ਨਵਾਂ ਟੈਂਡਰ ਦੇਣ ਲਈ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਦੀ ਮੀਟਿੰਗ 13
ਦਸਬੰਰ ਨੂੰ ਹੋਵੇਗੀ
ਅੰਮ੍ਰਿਤਸਰ
6 ਦਸੰਬਰ (ਜਸਬੀਰ ਸਿੰਘ) ਸ਼੍ਰੇਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਕੀਤੇ ਗਏ
ਬੀਮੇ ਦੇ ਵਿਵਾਦ ਨੂੰ ਲੈ ਕੇ ਜਿਥੇ ਬੀਮਾ ਕੰਪਨੀ ਦੇ ਇੱਕ ਏਜੰਟ ਵੱਲੋ ਵਸੂਲੇ ਗਏ ਕਮਿਸ਼ਨ ਦੀ
ਮੋਟੀ ਰਾਸ਼ੀ ਦੀ ਪੜਤਾਲ ਦੇਸ਼ ਦੀ ਸਰਵ ਉੱਚ ਜਾਂਚ ਏਜੰਸੀ ਸੀ. ਬੀ.ਆਈ ਵੱਲੋ ਕੀਤੀ ਜਾ ਰਹੀ ਹੈ
ਉਥੇ ਨਵੇਂ ਸਾਲ ਦਾ ਟੈਂਡਰ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋ ਬਣਾਈ ਗਈ ਸਬ ਕਮੇਟੀ ਦੀ ਮੀਟਿੰਗ
13 ਦਸੰਬਰ ਨੂੰ ਰੱਖੀ ਗਈ ਹੈ।
ਸ਼੍ਰੋਮਣੀ ਕਮੇਟੀ ਹਰ ਸਾਲ ਆਪਣੇ ਮੁਲਾਜ਼ਮਾਂ ਦਾ ਬੀਮਾ ਕਿਸੇ ਨਾ ਕਿਸੇ
ਬੀਮਾ ਕੰਪਨੀ ਕੋਲੋ ਕਰਵਾਉਦੀ ਹੈ ਅਤੇ ਬੀਤੇ ਸਾਲ ਕਰਵਾਏ ਗਏ ਬੀਮੇ ਨੂੰ ਲੈ ਕੇ ਵਿਵਾਦ ਦੇਸ਼ ਦੇ
ਵਿੱਤ ਮੰਤਰਾਲੇ ਤੱਕ ਪਹੁੰਚਣ ਉਪੰਰਤ ਬੀਮਾ ਕੰਪਨੀ ਦੇ ਚਾਰ ਅਧਿਕਾਰੀਆ ਦੇ ਖਿਲਾਫ ਮੁਕੱਦਮਾ
ਦਰਜ ਕੇ ਸੀ.ਬੀ.ਆਈ ਨੇ ਪੜਤਾਲ ਆਰੰਭ ਕਰ ਦਿੱਤੀ ਹੈ ਉਥੇ ਪਿਛਲੇ ਨਿਪਟਾਰੇ ਤੋ ਪਹਿਲਾਂ ਹੀ
ਸ਼੍ਰੋਮਣੀ ਕਮੇਟੀ ਨੇ ਨਵਾਂ ਟੈਂਡਰ ਦੇਣ ਦੀ ਪ੍ਰੀਕਿਰਿਆ ਆਰੰਭ ਕਰ ਦਿੱਤੀ ਹੈ। ਸੂਤਰਾਂ ਤੋ ਮਿਲੀ
ਜਾਣਕਾਰੀ ਅਨੁਸਾਰ ਨਵੇ ਟੈਂਡਰ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਕੇਅਰ ਟੇਕਰ ਬਨਾਮ ਪ੍ਰਧਾਨ ਅਵਤਾਰ
ਸਿੰਘ ਮੱਕੜ ਵੱਲੋ ਬਣਾਈ ਗਈ ਸਬ ਕਮੇਟੀ ਦੀ ਮੀਟਿੰਗ 13 ਦਸੰਬਰ ਨੂੰ ਰੱਖੀ ਗਈ ਹੈ ਜਿਸ ਵਿੱਚ
ਇੱਕ ਵਾਰੀ ਫਿਰ ਨਵੇਂ ਸਾਲ ਦੇ ਬੀਮੇ ਕਰਵਾਏ ਜਾਣਗੇ।
ਸੀ.ਬੀ.ਆਈ ਦੀ ਜਾਂਚ ਬਾਰੇ ਅਖਬਾਰਾਂ ਵਿੱਚ ਛੱਪੀਆ ਖਬਰਾਂ ਤੋ ਬਾਅਦ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਨਾਮ ਤੇ ਜਾਰੀ ਕੀਤੇ ਗਏ ਬਿਆਨ ਵਿੱਚ
ਸਪੱਸ਼ਟ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਿਸੇ ਵੀ ਅਧਿਕਾਰੀ ਦੇ ਖਿਲਾਫ ਕੋਈ ਮੁਕੱਦਮਾ
ਦਰਜ ਨਹੀ ਹੋਇਆ ਹੈ ਜਦ ਕਿ ਅਖਬਾਰਾਂ ਵਿੱਚ ਛੱਪੀ ਖਬਰ ਵਿੱਚ ਵੀ ਸਿਰਫ ਬੀਮਾ ਕੰਪਨੀ ਦੇ
