Share on Facebook

Main News Page

ਜੇ ਸਿਰਸੇ ਵਾਲੇ ਸਾਧ ਦੇ ਖਿਲਾਫ਼ ਤਰੁੰਤ ਕਾਰਵਾਈ ਨਾ ਹੋਈ, ਤਾਂ ਫਿਰ ਸਰਕਾਰ ਲਾਲ ਕੁੜਤੀ ਵਾਲੇ ਬਘੇਲ ਸਿੰਘ ਕਾਂਡ ਨੂੰ ਦੁਬਾਰਾ ਵੇਖਣ ਵਾਸਤੇ ਤਿਆਰ ਰਹੇ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕਿਸੇ ਸਮੇਂ ਵਿਚ ਕੋਈ ਡੇਰੇਦਾਰ ਚੰਗਾ ਹੋਵੇਗਾ, ਇਹ ਗੱਲ ਅੱਜ ਦੇ ਡੇਰੇਦਾਰਾਂ ਦਾ ਕਿਰਦਾਰ ਵੇਖਕੇ ਇੱਕ ਘੜੀ ਹੋਈ ਕਹਾਣੀ ਪ੍ਰਤੀਤ ਹੁੰਦੀ ਹੈ ਕਿਉਂਕਿ ਜਿਸ ਵੀ ਕਿਸੇ ਡੇਰੇਦਾਰ ਜਾਂ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ, ਹੈਰਾਨੀਜਨਕ ਹੀ ਨਹੀਂ ਸਗੋਂ ਮਨੁੱਖਤਾ ਨੂੰ ਹਿਲਾ ਦੇਣ ਵਾਲੇ ਭੇਦ ਖੁਲਦੇ ਨਜਰ ਆ ਰਹੇ ਹਨ। ਸ਼ੁਰੂ ਸ਼ੁਰੂ ਵਿੱਚ ਜਦੋਂ ਕੋਈ ਕਿਸੇ ਡੇਰੇਦਾਰ ਦੇ ਖਿਲਾਫ਼ ਬੋਲਦਾ ਸੀ, ਤਾਂ ਯਕੀਨ ਨਹੀਂ ਆਉਂਦਾ ਸੀ, ਕਿ ਰੱਬ ਦੇ ਨਾਮ 'ਤੇ ਚਲਣ ਵਾਲੇ ਇਹਨਾਂ ਡੇਰਿਆਂ ਵਿੱਚ ਅਜਿਹਾ ਵੀ ਹੁੰਦਾ ਹੋਵੇਗਾ, ਜਾਂ ਕੋਈ ਡੇਰੇਦਾਰ ਕਿਰਦਾਰ ਤੋਂ ਏਨਾ ਹੀ ਗਿਰ ਚੁੱਕਿਆ ਹੋਵੇਗਾ, ਪਰ ਹੁਣ ਜਦੋਂ ਆਏ ਦਿਨ ਕਿਸੇ ਡੇਰੇ ਦਾ ਦਾ ਦਰਵਾਜ਼ਾ ਖੁਲਦਾ ਹੈ, ਸਾਰੇ ਅਪਰਾਧ ਇੱਕੋ ਥਾਂ ਇਕਠੇ ਹੀ ਦਿਸ ਪੈਂਦੇ ਹਨ।

ਪਹਿਲਾਂ ਪਹਿਲ ਬਾਪੂ ਆਸਾ ਰਾਮ ਦੇ ਡੇਰੇ ਦੀ ਲੀਰਾਂ ਵਾਲੀ ਖੁੱਦੋ ਉਧੜੀ ਤਾਂ ਲੋਕ ਦੋ ਧੜਿਆਂ ਵਿੱਚ ਵੰਡੇ ਗਏ, ਕੁਝ ਬਾਪੂ ਆਸਾ ਰਾਮ ਦੀ ਉਮਰ ਅਤੇ ਸ਼ਰੀਫ਼ ਚਿਹਰੇ ਨੂੰ ਵੇਖਕੇ ਅਾਖ ਰਹੇ ਸਨ ਕਿ ਇਹ ਕੋਈ ਚਾਲ ਹੈ, ਕੋਈ ਕਿਸੇ ਧਾਰਮਿਕ ਵਿਸ਼ਵਾਸ ਫਸਿਆ ਬੋਲ ਰਿਹਾ ਸੀ, ਇਹ ਤਾਂ ਜੀ ਜੁਗਾਂ ਜੁਗਾਂਤਰਾਂ ਤੋਂ ਰੱਬ ਦੀ ਗੱਲ ਕਰਨ ਵਾਲੇ ਜਾਂ ਸਮਾਜ ਨੂੰ ਰਹੇ ਪਾਉਣ ਵਾਲੇ ਲੋਕਾਂ ਨਾਲ ਰਾਜੇ ਮਹਾਰਾਜੇ ਅਤੇ ਸਰਕਾਰਾਂ ਇੰਜ ਹੀ ਕਰਦੀਆਂ ਆਈਆਂ ਹਨ। ਪਰ ਹੁਣ ਜਦੋਂ ਸਾਰੀਆਂ ਕਰਤੂਤਾਂ ਦਾ ਪਤਾ ਲੱਗਿਆ ਹੈ ਤਾਂ ਆਸਾ ਰਾਮ ਦੇ ਚੇਲੇ ਕਿਸੇ ਨੂੰ ਮੁੰਹ ਵਿਖਾਉਣ ਦੇ ਕਾਬਲ ਨਹੀਂ ਰਹੇ। ਕੁਝ ਲੋਕਾਂ ਨੂੰ ਇਹ ਵੀ ਭੁਲੇਖਾ ਸੀ ਕਿ ਵੇਖੋ ਜੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਵੱਡੇ ਆਗੂ ਕਿਤੇ ਐਵੇਂ ਥੋੜੀ ਜਾਕੇ ਨੱਕ ਰਗੜਦੇ ਹਨ ਕੋਈ ਕਰਾਮਾਤ ਤਾਂ ਹੋਣੀ ਹੀ ਹੈ, ਪਰ ਹੁਣ ਪਤਾ ਲੱਗਿਆ ਹੈ ਜਿਹੜੀ ਬੀਬੀ ਤੇ ਬਾਬਾ ਟਾਰਚ ਮਾਰਦਾ ਸੀ, ਉਸਦੀ ਕਿਸਮਤ ਖੁਲ੍ਹ (ਬਰਬਾਦ ਹੋ) ਜਾਂਦੀ ਸੀ।

ਹੁਣ ਬਾਬੇ ਰਾਮ ਪਾਲ ਦੇ ਡੇਰੇ ਦੇ ਕਿਵਾੜ ਖੁਲ੍ਹੇ ਹਨ, ਤਾਂ ਪਤਾ ਲੱਗਿਆ ਹੈ ਕਿ ਜਿਹੜੇ ਦੁੱਧ ਨਾਲ ਬਾਬਾ ਨਹਾਉਂਦਾ ਸੀ, ਉਸ ਦੁਧ ਦੀ ਖੀਰ ਬਣਦੀ ਜੋ ਸੰਗਤ ਵਿਚ ਪ੍ਰਸ਼ਾਦ ਦੇ ਤੌਰ 'ਤੇ ਵਰਤਾਈ ਜਾਂਦੀ ਸੀ, ਕਿਸੇ ਬਾਬੇ ਦੇ ਡੇਰੇ ਵਿਚੋ ਅਰਬਾਂ ਰੁਪੈ ਮਿਲ ਰਹੇ, ਕਿਤੇ ਕੁਛ ਮਿਲ ਰਿਹਾ।

 

ਹੁਣ ਨੂਰਮਹਿਲ ਵਾਲਾ ਮਹਾਰਾਜ ਫਰਿਜ਼ ਵਿਚ ਦਿਵਿਯਾ ਜਯੋਤੀ ਜਗਾ ਕੇ ਬੈਠਾ ਹੈ, ਉਸਦੇ ਪੈਰੋਕਾਰ ਸਰਕਾਰ ਹੀ ਨਹੀਂ, ਸਗੋਂ ਹਾਈ ਕੋਰਟ ਦੇ ਹੁਕਮ ਮੰਨਣ ਤੋਂ ਵੀ ਆਕੀ ਹਨ। ਵੇਖੋ ਹਾਲੇ ਉਥੇ ਕ਼ੀਹ ਗੁਲ ਖਿੜਦੇ ਹਨ, ਇਹ ਥੋੜੇ ਦਿਨਾਂ ਵਿਚ ਹੀ ਸਾਹਮਣੇ ਆਉਣ ਵਾਲਾ ਹੈ। ਨਤੀਜਾ ਤਾਂ ਪਤਾ ਹੀ ਹੈ ਕਿ ਕ਼ੀਹ ਹੋਣਾ ਹੈ, ਪਰ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ। ਸਭ ਕੁਝ ਪਤਾ ਹੁੰਦੇ ਹੋਏ ਵੀ ਖਲ ਲੁਹਾਈ ਜਾਂਦੇ ਹਨ, ਇੱਜ਼ਤਾਂ ਖਰਾਬ ਕਰਵਾਈ ਜਾਂਦੇ ਹਨ!!!

