ਬੀਤੇ ਕੱਲ੍ਹ ਰੋਪੜ ਵਿਖੇ, ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਕੱਬਡੀ
ਦੇ ਮੈਚ ਦਾ ਉਦਘਾਟਨ ਕਰਦੇ ਸਮੇਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਅਨੰਦਪੁਰ ਸਾਹਿਬ ਨੂੰ
“ਸ੍ਰੀ ਅਨੰਦਪੁਰ ਸਾਹਿਬ” ਦਾ ਰੁਤਬਾ ਦੇਣ ਲਈ ਨੋਟੀਫੀਕੇਸ਼ਨ ਇਕ ਹਫਤੇ ਦੇ ਅੰਦਰ ਅੰਦਰ ਜਾਰੀ ਕਰ
ਦਿੱਤਾ ਜਾਵੇਗਾ। ਸਿੱਖ ਜਗਤ ਲਈ ਖ਼ੁਸ਼ੀ ਦੀ ਗੱਲ ਹੈ।
ਇਸ ਤੋਂ ਥੋੜਾ ਕੁ ਚਿਰ ਪਹਿਲਾਂ ਪੰਜਾਬ ਸਰਕਾਰ ਦੇ ਮਾਲ ਮੰਤਰੀ ਨੇ ਵੀ
ਪੰਜਾਬ ਦੇ ਸਿਖ ਧਰਮ ਦੇ ਇਤਿਹਾਸ ਨਾਲ ਸਬੰਧਤ ਦੋ ਸ਼ਹਿਰਾਂ ਨੂੰ “ਸ੍ਰੀ” ਦੇ ਖਿਤਾਬ ਨਾਲ
ਨਿਵਾਜਿਆ ਹੈ। ਚੰਗੀ ਗੱਲ ਹੈ। ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਇਹ ਮਾਣ ਪਹਿਲਾਂ ਹੀ ਹਾਸਲ ਹੈ।
ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸ਼ਹਿਰ ਵਸਾਉਂਣ ਵਾਲੇ ਰਾਜਾ ਗੰਗਾ ਸਿੰਘ
ਬਾਰੇ ਕਿਹਾ ਜਾਂਦਾ ਹੈ ਕਿ ਉਸ ਦਾ ਫੁਰਮਾਨ ਸੀ ਕਿ ਜਿਸ ਚਿੱਠੀ-ਪੱਤਰ ਉੁੱਤੇ ਸਰਨਾਵੇਂ ਵਿੱਚ
ਗੰਗਾਨਗਰ ਨਾਲ ਅਗੈਤਰ “ਸ੍ਰੀ” ਨਾ ਲਿਖਿਆ ਹੋਇਆ ਹੋਵੇ, ਉਹ ਡਾਕ ਰੱਦੀ ਦੀ ਟੋਕਰੀ ਵਿੱਚ ਸੁੱਟ
ਦਿੱਤੀ ਜਾਵੇ। ਯਾਦ ਹੈ ਕਿ ਰਾਜਸਥਾਨ, ਕਾਨੂੰਨ ਦੀ ਪੜ੍ਹਾਈ’ਚ ਦਾਖਲਾ ਲੈਂਣ ਸਮੇਂ ਸਾਨੂੰ ਕਾਲਜ
ਦੇ ਦਫਤਰੀ ਅਮਲੇ ਨੇ ਸ੍ਰੀ ਗੰਗਾਨਗਰ ਹੀ ਲਿਖ ਕੇ ਪੱਤਰ-ਵਿਹਾਰ ਕਰਨ ਦੀ ਸਖ਼ਤ ਵੀ ਤਾਕੀਦ ਕੀਤੀ
ਸੀ।
ਸਿੱਖ
ਵਿਦਵਾਨ ਪ੍ਰੋ: ਪੂਰਨ ਸਿੰਘ ਜੀ ਦੀ ਭਾਵ-ਪੂਰਵਕ ਸੋਚਣੀ ਅਨੁਸਾਰ ‘ਪੰਜਾਬ ਜੀਉਂਦਾ ਗੁਰਾਂ ਦੇ
ਨਾਂਅ ਤੇ’ ਦੇ ਸੰਦਰਭ ਵਿੱਚ, ਪੰਜਾਬ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ
ਵਾਲੇ ਸ਼ਹਿਰਾਂ ਨਾਲ ਅਗੈਤਰ “ਸ੍ਰੀ” ਸ਼ਬਦ ਲਗਾਉਂਣ ਦੀ ਬਜਾਏ ਪੰਜਾਬ ਦੀ ਅਕਾਲੀ ਸਰਕਾਰ, ਸਾਰੇ
ਪੰਜਾਬ ਨੂੰ ‘ਸ੍ਰੀ ਪੰਜਾਬ ਸਾਹਿਬ’ ਦਾ ਨੋਟੀਫੀਕੇਸ਼ਨ ਕਿਉਂ ਨਹੀਂ ਕਰ ਦਿੰਦੀ?