ਅਧਿਕਾਰੀਆ ਦੇ ਖਿਲਾਫ ਹੀ ਪਰਚਾ ਦਰਜ ਹੋਣ ਦੀ ਗੱਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ
ਪੀ.ਆਰ.ਓ ਵਿਭਾਗ ਦੇ ਅਧਿਕਾਰੀ ਜਾਂ ਤਾਂ ਖਬਰ ਨੂੰ ਜਾਣ ਬੁੱਝ ਕੇ ਪੜਦੇ ਨਹੀ ਹਨ ਜਾਂ ਫਿਰ ਉਪਰੋ
ਜੋ ਕੁਝ ਹੁਕਮ ਹੁੰਦਾ ਹੈ ਉਹ ਅੱਖਾਂ ਮੁੰਦ ਕੇ ਅਖਬਾਰਾਂ ਨੂੰ ਭੇਜ ਦਿੰਦੇ ਹਨ। ਸੀ.ਬੀ.ਆਈ ਦਾ
ਨਾਮ ਸੁਣ ਕੇ ਤਾਂ ਵੱਡੇ ਵੱਡੇ ਮਹਾਂਰਥੀਆ ਦੇ ਪਸੀਨੇ ਛੁੱਟ ਜਾਂਦੇ ਹਨ ਪਰ ਸ਼੍ਰੋਮਣੀ ਕਮੇਟੀ ਦੇ
ਪੇਸ਼ ਹੋਏ ਅਧਿਕਾਰੀਆ ਵਿੱਚ ਸਹਿਮ ਪਾਇਆ ਜਾਣਾ ਮੁਮਕਿਨ ਹੀ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਮੀਤ ਪ੍ਰਧਾਨ ਸ੍ਰ ਬਲਦੇਵ
ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ
ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਗੁਰੂ ਦੀ ਗੋਲਕ ਦੀ ਰਾਖੀ ਕਰਨ
ਵਿੱਚ ਪੂਰੀ ਤਰਾ ਅਸਮੱਰਥ ਰਹੇ ਹਨ ਤੇ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ
ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਦੇ ਪੈਸੇ ਦੀ ਦੁਰਵਰਤੋ ਇਕੱਲੀ ਬੀਮਾ ਕੰਪਨੀ
ਨੂੰ ਹੀ ਮਾਲ ਲੁੱਟਾ ਕੇ ਨਹੀ ਕੀਤੀ ਜਾ ਰਹੀ ਹੈ ਸਗੋ ਸਿੱਧੇ ਰੂਪ ਵਿੱਚ ਵੀ ਲੁੱਟਿਆ ਜਾ ਰਿਹਾ
ਹੈ। ਉਹਨਾਂ ਕਿਹਾ ਕਿ ਉਹ ਸੀ.ਬੀ.ਆਈ ਮੁੱਖੀ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਇਸ ਮਾਮਲੇ ਦੀ
ਘੋਖ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੀਤੀ ਜਾਵੇ ਤਾਂ ਸੱਚ ਝੂਠ
ਦਾ ਨਿਪਟਾਰਾ ਜਲਦੀ ਹੋ ਜਾਵੇਗਾ। ਉਹਨਾਂ ਕਿਹਾ ਕਿ ਜਿਸ ਓਰੀਐੰਟਲ ਕੰਪਨੀ ਨੂੰ ਸ਼੍ਰੋਮਣੀ ਕਮੇਟੀ
ਪ੍ਰਧਾਨ ਮੱਕੜ ਨੇ ਮਾਲ ਲੁਟਾਇਆ ਹੈ ਉਸ ਕੰਪਨੀ ਦੇ ਹੀ ਮੱਕੜ ਬੀਮਾ ਏਜੰਟ ਰਹੇ ਹਨ ਤੇ ਇਸ ਕੰਪਨੀ
ਦੇ ਅਧਿਕਾਰੀਆ ਨਾਲ ਮੱਕੜ ਦੇ ਪੁਰਾਣੇ ਹੱਥ ਰਲੇ ਹੋਏ ਹਨ। ਉਹਨਾਂ ਕਿਹਾ ਕਿ ਜਿਹੜੀ ਕੰਪਨੀ ਦਾ
ਨਾਮ ਘੱਪਲੇ ਵਿੱਚ ਆਇਆ ਹੈ ਉਸ ਨੂੰ ਸ਼੍ਰੋਮਣੀ ਕਮੇਟੀ ਵਿੱਚੋ ਬਲੈਕ ਲਿਸਟ ਕੀਤਾ ਜਾਵੇ।