Share on Facebook

Main News Page

ਨਾਨਕਸ਼ਾਹੀ ਕੈਲੰਡਰ ਦੀ ਢਾਲ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਛੁੱਟੀ ਹੁਣ 17 ਜਨਵਰੀ ਨੂੰ ਤੈਅ ?
-: ਗੁਰਿੰਦਰਪਾਲ ਸਿੰਘ ਧਨੌਲਾ ਦੀ ਵਿਸ਼ੇਸ਼ ਰਿਪੋਰਟ 93161 76519

ਸਿੱਖਾਂ ਦੀ ਵੱਖਰੀ ਪਹਿਚਾਨ ਦੇ ਪਰਤੀਕ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਵਿੱਚ ਪੰਥਕ ਧਿਰਾਂ ਅਤੇ ਬਿਪਰਵਾਦੀ ਟੋਲੇ ਵਿੱਚ ਚਲ ਰਹੀ ਜੰਗ ਆਖਰੀ ਪੜਾਅ 'ਤੇ ਪਹੁੰਚ ਚੁੱਕੀ ਹੈ। ਜਿਸ ਵਿੱਚ ਕੈਲੰਡਰ ਦਾ ਕਤਲ ਕਰਨ ਦੇ ਨਾਲ ਹੀ ਗਿਆਨੀ ਬਲਵੰਤ ਸਿੰਘ ਨੰਦਗੜ ਦੀ ਬਲੀ ਵੀ ਦੇ ਦਿਤੀ ਜਾਵੇਗੀ ?

ਇਥੇ ਵਰਨਣਯੋਗ ਹੈ ਕਿ ਇੱਕ ਪ੍ਰਵਾਸੀ ਸਿੱਖ ਸ. ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਉਸ ਅਤੇ ਐਗਜੈਕਟਿਵ ਕਮੇਟੀ ਵਲੋਂ ਸਰਬ ਸੰਮਤੀ ਨਾਲ ਪਾਸ ਕਰਨ ਅਤੇ ਸਮੂੰਹ ਸੰਪ੍ਰਦਾਵਾ ਦੀ ਸਹਿਮਤੀ ਪ੍ਰਾਪਤ ਕਰ ਲੈਣ ਪਿੱਛੋਂ, ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੰਜ ਸਿੰਘ ਸਹਿਬਾਨ ਵੱਲੋਂ ਸਾਂਝੇ ਗੁਰਮਤੇ ਰਾਹੀ 2003 ਵਿੱਚ ਲਾਗੂ ਕੀਤਾ ਸੀ। ਜਿਸ ਦਾ ਆਮ ਸਿੱਖਾਂ ਅਤੇ ਖਾਸ ਕਰਕੇ ਚੇਤਨ ਸਿੱਖ ਵਰਗ ਨੇ ਵੱਡਾ ਸਵਾਗਤ ਕਰਦਿਆਂ ਖੁਸ਼ੀ ਮਨਾਈ ਸੀ।

ਲੇਕਿਨ ਕੁੱਝ ਹਿੰਦੁਵਾਦੀ ਤਾਕਤਾਂ ਉਸ ਦਿਨ ਤੋਂ ਹੀ ਇਸ ਵਿਲੱਖਣ ਕੈਲੰਡਰ ਦੇ ਪਿੱਛੇ ਹੱਥ ਧੋਕੇ ਪਈਆਂ ਹੋਈਆਂ ਸਨ। ਪਹਿਲਾਂ ਤਾਂ ਆਪਣੇ ਅਸਰ ਹੇਠਲੇ ਸੰਤ ਸਮਾਜ਼ ਨੂੰ ਉਕਸਾਕੇ ਕੈਲੰਡਰ ਵਿੱਚ ਸੋਧ ਕਰਵਾਉਣ ਦੇ ਨਾਮ ਉੱਤੇ ਇਸ ਨੂੰ ਅੱਧ ਪਚੱਧਾ ਬਿਕ੍ਰਮੀ ਰੂਪ ਦੇਣ ਉਪਰੰਤ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਆਖਕੇ, ਸੱਤ ਸਾਲਾਂ ਪਿੱਛੋਂ ਇਸ ਦੀ ਸਰਬ ਪਵਾਨਤਾ ਤੇ ਪ੍ਰਸ਼ਨ ਚਿੰਨ ਲਾਇਆ ਗਿਆ ਅਤੇ ਹੁਣ ਜਦੋਂ ਹਿੰਦੁਤਵ ਦਿੱਲੀ ਦੇ ਰਾਜਭਾਗ ਤੇ ਕਾਬਜ਼ ਹੋਇਆ ਹੈ ਤਾਂ ਸੋਧੇ ਅਤੇ ਮੂਲ ਨਾਨਕਸ਼ਾਹੀ ਕੈਲੰਡਰ, ਦੋਹਾਂ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਬੇਸ਼ੱਕ ਕੱਟੜਵਾਦੀ ਹਿੰਦੁਤਵ ਨੇ ਅਖੌਤੀ ਸੰਤ ਸਮਾਜ਼ ਰਾਹੀ ਅਕਾਲੀ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਹਿਮਤੀ ਹਾਸਲ ਕਰ ਲਈ ਸੀ, ਲੇਕਿਨ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਇਸਦਾ ਡਟਵਾਂ ਵਿਰੋਧ ਕਰ ਦੇਣ ਨਾਲ ਮਨਸੂਬੇ ਘੜੇ ਘੜਾਏ ਰਹਿ ਗਏ, ਜਿਸ ਤੋਂ ਕੱਟੜਵਾਦੀ ਹਿੰਦੂਤਵ ਨੇ ਤਾਂ ਗੁੱਸੇ ਹੋਣਾ ਹੀ ਸੀ, ਪਰ ਬੀ.ਜੇ.ਪੀ. ਦਾ ਸਾਥੀ ਅਕਾਲੀ ਦਲ ਬਾਦਲ ਵੀ ਗੁੱਸਾ ਖਾ ਗਿਆ, ਕਿ ਉਹਨਾਂ ਦੀ ਹੁਕਮ ਅਦੂਲੀ ਕਿਵੇਂ ਹੋਈ ?