ਕਿਧਰੇ ਕਿਸੇ ਨਾਲ ਬਠਿੰਡੇ ਵਾਲ਼ੀ ਨਾ ਹੋਵੇ।
ਨਵੀਂ ਨਕੋਰ ਤੇ ਵਾਹਵਾ ਸੋਹਣੀ ‘ਕਾਲੀਆਂ ਦੀ ਬਸ ਸੀ। ਬਸ ਦਾ ਕੰਡਕਟਰ ਜਥੇਦਾਰ ਸੀ। ਬਸ ਦੀਆਂ
ਟਿੱਕਟਾਂ ਵਾਲੀ ਲਾਈਨ’ਚ ਖਲੋਤੇ ਪਹਿਲੇ ਯਾਤਰੂ ਨੇ ਕਿਹਾ, ‘ਜਥੇਦਾਰ ਕੰਡਕਟਰ ਸਾ’ਬ ਜੀ, ਇਕ
ਅੰਮ੍ਰਿਤਸਰ ਦੀ ਟਿੱਕਟ ਤਾਂ ਦਿਓ?’ ਗੁੱਸੇ ਵਿੱਚ ਆਏ ਉਸ ਕੰਡਕਟਰ ਨੇ ਖਿਚ ਕੇ ਸੁਵਾਰੀ ਦੇ
ਮੁੱਕਾ ਮਾਰਿਆ ਕਿ ‘ਸ਼੍ਰੀ ਅੰਮ੍ਰਿਤਸਰ ਸਾਹਿਬ ਜੀ’ ਕਿਉਂ ਨਹੀਂ ਕਿਹਾ?
ਕੰਡਕਟਰ ਦਾ ਇੰਞ ਦਾ ਭੈੜਾ ਵਰਤਾਰਾ ਵੇਖ ਕੇ ਡਰ ਦੀ ਮਾਰੀ ਮਗਰਲੀ ਸੁਵਾਰੀ
ਨੇ ਕਿਹਾ, ਸਾ’ਬ ਜੀ! ਮੈਨੂੰ ਇੱਕ ਟਿੱਕਟ ਸ੍ਰੀ ਜ਼ੀਰਾ ਸਾਹਿਬ ਜੀ’ਦੀ ਦੇ ਦਿਓ’। ਜਥੇਦਾਰ
ਕੰਡਕਟਰ ਨੇ ਉਸ ਦੇ ਹੁੱਝ ਮਾਰ ਕੇ ਆਖਿਆ ਕਿ ਸ੍ਰੀ ਜ਼ੀਰਾ ਸਾਹਿਬ ਕੀ ਹੁੰਦਾ? ਜੀਰਾ ਨ੍ਹੀ ਕਹਿ
ਹੁੰਦਾ,ਹੂੰ...’। ਫਿਰ ਤੀਸਰਾ ਮਾੜਚੂ ਜਿਹਾ ਬੰਦਾ ਖਿੜਕੀ ਕੋਲ ਆਇਆ ਤੇ ਆਖਣ ਲੱਗਾ, ‘ਜੀ ਮੈਂਨੂੰ
ਇਹ ਨ੍ਹੀ ਪਤਾ ਕਿ “ਸ੍ਰੀ” ਲਗਦਾ ਕਿ ਨਹੀਂ, ਪਰ ਇੱਕ ਟਿੱਕਟ ਰਾਮੂਆਣੇ ਦੀ ਦੇ ਦਿਓ’।
ਜਥੇਦਾਰ ਨੇ ਮੋਟੇ ਸ਼ੀਸ਼ਿਆਂ ਵਾਲ਼ੀ ਐਨਕ ’ਚੋਂ ਉਸ ਵਲ ਵੀ ਡਾਢਾ ਘੂਰ
ਕੇ ਵੇਖਿਆ।