Share on Facebook

Main News Page

ਸਾਧ ਯੂਨੀਅਨ, ਪਾਰਟੀਬਾਜ ਪ੍ਰਬੰਧਕਾਂ ਅਤੇ ਲਾਲਚੀ ਪ੍ਰਚਾਰਕਾਂ ਨੇ ਹੀ ਸਦਾ ਪੁਰਾਤਨ ਗੁਰਸਿੱਖਾਂ ਤੇ ਬੇਦਾਵੀਏ ਹੋਣ ਦਾ ਧੂੰਆਂਧਾਰ ਪ੍ਰਚਾਰ ਕੀਤਾ
-: ਅਵਤਾਰ ਸਿੰਘ ਮਿਸ਼ਨਰੀ 510 432 5827

ਜ਼ਰਾ ਠੰਡੇ ਦਿਲ ਦਿਮਾਗ ਨਾਲ ਗੁਰਮਤਿ ਦੀ ਰੋਸ਼ਨੀ ਵਿੱਚ ਦੇਖੋ ਤਾਂ ਗੁਰੂ ਦਾ ਸਿੱਖ ਭੁੱਖ ਕਰਕੇ ਕਦੇ ਗੁਰੂ ਨੂੰ ਬੇਦਾਵਾ ਨਹੀਂ ਦੇ ਸਕਦਾ, ਮੈਦਾਨ ਚੋਂ ਭੱਜ ਨਹੀਂ ਸਕਦਾ ਭਾਵੇਂ ਪੁਰਜਾ ਪੁਰਜਾਂ ਕਿਉਂ ਨਾ ਕਟਿਆ ਜਾਵੇ- ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ॥ (ਗੁ੍ਰੂ ਗ੍ਰੰਥ ਸਾਹਿਬ ਜੀ)

ਇਹ ਤਾਂ ਔਰੰਗਜੇਬ ਵਰਗੇ ਜਾਲਮ ਦੀ ਕੁਰਾਨ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਆਟੇ ਦੀ ਗਊ ਬਣਾ ਕੇ ਕਸਮਾਂ ਖਾਣ ਵਾਲਿਆਂ ਨੇ ਸ਼ਾਹੀ ਲਾਓ ਲਸ਼ਕਰ ਦੇ ਬਾਵਜੂਦ ਵੀ ਗੁਰੂ ਨੇ ਹਾਰ ਨਾ ਮੰਨਣੀ ਅਤੇ ਗੁਲਾਮੀ ਕਬੂਲ ਨਾਂ ਕਰਨੀ ਕਰਕੇ, ਜਾਬਰ ਮੁਗਲਾਂ ਅਤੇ ਝੋਲੀ ਚੁੱਕ ਪਹਾੜੀਆਂ ਨੇ ਅਫਵਾਹਾਂ ਫੈਲਾ ਦਿੱਤੀਆਂ ਕਿ ਭੁੱਖ ਦੇ ਮਾਰੇ ਸਿੱਖ ਗੁਰੂ ਦਾ ਸਾਥ ਛੱਡ ਗਏ।

ਅੱਜ ਸਾਡੇ ਬਹੁਤੇ ਰਾਗੀ, ਢਾਡੀ, ਪ੍ਰਚਾਰਕ ਅਤੇ ਸੰਪ੍ਰਦਾਈ ਸਾਧ ਯੂਨੀਅਨ ਵਾਲੇ ਸੰਘ ਪਾੜ ਪਾੜ ਕੇ "ਗੁਰਸਿੱਖਾਂ" ਦੀ ਬਖਤੋਈ ਕਰਦੇ ਅਤੇ ਪਾਰਟੀਬਾਜ ਲਾਲਚੀ ਅਤੇ ਅਗਿਆਨੀ ਪ੍ਰਬੰਧਕ ਉਨ੍ਹਾਂ ਨੂੰ ਸਿਰੋਪੇ ਦਿੰਦੇ ਅਤੇ ਗੁਰੂ ਦੀਆਂ ਗੋਲਕਾਂ ਲੁਟੌਂਦੇ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦੇ। ਸੋ, ਗੁਰੂ ਨੂੰ ਸਿਧਾਂਤਕ ਬੇਦਾਵਾ ਤਾਂ ਇਨ੍ਹਾਂ ਲੋਕਾਂ ਨੇ ਦਿੱਤਾ ਹੋਇਆ ਹੈ ਤੇ ਦੋਸ਼ ਸੂਰਬੀਰ ਬਹਾਦਰ ਪੁਰਾਤਨ ਸਿੱਖਾਂ ਤੇ ਲਾ ਰਹੇ ਹਨ।

ਗੁਰੂ ਨਾਲੋੰ ਤੋੜੀ ਤਾਂ ਇਨ੍ਹਾਂ ਨੂੰ ਜੋੜਨੀ ਚਾਹੀਦੀ ਹੈ, ਜੋ ਆਏ ਦਿਨ ਸਿੱਖਾਂ ਨੂੰ “ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ” ਨਾਲੋਂ ਸਰਕਾਰੀ ਦਬਾ ਹੇਠ ਤੋੜ ਰਹੇ ਹਨ। ਵਧੀਆ ਲਿਖਿਆ ਹੈ ਭਾਈ ਧਨੌਲਾ ਜੀ ਨੇ ਅੱਜ ਰੇਡੀਓ ਚੜ੍ਹਦੀਕਲਾ ਕੈਲੇਫੋਰਨੀਆਂ 'ਤੇ ਵੀ ਬੇਦਾਵਾ ਦੇਣ ਦੇ ਕੂੜ ਪ੍ਰਚਾਰ ਬਾਰੇ ਵੀ ਢੁੱਕਵਾਂ ਚਾਨਣਾ ਪਾਇਆ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top