ਗੁਰਪ੍ਰੀਤ ਸਿੰਘ ਸਹੋਤਾ (ਚੜ੍ਹਦੀ ਕਲਾ, ਕੈਨੇਡਾ): ਨਿਊਯਾਰਕ ਦੇ
ਗੁਰਦੁਆਰਾ ਗਲੈਨ ਕੋਵ ਵਿਖੇ ਇੱਕ ਪੰਜਾਬੀ ਲੜਕੇ ਅਤੇ ਇੱਕ ਗੁਜਰਾਤਣ ਲੜਕੀ ਦੇ ਅਨੰਦ ਕਾਰਜ ਤੋਂ
ਬਾਅਦ ਲੜਕੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਸਰੂਪ ਵੱਲ ਪਿੱਠ ਕਰਕੇ ਬਹਿ ਕੇ, ਤਸਵੀਰਾਂ
ਖਿਚਵਾਉਣ ਦਾ ਮਾਮਲਾ ਪ੍ਰਕਾਸ਼ 'ਚ ਆਇਆ ਹੈ। ਤਸਵੀਰ ਦੇਖਣ ਸਾਰ ਇੱਕ ਗੱਲ ਮਨ 'ਚ ਆਉਂਦੀ ਹੈ ਕਿ
ਲੜਕੀ ਗੁਜਰਾਤਣ ਹੈ, ਫੋਟੋਗ੍ਰਾਫਰ ਵੀ ਗੈਰ-ਪੰਜਾਬੀ ਹੋ ਸਕਦਾ। ਪਰ ਲੜਕਾ, ਓਹਦੇ ਮਾਂ-ਬਾਪ,
ਰਿਸ਼ਤੇਦਾਰਾਂ ਅਤੇ ਸਭ ਤੋਂ ਵੱਡੀ ਗੱਲ ਗੁਰਦੁਆਰਾ ਪ੍ਰਬੰਧਕਾਂ ਦੀ ਕੁਝ ਤਾਂ ਜ਼ਿੰਮੇਵਾਰੀ ਬਣਦੀ
ਸੀ, ਲੜਕੀ ਨੂੰ ਅਜਿਹਾ ਕਰਨੋਂ ਵਰਜਣੇ ਦੀ!
ਤਸਵੀਰ ਦੇਖਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ
ਸਵਿੰਦਰ ਸਿੰਘ ਜੀ ਨਾਲ ਗੱਲ ਹੋਈ, ਉਨ੍ਹਾਂ ਦੱਸਿਆ ਕਿ ਅਨੰਦ ਕਾਰਜ ਹੋਣ ਤੋਂ ਬਾਅਦ
ਸਾਰੇ ਬਾਹਰ ਜਾਂ ਲੰਗਰ ਹਾਲ 'ਚ ਚਲੇ ਗਏ ਸਨ, ਪਰ ਲੜਕੀ ਨੇ ਬਾਅਦ ਵਿੱਚ ਆਣ ਕੇ ਦਰਬਾਰ ਹਾਲ 'ਚ
ਪਾਲਕੀ 'ਤੇ ਬਹਿ ਕੇ ਇਸ ਤਰ੍ਹਾਂ ਤਸਵੀਰਾਂ ਖਿਚਵਾ ਲਈਆਂ, ਜਿਸ ਦਾ ਪਤਾ ਪ੍ਰਬੰਧਕਾਂ ਨੂੰ ਵੀ
ਫੇਸਬੁੱਕ 'ਤੇ ਤਸਵੀਰਾਂ ਪੈ ਜਾਣ ਤੋਂ ਬਾਅਦ ਲੱਗਾ। ਉਨ੍ਹਾਂ ਦੱਸਿਆ ਕਿ ਹੋਰ ਸਿੱਖਾਂ ਵਾਂਗ
ਕਮੇਟੀ ਵੀ ਬਹੁਤ ਪ੍ਰੇਸ਼ਾਨ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਹਾਲ 'ਚ ਦੋ ਕੁ ਪੰਜਾਬੀ
ਔਰਤਾਂ ਖੜੀਆਂ ਹਨ, ਕੀ ਉਨ੍ਹਾਂ ਨੂੰ ਵੀ ਇਸ ਗਲ ਦਾ ਇਲਮ ਨਹੀਂ ਸੀ?
ਫੋਟੋਗ੍ਰਾਫਰ ਨਾਡੀਆ ਡੀ. ਜੋ ਕਿ ਗੈਰ ਸਿੱਖ ਹੈ, ਉਸਨੇ ਅਣਜਾਣੇ 'ਚ ਹੋਈ ਗਲਤੀ ਦੀ
ਮੁਆਫੀ ਮੰਗ ਲਈ ਹੈ, ਜੋ ਕਿ ਸ਼ਲਾਘਾਯੋਗ ਹੈ।
Glencove Gurdwara FB page:
https://www.facebook.com/gurdwara.glencove
100 Lattingtown Rd,
Glen Cove,
NY
11542, United States