ਇੱਕ ਕਾਰਨ ਇਹ ਵੀ ਹੈ ਕਿ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੀ ਸੂਰਤ ਵਿੱਚ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ, ਜਦੋਂ ਅਮਰੀਕੀ ਰਾਸ਼ਟਰਪਤੀ ਵਿਸ਼ੇਸ਼ ਮਹਿਮਾਨ ਹੋਣਗੇ, ਸਿੱਖਾਂ ਨੂੰ ਕਾਲੀਆਂ ਝੰਡੀਆਂ ਲਾਉਣ ਦਾ ਪੈਗਾਮ ਦਿੱਤਾ ਹੈ ਅਤੇ ਬਾਦਲ ਪਰਿਵਾਰ ਨੂੰ ਇਹ ਵੀ ਖਤਰਾ ਹੈ ਕਿ ਗਿਆਨੀ ਬਲਵੰਤ ਸਿੰਘ ਨੰਦਗੜ ਕਿਤੇ ਸਰਬੱਤ ਖਾਲਸਾ ਬੁਲਾਕੇ ਕੋਈ ਨਵੀਂ ਮੁਹਿੰਮ ਨਾ ਆਰੰਭ ਕਰ ਦੇਣ, ਜਿਸ ਨਾਲ ਹਿੰਦੂਤਵੀ ਨਿਜ਼ਾਮ ਹੋਰ ਗੁੱਸੇ ਹੋ ਸਕਦਾ ਹੈ।

ਭਰੋਸੇਯੋਗ ਵਸੀਲਿਆਂ ਅਨੁਸਾਰ ਹੁਣ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਜਥੇਦਾਰੀ ਤੋਂ ਹਟਾਉਣ ਇੱਕ ਵਿਸ਼ੇਸ਼ ਨੋਟ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰਾਂ ਕੋਲ ਘਰੋ ਘਰ ਭੇਜਕੇ ਸਹਿਮਤੀ ਦੇ ਹਸਤਾਖਸ਼ਰ ਕਰਵਾਏ ਜਾ ਰਹੇ ਹਨ, ਬੇਸ਼ੱਕ ਟੌਹੜਾ ਧੜੇ ਨਾਲ ਸਬੰਧਤ ਇੱਕ ਦੋ ਮੈਂਬਰ ਹਾਲੇ ਆਕੀ ਹੋਏ ਬੈਠੇ ਹਨ ਅਤੇ ਦਸਤਖਤ ਕਰਨ ਤੋਂ ਇਨਕਾਰੀ ਹਨ। ਲੇਕਿਨ ਫਿਰ ਵੀ 17 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਹਟਾ ਦਿੱਤਾ ਜਾਵੇਗਾ।

ਉਧਰ ਪੰਥਕ ਹਲਕਿਆਂ ਵਿੱਚ ਤੁਫਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਨਜਰ ਆ ਰਹੀ ਹੈ, ਸਾਰੇ ਧੜਿਆਂ ਦੇ ਆਗੂ ਬੇਸ਼ੱਕ ਵੱਖ ਵੱਖ ਏਜੰਡੇ ਲੈਕੇ ਵਿਚਰਦੇ ਹਨ, ਪਰ ਨਾਨਕਸ਼ਾਹੀ ਕੈਲੰਡਰ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਹਟਾਉਣ ਦੀ ਸੂਰਤ ਵਿੱਚ ਸਿਰ ਜੋੜ ਕੇ ਸੰਘਰਸ਼ ਕਰਨ ਦੀ ਠਾਣੀ ਬੈਠੇ ਹਨ। ਜੇਕਰ ਅਜਿਹਾ ਹੋਇਆ ਤਾਂ ਆਉਣ ਵਾਲੇ ਦਿਨ ਸਿੱਖ ਰਾਜਨੀਤੀ ਅਤੇ ਸਿੱਖ ਕੌਮ ਵਿੱਚ ਇੱਕ ਵੱਡੇ ਵਿਵਾਦ ਅਤੇ ਬਦਲਾਓ ਵਾਲੇ ਦਿਨ ਸਾਬਿਤ ਹੋਣਗੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top