ਮੈਨੂੰ ਹੈਰਾਨੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਅਰਬੀ -ਫ਼ਾਰਸੀ ਦੇ ਮਾਹਿਰ ਹਨ ਤੇ ਅਸੀਂ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚ ਤਿਲੰਗ ਰਾਗੁ ਵਿਚ ਉਹਨਾਂ ਦੀ ਬਾਣੀ ਪੜ੍ਹਦੇ ਹਾਂ।
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ॥ (721)
-
ਕੀ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਹੀ ਨਾ ਲੱਗਿਆ ਕਿ ਉਹਨਾਂ ਬਾਰੇ ਤੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਬਾਰੇ ਪਾਕਿ ਕੁਰਾਨ ਸ਼ਰੀਫ਼ ਵਿਚ ਜ਼ਿਕਰ ਆਇਆ ਹੈ?
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਅਰਬੀ ਫ਼ਾਰਸੀ ਦੇ ਮਾਹਿਰ ਹਨ, ਕੀ ਉਹਨਾਂ ਨੂੰ ਵੀ ਪਤਾ ਨਾ
ਲੱਗਿਆ?
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿਚੋਂ ਆਲਿਮ, ਹੁਸੈਨ ਅਲੀ, ਕੁਵਰੇਸ਼, ਖਾਨ ਚੰਦ,
ਜਮਾਲ, ਬੱਲਭ ਵਰਗੇ ਮੁਸਲਿਮ ਕਵੀ ਵੀ ਸਨ। ਕੀ ਉਹਨਾਂ ਨੇ ਵੀ ਸਤਿਗੁਰੂ ਜੀ ਨੂੰ ਨਹੀਂ ਦੱਸਿਆ?
ਭਾਈ ਨੰਦ ਲਾਲ ਜੀ ਬਾਰੇ ਕੌਣ ਨਹੀਂ ਜਾਣਦਾ ਕਿ ਉਹ ਅਰਬੀ ਫ਼ਾਰਸੀ ਦੇ ਮਹਾਨ ਵਿਦਵਾਨ ਸਨ।
ਇਕ
ਵਾਰ ਔਰੰਗਜ਼ੇਬ ਨੂੰ ਪਾਕਿ ਕੁਰਾਨ ਸ਼ਰੀਫ਼ ਦੀ ਇਕ ਆਇਤ ਦੇ ਅਰਥਾਂ ਬਾਰੇ ਇਸਲਾਮੀ ਵਿਦਵਾਨਾਂ ਤੋਂ
ਤਸੱਲੀ ਨਾ ਹੋਈ ਤੇ ਭਾਈ ਨੰਦ ਲਾਲ ਜੀ ਨੇ ਉਸ ਆਇਤ ਦੇ ਅਰਥ ਬਾ-ਖੂਬੀ ਕੀਤੇ ਤਾਂ ਬਾਦਸ਼ਾਹ
ਔਰੰਗਜ਼ੇਬ ਦੀ ਤਸੱਲੀ ਹੋ ਗਈ। ਹੁਣ ਬਾਦਸ਼ਾਹ ਚਾਹੁੰਦਾ ਸੀ ਕਿ ਇਹ ਹਿੰਦੂ ਵਿਦਵਾਨ ਮੁਸਲਿਮ ਹੋਣਾ
ਚਾਹੀਦਾ ਹੈ, ਪਰ ਭਾਈ ਨੰਦ ਲਾਲ ਜੀ ਧਰਮ ਬਦਲਣ ਅਤੇ ਬਾਦਸ਼ਾਹ ਦੇ ਜ਼ੁਲਮਾਂ ਤੋਂ ਬਚਣ ਲਈ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਆ ਗਏ। ਪਾਕਿ ਕੁਰਾਨ ਸ਼ਰੀਫ਼ ਦੇ ਅਰਥਾਂ ਤੇ ਭਾਵਾਂ ਦੇ
ਮਾਹਿਰ ਭਾਈ ਨੰਦ ਲਾਲ ਜੀ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਦੱਸਿਆ ਕਿ ਪਾਕਿ
ਕੁਰਾਨ ਸ਼ਰੀਫ਼ ਵਿਚ ਗੁਰੂ ਨਾਨਕ ਸਾਹਿਬ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ?
