Share on Facebook

Main News Page

ਦੇਹਰਾਦੂਨ ਵਿੱਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਭਾਈ ਪਰਮਜੀਤ ਸਿੰਘ ਉਤਰਾਖੰਡ ਤੇ ਗਿਆਨੀ ਸ਼ਮਸ਼ੇਰ ਸਿੰਘ ਨੇ ਕੀਤੀਆਂ ਗੁਰਮਤਿ ਵੀਚਾਰਾਂ

ਦੇਹਰਾਦੂਨ ਸ਼ਹਿਰ ਦੀ ਧਰਮ ਪ੍ਰਚਾਰ ਕਮੇਟੀ ਨੇ 9 ਜਨਵਰੀ ਤੋਂ 11 ਜਨਵਰੀ ਤੱਕ ਵੱਖ ਵੱਖ ਇਲਾਕਿਆਂ ਦੇ ਗੁਰਦੁਆਰਾ ਸਾਹਿਬ ਵਿੱਖੇ ਸਵੇਰੇ, ਸ਼ਾਮ ਦੇ ਗੁਰਮਤਿ ਸਮਾਗਮ ਕਰਵਾਏ, ਜਿਸ ਵਿੱਚ ਪ੍ਰੋ.ਦਰਸ਼ਨ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਉਤਰਾਖੰਡ ਅਤੇ ਗਿਆਨੀ ਸ਼ਮਸ਼ੇਰ ਸਿੰਘ ਜੀ ਨੇ ਗੁਰਬਾਣੀ ਵਿੱਚੋਂ ਸੰਗਤ ਦੇ ਨਾਲ ਸਾਂਝ ਕਰਦਿਆਂ ਗੁਰਮਤਿ ਵੀਚਾਰਾਂ ਕੀਤੀਆਂ।

9 ਜਨਵਰੀ ਰਾਤ ਨੂੰ ਗੁ. ਸ੍ਰੀ ਗੁਰੂ ਅਮਰਦਾਸ ਜੀ (ਲੂਨੀਆ ਮੁਹੱਲਾ) ਦੇ ਸਮਾਗਮ ਵਿੱਚ ਪ੍ਰੋ.ਦਰਸ਼ਨ ਸਿੰਘ ਖਾਲਸਾ ਜੀ ਨੇ

ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ… ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥ ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥ ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥ ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥ ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥ ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥1॥ (ਪੰਨਾ 442)

ਉਨਾਂ ਨੇ ਵਿਆਖਿਆ ਵਿੱਚ ਇਸ ਵੀਚਾਰ ਨੂੰ ਕੇਂਦਰ ਰੂਪ ਵਿੱਚ ਸਾਂਝਿਆਂ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮੂਲ ਨੂੰ ਪਛਾਨਣ ਦੀ ਲੋੜ ਹੈ ਜੋ ਆਪਣਾ ਮੂਲ ਭੁੱਲ ਜਾਏ ਉਹ ਸਦਾ ਹੀ ਖੁਆਰੀ ਵਿੱਚ ਪਿਆ ਰਹਿੰਦਾ ਹੈ।

10 ਜਨਵਰੀ ਸਵੇਰ ਦਾ ਦੀਵਾਨ ਗੁ. ਕਸ਼ਮੀਰੀ ਕਾਲੋਨੀ ਵਿੱਖੇ ਹੋਇਆ ਜਿਸ ਵਿੱਚ ਖਾਲਸਾ ਜੀ ਨੇ

ਗਉੜੀ ਮਹਲਾ 5 ॥ ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥ ਜਪਿ ਜਪਿ ਜੀਵਾ ਸਤਿਗੁਰ ਨਾਉ ॥1॥ ਪਾਰਬ੍ਰਹਮ ਪੂਰਨ ਗੁਰਦੇਵ ॥ ਕਰਿ ਕਿਰਪਾ ਲਾਗਉ ਤੇਰੀ ਸੇਵ ॥1॥... ਦਾ ਕੀਰਤਨ ਤੇ ਵਿਆਖਿਆ ਕਰਦਿਆਂ ਉਨਾਂ ਨੇ ਗੁਰਮਤਿ ਵਿੱਚ ਦਰਸ਼ਨ ਦੀ ਕੀ ਪਰਿਭਾਸ਼ਾ ਹੈ ? ਨੂੰ ਖੋਲਦਿਆਂ ਦਸਿਆ ਕਿ ਸਾਡੀ ਸੁਰਤ ਰੂਪ ਅੱਖਾਂ ਨੇ ਸ਼ਬਦ ਦੀ ਵੀਚਾਰ ਵਿੱਚ ਖੁੱਬ ਕੇ ਹੀ ਗੁਰੂ ਦੇ ਦਰਸ਼ਨ ਕਰਨੇ ਸਨ, ਪਰ ਅਸੀਂ ਬਾਹਰੋਂ –ਬਾਹਰੋਂ ਵੇਖਣ ਨੂੰ ਦਰਸ਼ਨ ਕਹਿਕੇ ਅਨੇਕਾਂ ਭੁਲੇਖਿਆਂ ਦੇ ਸ਼ਿਕਾਰ ਹੋ ਰਹੇ ਹਾਂ।

