹੈ।ਅਸੀਂ ਸਿੱਖ ਤਾਂ ਸੰਵਾਧਿਨ ਵਿੱਚ ਧਾਰਾ 25ਬੀ ਨੂੰ ਸੋਧਣ ਦੀ ਗੱਲ ਕਰਦੇ ਹਾਂ ਪਰ ਇਹ ਹਿੰਦੂ ਕੱਟੜਵਾਦੀ ਸੰਗਠਨ ਮੂਲ ਨਾਨਕਸ਼ਾਹੀ ਕੈਲੰਡਰ ਹੀ ਨਹੀਂ,ਸਾਡੀ ਹਰ ਉਸ ਚੀਜ ਨੂੰ ਮਿਟਾ ਦੇਣਾ ਚਾਹੁੰਦੇ ਹਨ ਜੋ ਸਿੱਖਾਂ ਨੂੰ ਹਿੰਦੂਆਂਵ ਤੋਂ ਵੱਖ ਕਰ ਦੇਣਾ ਚਾਹੁੰਦੀ ਹੈ। ਸਿੱਖਾਂ ਦੀ ਹੋਣੀ ਉੱਪਰ ਜੋ ਫਿਲਮ ਜਾਂ ਡਰਾਮਾਂ ਖੇਡਿਆ ਜਾ ਰਿਹਾ ਹੈ ਉਸਦਾ ਲੇਖਕ, ਪ੍ਰੋਡਿਊਸਰ, ਫਾਇਨੈਸਰ, ਡਾਇਰੈਕਟਰ ਸਾਰਾ ਕੁਝ ਆਰ.ਐੱਸ.ਐੱਸ. ਨਾਗਪੁਰ ਤੋਂ ਕਰ ਰਿਹਾ ਹੈ। ਸੰਤ, ਬਾਬੇ, ਟਕਸਾਲਾਂ ਵਾਲੇ, ਜਥੇਦਾਰ, ਬਾਦਲ, ਮੱਕੜ ਸੈਨਾ ਸਾਰੇ ਉਸ ਖੇਡੇ ਜਾ ਰਹੇ ਡਰਾਮੇ ਵਿੱਚ ਕੇਵਲ ਪਾਤਰ ਮਾਤਰ ਹਨ, ਜੋ ਆਰ.ਐੱਸ.ਐੱਸ. ਰੂਪੀ ਨਿਰਦੇਸ਼ਕ ਦੇ ਇਸ਼ਾਰਿਆਂ ਉੱਪਰ ਸਿੱਖਾਂ ਨੁੰ ਸਿੱਖੀ ਸਿਧਾਂਤਾਂ ਤੋਂ ਤੋੜਨ ਲਈ ਅਤੇ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਣ ਲਈ ਆਪਣਾ-2 ਰੋਲ ਨਿਭਾਅ ਰਹੇ ਹਨ।

ਸਿੱਖਾਂ ਨੂੰ ਆਪਣੇ ਅਸਲੀ ਦੁਸ਼ਮਣ ਪਹਿਚਾਨਣ ਦੀ ਲੋੜ ਹੈ। ਅੱਜ ਬੇਸ਼ੱਕ ਵਕਤੀ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੇ ਕਾਬਜ ਧਿਰ ਸੱਚ ਦਾ ਕਤਲ ਕਰਨ ਵਿੱਚ ਕਾਮਯਾਬ ਹੋ ਗਿਆ ਲੱਗਦਾ ਹੈ, ਪਰ ਇਹ ਸਮਾਂ ਸਾਡੇ ਲਈ ਦੁੱਖ ਅਤੇ ਨਿਰਾਸ਼ਾ ਵਿੱਚ ਡੁੱਬ ਕੇ ਘਰ ਬੈਠਣ ਦਾ ਬਿਲਕੁਲ ਨਹੀਂ ਹੈ, ਕਦੀ-2 ਹਾਰ ਵਿੱਚੋਂ ਵੀ ਜਿੱਤ ਦਾ ਰਾਹ ਨਿਕਲਦਾ ਹੈ। ਇਸ ਮੰਦਭਾਗੀ ਘਟਨਾ ਨੂੰ ਸਿੱਖ ਕੌਮ ਆਪਣੇ ਲਈ ਵੰਗਾਰ (ਚੈਲੰਜ) ਦੀ ਤਰ੍ਹਾਂ ਲਵੇ। ਅੱਜ ਕਿਸੇ ਵੀ ਸਿੱਖ ਨੂੰ ਇਹ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ, ਅਖੌਤੀ ਸੰਤ ਸਮਾਜ ਸਭ ਉੱਪਰ ਆਰ.ਐੱਸ.ਐੱਸ. ਦਾ ਕਬਜਾ ਹੋ ਚੁੱਕਾ ਹੈ। ਸਾਨੂੰ ਆਪਣੀਆਂ ਸੰਸਥਾਵਾਂ ਨੂੰ ਇਹਨਾਂ ਦੇ ਹੱਥੋਂ ਆਜਾਦ ਕਰਵਾਉਯ ਅਤੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਦੀ ਲਹਿਰ ਦੀ ਲੋੜ ਹੈ। ਜਥੇਦਾਰ ਨੰਦਗੜ੍ਹ ਜੀ ਇਸ ਲਈ ਅੱਗੇ ਆ ਕੇ ਪੰਥ ਦੀ ਦੀ ਅਗਵਾਈ ਕਰਨ, ਅੱਜ ਸਿੱਖ ਪੰਥ ਨੂੰ ਇੱਕ ਯੋਗ ਅਤੇ ਮਜਬੂਤ ਜਾਗਦੀ ਜਮੀਰ ਵਾਲੇ ਆਗੂ ਦੀ ਸਖਤ ਜਰੂਰਤ ਹੈ।

