Share on Facebook

Main News Page

150 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੌਂਪਿਆ ਮੱਕੜ ਨੂੰ ਨੰਦਗੜ੍ਹ ਦੇ ਖਿਲਾਫ ਮੈਮੋਰੰਡਮ, 17 ਨੂੰ ਜਥੇਦਾਰ ਨੰਦਗੜ੍ਹ ਦੀ ਛੁੱਟੀ ਤੈਅ

* ਨੰਦਗੜ੍ਹ ਨੇ ਪੰਜ ਪਿਆਰਿਆਂ ਨੂੰ ਦੱਸਿਆ ਆਰ.ਐਸ.ਐਸ ਦੇ ਏਜੰਟ : ਮੱਕੜ

ਚੰਡੀਗੜ੍ਹ, 15 ਜਨਵਰੀ (ਗਗਨਦੀਪ ਸਿੰਘ ਸੋਹਲ) : ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਅਲੱਗ ਸੁਰ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਜਾਣਾ ਹੁਣ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਅੱਜ ਇਸ ਸਬੰਧੀ 150 ਐਸ ਜੀ ਪੀ ਸੀ ਮੈਂਬਰਾਂ ਨੇ ਇਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਮੈਮੋਰੰਡਮ ਦਿੰਦਿਆਂ ਨਾਨਕਸ਼ਾਹੀ ਮਸਲੇ ਨੂੰ ਸੁਲਝਾਉਣ, ਸਿੱਖਾਂ ਦੀ ਵੱਖਰੀ ਪਛਾਣ ਕਾਇਮ ਕਰਨ, ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਾਂ ਨੂੰ ਤੇਜ਼ ਕਰਨ ਦੀ ਮੰਗ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਅੱਜ ਇਕ ਤਰ੍ਹਾਂ ਨਾਲ ਨੰਦਗੜ੍ਹ ਨੂੰ ਹਟਾਉਣ ਲਈ ਖਾਕਾ ਉਲੀਕ ਦਿਤਾ ਦਿਤਾ ਗਿਆ ਹੈ। ਇਸੇ ਤਹਿਤ ਅਮਰਜੀਤ ਚਾਵਲਾ ਦੀ ਅਗਵਾਈ ਚ 150 ਐਸ ਜੀ ਪੀ ਸੀ ਮੈਂਬਰਾਂ ਦੇ ਦਸਖਤਾਂ ਵਾਲਾ ਮੈਮੋਰੰਡਮ ਜਥੇਦਾਰ ਮੱਕੜ ਨੂੰ ਸੌਂਪਿਆ ਗਿਆ। ਇਸ ਚ ਮੰਗ ਕੀਤੀ ਗਈ ਹੈ ਕਿ ਨਾਨਕਸ਼ਾਹੀ ਮੁੱਦੇ ਤੇ ਸਿਖ ਸੰਗਤ ਚ ਪਏ ਭੰਬਲੂਸੇ ਨੂੰ ਦੂਰ ਕੀਤਾ ਜਾਵੇ।

ਇਸ ਮੈਮੋਰੰਡਮ ਚ ਕਿਹਾ ਗਿਆ ਹੈ ਕਿ ਜਥੇਦਾਰ ਨੰਦਗੜ੍ਹ ਨੇ ਨਗਰ ਕੀਰਤਨ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਪੰਜ ਪਿਆਰਿਆਂ ਦਾ ਸਤਿਕਾਰ ਨਹੀਂ ਕੀਤਾ। ਇਸ ਲਈ ਉਨ੍ਹਾਂ ਤੋ ਸਪਸ਼ਟੀਕਰਨ ਲੈ ਕੇ ਅਹੁਦੇ ਤੋਂ ਤੁਰੰਤ ਫਾਰਗ ਕੀਤਾ ਜਾਵੇ। ਇਸ ਤੋ ਇਲਾਵਾ ਮੰਗ ਪੱਤਰ ਚ ਧਾਰਾ 25 ਬੀ ਚ ਸੋਧ ਕਰਨ ਲਈ ਕੇਂਦਰ ਚ ਪਹੁੰਚ ਕਰਕੇ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕਣ ਦੀ ਮੰਗ ਤੋਂ ਇਲਾਵਾ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਤੁਰੰਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।

ਮੰਗ ਪੱਤਰ ਲੈਣ ਉਪਰੰਤ ਜਥੇਦਾਰ ਮੱਕੜ ਨੇ ਕਿਹਾ ਕਿ ਨੰਦਗੜ੍ਹ ਨੇ ਪੰਜ ਪਿਆਰਿਆਂ ਨੂੰ ਆਰ ਐਸ ਐਸ ਦਾ ਏਜੰਟ ਦੱਸਕੇ ਬੱਜਰ ਗਲਤੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਨਗਰ ਕੀਰਤਨ ਚ ਸ਼ਾਮਲ ਨਾ ਹੋਣਾ ਵੀ ਕਿਸੇ ਵੀ ਤਰਾਂ ਸਹੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਸਬੰਧੀ ਅਗਲਾ ਫੈਸਲਾ 17 ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ 'ਚ ਕੀਤਾ ਜਾਵੇ।

ਉਨ੍ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਨੇ ਕਈ ਵਾਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਬਾਰੇ ਲਿਖਿਆ ਹੈ ਤੇ ਰਿਹਾਈ ਬਿਨਾ ਦੇਰੀ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਹੁਣ ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਲਾਹਿਆ ਜਾਣਾ ਲਗਭਗ ਤੈਅ ਮੰਨਿਆ ਜਾਣਾ ਹੈ। ਬਹੁਗਿਣਤੀ ਐਸ ਜੀ ਪੀ ਸੀ ਮੈਂਬਰਾਂ ਦੇ ਦਸਖਤਾਂ ਵਾਲੇ ਮੈਮੋਰੰਡਮ ਰਾਹੀਂ ਇਕ ਤਰ੍ਹਾਂ ਨਾਲ ਨੰਦਗੜ੍ਹ ਨੂੰ ਲਾਹੁਣ ਲਈ ਰਸਤਾ ਸਾਫ ਕੀਤਾ ਗਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top