ਜਦੋਂ ਮੁਗਲ ਹਾਕਮਾਂ ਜਹਾਂਗੀਰ ਤੇ ਔਰੰਗਜ਼ੇਬ ਵਰਗਿਆਂ ਨੇ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਇਆ
ਤੇ ਉਦੋਂ ਕਾਜ਼ੀਆਂ ਮੁਲਾਣਿਆਂ ਨੇ ਬਾਦਸ਼ਾਹ ਔਰੰਗਜ਼ੇਬ ਦਾ ਵਿਰੋਧ ਕਿਉਂ ਨਾ ਕੀਤਾ ਕਿ ਉਹ ਪਾਕਿ
ਕੁਰਾਨ ਸ਼ਰੀਫ਼ ਦੇ ਉਹਨਾਂ ਆਇਤਾਂ ਦੇ ਖਿਲਾਫ਼ ਜਾ ਰਿਹਾ ਹੈ, ਜਿਹਨਾਂ ਵਿਚ ਸ੍ਰੀ ਗੁਰੂ ਨਾਨਕ
ਸਾਹਿਬ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ? ਉਸ ਵੇਲੇ ਦੇ ਬਾਦਸ਼ਾਹਾਂ ਦੀ
ਕਾਜ਼ੀ-ਮੌਲਾਣਿਆਂ ਵੱਲੋਂ ਰੱਜ ਕੇ ਵਿਰੋਧਤਾ ਹੋਣੀ ਸੀ। ਕੀ ਕਾਜ਼ੀਆਂ ਤੇ ਮੌਲਵੀਆਂ ਨੂੰ ਵੀ ਇਸ
ਬਾਰੇ ਪਤਾ ਨਾ ਲੱਗਾ?
- ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਸਿੱਖ
ਜਾਂ ਕਿਸੇ ਵੀ ਹੋਰ ਮਨੁੱਖ ਨੂੰ ਪਤਾ ਨਾ ਲੱਗਾ ਕਿ ਉਹ ਇਸ ਬਾਰੇ ਗੁਰੂ ਸਾਹਿਬਾਨਾਂ ਨੂੰ ਦੱਸ
ਦਿੰਦਾ?
- ਇੱਥੋਂ ਤੱਕ ਸੰਨ 1469 ਤੋਂ ਲੈ ਕੇ ਅੱਜ 2014 ਤੱਕ ਵੀ 668 ਸਾਲਾਂ ਵਿਚ ਕਿਸੇ ਵੀ ਪਾਕਿ
ਕੁਰਾਨ ਸ਼ਰੀਫ਼ ਪੜ੍ਹਨ ਵਾਲੇ ਵਿਦਵਾਨ ਤੇ ਕਿਸੇ ਵੀ ਆਮ ਮਨੁੱਖ ਨੂੰ ਪਤਾ ਨਾ ਲੱਗਾ?
- ਬਲਕਿ ਜਦੋਂ ਤੋਂ ਪਾਕਿ ਕੁਰਾਨ ਸ਼ਰੀਫ਼ ਦੀ ਹੋਂਦ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਨੂੰ ਵੀ
ਨਹੀਂ ਇਸ ਬਾਰੇ ਪਤਾ ਨਹੀਂ ਲੱਗਾ ਕਿ ਇਸ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ ਜੋ ਇੱਕ ਦਮ ਇਸ ਸੱਜਣ ਨੂੰ ਕਿਵੇਂ ਪਤਾ ਲੱਗ ਗਿਆ?
- ਜੇ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਅੱਲ੍ਹਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿਚ
ਆਗਮਨ ਕਰਨਾ ਹੈ ਤਾਂ ਉਹਨਾਂ ਨੂੰ ਬਾਕੀ 9 ਗੁਰੂਆਂ ਬਾਰੇ ਕਿਉਂ ਨਾ ਪਤਾ ਲੱਗਿਆ?
