Share on Facebook

Main News Page

ਹੁਣ ਦੋ ਚਾਰ ਦਿਨ ਬਿਆਨਬਾਜ਼ੀ ਚਲੇਗੀ, ਫਿਰ ਮੁੜਕੇ ... ਬੋਹੜ ਥੱਲੇ !!!
-: ਸੰਪਾਦਕ ਖ਼ਾਲਸਾ ਨਿਊਜ਼

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਆਰ.ਐਸ.ਐਸ. ਵਲੋਂ ਸਿੱਖਾਂ 'ਚ ਵਾੜੀ ਗਈ ਚਿੱਟੀ ਨਿਲੀ ਸਿਉਂਕ ਵਲੋਂ ਜ਼ੋਰ ਪਾਉਣ 'ਤੇ ਅਤੇ ਝੂਠੇ ਇਲਜ਼ਾਮ ਲਗਾ ਕੇ "ਜਥੇਦਾਰੀ" ਤੋਂ ਲਾਂਭੇ ਕੀਤਾ ਗਿਆ।

ਹੁਣ ਦੋ ਚਾਰ ਦਿਨ ਅਖਬਾਰੀ ਬਿਆਨਬਾਜ਼ੀ ਚਲੇਗੀ ਕਿ... ਬਹੁਤ ਬੁਰਾ ਹੋਇਆ, ਹੁਣ ਸੰਘਰਸ਼ ਵਿਢਿਆ ਜਾਵੇਗਾ... ਅਸੀਂ ਘਿਰਾਓ ਕਰਾਂਗੇ.., ਫਲਾਣਾ ਫਲਾਣਾ... ਮੁੜ ਘਿੜ ਕੇ .... ਬੋਹੜ ਥੱਲੇ... ਕੋਈ ਬਦਲਾਅ ਨਹੀਂ... ਹਰ ਕੋਈ ਆਪਣੀ ਤੂਤੀ ਵਜਾਏਗਾ...

ਗਲਤ ਇਲਜ਼ਾਮ ਲਗਾ ਕੇ ਕਿਸੇ ਨੂੰ ਵੀ ਕੱਢਣਾ, ਛੇਕਣਾ... ਇਹ ਕੋਈ ਨਵੀਂ ਪਿਰਤ ਨਹੀਂ। ਪਹਿਲਾਂ ਵੀ ਹੁੰਦਾ ਆਇਆ ਹੈ, ਹੁੰਦਾ ਰਹੇਗਾ, ਜਦੋਂ ਤੱਕ ਸਿੱਖ ਇਨ੍ਹਾਂ ਸਰਕਾਰੀ ਗੁਲਾਮਾਂ ਨੂੰ "ਜਥੇਦਾਰ" ਸਮਝਦੀ ਰਹੇਗੀ।

ਬਹੁਤੇ ਪਿੱਛੇ ਨਾ ਜਾਂਦੇ ਹੋਏ ਵਰਤਮਾਨ ਸਮੇਂ 'ਚ ਛੇਕੇ ਗਏ, ਕੱਢੇ ਗਏ ਸਿੱਖਾਂ ਦਾ ਕਿੰਨੇ ਕੁ ਸਿੱਖਾਂ ਜਾਂ ਸਿੱਖ ਜਥੇਬੰਦੀਆਂ (ਦੋ ਦੋ ਬੰਦਿਆਂ ਦੀ ਜਥੀਆਂ) ਨੇ ਸਾਥ ਦਿੱਤਾ।

ਭਾਈ ਰਣਜੀਤ ਸਿੰਘ ਨੂੰ ਲਾਹਿਆ ਗਿਆ, ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ, ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਛੇਕਿਆ ਗਿਆ... ਕਿੰਨੇ ਕੁ ਸਿੱਖਾਂ ਨੇ ਸਾਥ ਦਿੱਤਾ... ਹਰ ਵਾਰੀ ਅਖਬਾਰੀ ਬਿਆਨਬਾਜ਼ੀ ਤੱਕ ਹੀ ਸੀਮਿਤ ਰਹਿਆ ਗਿਆ... ਇਹ ਵਖਰੀ ਗੱਲ ਹੈ ਕਿ ਆਮ ਸਿੱਖਾਂ ਨੇ ਨਾ ਤਾਂ ਅਫਗਾਨਾ ਜੀ ਦੀ ਲਿਖਤਾਂ ਪੜਨੀਆਂ ਬੰਦ ਕੀਤੀਆਂ, ਨਾ ਸਪੋਕਸਮੈਨ ਬੰਦ ਹੋਇਆ, ਨਾ ਪ੍ਰੋ. ਦਰਸ਼ਨ ਸਿੰਘ ਕੋਲੋਂ ਸਿੱਖਾਂ ਨੇ ਕੀਰਤਨ ਸੁਣਨਾ ਬੰਦ ਕੀਤਾ, ਸਗੋਂ ਅੱਗੇ ਨਾਲੋਂ ਵੱਧ ਪੜ੍ਹਦੇ ਸੁਣਦੇ ਹਨ।

