Share on Facebook

Main News Page

ਸਿੱਖ ਕੌਮ 26 ਜਨਵਰੀ ਨੂੰ ਕਾਲੇ ਦਿਵਸ ਵੱਜੋਂ ਮਨਾਵੇ
-: ਬਲਵੰਤ ਸਿੰਘ ਨੰਦਗੜ

ਲਖਨੌਰ ਸਾਹਿਬ, 9 ਜਨਵਰੀ : ਅਦਾਲਤਾਂ ਵੱਲੋਂ ਦਿੱਤੀਆਂ ਸ਼ਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਨਜਰਬੰਦਾਂ ਦੀ ਰਿਹਾਈ ਲਈ ਗੁਰਦੁਆਰਾ ਲਖਨੌਰ ਸਾਹਿਬ, ਅੰਬਾਲਾ (ਹਰਿਆਣਾ) ਵਿਖੇ ਪਿਛਲੇ 55 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਉਹਨਾਂ ਨੂੰ ਮਿਲਣ ਲਈ ਪੁਹੰਚੇ। ਇਸ ਮੌਕੇ ਜਿਥੇ ਗਿਆਨੀ ਨੰਦਗੜ ਨੇ ਭਾਈ ਖਾਲਸਾ ਦੀ ਚੜਦੀ ਕਲਾਂ ਅਤੇ ਨਜਰਬੰਦ ਸਿੱਖਾਂ ਦੀ ਰਿਹਾਈ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ, ਉਥੇ ਜਥੇਦਾਰ ਨੰਦਗੜ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨਜਰਬੰਦਾਂ ਦੀ ਰਿਹਾਈ ਨਹੀਂ ਕਰਦੀ ਤਾਂ ਸਿੱਖ ਕੌਮ 26 ਜਨਵਰੀ ਦੇ ਗਣਤੰਤਰਤਾ ਦਿਵਸ ਨੂੰ ਕਾਲੇ ਦਿਵਸ ਵੱਜੋਂ ਮਨਾਏਗੀ ਅਤੇ ਸਿੱਖ ਆਪੋ ਆਪਣੇ ਘਰਾਂ ’ਤੇ ਕਾਲੇ ਝੰਡੇ ਲਗਾ ਕੇ ਰੋਸ ਜਾਹਿਰ ਕਰਨਗੇ।

ਉਹਨਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਦੋਹਰਾ ਕਾਨੂੰਨ ਚੱਲ ਰਿਹਾ ਹੈ, ਇਥੇ ਬਹੁਗਿਣਤੀ ਲਈ ਹੋਰ ਕਾਨੂੰਨ ਹੈ ਅਤੇ ਘੱਟਗਿਣਤੀਆਂ ਲਈ ਹੋਰ ਕਾਨੂੰਨ ਹੈ। ਉਹਨਾਂ ਕਿਹਾ ਕਿ ਜੇਕਰ ਸਿੱਖ ਕੌਮ ਨੂੰ ਭਾਰਤ ਦੇ ਕਾਨੂੰਨ ਵਿੱਚ ਇਨਸ਼ਾਫ ਨਹੀਂ ਮਿਲਦਾ ਤਾਂ ਸਿੱਖਾਂ ਲਈ ਆਜ਼ਾਦੀ ਕੋਈ ਮਾਅਨੇ ਨਹੀਂ ਰੱਖਦੀ। ਜਥੇਦਾਰ ਨੰਦਗੜ ਨੇ ਕਿਹਾ ਕਿ ਜੇਕਰ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੇ ਸਜ਼ਾ ਭੁਗਤ ਰਹੇ ਪੁਲਸ ਕੈਟ ਨੂੰ ਸੱਤ ਸਾਲ ਜ਼ੇਲ ਕੱਟਣ ਤੋਂ ਬਾਅਦ ਰਿਹਾਈ ਹੋ ਸਕਦੀ ਹੈ ਤਾਂ ਸਿੱਖ ਨੌਜਵਾਨ ਨੂੰ ਵੀਹ-ਵੀਹ ਸਾਲ ਕੈਦ ਕੱਟਣ ਤੋਂ ਬਾਅਦ ਜ਼ੇਲਾਂ ਵਿੱਚ ਕਿਉਂ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਨਜ਼ਰਬੰਦ ਸਿੱਖਾਂ ਪ੍ਰਤੀ ਦੋਹਰੇ ਮਾਪਦੰਡ ਅਪਣਾਉਂਦੀ ਹੈ ਤਾਂ ਸਿੱਖ ਕੌਮ ਵੀ 26 ਜਨਵਰੀ ਦੇ ਗਣਤੰਤਰਤਾ ਦਿਵਸ ਨੂੰ ਕਾਲੇ ਦਿਨ ਵੱਜੋਂ ਮਨਾਵੇਗੀ ਅਤੇ ਸਿੱਖ ਇਸ ਦਿਨ ਆਪੋ ਆਪਣੇ ਘਰਾਂ ਅਤੇ ਦਫਤਰਾਂ ’ਤੇ ਕਾਲੇ ਝੰਡੇ ਲਾਉਣਗੇ।

ਜਥੇਦਾਰ ਨੰਦਗੜ ਨਾਲ ਇਸ ਮੌਕੇ ਉਘੇ ਲੇਖਕ ਗੁਰਿੰਦਰਪਾਲ ਸਿੰਘ ਧਨੌਲਾ, ਤਖਤ ਸਾਹਿਬ ਦੇ ਸਾਬਕਾ ਮੈਨੇਜਰ ਜਥੇਦਾਰ ਭਰਪੂਰ ਸਿੰਘ, ਘੁਣਤਰੀ ਜਗਸੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਰੀ, ਕਰਨੈਲ ਸਿੰਘ ਪੀਰਮੁਹੰਮਦ, ਸ੍ਰ: ਗੁਰਨਾਮ ਸਿੰਘ ਚੰਡੀਗੜ, ਸੁਖਦੇਵ ਸਿੰਘ ਗੋਬਿੰਦਗੜ ਆਦਿ ਆਗੂ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top