Share on Facebook

Main News Page

ਗਿਆਨੀ ਬਲਵੰਤ ਸਿੰਘ ਨੰਦਗੜ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ
-: ਸਿੱਖ ਜੱਥੇਬੰਦੀਆਂ

* ਸਰਕਾਰ ਭਵਿੱਖ ਵਿੱਚ ਆਪਣੇ ਹੋਣ ਵਾਲੇ ਰਾਜਨੀਤਕ ਨੁਕਸਾਨ ਬਾਰੇ ਵੀ ਸੋਚ ਲਵੇ: ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ

ਗਿਆਨੀ ਬਲਵੰਤ ਸਿੰਘ ਜੀ ਨੰਦਗੜ ਜੱਥੇਦਾਰ ਸ੍ਰੀ ਦਮਦਮਾ ਸਾਹਿਬ ਜੀ ਨੂੰ ਆਉਣ ਵਾਲੀ 17 ਜਨਵਰੀ ਨੂੰ ਧੱਕੇ ਨਾਲ ਅਹੁਦੇ ਤੋਂ ਫਾਰਗ ਕਰਨ ਬਾਰੇ ਸ੍ਰੋਮਣੀ ਕਮੇਟੀ ਦੇ ਲਏ ਫੈਸਲੇ ਅਤੇ ਨਾਨਕਸ਼ਾਹੀ ਕੈਲੰਡਰ , ਬੰਦੀ ਸਿੰਘਾਂ ਦੀ ਰਿਹਾਈ, ਧਾਰਾ ਪੱਚੀ ਬੀ ਵਿਚ ਸੋਧ ਅਤੇ ਪੰਥ ਦੇ ਹੋਰ ਭਖਦੇ ਮਸਲਿਆਂ ’ਤੇ ਵੀਚਾਰ ਕਰਨ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 15 ਜਨਵਰੀ ਨੂੰ 50 ਤੋਂ ਵੱਧ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਸਿੱਖ ਕੌਮ ਦੇ ਮੌਜੂਦਾ ਚੱਲ ਰਹੇ ਗਭੀਰ ਹਾਲਾਤਾਂ ਅਤੇ ਮਸਲਿਆ ਬਾਰੇ ਵੀਚਾਰਾਂ ਕੀਤਿਆਂ ਗਈਆਂ ਅਤੇ ਲਾਮਬੱਧ ਹੋ ਕੇ ਸ੍ਰੋਮਣੀ ਕਮੇਟੀ ਅਤੇ ਸਰਕਾਰਾਂ ਵਿੱਰੁਧ ਅਾਵਾਜ਼ ਉਠਾਈ ਗਈ ਅਤੇ ਵੱਖ ਵੱਖ ਸਿੱਖ ਆਗੂਆਂ ਵਲੋਂ ਮੌਜੂਦਾ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ, ਕਿ ਜੇਕਰ ਭਵਿੱਖ ਵਿਚ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਕੀਤਾ ਗਿਆ, ਤਾਂ ਸਿੱਖ ਜੱਥੇਬੰਦੀਆਂ ਵੱਡੇ ਪਧਰ 'ਤੇ ਸੰਘਰਸ਼ ਵਿੱਢਣਗੀਆਂ ਅਤੇ ਸਰਬਤ ਖਾਲਸਾ ਬੁਲਾ ਕੇ, ਕੋਈ ਹੱਲ ਕੱਢਣ ਤੋਂ ਵੀ ਗੁਰੇਜ ਨਹੀਂ ਕਰਨਗੀਆਂ।

ਇਸ ਸਮੇਂ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਅਤੇ ਪੰਥਕ ਤਾਲਮੇਲ ਸੰਗਠਨ ਦੇ ਮੁਖੀ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਭਾਈ ਧਿਆਨ ਸਿੰਘ ਮੰਡ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਹਰਜਿੰਦਰ ਸਿੰਘ ਮਾਝੀ, ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਦਲਜੀਤ ਸਿੰਘ ਇੰਡਿਆਨਾ, ਭਾਈ ਅਮਨਦੀਪ ਸਿੰਘ ਭਾਈ ਰੂਪਾ, ਭਾਈ ਸਤਨਾਮ ਸਿੰਘ ਚੰਦੜ, ਹਰਿਆਣਾ ਗੁਰੁਦੁਵਾਰਾ ਕਮੇਟੀ ਦੇ ਜਗਦੀਸ ਸਿੰਘ ਝੀਂਡਾ, ਭਾਈ ਹਿੰਮਤ ਸਿੰਘ ਏਕ ਨੂਰ ਖਾਲਸਾ ਫੌਜ, ਪ੍ਰਿੰ. ਗੁਰਬਚਨ ਸਿੰਘ ਪੰਨਵਾਂ, ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਲੁਧਿਆਣਾ ਆਦਿ ਤੋਂ ਇਲਾਵਾ 50 ਤੋਂ ਵੱਧ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top