Share on Facebook

Main News Page

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਸੁਰੱਖਿਆ ਕਵਚ ਵਾਪਸ ਲਿਆ

* ਆਰ.ਐਸ.ਐਸ. ਬਾਰੇ ਟਿੱਪਣੀਆਂ ਤੋਂ ਸੁਖਬੀਰ ਨਾਲ ਸੀ ਟਕਰਾਅ

ਅੰਮ੍ਰਿਤਸਰ, 17 ਦਸੰਬਰ 2014: ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਨ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਛਤਰੀ ਅਤੇ ਪਾਇਲਟ ਵਾਹਨ ਅੱਜ ਵਾਪਸ ਲੈ ਲਏ ਗਏ।

ਸੂਤਰਾਂ ਮੁਤਾਬਕ ਅੱਜ ਦੁਪਹਿਰ ਸਮੇਂ ਸਰਕਾਰੀ ਆਦੇਸ਼ਾਂ ਮੁਤਾਬਕ ਜਥੇਦਾਰ ਨੰਦਗੜ੍ਹ ਕੋਲੋਂ ਸਰਕਾਰੀ ਪਾਇਲਟ ਵਾਹਨ ਵਾਪਸ ਮੰਗਵਾ ਲਿਆ ਗਿਆ ਤੇ ਸੁਰੱਖਿਆ ਛਤਰੀ ਵਿੱਚ ਸ਼ਾਮਲ ਪੰਜਾਬ ਪੁਲੀਸ ਦੇ ਛੇ ਗਾਰਡ ਵੀ ਬਠਿੰਡਾ ਸੱਦ ਲਏ ਗਏ।

ਦੱਸਣਯੋਗ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਕਾਰਨ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਇਕੱਠੀਆਂ ਆਉਣ ਕਾਰਨ ਪੰਜ ਮੁੱਖ ਗ੍ਰੰਥੀਆਂ ਵੱਲੋਂ ਤਰੀਕਾਂ ਬਦਲ ਦਿੱਤੀਆਂ ਗਈਆਂ ਸਨ ਪਰ ਇਸ ਮਗਰੋਂ ਫ਼ੈਸਲਾ ਵਾਪਸ ਲੈ ਲਿਆ ਗਿਆ।

ਇਸ ਕਾਰਨ ਮੁੱਖ ਗ੍ਰੰਥੀਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਕੌਮ ਵੱਲੋਂ ਵੀ ਪ੍ਰਵਾਨ ਨਹੀਂ ਕੀਤਾ ਗਿਆ। ਇਸ ਵਿਵਾਦ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਮੁੜ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਦੇ ਨਾਂ ‘ਤੇ ਬਿਕਰਮੀ ਕੈਲੰਡਰ ਲਾਗੂ ਕਰਨ ਦੀ ਯੋਜਨਾ ਹੈ, ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਹੱਕ ਵਿੱਚ ਹਨ। ਇਸ ਕਾਰਨ ਪੰਜ ਮੁੱਖ ਗ੍ਰੰਥੀਆਂ ਦੀ ਇਸ ਮੁੱਦੇ ‘ਤੇ ਸਹਿਮਤੀ ਨਹੀਂ ਬਣ ਰਹੀ।

ਜਥੇਦਾਰ ਨੰਦਗੜ੍ਹ ਵੱਲੋਂ ਕਈ ਵਾਰ ਆਰ.ਐਸ.ਐਸ ਦੀਆਂ ਗਤੀਵਿਧੀਆਂ ਦਾ ਵਿਰੋਧ ਵੀ ਕੀਤਾ ਗਿਆ ਸੀ। ਵੇਰਵਿਆਂ ਅਨੁਸਾਰ ਉਨ੍ਹਾਂ ਦੇ ਇਸ ਰਵਈਏ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨਾਖੁਸ਼ ਹਨ। ਇਸ ਦੇ ਸਿਟੇ ਵਜੋਂ ਹੀ ਸੁਰੱਖਿਆ ਛਤਰੀ ਤੇ ਪਾਇਲਟ ਵਾਹਨ ਵਾਪਸ ਲੈ ਲਿਆ ਗਿਆ ਹੈ।

ਵੇਰਵਿਆਂ ਅਨੁਸਾਰ ਇਸ ਮਾਮਲੇ ਵਿੱਚ ਜਥੇਦਾਰ ਨੰਦਗੜ੍ਹ ਕੋਲੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਅਸਤੀਫ਼ਾ ਦੇਣ ਤੋਂ ਅਜੇ ਇਨਕਾਰ ਕਰ ਦਿੱਤਾ। ਸੁਰੱਖਿਆ ਛਤਰੀ ਵਾਪਸ ਲੈਣ ਬਾਰੇ ਪੁੱਛੇ ਜਾਣ ‘ਤੇ ਬਠਿੰਡਾ ਦੇ ਐਸਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਕਿਉਂਕਿ ਸੁਰੱਖਿਆ ਛਤਰੀ ਮੁਹੱਈਆ ਕਰਨ ਤੇ ਵਾਪਸ ਲੈਣ ਦਾ ਮਾਮਲਾ ਏ.ਡੀ.ਜੀ.ਪੀ ਦੇ ਘੇਰੇ ਹੇਠ ਆਉਂਦਾ ਹੈ। ਇਸ ਬਾਰੇ ਸਬੰਧਤ ਏ.ਡੀ.ਜੀ.ਪੀ ਨਾਲ ਸੰਪਰਕ ਨਹੀਂ ਹੋ ਸਕਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top