ਭਲਾਮਾਣਸ ਤਾਂ ਹੁਣ ਕੋਈ ਵੀ ਡੇਰੇਦਾਰ ਨਜ਼ਰ ਨਹੀਂ ਆ ਰਿਹਾ, ਲੇਕਿਨ ਇਹਨਾਂ ਵਿਚੋਂ ਜੋ ਸਭ ਤੋਂ ਚਿੰਤਾ ਦਾ ਵਿਸ਼ਾ ਹੈ, ਓਹ ਡੇਰਾ ਸਚਾ ਸੌਦਾ ਸਿਰਸਾ ਹੈ, ਜਿਸ ਨੇ ਸਰਕਾਰੀ ਸਰਪ੍ਰਸਤੀ ਅਧੀਨ ਆਪਣੀ ਵੋਟ ਸ਼ਕਤੀ ਵਿਚ ਅਥਾਹ ਵਾਧਾ ਕਰਕੇ, ਰਾਜਨੀਤਿਕ ਲੋਕਾਂ ਨੂੰ ਆਪਣੀਆਂ ਖੋਤੀਆਂ ਬਣਾ ਲਿਆ ਹੈ ਅਤੇ ਮਨ ਮਰਜ਼ੀ ਦਾ ਪਲਾਣਾ ਪਾਕੇ ਆਪਨੇ ਪਾਪਾਂ ਦਾ ਭਾਰ ਧੁਆਉਂਦਾ ਹੈ।

ਹੈਰਾਨੀ ਓਦੋਂ ਹੋਈ ਜਦੋਂ ਭਾਰਤ ਦੀ ਮਜਬੂਤ ਪਾਰਟੀ ਅਤੇ ਇੱਕ ਕਟੜਵਾਦੀ ਪ੍ਰਧਾਨ ਮੰਤਰੀ ਵੀ ਵੋਟਾਂ ਦਾ ਚਾਰ ਛੱਕਣ ਦੀ ਲਾਲਸਾ ਅਧੀਨ ਇੱਕ ਚੋਣ ਜਲਸੇ ਵਿਚ ਸਿਰਸੇ ਵੱਲ ਸਿਰ ਝੁਕਾਕੇ ਇਹ ਆਖਕੇ ਕਿ "ਮੈਂ ਮਹਾਰਾਜ ਜੀ ਕੋ ਪ੍ਰਨਾਮ ਕਰਤਾ ਹੂੰ" ਸਿਰਸੇ ਡੇਰੇ ਦੀ ਖੱਚਰ ਬਣ ਗਿਆ। ਕ਼ੀਹ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਕਿ ਡੇਰੇ ਦੇ ਮੁਖੀ ਦੇ ਖਿਲਾਫ਼ ਪਤਰਕਾਰ ਨੂੰ ਕਤਲ ਕਰਨ, ਕੁੱਝ ਸਾਧਵੀਆਂ ਦਾ ਸਰੀਰਕ ਸੋਸ਼ਣ ਕਰਨ, ਕੁੱਝ ਸਾਧੂਆਂ ਨੂੰ ਨਾਮਰਦ ਬਣਾਉਣ, ਕਤਲ ਕਰਨ ਉਪਰੰਤ ਲਾਸ਼ਾਂ ਖੁਰਦ ਬੁਰਦ ਕਰਨ ਦੇ ਮਾਮਲੇ ਉਚ ਅਦਾਲਤਾਂ ਵਿਚ ਵਿਚਾਰ ਅਧੀਨ ਹਨ ਅਤੇ ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਕੇ ਸਵਾਂਗ ਕਰਕੇ, ਪੂਰੇ ਸਿੱਖ ਜਗਤ ਦੀ ਪੱਗ ਨੂੰ ਹੱਥ ਪਾਉਣ ਦਾ ਯਤਨ ਕੀਤਾ ਹੋਵੇ। ਫਿਰ ਅਜਿਹੇ ਬੰਦੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਮਹਾਰਾਜ ਆਖਕੇ ਪ੍ਰਨਾਮ ਕਰੇ ਲਖ ਲਾਹਨਤ ਹੈ ਐਸੇ ਰਾਜ ਅਤੇ ਇਹੋ ਜਿਹੇ ਨਿਕੰਮੇ ਪ੍ਰਧਾਨ ਮੰਤਰੀ ਨੂੰ।

ਸਿੱਖਾਂ ਨਾਲ ਅਜਿਹਾ ਹੋਣਾਂ ਜਾਂ ਸਿੱਖ ਇਤਿਹਾਸ ਨਾਲ ਛੇੜ ਛਾੜ ਹੋਣੀ ਕੋਈ ਪਹਿਲਾ ਮੌਕਾ ਨਹੀਂ, ਪਰ ਸਿੱਖ ਜਦੋਂ ਸਮਾਂ ਆਵੇ ਆਪਣੇ ਰਸਤੇ ਆਪ ਹੀ ਤਲਾਸ਼ ਲੈਂਦੇ ਹਨ, ਓਹ ਕਦੇ ਸਰਕਾਰਾਂ ਤੋਂ ਇਨਸਾਫ਼ ਦੀ ਆਸ ਨਹੀਂ ਰਖਦੇ, ਪਰ ਸਰਕਾਰਾਂ ਨੂੰ ਮੌਕਾ ਜ਼ਰੂਰ ਦਿੰਦੇ ਹਨ ਕਿ ਬਰਾਬਰ ਦਾ ਨਿਆਂ ਮਿਲ ਜਾਵੇ, ਪਰ ਸਰਕਾਰਾਂ ਹਮੇਸ਼ਾਂ ਕਿਸੇ ਦੇ ਘਰ ਨੂੰ ਲੱਗੀ ਅੱਗ ਨੂੰ ਬਸੰਤਰ ਆਖਕੇ ਪੂਜਦੀਆਂ ਹਨ, ਪਤਾ ਓਦੋਂ ਲਗਦਾ ਹੈ ਜਦੋਂ ਇਹ ਅੱਗ ਆਪਣੇ ਘਰ ਨੂੰ ਆ ਲਗਦੀ ਹੈ। ਡੇਰਾ ਸਿਰਸਾ ਦੀਆਂ ਗਤੀਵਿਧੀਆਂ ਤੋਂ ਸਰਕਾਰ ਅਨਜਾਣ ਨਹੀਂ ਹੈ, ਸਗੋਂ ਜਾਣ ਬੁਝ ਕੇ ਸ਼ਹਿ ਦਿੱਤੀ ਜਾ ਰਹਿ ਹੈ, ਕਿਉਂਕਿ ਅੱਗ ਸਿੱਖਾਂ ਦੇ ਘਰ ਨੂੰ ਲੱਗਦੀ ਦਿਸ ਰਹੀ ਹੈ, ਹੂੰ ਅੰਦਰ ਖਾਤੇ ਆਰ.ਐਸ.