Share on Facebook

Main News Page

ਸੰਖ ਸਮੁੰਦ੍ਰਹੁਂ ਸਖਣਾ ਧਾਹਾ ਦੇ ਦੇ ਰੋਇ ਸੁਣਾਏ
Learning from Conch-without merit
Vaar 17, Pauri 1 of 21

ੴ ਸਤਿਗੁਰ ਪ੍ਰਸਾਦਿ॥
ਸਾਗਰੁ ਅਗਮ ਅਥਾਹੁ ਮਥਿ ਚਉਦਹ ਰਤਨ ਅਮੋਲ ਕਢਾਏ।
It is said that after churning the Unfathomable Ocean, fourteen jewels were brought out of it.

ਸਸੀਅਰ ਸਾਰੰਗ ਧਨਖੁ ਮਦੁ ਕਉਸਤਕ ਲਛ ਧਨੰਤਰ ਪਾਏ।
These jewels are-moon, sarang bow, wine, kaustub mani, Laksmi, the physician;

ਆਰੰਭਾ ਕਾਮਧੇਣੁ ਲੈ ਪਾਰਿਜਾਤੁ ਅਸ੍ਵ ਅਮਿਉ ਪੀਆਏ।
The Rambha fairy, Kanadhenu, Parijat, Uchchaisrava horse and nectar offered to gods to drink.

ਐਰਾਪਤਿ ਗਜ ਸੰਖੁ ਬਿਖੁ ਦੇਵ ਦਾਨਵ ਮਿਲਿ ਵੰਡਿ ਦਿਵਾਏ।
Airavat elephant, conch and poison were distributed jointly among the gods and the demons.

ਮਾਣਕ ਮੋਤੀ ਹੀਰਿਆਂ ਬਹੁਮੁਲੇ ਸਭੁ ਕੋ ਵਰੁਸਾਏ।
All were given rubies, pearls and valuable diamonds.

ਸੰਖ ਸਮੁੰਦ੍ਰਹੁਂ ਸਖਣਾ ਧਾਹਾ ਦੇ ਦੇ ਰੋਇ ਸੁਣਾਏ।
Out of the ocean, conch came out empty, which tells (even today) weeping and wailing its own story that none should remain hollow and empty.

ਸਾਧਸੰਗਤਿ ਗੁਰ ਸਬਦ ਸੁਣ ਗੁਰ ਉਪਦੇਸ ਨ ਰਿਦੈ ਵਸਾਏ।
If they do not adopt the discourses and teachings of the Guru heard in the holy congregation.

ਨਿਹਫਲ ਅਹਿਲਾ ਜਨਮੁ ਗਵਾਏ ॥੧॥
They lose their life uselessly.


ਨੋਟ: ਇਹ ਭਾਈ ਗੁਰਦਾਸ ਜੀ ਦੇ ਬੋਲ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹਨ, ਸਾਰੀ ਮਨੁੱਖਤਾ ਲਈ ਹਨ, ਸਾਡੇ ਲਈ ਹਨ, ਤੁਹਾਡੇ ਲਈ ਹਨ। ਜਿਹੜੇ ਲੋਕ ਇਸਨੂੰ ਆਪਣੇ 'ਤੇ ਲਗਾ ਵੇਖ ਰਹੇ ਹਨ, ਅੰਦਰੋਂ ਕੁੜ੍ਹ ਰਹੇ ਹਨ, ਉਹ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਅਤੇ ਬਾਬਾ ਫਰੀਦ ਦਾ ਇਹ ਫੁਰਮਾਨ ਪੜ੍ਹ ਲੈਣ "ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥" ਜਿਸ ਤਰ੍ਹਾਂ ਦਵਾਈ ਤਾਂ ਖਾਦੀ ਮੂੰਹ ਥਾਣੀ ਜਾਂਦੀ ਹੈ, ਪਰ ਅਸਰ ਉਥੇ ਕਰਦੀ ਹੈ, ਜਿਥੇ ਦਰਦ ਹੋਵੇ, ਤਕਲੀਫ ਹੋਵੇ। ਤੇ ਜੇ ਇਹ ਬੋਲ ਕਿਸੇ ਨੂੰ ਤਕਲੀਫ ਦੇ ਰਹੇ ਹਨ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਬਿਮਾਰੀ ਦਾ ਸ਼ਿਕਾਰ ਹਨ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top