Share on Facebook

Main News Page

ਇੱਕ ਮਿਆਨ ’ਚ ਦੋ ਤਲਵਾਰਾਂ ਕੌਣ ਪਾ ਰਹੇ ਹਨ ?
-: ਅਵਤਾਰ ਸਿੰਘ ਮਿਸ਼ਨਰੀ 510 432 5827

ਇੱਕ ਮਿਆਨ ਚ’ ਦੋ ਤਲਵਾਰਾਂ ਪਾਉਣ ਨਾਲ ਮਿਆਨ ਟੁੱਟ ਸਕਦਾ ਹੈ। ਸਿੱਖ ਪੰਥ ਇੱਕ ਮਿਆਨ ਹੈ ਜਿਸ ਵਿੱਚ ਡੇਰੇਦਾਰ ਅਤੇ ਸੰਪ੍ਰਦਾਈ ਮਨਮਤਿ, ਕਰਮਕਾਡਾਂ, ਵੱਖਰੀ ਮਰਯਾਦਾ, ਵੱਖਰੇ ਗ੍ਰੰਥ, ਵੱਖਰੇ ਬਿਕ੍ਰਮੀ ਕੈਲੰਡਰ, ਸੁੱਚ-ਭਿੱਟ ਅਤੇ ਵਹਿਮਾਂ ਭਰਮਾਂ ਦੀਆਂ ਤਲਵਾਰਾਂ ਪਾ ਰਹੇ ਹਨ।

ਹੋਰ ਦੇਖੋ! ਡੇਰੇਦਾਰ ਅਤੇ ਟਕਸਾਲੀ ਇਕੋ ਹਾਲ ਵਿੱਚ ਸੈਂਕੜੇ ਪਾਠ ਇਕੱਠੇ ਕਰਕੇ ਇਕ ਮਿਆਨ ਚ’ ਦੋ ਤਲਵਾਰਾਂ ਪਾ ਰਹੇ ਹਨ, ਜਦ ਕਿ ਅਕਾਲ ਤਖਤ ਤੋਂ ਜਾਰੀ ਹੋਈ ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਯਾਦਾ" ਵਿੱਚ ਲਿਖਿਆ ਹੈ ਕਿ ਇੱਕ ਸਮੇਂ ਇਕ ਹੀ ਪਾਠ, ਕੀਰਤਨ ਜਾਂ ਕਥਾ ਹੋ ਸਕਦੀ ਹੈ। ਲੜੀਆਂ ਦੇ ਪਾਠਾਂ ਦੀਆਂ ਰੀਤਾਂ ਤਾਂ ਟਕਸਾਲੀਆਂ ਨੇ ਚਲਾਈਆਂ ਹਨ, ਪਰ ਕੁਟਦੇ ਉਨ੍ਹਾਂ ਨੂੰ ਹਨ ਜੋ ਇਨ੍ਹਾਂ ਦੀ ਸਿਖਿਆ ਤੇ ਚਲਦੇ ਹੋਏ, ਵੱਧ ਪਾਠਾਂ ਦਾ ਬਿਜ਼ਨਸ ਚਲਾ ਰਹੇ ਹਨ। ਸਪਤਾਹਿਕ, ਸੰਪਟ ਅਤੇ ਮਹਾਂਸੰਪਟ ਪਾਠ ਤਾਂ ਸੰਪ੍ਰਦਾਈਆਂ ਦੇ ਖੁਦ ਚਲਾਏ ਹੋਏ ਹਨ। ਇਹ ਆਪ ਹੀ 25-25 ਪਾਠੀ ਪਾਠ ਕਰਦੇ ਹਨ। ਇਨ੍ਹਾਂ ਨੂੰ ਆਪ ਨੂੰ ਕੌਣ ਸਮਝਾਏਗਾ ਕਿ ਇਹ ਕਰਮਕਾਂਡ ਸਾਰੇ ਮਨਮਤਿ ਹਨ?