ਅਸੀਂ ਤਾਂ ਕਦੀ
ਵੀ ਸ੍ਰੀ ਗੁਰੂ ਨਾਨਕ ਨੂੰ ਬਾਕੀ ਗੁਰੂਆਂ ਨਾਲੋਂ ਵੱਡਾ ਜਾਂ ਛੋਟਾ ਨਹੀਂ ਮੰਨਿਆ। ਸਾਡੇ ਲਈ
ਤਾਂ ਸਾਰੇ ਹੀ ਗੁਰੂ ਸਾਹਿਬਾਨ ਇੱਕੋ ਰੂਪ ਹਨ। ਫਿਰ ਪਾਕਿ ਕੁਰਾਨ ਸ਼ਰੀਫ਼ ਵਿਚ ਇਕੱਲੇ ਸ੍ਰੀ ਗੁਰੂ
ਨਾਨਕ ਸਾਹਿਬ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਜ਼ਿਕਰ ਕਿਉਂ ਆਇਆ, ਬਾਕੀ 9 ਗੁਰੂਆਂ
ਦਾ ਜ਼ਿਕਰ ਕਿਉਂ ਨਹੀਂ ਆਇਆ?
ਜੇ ਇਹ ਕਿਹਾ ਜਾਵੇ ਕਿ ਤਾਂ ਨਹੀਂ ਜ਼ਿਕਰ ਆਇਆਂ ਕਿਉਂਕਿ ਉਹ ਗੁਰੂ
ਨਾਨਕ ਸਾਹਿਬ ਜੀ ਦਾ ਹੀ ਰੂਪ ਹਨ, ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਤਾਂ ਗੁਰੂ ਰੂਪ
ਹਨ? ਉਹਨਾਂ ਦਾ ਵੱਖਰਾ ਨਾਮ ਕਿਉਂ ਆਇਆ? ਫਿਰ ਵੱਖ-ਵੱਖ ਆਇਤਾਂ ਵਿਚ ਕਿਊਂ ਜ਼ਿਕਰ ਆਇਆ, ਇਕੱਠਾ
ਹੀ ਕਿਉਂ ਨਹੀਂ?
ਫਿਰ ਇਸ ਸੱਜਣ ਦੇ ਕਹਿਣ ਮੁਤਾਬਕ ਇਸ ਵਿਚ ਸਿੱਖ ਦਾ ਵੀ ਜ਼ਿਕਰ ਆਇਆ ਹੈ ਕਿ ਜੇ ਸਿੱਖ ਵਿਚ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਭਾਵਨਾ ਹੋਵੇਗੀ ਤਾਂ ਹੀ ਉਹ ਜਿਉਂਦਾ ਰਹੇਗਾ।
ਫਿਰ ਹੈਰਾਨੀ ਦੀ
ਗੱਲ ਇਹ ਹੈ ਕਿ ਕੁਝ ਕੱਟੜ ਮੁਸਲਿਮ ਵੀਰਾਂ ਵੱਲੋਂ ਗੁਰਸਿਖਾਂ ਨੂੰ ਜ਼ਬਰੀ ਮੁਸਲਿਮ ਬਣਾਉਣ ਲਈ
ਇੰਨੇ ਜ਼ੁਲਮ ਕਿਉਂ ਕੀਤੇ ਗਏ? ਕੀ ਉਹ ਆਪਣੀ ਪਾਕਿ ਕੁਰਾਨ ਸ਼ਰੀਫ਼ ਦੀ ਆਇਤ ਦੇ ਉਲਟ ਕੰਮ ਨਹੀਂ ਕਰ
ਰਹੇ ਸੀ? ਬਲਕਿ ਉਹਨਾਂ ਦੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ
ਗੁਰੂ ਦੇ ਸਿਖਾਂ ‘ਤੇ ਸ਼ਰਧਾ ਬਣਨੀ ਚਾਹੀਦੀ ਸੀ। ਕੀ ਉਹਨਾਂ ਨੂੰ ਆਪਣੀ ਪਾਕਿ ਕੁਰਾਨ ਸ਼ਰੀਫ਼ ਦੀ
ਇਸ ਆਇਤ ਬਾਰੇ ਪਤਾ ਨਹੀਂ ਸੀ?