1 ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਜਿਊਦੀ-ਜਾਗਦੀ ਜਮੀਰ ਵਾਲੇ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਜਾਰਾਂ ਦੀ ਗਿਣਤੀ ਵਿੱਚ ਇਕੱਠ ਕਰ ਕੇ ਆਪਣੀ ਤਾਕਤ ਦਾ ਸਫਲ ਪ੍ਰਦਰਸ਼ਨ ਕੀਤਾ ਹੈ। ਉਹ ਸਾਰੀਆਂ ਪੰਥਕ ਜਥੇਬੰਦੀਆਂ, ਵਿਦਵਾਨ ਅਤੇ ਪ੍ਰਚਾਰਕ ਜੋ ਇਸ ਇਕੱਠ ਵਿੱਚ ਸ਼ਾਮਿਲ ਸਨ, ਤਨੋਂ, ਮਨੋਂ ਇਸ ਕਾਫਲੇ ਨੂੰ ਹੋਰ ਵੱਡਿਆਂ ਕਰਦਿਆਂ ਇਸ ਸੰਘਰਸ਼ ਦੇ ਮੈਦਾਨ ਵਿੱਚ ਆਪਣਾ ਯੋਗਦਾਨ ਪਾਉਣ। ਅਸੀਂ ਵੀ ਸਾਰੇ ਸਿੱਖ ਕੇਵਲ ਅਖਬਾਰੀ ਬਿਆਨਾਂ ਜਾਂ ਫੋਟੋਆਂ ਤੱਕ ਹੀ ਸੀਮਿਤ ਨਾ ਰਹੀਏ, ਸਗੋਂ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਆਪਣੀ ਕੌਮੀ ਹੋਂਦ ਨੂੰ ਬਚਾਉਣ ਲਈ ਅਤੇ ਬਾਦਲ, ਮੱਕੜ ਅਤੇ ਸਾਧ ਲਾਣੇ ਨੂੰ ਆਪਣੇ ਗਲੋਂ ਲਾਉਣ ਲਈ ਆਪਣੇ ਵੱਲੋਂ ਬਣਦਾ ਯੋਗਦਾਨ ਪਾਵੇ। ਜੇਕਰ ਸਾਰੀ ਕੌਮ ਕਿਸੇ ਮੁੱਦੇ ਉੱਪਰ ਇਕਮੱਤ, ਇਕਜੁਟ ਹੋ ਜਾਵੇ ਤਾਂ ਕੋਈ ਵੀ ਮੰਜਿਲ ਸਰ ਕਰਨੀ ਮੁਸ਼ਕਿਲ ਨਹੀਂ ਹੈ। ਕੂੜ ਦੀ ਰਾਤ ਕਿੰਨੀ ਵੀ ਲੰਮੀ ਕਿਉਂ ਨਾ ਹੋਵੇ, ਆਖਰ ਨੂੰ ਸੱਚ ਦਾ ਸੂਰਜ ਜਰੂਰ ਚੜਦਾ ਹੈ।

ਗੁਰਬਾਣੀ ਦਾ ਫੁਰਮਾਨ ਹੈ ਕਿ: ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top