ਐਸ. ਦੇ ਮੁਖੀ ਮੋਹਨ ਭਗਵਤ ਨੇ ਪੰਜਾਬ ਵਿਚ ਅਸਰ ਰਖਣ ਵਾਲੇ ਸਾਰੇ ਡੇਰੇਦਾਰਾਂ ਨਾਲ ਗੁਪਤ ਅਤੇ ਜਾਹਰਾ ਮੀਟਿੰਗਾਂ ਕਰਕੇ ਆਪਣੇ ਵਾਸਤੇ ਸਾਥ ਮੰਗਿਆ ਹੈ, ਤਾਂ ਕਿ ਕਟੜਵਾਦੀ ਹਿੰਦੂਤਵੀ ਸਰਕਾਰ ਬਣਾਕੇ ਪੰਜਾਬ ਵਿੱਚ ਸਿੱਖਾਂ ਨੂੰ ਜ਼ਲੀਲ ਕਟਾ ਜਾ ਸਕੇ, ਕੁਝ ਡੇਰੇ ਸਿਰਫ ਵੋਟਾਂ ਤੱਕ ਸੀਮਤ ਹਨ, ਓਹ ਸੰਘਰਸ਼ ਕਰਨ ਜਾਂ ਲੜਾਈ ਝਗੜਿਆਂ ਤੋਂ ਬਚਦੇ ਹਨ, ਪਰ ਸੌਦਾ ਸਾਧ ਅਤੇ ਉਸਦੇ ਪੈਰੋਕਾਰਾਂ ਦੀ ਬਾਦਲ ਸਰਕਾਰ ਦੀ ਸ਼ਹਿ 'ਤੇ ਸਿੱਖਾਂ ਨਾਲ ਦਸਤ ਪੰਜੇ ਲੈਣ ਦੀ ਵਕਤੀ ਦਲੇਰੀ ਨੂੰ ਵੇਖਦਿਆਂ ਅਤੇ ਸਿਰਸੇ ਡੇਰੇ ਵਿੱਚ ਦਲਿਤਾਂ ਦੀ ਬਹੁਗਿਣਤੀ ਨੂੰ ਭਾਂਪਦਿਆਂ, ਆਰ.ਐਸ.ਐਸ. ਨੇ ਪੰਜਾਬ ਵਿੱਚ ਸਿਵਲ ਵਾਰ (ਸਮਾਜਿਕ ਜੰਗ) ਕਰਵਾਉਣ ਵਾਸਤੇ ਸੌਦਾ ਸਾਧ ਦੇ ਪੈਰੋਕਾਰਾਂ ਨੂੰ ਤਿਆਰ ਕਰਨਾ ਵਾਜਿਬ ਸਮਝਿਆ ਹੈ, ਕਿਉਂਕਿ ਸ਼ਹਿਰਾਂ ਵਿਚ ਵਿਉਪਾਰੀਆਂ ਨੂੰ ਹਥਿਆਰ ਚੁਕਾ ਕੇ ਵੇਖ ਲਿਆ ਹੈ, ਕਿ ਇਹ ਮੋਢੇ ਆਰ.ਐਸ.ਐਸ. ਦੇ ਗੰਦੇ ਮਨਸੂਬਿਆਂ ਦਾ ਭਾਰ ਨਹੀਂ ਚੁੱਕ ਸਕਣਗੇ, ਇਸ ਵਾਸਤੇ ਦਲਿਤਾਂ ਦੀ ਚੋਣ ਕੀਤੀ ਹੈ।

ਦਲਿਤਾਂ ਕੋਲ ਸਿੱਧੀ ਪਹੁੰਚ ਇਸ ਕਰਕੇ ਕਰਨੀ ਮੁਸ਼ਕਿਲ ਸੀ, ਕਿ ਦਲਿਤਾਂ ਨੇ ਸਦੀਆਂ ਪਹਿਲਾਂ ਆਪਣੇ ਵਡਾਰੂਆਂ ਦੇ ਕੰਨਾਂ ਵਿੱਚ ਸਿੱਕਾ ਢਾਲਕੇ ਪਾਉਣ, ਗਲ ਵਿਚ ਕੁੱਜੇ ਬੰਨ੍ਹ ਕੇ ਰਖਣ, ਤੁਰਨ ਵੇਲੇ ਪਿਛੇ ਮੋਹੜੀ ਬਣਨ ਅਤੇ ਭਿੱਟ ਚੜਨ ਦੇ ਸਾਰੇ ਸਵਾਲਾਂ ਦੇ ਜਵਾਬ ਮੰਗਣੇ ਸਨ, ਇਸ ਵਾਸਤੇ ਆਰ.