ਸਭ ਤੋਂ ਖਾਸ ਗੱਲ ਇਹ ਕਿ ਇਸ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਆਇਆ ਕਿ ਇਸ ਧਰਤੀ ‘ਤੇ ਇਕ ਨਵਾਂ
ਮਤ ਖ਼ਾਲਸਾ ਪੰਥ ਆ ਰਿਹਾ ਹੈ ਤਾਂ ਸ਼ਾਇਦ ਕੱਟੜ ਕਿਸਮ ਦੇ ਮੁਸਲਿਮ ਵੀਰਾਂ ਵੱਲੋਂ ਕਦੇ ਵੀ ਸਿੱਖਾਂ
ਉੱਪਰ ਮੁਸਲਮਾਨ ਬਣਨ ਲਈ ਇੰਨੇ ਜ਼ੁਲਮ ਨਾ ਹੁੰਦੇ। ਪਰ ਹੁਣ ਹੋ ਸਕਦਾ ਹੈ ਕਿ ਕੱਲ੍ਹ ਨੂੰ ਕੋਈ
ਇਹ ਵੀ ਸ਼ੋਸ਼ਾ ਛੱਡ ਦੇਵੇ ਕਿ ਪਾਕਿ ਕੁਰਾਨ ਸ਼ਰੀਫ਼ ਵਿਚ ਖ਼ਾਲਸਾ ਪੰਥ ਦਾ ਵੀ ਜ਼ਿਕਰ ਆਇਆ ਹੈ ਤੇ
ਸਿੱਖਾਂ ਨੇ ਇਹ ਵੀ ਬਿਨ੍ਹਾਂ ਸੋਚੇ-ਸਮਝੇ ਮੰਨਣ ਲੱਗਿਆਂ ਜ਼ਰਾ ਵੀ ਦੇਰ ਨਹੀਂ ਕਰਨੀ।
ਇਸ ਵੀਡੀਉ ਵਿਚ 2 ਜਹਾਨਾਂ ਦਾ ਵੀ ਜ਼ਿਕਰ ਆਇਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪੁ
ਜੀ ਸਾਹਿਬ ਦੇ ਮੁਤਾਬਕ ਵੇਦ ਲੱਖਾਂ ਆਕਾਸ਼-ਪਾਤਾਲ ਮੰਨਦੇ ਹਨ ਤੇ ਕਤੇਬਾਂ ਮੁਤਾਬਕ ਅਠਾਰਾਂ
ਹਜ਼ਾਰ ਆਲਮ ਹਨ। ਪਰ ਸ੍ਰਿਸ਼ਟੀ ਕਿੰਨੀ ਹੈ, ਕੋਈ ਦੱਸ ਹੀ ਨਹੀਂ ਸਕਦਾ।
ਅਸੀਂ ਤਾਂ ਜਪੁ ਜੀ ਸਾਹਿਬ ਜੀ ਦੀ ਬਾਣੀ ਵਿਚ ਰੋਜ਼ ਪੜ੍ਹਦੇ ਹਾਂ ਕਿ ਰੱਬ ਦੀ ਸ਼੍ਰਿਸ਼ਟੀ ਦੀ
ਗਿਣਤੀ ਨਹੀਂ ਹੋ ਸਕਦੀ:
ਅਸੰਖ ਨਾਵ ਅਸੰਖ ਥਾਵ॥ ਅਗੰਮ ਅਗੰਮ ਅਸੰਖ ਲੋਅ॥ (4)
ਉਸਦੇ ਕਿੰਨੇ ਜਹਾਨ ਹਨ, ਉਸਦਾ ਕੋਈ ਲੇਖਾ ਨਹੀਂ ਲਿਖ ਸਕਦਾ ਤੇ ਉਸ ਬਾਰੇ ਤਾਂ ਰੱਬ ਆਪ ਹੀ
ਜਾਣਦਾ ਹੈ।
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥22॥ (5)
ਹੁਣ ਤਾਂ ਸਾਇੰਟਿਸਟ ਵੀ ਮੰਨ ਰਹੇ ਹਨ ਕਿ ਉਸਦੀ ਸ੍ਰਿਸ਼ਟੀ ਦਾ ਅੰਤ ਨਹੀਂ ਹੈ। ਕੀ ਪੂਰੀ
ਸ੍ਰਿਸ਼ਟੀ ਵਿਚ ਕੇਵਲ 2 ਜਹਾਨ ਹੀ ਹਨ? ਜਿਹੜਾ 2 ਜਹਾਨਾਂ ਦਾ ਸਿਧਾਂਤ ਸਿੱਖ ਮਤ ਦੇ ਵਿਰੋਧ ਵਿਚ
ਜਾਂਦਾ ਹੈ, ਉਸਨੂੰ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ?