10 ਜਨਵਰੀ ਰਾਤ ਦਾ ਦੀਵਾਨ ਗੁ. ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ (ਪਟੇਲ ਨਗਰ) ਵਿੱਖੇ ਹੋਇਆ ਜਿਸ ਵਿੱਚ ਖਾਲਸਾ ਜੀ ਨੇ

ਗਉੜੀ ਮ: 5 ॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥ ਚਰਨ ਕਮਲ ਗੁਰ ਰਿਦੈ ਬਸਾਇਆ ॥1॥ ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਮ ॥ ਤਾ ਤੇ ਸਿਧਿ ਭਏ ਸਗਲ ਕਾਂਮ ॥2॥… ਦਾ ਕੀਰਤਨ ਗਾਇਨ ਕਰਣ ਤੋਂ ਬਾਦ ਨਾਮ ਕੀ ਹੈ, ਦੀ ਵੀਚਾਰ ਦਸਦਿਆਂ ਕਿਹਾ ਕਿ ਅੱਜ ਅਨੇਕਾਂ ਕਿਸਮਾਂ ਨਾਲ ਨਾਮ ਜਪੱਣ ਤੇ ਜਪਾਣ ਪਿੱਛੇ ਇੱਕ ਲਾਲਸਾ ਕੰਮ ਕਰ ਰਹੀ ਹੈ ਕਿ ਸਾਡੇ ਸਾਰੇ ਕੰਮ ਆਪੇ ਸਫਲ ਹੋ ਜਾਣਗੇ, ਸਾਨੂੰ ਕੁੱਛ ਕਰਣ ਦੀ ਲੋੜ ਹੀ ਨਹੀਂ। ਖਾਲਸਾ ਜੀ ਨੇ ਜਿਸ ਵਖਤ ਵੀਚਾਰ ਕਰਦਿਆਂ ਇਹ ਕਿਹਾ ਕਿ ਗੁਰੂ ਸੁਖ ਨਹੀਂ ਦੇਂਦਾ, ਤਾਂ ਸੰਗਤ ਵਿੱਚ ਸਨਾਟਾ ਛਾ ਗਿਆ, ਪਰ ਨਾਲ ਹੀ ਖਾਲਸਾ ਜੀ ਨੇ ਕਿਹਾ ਕਿ ਗੁਰੂ ਸਮਰਥ ਹੈ, ਪਰ ਉਹ ਸੁੱਖ ਮੰਗਣ ਵਾਲਿਆਂ ਨੂੰ ਸੁੱਖ ਦੇ ਕੇ ਵਿਹਲੜ ਨਹੀਂ ਬਨਾਉਣਾ ਚਾਹੁੰਦਾ, ਗੁਰੂ ਸੁੱਖ ਲਿਆਉਣ ਦਾ ਤਰੀਕਾ ਦਸਦਾ ਹੈ।

11 ਜਨਵਰੀ ਸਵੇਰ ਦਾ ਦੀਵਾਨ ਗੁਰਮਤਿ ਕੇਂਦਰ (ਰੇਸਕੋਰਸ) ਵਿੱਖੇ ਹੋਇਆ ਜਿਸ ਵਿੱਚ ਪ੍ਰੋ.ਦਰਸ਼ਨ ਸਿੰਘ ਖਾਲਸਾ ਜੀ ਨੇ