ਐਸ.ਐਸ. ਡੇਰਿਆਂ ਦੀਆਂ ਪੌੜੀਆਂ ਚੜਕੇ ਦਲਿਤਾਂ ਦੇ ਜਜ਼ਬਾਤਾਂ ਨੂੰ ਲਾਂਬੂ ਲਾਕੇ, ਗੁਰੂ ਨਾਨਕ ਅਤੇ ਭਗਤ ਰਵਿਦਾਸ ਜੀ ਵਿਚਕਾਰ ਇੱਕ ਨ੍ਫਰਤੀ ਕੰਕਰੀਟ ਦੀ ਦੀ ਦੀਵਾਰ ਉਸਾਰਨਾ ਚਾਹੁੰਦੀ ਹੈ, ਇਸ ਕਰਕੇ ਦਲਿਤਾਂ ਨੂੰ ਮੂਲ ਭੁਲਾਕੇ ਸਿਰ ਇਹਨਾਂ ਕੱਲਯੁਗੀ ਡੇਰਿਆਂ ਜਾਂ ਡੇਰੇਦਾਰਾਂ ਤੱਕ ਸੀਮਤ ਕਰਕੇ, ਆਪਣਾ ਉੱਲੂ ਸਿਧਾ ਕਰਨ ਦੀ ਤਾਕ ਹੈ, ਇਹ ਹੀ ਮੁਖ ਕਾਰਨ ਹੈ ਕਿ ਡੇਰੇ ਸਿਰਸੇ ਵਿਚ ਦਸ ਹਜ਼ਾਰ ਤੋਂ ਵਧੇਰੇ ਸੈਨਾ ਭਰਤੀ ਕੀਤੀ ਗਈ ਹੈ, ਜਿਸਨੂੰ ਹਥਿਆਰਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਪਾਕਿਸਤਾਨ ਵਿੱਚ ਸਿੱਖ ਜਾਂ ਮੁਸਲਿਮ ਨੌਜਵਾਨਾਂ ਨੂੰ ਹਥਿਆਰ ਬੰਦ ਟਰੇਨਿੰਗ ਦਿੱਤੇ ਜਾਣ ਦੀ ਸੂਹ ਤਾਂ ਝੱਟ ਮਿਲ ਜਾਂਦੀ ਹੈ, ਪਰ ਡੇਰੇ ਵਿਚ ਹੋ ਰਹੀ ਹਥਿਆਰ ਬੰਦ ਸਿਖਲਾਈ ਦਾ ਇਲਮ ਕਿਉਂ ਨਹੀਂ? ਦਰ ਅਸਲ ਇਹ ਸਭ ਕੁਝ ਸਰਕਾਰ ਦੀ ਸ਼ਹਿ ਨਾਲ ਹੋ ਰਿਹਾ ਹੈ ਅਤੇ ਇਹ ਖਾਸ ਕਰਕੇ ਸਿੱਖਾਂ ਦੇ ਖਿਲਾਫ ਇੱਕ ਵੱਡੀ ਸਿਵਲ ਵਾਰ ਦੀ ਤਿਆਰੀ ਹੈ। ਹੁਣ ਅਦਾਲਤ ਦੇ ਕਹਿਣ 'ਤੇ ਕੁਝ ਪੜਤਾਲ ਹੋ ਰਹੀ ਹੈ, ਪਰ ਪੜਤਾਲੀਆ ਅਧਿਕਾਰੀ ਤਾਂ ਸਰਕਾਰ ਭਾਵ ਮੋਦੀ ਅਤੇ ਭਾਗਵਤ ਦੇ ਅਧੀਨ ਹੀ ਹਨ, ਫਿਰ ਅਦਾਲਤ ਨੂੰ ਕ਼ੀਹ ਰਿਪੋਰਟ ਮਿਲ ਸਕਦੀ ਹੈ।

