|
ਪਿੰਡ ਪਿੰਡ ਜੰਮਿਆ ਅੱਜ ਕਲਾਕਾਰ ਏ
ਚੰਗੇ ਘੱਟ ਤੇ ਬਹੁਤਿਆਂ ਦਾ ਤਾ ਬੁਰਾ ਹਾਲ ਏ
ਚੱਕ ਬੰਦੂਕਾਂ ਟੀ ਵੀ 'ਤੇ ਜੋ ਆਉਦੇ ਨੇ
ਜੋ ਪਸੰਦ ਲੋਕਾਂ ਨੂੰ ਉਹੀਓ ਇਹ ਗਾਉਂਦੇ ਨੇ
ਇਹਨਾਂ ਦਾ ਹੀ ਲੋਕੀ ਕਿਉਂ ਸਮਝਦੇ ਕਸੂਰ ਨੇ ਸਾਰਾ
ਆਪਾ ਹੀ ਫਿਰ ਸੱਦਦੇ ਹਾਂ ਜੇ ਲਵਾਉਣਾ ਹੋਵੇ ਅਖਾੜਾ
ਕੌਣ ਜਾਣਦਾ ਸੀ ਇਹਨਾਂ ਨੂੰ ਜੋ ਅੱਜ ਮਸ਼ਹੂਰ ਬੜੇ ਨੇ
ਸਾਡੇ ਮੋਢਿਆਂ 'ਤੇ ਹੀ ਧਰ ਪੈਰ, ਇਹ ਤਰੱਕੀ ਵਾਲੀ ਪੌੜੀ ਚੜੇ ਨੇ
ਭਾਂਤ ਭਾਂਤ ਦੇ ਲੋਕੀਂ ਇਸ ਜੱਗ ਅੰਦਰ ਵੱਸਦੇ ਨੇ
ਫੈਨ ਉਹ ਅਪਣੇ ਆਪ ਨੂੰ ਕਿਸੇ ਨਾ ਕਿਸੇ ਦਾ ਦੱਸਦੇ ਨੇ |
 |
ਕਦੇ ਜੱਟਾਂ ਲਈ, ਕਦੇ ਆਸ਼ਕਾਂ ਲਈ
ਗਾਅ ਕਰਾਈ ਬੱਲੇ ਬੱਲੇ
ਹੁਣ ਬੱਸ ਗੀਤਾਂ ਵਿੱਚ ਪਟਿਆਲਾ ਪੈਗ ਤੇ ਬਾਰਾਂ ਬੋਰ ਦੀ ਚੱਲੇ
ਕਿਉਂ ਹਰ ਵੇਲੇ ਗੀਤਾਂ ਵਿੱਚ
ਇੱਜ਼ਤ ਕਿਸੇ ਦੀ ਰੋਲਦੇ ਹੋ
ਹਰ ਦੂਜੇ ਗੀਤ ਵਿੱਚ, ਕਿਉਂ ਔਰਤ ਲਈ ਹੀ ਬੁਰਾ ਭਲਾ ਬੋਲਦੇ ਹੋ
ਸਲਾਮ ਉਹਨਾਂ ਨੂੰ ਜੋ ਲੱਚਰ ਕਲਾਕਾਰਾਂ ਦਾ ਵਿਰੋਧ ਕਰਦੇ ਨੇ
ਪਰ ਕਿਉਂ ਸਭ ਨੂੰ ਇੱਕੋ ਤੱਕੜੀ ਵਿੱਚ ਰੱਖਣ ਤੋਂ ਵੀ ਡਰਦੇ ਨੇ
ਲੋਕਾਂ ਨੂੰ ਵੀ ਪੈਣਾ ਬਦਲਣਾ, ਜੇ ਇਹਨਾਂ ਨੂੰ ਲੱਚਰ
ਗਾਉਣ ਤੋਂ ਹਟਾਉਣਾ ਏ
ਤੁਸੀਂ ਹੀ ਚੜਾਇਆ ਅਸਮਾਨੀ, ਹੁਣ ਤੁਸੀਂ ਹੀ ਥੱਲੇ ਲਾਉਣਾ ਏ
ਗੁਰਮੀਤ ਮਾਂ-ਬੋਲੀ ਜਾਂ ਸੱਭਿਆਚਾਰ ਦੀ ਸੇਵਾ ਗੱਲਾਂ ਗੱਲਾਂ
ਵਿੱਚ ਕਰਦੇ ਨੇ
ਪੈਸਿਆਂ ਨਾਲ ਝੋਲੀਆਂ ਇਹਨਾਂ ਦੀਆਂ ਲੋਕੀਂ ਹੀ ਭਰਦੇ ਨੇ
ਪੈਸਿਆਂ ਨਾਲ ਝੋਲੀਆਂ ਇਹਨਾਂ ਦੀਆਂ ਲੋਕੀਂ ਹੀ ਭਰਦੇ ਨੇ |