ਰਾਗੁ ਸੂਹੀ ਮਹਲਾ 4 ਛੰਤ ਘਰੁ 1 ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ॥… ਦੀ ਵਿਆਖਿਆ ਦੌਰਾਨ ਸੰਗਤ ਨੂੰ ਦਸਿਆ ਕਿ ਅਵਗੁਣ ਜੰਜੀਰਾਂ (ਗੁਲਾਮੀ) ਹਨ ਤੇ ਗੁਣ ਹੀ ਇਸਨੂੰ ਕੱਟ ਸਕਦੇ ਹਨ, ਜੋ ਸਾਡੇ ਅਸਲ ਭਾਈ ਹਨ। ਅੱਜ ਸਾਡੀ ਕੌਮ ਗੁਲਾਮੀ ਦੀਆਂ ਜੰਜੀਰਾਂ ਵਿੱਚ ਇਸ ਕਰਕੇ ਤਾਂ ਨਹੀਂ ਜਕੜੀ ਪਈ, ਕਿ ਅੱਜ ਅਸੀਂ ਅਵਗੁਣਾਂ ਨਾਲ ਸਾਂਝ ਬਣਾ ਲਈ ਹੋਵੇ ਤੇ ਗੁਣਾਂ ਨੂੰ ਆਪਣੀ ਜੀਵਨੀ ਵਿੱਚੋਂ ਦੂਰ ਕਰ ਦਿੱਤਾ ਹੋਵੇ।

ਅਖੀਰਲਾ ਦੀਵਾਨ (ਸ਼ਾਮ ਨੂੰ) ਗੁਰਦੁਆਰਾ ਕਲਗੀਧਰ ਸਾਹਿਬ (ਇੰਦ੍ਰਾ ਕਾਲੋਨੀ) ਵਿੱਖੇ ਹੋਇਆ ਜਿੱਥੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ

ਗਉੜੀ ਮਹਲਾ 5 ॥ ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥1॥… ਦਾ ਕੀਰਤਨ ਅਤੇ ਵਿਆਖਿਆ ਕਰਦਿਆਂ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਪਈ ? ਕਾਰਣ ਦਸਦਿਆਂ ਕੁੱਛ ਹੱਡਬੀਤੀਆਂ ਸਾਂਝੀਆਂ ਕੀਤੀਆਂ ਜਿਸਨੂੰ ਸੁਨਣ ਤੋਂ ਬਾਦ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਅਸੀਂ ਹਰ ਸਾਲ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਵਾਂ ਕਰਾਂਗੇ।

ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਗੁਰਬਾਣੀ ਸ਼ਬਦਾਂ ਦੀ ਵੀਚਾਰ ਦੇ ਨਾਲ-ਨਾਲ ਅਜੌਕੇ ਸਮੇਂ ਦੇ ਕੌਮੀ ਮਸਲੇ ਵੀ ਸੰਗਤਾਂ ਦੇ ਸਾਮਣੇ ਰਖਿਦਿਆਂ ਕਿਹਾ ਕਿ ਜੇਕਰ ਅੱਜ ਵੀ ਅਸੀਂ ਗੁਰੂ ਫੁਰਮਾਣ ਨਾਲੋਂ ਤਖਤਾਂ ਦੇ ਜੱਫੇਮਾਰਾਂ ਦੇ ਕੂੜਨਾਮਿਆਂ ਨੂੰ ਮਹਾਨ ਸਮਝਕੇ ਸਿਰ ਨਿਵਾਉਂਦੇ ਰਹੇ ਤਾਂ ਸਿੱਖੀ ਦੀ ਹੋ ਰਹੀ ਬਰਬਾਦੀ ਦੇ ਕਾਰਣ ਵੀ ਅਸੀਂ ਆਪ ਹੀ ਹੋਵਾਂਗੇ।

ਭਾਈ ਸ਼ਮਸ਼ੇਰ ਸਿੰਘ (ਦੇਹਰਾਦੂਨ ਵਾਲਿਆਂ) ਨੇ ਵੀ ਸੰਗਤ ਨੂੰ ਪਿੱਛਲਾ ਵਾਪਰਿਆ ਇਤਿਹਾਸ ਦਸਦਿਆਂ ਸੰਗਤ ਨੂੰ ਅਜੋਕੇ ਸਰਕਾਰੀ ਤੰਤਰ ਦਾ ਜਾਲ ਕਿਵੇਂ ਬੁਣਿਆ ਜਾ ਰਿਹਾ ਹੈ, ਸਪਸ਼ਟ ਕੀਤਾ।ਤੇ ਗੁਰਦੁਆਰਿਆਂ ਦੀ ਮਰਿਯਾਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਹੋਵੇ ਇਸ ਤੇ ਵੀ ਵੀਚਾਰ ਕੀਤੀ ਗਈ।

ਭਾਈ ਪਰਮਜੀਤ ਸਿੰਘ ਉਤਰਾਖੰਡ ਭਾਈ ਸ਼ਮਸ਼ੇਰ ਸਿੰਘ (ਦੇਹਰਾਦੂਨ ਵਾਲੇ)

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top