Share on Facebook

Main News Page

ਬੰਦੀ ਸਿੰਘਾਂ ਦੀ ਰਿਹਾਈ ਲਈ ਬਾਦਲ ਮੱਗਰਮੱਛ ਦੇ ਹੰਝੂ ਵਹਾ ਰਿਹਾ ਹੈ
-: ਹਰਵਿੰਦਰ ਸਿੰਘ ਸਰਨਾ

ਨਵੀਂ ਦਿੱਲੀ 9 ਜਨਵਰੀ: ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿੱਖ ਬੰਦੀਆ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ 'ਤੇ ਗੰਭੀਰ ਨਾ ਹੋਣ ਦੋਸ਼ ਲਗਾਉਦਿਆ ਕਿਹਾ ਕਿ ਸਿੱਖ ਬੰਦੀਆ ਦੀ ਰਿਹਾਈ ਨੂੰ ਲੈ ਕੇ ਬਾਦਲ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਕਿਉਕਿ ਪਿੰਕੀ ਕੈˆਟ ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਨੂੰ ਸੱਤ ਸਾਲਾਂ ਬਾਅਦ ਹੀ ਬਾਦਲ ਸਰਕਾਰ ਨੇ ਕੇˆਦਰ ਤੋ ਕਿਸੇ ਕਿਸਮ ਮਨਜੂਰੀ ਲਏ ਬਿਨਾਂ ਹੀ ਰਿਹਾਅ ਕਰ ਦਿੱਤਾ ਸੀ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸਿੱਖ ਬੰਦੀਆ ਦੀ ਰਿਹਾਈ ਲਈ ਸੂਬਾ ਸਰਕਾਰ ਨੂੰ ਕਿਸੇ ਕੋਲੋ ਕੋਈ ਵੀ ਇਜਾਜਤ ਦੀ ਲੋੜ ਨਹੀ ਹੁੰਦੀ ਕਿਉਕਿ ਪਿੰਕੀ ਕੈਟ ਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਹੋਈ ਸੀ ਤੇ ਉਸ ਨੂੰ ਸੂਬਾ ਸਰਕਾਰ ਨੇ ਇਨਾਮ ਵਜੋ ਇਸ ਕਰਕੇ ਸੱਤ ਸਾਲਾਂ ਬਾਅਦ ਛੱਡ ਦਿੱਤਾ ਸੀ ਕਿਉਕਿ ਉਸ ਨੇ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਕਨੂੰਨ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਕਿਸੇ ਵੀ ਕੈਦੀ ਨੂੰ ਜੇਲ ਵਿੱਚ ਨਹੀ ਰੱਖਿਆ ਜਾ ਸਕਦਾ ਪਰ ਬਾਦਲ ਸਰਕਾਰ ਉਹਨਾਂ ਕਨੂੰਨਾਂ ਦਾ ਵੀ ਉਲੰਘਣ ਕਰ ਰਹੀ ਹੈ।

ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੀ ਪਹਿਲਾਂ ਸਿੱਖ ਕੈਦੀਆ ਨੂੰ ਕੁਝ ਦਿਨਾਂ ਦੀ ਪੈਰੋਲ ਦੇ ਕੇ ਰਿਹਾਅ ਕਰਕੇ ਜਥੇਦਾਰ ਅਕਾਲ ਤਖਤ ਦੀ ਸੱਤਾ ਦੀ ਦੁਰਵਰਤੋ ਤੇ ਝੂਠੇ ਵਾਅਦੇ ਕਰਕੇ ਭੁੱਖ ਹੜਤਾਲ ਤੁੜਵਾਈ ਸੀ ਤੇ ਫਿਰ ਦਿੱਲੀ ਵਿੱਚ ਭੁੱਖ ਹੜਤਾਲ ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦੀ ਵੀ ਭੁੱਖ ਹੜਤਾਲ ਝੂਠੇ ਵਾਅਦੇ ਕਰਕੇ ਤੁੜਵਾਈ ਗਈ ਸੀ। ਉਹਨਾਂ ਕਿਹਾ ਕਿ ਜੇਕਰ ਤਖਤਾਂ ਦੇ ਜਥੇਦਾਰਾਂ ਨੇ ਵੀ ਝੂਠ ਦਾ ਸਹਾਰਾ ਲੈਣਾ ਹੈ ਤਾਂ ਫਿਰ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕੌਣ ਕਾਇਮ ਰੱਖ ਸਕੇਗਾ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋ ਦੁਬਾਰਾ ਭੁੱਖ ਹੜਤਾਲ ਸ਼ੁਰੂ ਕਰਨੀ ਸੀ ਤਾਂ ਪਹਿਲਾਂ ਤਾਂ ਉਸ ਨੂੰ ਪੰਜਾਬ ਵਿੱਚ ਜਗਾ ਹੀ ਨਹੀ ਦਿੱਤੀ ਗਈ , ਜੇਕਰ ਉਸ ਨੇ ਹਰਿਆਣਾ ਦੇ ਅੰਬਾਲਾ ਦੇ ਨਜਦੀਕ ਗੁਰੂਦੁਆਰਾ ਲਖਨੌਰ ਸਾਹਿਬ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਉਸ ਦਾ ਸਹਿਯੋਗ ਕਰਨ ਦੀ ਬਜਾਏ ਬੀਤੇ ਕਲ ਉਸ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵੀ ਨਹੀ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਸਗੋ ਉਸ ਦੇ ਸਹਿਯੋਗੀਆ ਨੂੰ ਵੀ ਬੀਤੇ ਕਲ ਘਰਾਂ ਤੋਂ ਚੁੱਕ ਕੇ ਥਾਣਿਆ ਵਿੱਚ ਬੰਦ ਕਰ ਦਿੱਤਾ ਗਿਆ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪੰਜਾਬ ਮਾਮਲਿਆ ਦਾ ਪ੍ਰਧਾਨ ਬਲੀਏਵਾਲ ਵੀ ਸ਼ਾਮਲ ਸੀ।

ਨਸ਼ਿਆ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਨਜਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਈ.ਡੀ ਦੇ ਸ਼ਿਕੰਜੇ ਤੋ ਬਚਾਉਣ ਲਈ ਸਰਹੱਦ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਹੌਸਲੇ ਪਸਤ ਕਰਨ ਲਈ ਰੈਲੀ ਕੀਤੀ ਤੇ 1200 ਬੱਸਾਂ ਵਿੱਚ ਭਰ ਤੇ ਠੰਡ ਦੇ ਬਾਵਜੂਦ ਵੀ ਲੋਕਾਂ ਨੂੰ ਪੁਲੀਸ ਦੇ ਡੰਡੇ ਨਾਲ ਲਿਜਾਇਆ ਗਿਆ। ਉਹਨਾਂ ਕਿਹਾ ਕਿ ਨਸ਼ਿਆ ਦੇ ਖਿਲਾਫ ਕੀਤੀ ਗਈ ਇਸ ਰੈਲੀ ਤੋ ਬਾਅਦ ਫਿਰ ਅਮਲੀਆ ਨੂੰ ਨਸ਼ੇ ਵੰਡੇ ਗਏ ਤੇ ਲੋਕਾਂ ਨੂੰ ਬਾਅਦ ਵਿੱਚ ਵੀ ਰੈਲੀ ਵਾਲੀ ਜਗਾ ਤੋਂ ਨਸ਼ੇ ਦੀਆਂ ਪੂੜੀਆਂ ਮਿਲੀਆਂ। ਉਹਨਾਂ ਕਿਹਾ ਕਿ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਜਿਸ ਦੀ ਪੋਲ ਹੁਣ ਖੁੱਲ ਚੁੱਕੀ ਹੈ ਤੇ ਪੰਜਾਬ ਦੇ ਲੋਕ ਸਮਾਂ ਆਉਣ 'ਤੇ ਆਪਣੇ ''ਮੱਤ'' ਦਾ ਇਸਤੇਮਾਲ ਕਰਕੇ ਬਾਦਲਾਂ ਨੂੰ ਸਬਕ ਸਿਖਾਉਣ ਦੇ ਮੂੜ ਵਿੱਚ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top