Share on Facebook

Main News Page

ਬਾਦਲ ਸਰਕਾਰ ਵਲੋਂ ਇਨਫੋਰਸਮੈਂਟ ਡਾਇਰੈਕਟਰ ਨਿਰੰਜਣ ਸਿੰਘ ਜੋ ਕਿ ਬਿਕਰਮ ਮਜੀਠੀਆ ਸਮੇਤ ਕਈ ਨੇਤਾਵਾਂ ਤੋਂ ਨਸ਼ਿਆਂ ਦੇ ਮਾਮਲੇ ਪੁੱਛਗਿੱਛ ਕਰ ਰਹੇ ਸਨ, ਦੀ ਕੋਲਕਾਤਾ ਟਰਾਂਸਫਰ

ਬਲਤੇਜ ਪੰਨੂੰ: ਪੰਜਾਬ ਪੀੜਤ ਹੈ ਨਸ਼ਿਆਂ ਤੋਂ ਪੰਜਾਬੀ ਹਰ ਰੋਜ਼ ਮਰ ਰਹੇ ਹਨ ਤੇ ਸਿਵੇ ਬਲ਼ ਰਹੇ ਹਨ, ਪਰ ਰਾਜਨੀਤਕ ਪਾਰਟੀਆਂ ਇਸ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ, ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨਾਂ ਤੋਂ ਰੌਲਾ ਕੁਝ ਜ਼ਿਆਦਾ ਪਾਇਆ ਸੀ, ਪਰ ਦਿੱਲੀ ਚੋਣਾਂ ਆਉਂਦਿਆਂ ਸਾਰ ਹੀ ਉਹ ਸਭ ਕੁਝ ਭੁੱਲ ਕੇ ਦਿੱਲੀ ਜਿੱਤਣ ਲਈ ਚੜ੍ਹਾਈ ਕਰ ਰਹੀ ਹੈ ਅਤੇ ਇਸ ਲਈ ਉਹ ਕਿਸੇ ਵੀ ਪੱਧਰ ਤੱਕ ਜਾਣ ਲਈ ਤਿਆਰ ਹੈ।

ਪੰਜਾਬ ਵਿੱਚ ਬਹੁ ਚਰਚਿਤ 6 ਹਜ਼ਾਰ ਕਰੋੜ ਡਰੱਗ ਦੇ ਪੈਸੇ ਦਾ ਸਕੈਂਡਲ ਪਿਛਲੇ ਦਿਨਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੇਖ ਰਹੀ ਸੀ ਅਤੇ ਇਕ ਇਮਾਨਦਾਰ ਅਫਸਰ ਨਿਰੰਜਣ ਸਿੰਘ ਇਸ ਉਪਰ ਬੇਹੱਦ ਗੰਭੀਰਤਾ ਨਾਲ ਕੰਮ ਕਰ ਰਹੇ ਸਨ, ਅਤੇ ਕਿਹਾ ਜਾ ਰਿਹਾ ਹੈ ਉਹ ਇੱਕ ਵੱਡੇ ਬੰਦੇ ਨੂੰ ਹੱਥ ਪਾਓਣ ਦੇ ਨੇੜੇ ਪਹੁੰਚ ਗਏ ਸਨ।

ਪਰ ਹੁਣ ਮੁੜ ਕੇ ਅਕਾਲੀਆਂ ਨਾਲ ਭਾਜਪਾ ਦੇ ਹੋਏ ਸਮਝੌਤੇ ਦੇ ਤਹਿਤ ਨਿਰੰਜਣ ਸਿੰਘ ਹੁਰਾਂ ਨੂੰ ਪਰਲੇ ਪਾਰ ਕੋਲਕਾਤਾ ਬਦਲ ਦਿੱਤਾ ਗਿਆ ਹੈ ਅਤੇ ਬਾਕੀ ਅਫਸਰਾਂ ਨੂੰ ਵੀ ਇਹ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਇਹੀ ਹਸ਼ਰ ਹੋਵੇਗਾ ਜੇਕਰ ਉਨ੍ਹਾਂ ਜਾਂਚ ਨਿਰੰਜਣ ਸਿੰਘ ਵਾਂਗ ਕੀਤੀ।

ਪੰਜਾਬ ਦੇ ਲੋਕ ਜਿੱਧਰ ਤੋਂ ਵੀ ਆਸ ਮਿਲਦੀ ਹੈ, ਇਹ ਸੋਚਕੇ ਭੱਜ ਪੈਂਦੇ ਹਨ ਕਿ ਖੋਰੇ ਇੱਧਰੋਂ ਹੀ ਖੈਰ ਪੈ ਜਾਵੇ, ਪਰ ਇਸ ਤਰ੍ਹਾਂ ਹੁੰਦਾ ਨਹੀਂ ਹੈ, ਪਿਛਲੇ ਕੁਝ ਹਫਤਿਆਂ ਤੋਂ ਲੋਕ ਭਾਜਪਾ ਦੀ ਮੈਂਬਰਸ਼ਿਪ ਪੰਜਾਬ ਵਿੱਚ ਧੜਾਧੜ ਲੈ ਰਹੇ ਸਨ ਤੇ ਹੁਣ ਇਸ ਅਫਸਰ ਦੇ ਤਬਾਦਲੇ ਨੇ ਪਰਦੇ ਪਿਛਲੀ ਕਹਾਣੀ ਸਾਹਮਣੇ ਲਿਆ ਦਿੱਤੀ ਹੈ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਵੀ ਗੰਭੀਰ ਨਹੀਂ!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top