Share on Facebook

Main News Page

ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ 'ਚ ਖੁੱਲਾ ਖੱਤ
-: ਸਰਵਜੀਤ ਸਿੰਘ ਸੈਕਰਾਮੈਂਟੋ

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ: ਨਾਨਕਸ਼ਾਹੀ ਕੈਲੰਡਰ

ਕਰਨਲ ਸੁਰਜੀਤ ਸਿੰਘ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਰਾਸ਼ਟਰੀ ਸੰਤ ਸਮਾਜ ਵੱਲੋਂ ਕਲੇਰਾਂ (ਜਗਰਾਂਉ) ਵਿਖੇ ਇਕ ਡੇਰੇ 'ਤੇ 5 ਜਨਵਰੀ 2015 ਨੂੰ ਮਨਮਤੀਆਂ ਦੇ ਦਿਹਾੜੇ ਪੁੰਨਿਆ, ਜਿਸ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ, 'ਤੇ ਇਕ ਇਕੱਤਰਤਾ ਕੀਤੀ ਗਈ ਸੀ। ਹੋਰਨਾ ਤੋਂ ਇਲਾਵਾ ਤੁਸੀਂ ਵੀ ਇਸ ਵਿੱਚ ਸ਼ਾਮਿਲ ਸੀ।

ਪੁੰਨਿਆ 'ਤੇ ਇਕੱਠੀ ਹੋਈ ਆਪ ਮੁਹਾਰੀ ਸੰਗਤ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਸਾਰੇ ਬੁਲਾਰਿਆਂ ਨੇ ਸਿਆਣਪ ਤੋਂ ਸੱਖਣੀਆਂ ਦਲੀਲਾਂ ਦੇ ਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤਾ।

ਚਲੋ! ਬਹੁਤੇ ਬੁਲਾਰੇ ਤਾਂ ਵਿਚਾਰੇ ਇਸ ਵਿੱਦਿਆ ਤੋਂ ਸੱਖਣੇ ਹੀ ਸਨ, ਉਨ੍ਹਾਂ ਨੂੰ ਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠ ਬੋਲਣ 'ਤੇ ਵੀ ਪਾਪ ਵੀ ਨਹੀਂ ਲੱਗਣਾ ਕਿਉਂਕਿ ਉਹ ਤਾ ਸੰਤ-ਮਹਾਂਪੁਰਖ (?) ਹਨ ਅਤੇ ਅਖੌਤੀ ਬ੍ਰਹਮ ਗਿਆਨੀਆਂ ਵੱਲੋਂ ਵਰੋਸਾਏ ਹੋਏ ਹਨ। ਪਰ ਤੁਸੀਂ ਤਾਂ ਆਪਣੇ ਆਪ ਨੂੰ ਕੈਲੰਡਰਾਂ ਦੇ ਮਾਹਿਰ ਸਮਝਦੇ ਹੋ। ਤੁਹਾਡੇ ਵੱਲੋਂ ਵੀ ਕਈ ਗਲਤ ਬਿਆਨੀਆਂ ਕੀਤੀਆਂ ਗਈਆਂ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ।

ਨਿਸ਼ਾਨ ਜੀ, ਅੱਜ ਇਥੇ ਮੈਂ ਸਿਰਫ ਇਕ ਗਲਤ ਬਿਆਨੀ ਦਾ ਹੀ ਜਿਕਰ ਕਰ ਰਿਹਾ ਹਾਂ। (ਬਾਕੀ ਕਦੇ ਫੇਰ ਸਹੀ) ਉਹ ਹੈ ਤੁਹਾਡੇ ਵੱਲੋਂ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਨੂੰ 100% ਗਲਤ ਕਹਿਣਾ। ਤੁਸੀਂ ਆਪਣੇ ਭਾਸ਼ਨ `ਚ ਕਿਹਾ ਸੀ ਕਿ ਇਸ ਕੈਲੰਡਰ ਵਿਚ ਜਿੰਨੀਆਂ ਵੀ ਗੁਰਪੁਰਬਾਂ ਦੀਆਂ ਤਰੀਖਾਂ ਹਨ ਸਾਰੀਆਂ ਹੀ 100% ਗਲਤ ਹਨ। ਅਸੀਂ ਗਲਤ ਤਰੀਖਾਂ ਤੇ, ਸਾਹਿਬ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਅਰਦਾਸਾਂ ਕਰ ਰਹੇ ਹਾਂ। ਮੈਂ ਏਸ ਕੈਲੰਡਰ ਦੀਆਂ ਜਿੰਨੀਆਂ ਵੀ ਤਰੀਖਾਂ ਗੁਰੂ ਸਾਹਿਬ ਨਾਲ ਤੁਅਲੱਕ ਰੱਖਦੀਆਂ ਹਨ, ਉਨ੍ਹਾਂ ਨੂੰ ਏ ਤੋਂ ਜੈਡ ਤੱਕ ਗਲਤ ਸਾਬਿਤ ਕਰ ਸਕਦਾ ਹਾਂ।

