Share on Facebook

Main News Page

ਨੰਦਗੜ੍ਹ ਨੂੰ ਤੁਰੰਤ ਸੇਵਾ ਮੁਕਤ ਕੀਤਾ ਜਾਵੇ
-: ਬਲਜੀਤ ਸਿੰਘ ਦਾਦੂਵਾਲ

ਟਿੱਪਣੀ: ਰਾਧਾਸੁਆਮੀ ਦੀ ਘਨੇੜੀ ਚੜਿਆ ਦਾਦੂਵਾਲ ਹੁਣ ਸਰਕਾਰੀ ਬੋਲੀ ਬੋਲਦਾ ਹੈ... ਸੰਪਾਦਕ ਖ਼ਾਲਸਾ ਨਿਊਜ਼

'ਸਿੱਖ ਕੌਮ ਨੂੰ ਸਰਵ ਪ੍ਰਵਾਨਿਤ ਤੇ ਤਰੁੱਟੀ ਰਹਿਤ ਨਾਨਕਸ਼ਾਹੀ ਕੈਲੰਡਰ ਦਿੱਤਾ ਜਾਵੇ'

ਬਠਿੰਡਾ (ਪਰਮਿੰਦਰ): ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕੌਮ ਵਿਚ ਖਾਨਾਜੰਗੀ ਵਾਲੀ ਸਥਿਤੀ ਪੈਦਾ ਕਰ ਰਹੇ ਹਨ, ਜਿਸ ਕਾਰਨ ਐੱਸ. ਜੀ. ਪੀ. ਸੀ. ਨੂੰ ਤੁਰੰਤ ਉਨ੍ਹਾਂ ਨੂੰ ਸੇਵਾ ਮੁਕਤ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਯੋਗ ਵਿਦਵਾਨ ਗੈਰ-ਰਾਜਨੀਤਕ ਸਿੱਖ ਨੂੰ ਤਖ਼ਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਜਾਵੇ। ਬਠਿੰਡਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਉਹ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬਾਨ ਦੇ ਅਹੁਦਿਆਂ ਦਾ ਸਨਮਾਨ ਕਰਦੇ ਹਨ ਪਰ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਆਪਣੀ ਕੁਰਸੀ ਬਚਾਉਣ ਲਈ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਨ, ਜਿਸ ਨੂੰ ਕੌਮ ਸਹਿਣ ਨਹੀਂ ਕਰੇਗੀ।

ਜਥੇਦਾਰ ਨੰਦਗੜ੍ਹ ਪਹਿਲਾਂ ਜਿਹੜੇ ਲੋਕਾਂ ਨੂੰ ਕਾਂਗਰਸ ਤੇ ਆਰ. ਐੱਸ. ਐੱਸ. ਦਾ ਏਜੰਟ ਕਰਾਰ ਦਿੰਦੇ ਸਨ, ਅੱਜ ਉਨ੍ਹਾਂ ਲੋਕਾਂ ਤੋਂ ਹੀ ਮਦਦ ਮੰਗ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਜਥੇਦਾਰ ਨੰਦਗੜ੍ਹ ਨੂੰ ਪੰਥ ਤੋਂ ਵੱਧ ਚਿੰਤਾ ਆਪਣੇ ਅਹੁਦੇ ਦੀ ਹੈ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਸੰਤ ਦਾਦੂਵਾਲ ਨੇ ਕਿਹਾ ਕਿ ਜਾਰੀ ਕੀਤੇ ਗਏ ਦੋਵੇਂ ਨਾਨਕਸ਼ਾਹੀ ਕੈਲੰਡਰ ਹੀ ਤਰੁੱਟੀਆਂ ਵਾਲੇ ਹਨ ਤੇ ਉਹ ਸਿੱਖ ਕੌਮ ਨੂੰ ਭੰਬਲਭੂਸੇ ਵਿਚ ਪਾਉਣ ਵਾਲੇ ਇਨ੍ਹਾਂ ਦੋਵੇਂ ਕੈਲੰਡਰਾਂ ਨੂੰ ਨਹੀਂ ਮੰਨਦੇ।

ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਕੈਲੰਡਰ ਦੇ ਮੁੱਦੇ ਦਾ ਹੱਲ ਕਰਨ ਲਈ ਸਿੱਖ ਕੌਮ ਦੇ ਵਿਦਵਾਨਾਂ, ਸਾਰੇ ਜਥੇਦਾਰਾਂ, ਸੰਤ ਸਮਾਜ ਆਦਿ ਨੂੰ ਇਕੱਠੇ ਬਿਠਾ ਕੇ ਨਵੇਂ ਸਿਰੇ ਤੋਂ ਕੈਲੰਡਰ ਵਿਚ ਸੋਧ ਕਰਨ ਤਾਂ ਕਿ ਕੌਮ ਦਾ ਨੁਕਸਾਨ ਨਾ ਹੋਵੇ। ਸਿੱਖ ਇਕ ਅਲੱਗ ਕੌਮ ਹੈ, ਜਿਸ ਕਰਕੇ ਇਸ ਦਾ ਕੈਲੰਡਰ ਅਲੱਗ ਹੋਣਾ ਜ਼ਰੂਰੀ ਹੈ ਪਰ ਉਹ ਕੈਲੰਡਰ ਸਰਵ ਪ੍ਰਵਾਨਿਤ ਤੇ ਤਰੁੱਟੀ ਰਹਿਤ ਹੋਣਾ ਚਾਹੀਦਾ ਹੈ।

ਇਸ ਸੰਬੰਧ ਵਿਚ ਉਹ ਪਿਛਲੇ 3 ਸਾਲਾਂ ਤੋਂ ਕੀਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਾਈਕਾਟ ਸਮਾਪਤ ਕਰ ਕੇ ਖੁਦ ਜਥੇਦਾਰ ਸਾਹਿਬ ਨੂੰ ਮਿਲਣਗੇ ਤੇ ਉਨ੍ਹਾਂ ਨੂੰ ਕੈਲੰਡਰ ਮੁੱਦੇ ਦੇ ਢੁੱਕਵੇਂ ਹੱਲ ਲਈ ਬੇਨਤੀ ਕੀਤੀ ਜਾਵੇਗੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦੀ ਦਾਅਵੇਦਾਰੀ ਸੰਬੰਧੀ ਕੀਤੇ ਗਏ ਸਵਾਲ 'ਤੇ ਸੰਤ ਦਾਦੂਵਾਲ ਨੇ ਸਪੱਸ਼ਟ ਕੀਤਾ ਕਿ ਉਹ ਜਥੇਦਾਰ ਦਾ ਅਹੁਦਾ ਲੈਣ ਦੇ ਇੱਛੁਕ ਨਹੀਂ ਤੇ ਉਹ ਸਿਰਫ਼ ਧਰਮ ਪ੍ਰਚਾਰ ਦਾ ਹੀ ਕੰਮ ਕਰਦੇ ਰਹਿਣਗੇ। ਡੇਰਾ ਸੱਚਾ ਸੌਦਾ ਮੁਖੀ ਦੀ ਫਿਲਮ ਸੰਬੰਧੀ ਸੰਤ ਦਾਦੂਵਾਲ ਨੇ ਕਿਹਾ ਕਿ ਫਿਲਮ 'ਤੇ ਹੁਣ ਪੂਰੀ ਤਰ੍ਹਾਂ ਰੋਕ ਲੱਗ ਚੁੱਕੀ ਹੈ, ਜੋ ਪੂਰੇ ਪੰਥ ਦੀ ਜਿੱਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top