Share on Facebook

Main News Page

ਵਿਵਾਦਤ ਸੌਦਾ ਸਾਧ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਨਹੀਂ ਕੀਤਾ ਪਾਸ

ਮੁੰਬਈ ( 12 ਜਨਵਰੀ 2015): ਡੇਰਾ ਸੌਦਾ ਸਰਸਾ ਦੇ ਸਾਧ ਦੀ ਫਿਲਮ “ਪ੍ਰਮਾਤਮਾ ਦਾ ਦੂਤ” ਨੂੰ ਭਾਰਤੀ ਫਿਲਮ ਸੈਂਸਰ ਬੋਰਡ ਪਾਸ ਕਰਨ ਤੋਂ ਨਾਂਹ ਕਰ ਦਿੱਤੀ ਹੈ।ਸੈਂਸਰ ਬੋਰਡ ਨੇ ਫਿਲਮ ਦੇ ਹੀਰੋ ਸੌਦਾ ਸਾਧ ਨੂੰ ਫਿਲਮ ਵਿੱਚ ਰੱਬ ਵਜੋਂ ਫਿਲਮਾਉਣ ‘ਤੇ ਇਤਰਾਜ਼ ਕਰਦਿਆਂ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੈਂਸਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੇ ਫਿਲਮ ਦੇ ਮੁੱਖ ਪਾਤਰ ਵਿਵਾਦਤ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਚਮਤਕਾਰ ਵਿਖਾਉਣ ਅਤੇ ਆਪਣੀ ਸ਼ਕਤੀ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਨ ‘ਤੇ ਇਤਰਾਜ਼ ਜਤਾਇਆ ਹੈ।

ਸੌਦਾ ਸਾਧ ਦੀ ਇਸ ਫਿਲਮ ਦੇ ਬੁਲਾਰੇ ਨੇ ਸੈਂਸਰ ਬੋਰਡ ਦੇ ਇਸ ਫੈਸਲੇ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।  ਸੈਂਸਰ ਬੋਰਡ ਨੇ ਕਿਹਾ ਕਿ ਇਹ ਫਿਲਮ ਇੱਕ ਮਸ਼ਹੂਰੀ ਤੋਂ ਵੱਧ ਕੁਝ ਨਹੀਂ, ਭਾਵੇਂ ਫਿਲਮ ਦੇ ਮੁੱਖ ਅਦਾਕਾਰ ਨੇ ਕਿਸੇ ਹੋਰ ਧਰਮ ਦੀ ਅਲੋਚਨਾ ਨਹੀਂ ਕੀਤੀ, ਪਰ ਫਿਲਮ ਵਿੱਚ ਅਦਾਕਾਰ ਵੱਲੋਂ ਤਰਕਹੀਣ ਚੀਜ਼ਾਂ ਵਿਖਾਈਆਂ ਗਈਆਂ ਹਨ।  ਸੈਂਸਰ ਬੋਰਡ ਦੀ ਮੁੱਢਲ਼ੀ ਕਮੇਟੀ ਵੱਲੋਂ ਇਸਨੂੰ ਪਾਸ ਨਾ ਕਰਨ ਤੋਂ ਬਾਅਦ ਇਹ ਮਾਮਲਾ ਬੋਰਡ ਦੀ ਨਜ਼ਰਸ਼ਾਨੀ ਕਮੇਟੀ ਕੋਲ ਪਹੁੰਚ ਗਿਆ ਹੈ। ਇਹ ਕਮੇਟੀ ਅੱਜ 12 ਜਨਵਰੀ ਨੂੰ ਇਸ ਫਿਲਮ ਨੂੰ ਦੇਖੇਗੀ।

ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਮੁੱਖ ਅਦਾਕਾਰ ਵਿਵਾਦਤ ਸੌਦਾ ਸਾਧ ਸਿਰਸਾ ਜੋ ਕਿ ਸੀ.ਬੀ.ਆਈ ਅਦਾਲਤ ‘ਚ ਵੱਖ-ਵੱਖ ਸੰਗੀਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top