Share on Facebook

Main News Page

ਦੁੱਖ ਰੋਂਦੀ ਯਾਰਾਂ ਦੇ ਨਾਂ ਲੈ ਕੇ ਭਰਾਵਾਂ ਦੇ... ਨੰਦਗੜ ਖਿਲਾਫ਼ ਸੰਤ ਸਮਾਜ ਦੇ ਦੋਸ਼ਾਂ ਦਾ ਸੱਚ !
-: ਗੁਰਿੰਦਰਪਾਲ ਸਿੰਘ ਧਨੌਲਾ

ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ਼ ਨੇ, ਪੰਥਕ ਸਿਧਾਂਤਾਂ ਅਤੇ ਗੁਰ ਮਰਿਯਾਦਾ ਦੀ ਉਲੰਘਣਾਂ ਦੇ ਦੋਸ਼ ਹੇਠ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਵਾਸਤੇ ਵੱਡੇ ਪੱਧਰ 'ਤੇ ਮੁਹਿੰਮ ਅਰੰਭੀ ਹੋਈ ਹੈ ਕਿ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੱਢੇ ਜਾਣ ਵਾਲੇ ਨਗਰ ਕੀਰਤਨ ਦੇ ਬਾਰੇ ਜਥੇਦਾਰ ਨੰਦਗੜ੍ਹ ਨੇ ਪੰਜ ਪਿਆਰਿਆਂ ਪ੍ਰਤੀ ਅਪਮਾਨਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਅਤੇ ਇਸ ਨਗਰ ਕੀਰਤਨ ਨੂੰ ਆਰ.ਐਸ.ਐਸ. ਦਾ ਪ੍ਰੋਗ੍ਰਾਮ ਆਖਿਆ ਸੀ?

ਇਹਨਾਂ ਸ਼ਬਦਾਂ ਦੀ ਆੜ ਹੇਠ ਹੀ ਅਕਾਲੀ ਦਲ ਬਾਦਲ ਦੇ ਮੁਖੀ ਸ. ਸੁਖਬੀਰ ਸਿੰਘ ਬਾਦਲ ਨੂੰ ਤਰੁੰਤ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਦੇਣ ਵਾਸਤੇ ਕਿਹਾ ਹੈ ਕਿ ਜਥੇਦਾਰ ਨੰਦਗੜ੍ਹ ਉਪਰ ਮਹਾਂ ਦੋਸ਼ ਲਾ ਕੇ ਤਰੁੰਤ ਛੁੱਟੀ ਕਰ ਦਿੱਤੀ ਜਾਵੇ। ਇਸ ਨੂੰ ਮੁੱਦਾ ਬਣਾ ਕੇ ਹੀ ਬਾਦਲਾਂ ਦੀ ਹਦਾਇਤ ਉੱਪਰ ਇੱਕ ਪੱਤਰ ਸ਼੍ਰੋਮਣੀ ਕਮੇਟੀ ਮੈਂਬਰਾਂ ਕੋਲ ਦਸਤਖਤ ਕਰਨ ਵਾਸਤੇ ਭੇਜਿਆ ਗਿਆ ਹੈ। ਇਸ ਪੱਤਰ ਨੂੰ ਅਧਾਰ ਬਣਾਕੇ 17 ਜਨਵਰੀ ਨੂੰ ਇੱਕ ਸਪਲੀਮੈਂਟਰੀ ਏਜੰਡਾ ਐਨ ਮੌਕੇ ਉੱਪਰ ਪੇਸ਼ ਕਰਕੇ, ਜਥੇਦਾਰ ਨੰਦਗੜ੍ਹ ਨੂੰ ਹਟਾ ਦਿੱਤਾ ਜਾਵੇਗਾ?