Col. Nishan at Dera Nandsar Kaleran 05 Jan 2015

ਕਰਨਲ ਨਿਸ਼ਾਨ ਜੀ,

(1) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਨਾਨਕ ਜੀ ਜੋਤੀ ਜੋਤ ਸਮਾਏ ਸਨ, ਉਸ ਦਿਨ 8 ਅੱਸੂ ਸੀ?

(2) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਅੰਗਦ ਜੀ ਜੋਤੀ ਜੋਤ ਸਮਾਏ ਸਨ, ਉਸ ਦਿਨ 3 ਵੈਸਾਖ ਸੀ?

(3) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ, ਉਸ ਦਿਨ 9 ਜੇਠ ਸੀ?

(4) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਸਨ, ਉਸ ਦਿਨ 2 ਅੱਸੂ ਸੀ?

(5) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ, ਉਸ ਦਿਨ 2 ਹਾੜ ਸੀ?

(6) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ, ਉਸ ਦਿਨ 11 ਮੱਘਰ ਸੀ?

(7) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ, ਉਸ ਦਿਨ 23 ਪੋਹ ਸੀ?

(8) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ, ਉਸ ਦਿਨ 7 ਕੱਤਕ ਸੀ?

(9) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉਸ ਦਿਨ 8 ਪੋਹ ਸੀ?

(10) ਕੀ ਇਹ ਸੱਚ ਨਹੀਂ ਕਿ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉਸ ਦਿਨ 13 ਪੋਹ ਸੀ?

ਕਰਨਲ ਨਿਸ਼ਾਨ ਜੀ, ਉਪ੍ਰੋਕਤ 10 ਸਵਾਲਾਂ ਦੇ ਜਵਾਬ ਸੰਖੇਪ ਅਤੇ ਸਪੱਸ਼ਟ ਦੇਣ ਦੇ ਨਾਲ-ਨਾਲ, ਤੁਸੀਂ ਨਾਨਕਸ਼ਾਹੀ ਕੈਲੰਡਰ `ਚ ਗੁਰੂ ਸਾਹਿਬ ਨਾਲ ਸਬੰਧਿਤ ਘੱਟੋ ਘੱਟ ਉਹ 10 ਤਰੀਖਾਂ ਲਿਖੋ, ਜੋ ਤੁਹਾਡੀ ਖੋਜ ਮੁਤਾਬਕ ਗਲਤ ਹਨ ਤਾ ਜੋ ਉਨ੍ਹਾਂ ਦੀ ਪੜਤਾਲ ਕੀਤੀ ਜਾ ਸਕੇ।

ਨਿਸ਼ਾਨ ਜੀ, ਤੁਹਾਡੇ ਦੱਸਣ ਮੁਤਾਬਕ, ਤੁਸੀਂ 1999 ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ, ਕੀ ਕਾਰਨ ਹੈ ਕਿ ਤੁਸੀਂ ਪਿਛਲੇ 16 ਸਾਲਾਂ ਵਿੱਚ, 1469 ਤੋਂ ਅਰੰਭ ਕਰਕੇ, ਸਹੀ ਤਰੀਖਾਂ ਵਾਲਾ ਕੈਲੰਡਰ ਬਣਾ ਕੇ ਕੌਮ ਦੇ ਸਾਹਮਣੇ ਪੇਸ਼ ਨਹੀਂ ਕਰ ਸਕੇ?

ਤੁਹਾਡੇ ਹੁੰਗਾਰੇ ਦੀ ਉਡੀਕ `ਚ
ਸਰਵਜੀਤ ਸਿੰਘ ਸੈਕਰਾਮੈਂਟੋ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top