ਇਹ ਸਾਰਾ ਕੁੱਝ ਭਾਵੇਂ ਮੋਹਨ ਭਗਵਤ ਜਾਂ ਆਰ.ਐਸ.ਐਸ. ਦੇ ਇਸ਼ਾਰੇ 'ਤੇ ਹੋ ਰਿਹਾ ਹੈ, ਪਰ ਸਿੱਖਾਂ ਨੂੰ ਥੋੜਾ ਜਿਹਾ ਚੇਤੰਨ ਹੋਣ ਦੀ ਲੋੜ ਹੈ, ਤਾਂ ਕਿ ਸਮੇਂ ਦੇ ਹਾਲਾਤਾਂ ਨਾਲ ਨਜਿਠਿਆ ਜਾ ਸਕੇ। ਅਜਿਹੀ ਕੋਈ ਗੱਲ ਨਹੀਂ ਕਿ ਸਿੱਖ ਅਜਿਹੇ ਕਿਸੇ ਖਤਰੇ ਤੋਂ ਭੈਭੀਤ ਹੋਕੇ, ਸਿੱਖੀ ਤਿਆਗ ਦੇਣਗੇ ਜਾਂ ਡਰਦੇ ਮਾਰੇ ਇਹ ਇਲਾਕਾ ਛੱਡ ਦੇਣਗੇ। ਇਹ ਮੋਹਨ ਭਗਵਤ ਅਤੇ ਸੌਦਾ ਸਾਧ ਦਾ ਇੱਕ ਭੁਲੇਖਾ ਹੈ, ਜੋ ਮੈਦਾਨ-ਏ-ਜੰਗ ਵਿੱਚ ਆਹਮਣੇ ਸਾਹਮਣੇ ਆਉਣ 'ਤੇ ਹੀ ਦੂਰ ਹੁੰਦਾ ਹੈ, ਲੇਕਿਨ ਭਾਰਤ ਸਰਕਾਰ ਵਾਸਤੇ ਇਹ ਇੱਕ ਇਤਿਹਾਸਿਕ ਕਲੰਕ ਜ਼ਰੂਰ ਸਾਬਿਤ ਹੋਵੇਗਾ, ਓਸ ਹੀ ਸੰਵਿਧਾਨ ਹੇਠ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹਥਿਆਰਾਂ 'ਤੇ ਇਤਰਾਜ਼ ਕਰਦਿਆਂ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰ ਦਿੱਤਾ ਸੀ। ਅੱਜ ਇੱਕ ਡੇਰੇਦਾਰ ਨੂੰ ਉਸ ਹੀ ਸੰਵਿਧਾਨ ਹੇਠ ਫੌਜ ਦੇ ਅਫਸਰ ਹਥਿਆਰ ਚਲਾਉਣ ਦੇ ਟਰੇਨਿੰਗ ਦੇ ਰਹੇ ਹਨ!!!