ਲੇਕਿਨ ਜਥੇਦਾਰ ਨੰਦਗੜ੍ਹ 28 ਦਸੰਬਰ ਦੇ ਪ੍ਰੋਗ੍ਰਾਮ ਬਾਰੇ ਜੋ ਕਿਹਾ ਹੈ, ਉਹ ਸਿਰਫ ਜਥੇਦਾਰ ਨੰਦਗੜ੍ਹ ਹੀ ਨਹੀਂ ਕਹਿ ਰਹੇ, ਸਗੋਂ ਲੱਖਾਂ ਦੀ ਗਿਣਤੀ ਵਿੱਚ ਚੇਤਨ ਸਿੱਖ ਵੀ ਆਖ ਰਹੇ ਹਨ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 28 ਦਸੰਬਰ ਨੂੰ ਨਹੀਂ 5 ਜਨਵਰੀ ਹੈ। ਇਹ 28 ਦਸੰਬਰ ਵਾਲਾ ਭੰਬਲਭੂਸਾ ਆਰ.ਐਸ.ਐਸ. ਨੇ ਖੜਾ ਕੀਤਾ ਹੈ। ਫਿਰ ਇਸ ਵਿੱਚ ਜਥੇਦਾਰ ਨੰਦਗੜ੍ਹ ਨੇ ਕਿਹੜੀ ਅਵੱਗਿਆ ਕੀਤੀ ਹੈ? ਸਿਰਫ ਜੋ ਸਿੱਖ ਜਜਬਾਤ ਕਹਿ ਰਹੇ ਹਨ, ਉਸ ਦੀ ਤਰਜਮਾਨੀ ਹੀ ਕੀਤੀ ਹੈ?

ਅਸਲ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਨ ਦੀ ਸਜ਼ਾ ਵਜੋਂ ਜਥੇਦਾਰ ਨੰਦਗੜ੍ਹ ਨੂੰ ਹਟਾਇਆ ਜਾ ਰਿਹਾ ਹੈ। ਸੰਤ ਸਮਾਜ਼ ਸਿੱਧੇ ਰੂਪ ਵਿੱਚ ਇਹ ਨਹੀਂ ਪ੍ਰਗਟ ਕਰਨਾ ਚਾਹੁੰਦਾ ਕਿ ਨਾਨਕਸ਼ਾਹੀ ਕੈਲੰਡਰ ਬਦਲੇ ਨੰਦਗੜ੍ਹ ਨੂੰ ਹਟਾਇਆ ਜਾ ਰਿਹਾ ਹੈ। ਜਿਸ 'ਤੇ ਆਮ ਕਹਾਵਤ ਬੜੀ ਢੁੱਕਵੀ ਹੈ ਕਿ ‘ਦੁੱਖ ਰੋਂਦੀ ਯਾਰਾਂ ਦੇ ਨਾਂ ਲੈਕੇ ਭਰਾਵਾਂ ਦੇ’ ਕਿਉਕਿ ਨੰਦਗੜ੍ਹ ਵੱਲੋਂ ਮੌਕੇ ਸਿਰ ਲਏ ਸਟੈਂਡ ਕਰਕੇ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਵਾਉਣ ਦੇ ਆਰ.ਐਸ. ਐਸ. ਅਤੇ ਸਾਧ ਯੂਨੀਅਨ ਦੇ ਸਾਂਝੇ ਮਨਸੂਬੇ ਘੜੇ ਘੜਾਏ ਰਹਿ ਗਏ ਹਨ ਅਤੇ ਹੁਣ ਸੰਤ ਸਮਾਜ਼ ਦੇ ਯਾਰ ਆਰ.ਐਸ.ਐਸ ਵੱਲੋਂ ਸਾਧ ਯੂਨੀਅਨ ਨੂੰ ਕੋਸਿਆ ਜਾ ਰਿਹਾ ਹੈ? ਜਿਸ ਕਰਕੇ ਹੁਣ ਮਰਿਯਾਦਾ ਜਾਂ ਸਿਧਾਂਤਾਂ ਦਾ ਰੌਲਾ ਪਾ ਕੇ ਜਥੇਦਾਰ ਨੰਦਗੜ੍ਹ ਤੋਂ ਬਦਲਾ ਲਿਆ ਜਾ ਰਿਹਾ ਹੈ। ਸਿੱਖ ਜਗਤ ਚੰਗੀ ਤਰ੍ਹਾਂ ਆਪ ਸੰਤ ਸਮਾਜ ਨੇ ਕਦੇ ਸਿਧਾਂਤਾਂ ਦੀ ਪ੍ਰਵਾਹ ਨਹੀਂ ਕੀਤੀ, ਪਰ ਅੱਜ ਸਿਧਾਂਤਾਂ ਦੇ ਪਰਛਾਵੇਂ ਹੇਠ ਇੱਕ ਹੋਰ ਸਿਧਾਂਤ ਨੂੰ ਕੁਚਲਿਆ ਜਾ ਰਿਹਾ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top