ਪਹਿਲਾਂ ਟਕਸਾਲਾਂ ਸੰਪ੍ਰਦਾਵਾਂ ਚੋਂ ਇਕੋਤਰੀਆਂ ਬੰਦ ਕਰੋ, ਫਿਰ ਹੋਰ ਲੋਕ ਵੀ ਸੁਧਰ ਜਾਣਗੇ। ਗੁਰਬਾਣੀ ਵਿਚਾਰ ਕੇ, ਜੀਵਨ ਸਫਲਾ ਕਰਨ ਵਾਸਤੇ ਹੈ ਨਾਂ ਕਿ ਤੋਤਾ ਰਟਨੀ ਗਿਣਤੀ ਦੇ ਪਾਠਾਂ ਵਾਸਤੇ। ਗੁਰੂ ਸਾਹਿਬ ਤਾਂ ਘਰ ਘਰ ਅੰਦਰ ਧਰਮਸ਼ਾਲ ਦੀ ਗਲ ਕਰਦੇ ਹਨ, ਪਰ ਇਹ ਕੈਸੇ ਸਿੱਖ ਹਨ ਜੋ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਚੁਕਵਾ ਰਹੇ ਹਨ? ਜੇ ਬਾਈਬਲ ਤੇ ਕੁਰਾਨ ਘਰ ਘਰ ਪੜ੍ਹੇ ਜਾ ਸਕਦੇ ਹਨ, ਤਾਂ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ? ਐਨੀ ਬੇਸਮਝੀ ਕਟੜਤਾ ਤਾਂ ਬ੍ਰਾਹਮਣਾਂ ਨੇ ਵੀ ਨਹੀਂ ਦਿਖਾਈ ਹੋਣੀ, ਜਿਨ੍ਹੀ ਅਜੋਕੇ ਡੇਰੇਦਾਰ ਸੰਪ੍ਰਦਾਈ ਦਿਖਾ ਰਹੇ ਹਨ। ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਖੌਤੀ ਗ੍ਰੰਥਾਂ ਅਤੇ ਬਾਬਿਆਂ ਨੂੰ ਮੱਥੇ ਟੇਕਣੇ ਅਤੇ “ਗੁਰੂ ਗ੍ਰੰਥ ਸਾਹਿਬ ਜੀ” ਦੇ ਗਿਆਨ ਪ੍ਰਕਾਸ਼ ਦੇ ਨਾਲ ਅਖੌਤੀ ਦਸਮ ਗ੍ਰੰਥ ਦਾ ਬ੍ਰਾਹਮਣੀ ਅਤੇ ਅਸਭਿਅਕ ਅੰਧੇਰਾ ਖੜਾ ਕਰਨਾ ਇੱਕ ਮਿਆਨ ਵਿੱਚ ਜਬਰੀ ਦੋ ਤਲਵਾਰਾਂ ਪਾਉਣ ਵਾਲੀ ਜੋਰਾਵਰੀ ਨਹੀਂ ਤਾਂ ਹੋਰ ਕੀ ਹੈ?

ਸਮੁੱਚੇ ਪੰਥਕ ਫੈਸਲੇ ਲੈ ਤੋਂ ਬਿਨਾ ਦੋ-ਦੋ ਕੈਲੰਡਰ, ਦੋ-ਦੋ ਮਰਯਾਦਾ ਚਲਾਉਣਾਂ, ਇੱਕੋ ਪਿੰਡ ਜਾਂ ਮੁਹੱਲੇ ਵਿੱਚ ਦੋ-ਦੋ ਗੁਰਦੁਆਰੇ ਖੜੇ ਕਰਨੇ, ਗੁਰਦੁਆਰਿਆਂ ਦੇ ਨਾਲ ਨਾਲ ਬਰਾਬਰ ਡੇਰੇ ਪੈਦਾ ਕਰਨ ਦਾ ਕੀ ਮਤਲਵ ਹੈ? ਕੀ ਗੁਰੂ ਸਾਹਿਬ ਜੀਆਂ ਨੇ ਇੱਕ ਨਿਰਮਲ (ਖਾਲਸਾ) ਪੰਥ ਚਲਾਇਆ ਸੀ ਜਾਂ ਡੇਰੇ, ਸੰਪ੍ਰਦਾਵਾਂ (ਟਕਸਾਲਾਂ) ਚਲਾਈਆਂ ਸਨ? ਕੀ ਗੁਰਸਿੱਖ-ਇਕਾ ਬਾਣੀ ਇਕੁ ਗੁਰੁ, ਇਕੋ ਸ਼ਬਦੁ ਵਿਚਾਰੁ॥ (ਗੁਰੂ ਗ੍ਰੰਥ) ਦੇ ਧਾਰਨੀ ਹਨ ਜਾਂ ਅਨੇਕ ਪ੍ਰਕਾਰੀ ਕੱਚੀਆਂ ਮਨਘੜਤ ਰਚਨਾਵਾਂ ਦੇ?

ਕੀ ਇੱਕ ਦੇਸ਼ ਦਾ ਇੱਕ ਤਖਤ (ਰਾਜਧਾਨੀ) ਹੁੰਦਾ ਹੈ ਜਾਂ ਦੋ?

ਕੀ ਸਿੱਖ ਇੱਕ ਵੱਖਰੀ ਕੌਮ ਨਹੀਂ? ਜੇ ਹੈ ਤਾਂ ਇਸ ਦਾ ਇੱਕ ਕੌਮੀ ਗ੍ਰੰਥ, ਪੰਥ, ਮਰਯਾਦਾ, ਕੈਲੰਡਰ ਅਤੇ ਇੱਕ ਕੌਮੀ ਤਖਤ (ਰਾਜਧਾਨੀ) ਕਿਉਂ ਨਹੀਂ?

ਕੀ ਡੇਰੇਦਾਰ ਅਤੇ ਸੰਪ੍ਰਦਾਈ “ਇੱਕ ਗ੍ਰੰਥ” ਦੀ ਸੱਚੀ ਸੁੱਚੀ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਛੱਡ ਕੇ, ਹੋਰਨਾਂ ਗ੍ਰੰਥਾਂ ਅਤੇ ਪੰਥਾਂ ਦੇ ਮੱਗਰ ਲੱਗ ਕੇ, ਆਏ ਦਿਨ “ਇੱਕ ਮਿਆਨ ਚ’ ਦੋ ਤਲਵਾਰਾਂ” ਨਹੀਂ ਪਾਈ ਜਾ ਰਹੇ? 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top