ਪਰ ਇਹ ਕੋਈ ਪਤਾ ਨਹੀਂ ਇਹ ਹਥਿਆਰ ਵਰਨ ਵੇਲੇ ਕਿਸੇ ਵਸੇ ਨੂੰ ਰੁਖ ਕਰਦੇ ਹਨ। ਮੈਨੂੰ ਬਚਪਨ ਵੇਲੇ ਦੀ ਗੱਲ ਯਾਦ ਹੈ ਜਦੋਂ ਅਬੋਹਰ ਨੇੜੇ ਪਿੰਡ ਆਲਮ ਵਲਾ (ਅਾਲਮਗੜ੍ਹ) ਵਿਚ ਇੱਕ ਸਾਧ ਬਘੇਲ ਸਿੰਘ ਰਹਿੰਦਾ ਸੀ, ਜਿਹੜਾ ਲਾਲ ਕੁੜਤੀ ਵਾਲੇ ਬਾਬੇ ਦੇ ਨਾਮ ਨਾਲ ਮਸ਼ਹੂਰ ਸੀ। ਉਸਦੇ ਡੇਰੇ ਵਿਚ ਵੀ ਸਾਰਾ ਕੁਝ ਇੰਜ ਹੀ ਹੁੰਦਾ ਸੀ, ਜੋ ਅੱਜ ਸਿਰਸੇ ਹੋ ਰਿਹਾ ਹੈ। ਉਸ ਕੋਲ ਵੀ ਹਥਿਆਰ ਬੰਦ ਚੇਲੇ ਸਨ। ਜਦੋਂ ਪਿੰਡ ਦੇ ਕਿਸੇ ਮੋਹਤਬਰ ਬੰਦੇ ਨੂੰ ਸਾਧ ਦੀਆਂ ਕਰਤੂਤਾਂ ਪਤਾ ਲੱਗੀਆਂ, ਤਾਂ ਸਾਧ ਨੇ ਸਾਰੇ ਪਿੰਡ ਵਿੱਚ ਕਤਲੇਆਮ ਕਰ ਦਿੱਤਾ। ਬਹੁਤ ਸਾਰੇ ਲੋਕ ਬੇਗੁਨਾਹ ਮਾਰ ਦਿੱਤੇ ਤੇ ਜਖਮੀ ਕੀਤੇ ਤੇ ਅਖੀਰ ਸਰਕਾਰ ਨੂੰ ਉਸਨੂੰ ਗੋਲੀ ਮਾਰਨੀ ਪਈ ਅਤੇ ਬਹੁਤ ਸਾਰੇ ਜਖਮੀ ਚੇਲੇ ਅਤੇ ਲੋਕਾਂ ਦੀਆਂ ਲਾਸ਼ਾਂ ਮੈਂ ਖੁਦ ਆਪਣੇ ਬਚਪਨ ਵਿਚ ਵੇਖੀਆਂ ਸਨ। ਸੋ ਜੇ ਅੱਜ ਸਿਰਸੇ ਵਾਲੇ ਨੂੰ ਆਰ.ਐਸ.ਐਸ. ਜਾਂ ਮੋਦੀ ਸਰਕਾਰ ਦੁੱਧ ਪਿਆ ਰਹੀ ਹੈ, ਤਾਂ ਕੋਈ ਪਤਾ ਨਹੀਂ ਡੰਗ ਦਾ ਸ੍ਵਾਦ ਵੀ ਚਖਣਾ ਪੈ ਜਾਵੇ।

ਲੇਕਿਨ ਕੋਈ ਸੰਵਿਧਾਨ ਇਹ ਆਗਿਆ ਨਹੀਂ ਦਿੰਦਾ ਕਿ ਅਜਿਹੇ ਸੰਗੀਨ ਮਾਮਲਿਆਂ ਵਿੱਚ ਸਰਕਾਰਾਂ ਚੁੱਪ ਕਰਕੇ ਦੰਦ ਮੀਟ ਵੇਲਾ ਲੰਘੇ ਤੋਂ ਫਿਰ ਜਦੋਂ ਮੁੰਹ ਖੁਲ੍ਹੇਗਾ, ਫਿਰ ਚਿਕਨ ਹੀ ਨਿਕਲਣਗੀਆਂ।ਸੋ ਇਸ ਸਮੇਂ ਮੀਡਿਆ ਅਤੇ ਇਸਾਫ਼ ਪਸੰਦ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹਿਦਾ ਹੈ, ਤਾਂ ਕਿ ਕਿਤੇ ਇੱਕ ਨਵਾਂ ਲਾਲ ਕੁੜਤੀ ਵਾਲਾ ਬਘੇਲ ਸਿੰਘ ਫਿਰ ਕਿਸੇ ਮਾਸੂਮ ਦੀ ਜਾਨ ਦਾ ਖਾਉ ਬਣਨ ਦੇ ਨਾਲ ਨਾਲ ਸਰਕਾਰ ਵਾਸਤੇ ਵੱਡਾ ਚੈਲਿੰਜ ਨਾ ਖੜਾ ਕਰ ਦੇਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top