ਇਹ ਸ਼ਾਇਦ ਬਹੁਤੇ ਲੋਕਾਂ ਨੂੰ ਚੰਗਾ ਨਾ ਲੱਗੇ, ਜਦੋਂ ਤੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਬਾਕੀ ਦੇ ਅਖੌਤੀ ਜਥੇਦਾਰਾਂ ਨਾਲ ਮੀਟਿੰਗਾਂ 'ਚ ਬੈਠਦੇ ਰਹੇ, ਇਨ੍ਹਾਂ ਨੇ ਵੀ ਕਈ ਗਲਤ ਹੁਕਮਨਾਮਿਆਂ 'ਤੇ ਦਸਤਖ਼ਤ ਕੀਤੇ, ਇਕਬਾਲ ਸਿੰਘ ਵਰਗੇ ਬਦਇਖਲਾਕ ਜਾਨਵਰ (ਇਕਬਾਲ ਸਿੰਘ ਨੂੰ ਬੰਦਾ ਲਿਖਣਾ ਵੀ ਬੰਦਿਆਂ ਦੀ ਤੌਹੀਨ ਹੈ) ਨਾਲ ਨਾਲ ਬੈਠਦੇ ਰਹੇ, ਕਈ ਵਾਰੀ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ... ਪਰ ਫਿਰ ਵੀ ਗਿਆਨੀ ਨੰਦਗੜ੍ਹ ਆਪਣੇ ਗਰਮ ਖਿਆਲਾਂ ਕਰਕੇ ਬਾਕੀਆਂ ਨਾਲੋਂ ਕੁੱਝ ਚੰਗੇ ਹਨ।  ਉਨ੍ਹਾਂ ਵਲੋਂ ਵਰਤਮਾਨ ਸਮੇਂ 'ਚ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ, ਆਰ.ਐਸ.ਐਸ. ਦੇ ਖਿਲਾਫ ਅਤੇ ਅਖੌਤੀ ਸੰਤ ਸਮਾਜ ਦੇ ਵਿਰੁੱਧ ਸਟੈਂਡ ਸ਼ਲਾਘਾਯੋਗ ਹੈ।

ਸਿੱਖ ਜੇ ਹਾਲੇ ਵੀ ਅਕਲ ਕਰਨ, ਤਾਂ ਇਸ ਭਾਣੇ ਨੂੰ ਮੰਨਦੇ ਹੋਏ ਇੱਕਠੇ ਹੋਕੇ ਚੱਲਣ, ਜਦੋਂ ਤੱਕ ਜਥੇਦਾਰੀ ਸਿਸਟਮ ਨੂੰ ਰੱਦ ਨਹੀਂ ਕਰਦੇ, ਇਨ੍ਹਾਂ ਦੇ ਡਰਾਵਿਆਂ, ਧਮਕੀਆਂ, ਪੇਸ਼ੀਆਂ ਨੂੰ ਮੁੱਢੋਂ ਰੱਦ ਨਹੀਂ ਕਰਦੇ, ਸ਼੍ਰੋਮਣੀ ਕਮੇਟੀ ਨੂੰ ਸਰਕਾਰੀ ਤੰਤਰ ਭਾਂਵੇਂ ਉਹ ਅਕਾਲੀ ਹੋਣ ਜਾਂ ਕੋਈ ਹੋਰ, 'ਚੋਂ ਨਹੀਂ ਕੱਢਦੇ, ਅਤੇ ਇਨ੍ਹਾਂ ਥਾਵਾਂ 'ਤੇ ਗੁਰਮਤਿ ਦੇ ਧਾਰਣੀ ਸਿੱਖ ਨਹੀਂ ਬੈਠਦੇ, ਇਹ ਸਭ ਕੁੱਝ ਚਲਦਾ ਰਹੇਗਾ।

ਮਰਜ਼ੀ ਹੈ ਤੁਹਾਡੀ, ਆਖਿਰ ਸਿੱਖੀ ਵੀ ਗੁਰਸਿੱਖਾਂ ਦੇ ਰਹਿਣ ਤੱਕ ਹੀ ਜੀਵੰਤ ਰਹੇਗੀ, ਨਹੀਂ ਤਾਂ ਇਸ ਚਿੱਟੀ-ਨੀਲੀ ਸਿਉਂਕ ਨੇ ਸਿੱਖੀ ਦਾ ਹਿੰਦੂਕਰਣ ਕਰਨ 'ਚ ਬਹੁਤੀ ਦੇਰ ਨਹੀਂ ਲਾਉਣੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top