ਜੇ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਜਹਾਨ ਵਿਚ ਆਉਣਾ
ਹੈ ਤਾਂ ਮੁਸਲਿਮ ਵੀਰਾਂ ਦਾ ਆਪਣਾ ਇਹ ਸਿਧਾਂਤ ਖਤਮ ਹੋ ਜਾਂਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ
ਆਖਰੀ ਪੈਗੰਬਰ ਹਨ। ਜੇ ਪਾਕਿ ਕੁਰਾਨ ਸ਼ਰੀਫ਼ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਾ
ਜ਼ਿਕਰ ਹੈ ਤਾਂ ਫਿਰ ਉਹਨਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਨੂੰ ਆਖਰੀ ਪੈਗੰਬਰ ਨਹੀਂ ਕਹਿਣਾ ਚਾਹੀਦਾ,
ਬਲਕਿ ਉਸ ਤੋਂ ਬਾਅਦ ਤਾਂ 10 ਗੁਰੂ ਸਾਹਿਬਾਨ ਹੋਰ ਆਏ ਹਨ ਅਤੇ ਫਿਰ ਹੁਣ ਤਾਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਇਸ ਧਰਤੀ ਤੇ ਜੁਗੋ-ਜੁਗ ਅਟੱਲ ਗੁਰੂ ਹਨ, ਉਸ ਬਾਰੇ ਉਹਨਾਂ ਦਾ ਕੀ ਵੀਚਾਰ
ਹੈ?
ਹਜ਼ਰਤ ਮੁਹੰਮਦ ਸਾਹਿਬ ਦਾ ਮਤ ਹੈ ਕਿ ਅੱਲ੍ਹਾ ਕਦੇ ਵੀ ਜਨਮ ਨਹੀਂ ਲੈਂਦਾ।
ਫਿਰ ਉਹ ਆਪਣੇ ਮਤ
ਦੇ ਖਿਲਾਫ ਜਾ ਕੇ ਕਿਵੇਂ ਕਹਿ ਸਕਦੇ ਹਨ ਕਿ ਅੱਲ਼੍ਹਾ ਅਵਤਰਿਤ ਹੋਵੇਗਾ?
ਜੇ ਅਸੀਂ ਸਿੱਖਾਂ ਨੇ ਗੁਰਬਾਣੀ ਵਿਚਾਰ ਕੇ ਪੜ੍ਹੀ ਹੁੰਦੀ ਤਾਂ ਅਸੀਂ ਵੀ ਇਸ ਗੱਲ ਨੂੰ ਮੰਨਣ
ਨੂੰ ਤਿਆਰ ਨਹੀਂ ਸੀ ਹੋਣਾ ਕਿ ਰੱਬ ਜਨਮ ਲੈਂਦਾ ਹੈ। ਗੁਰਬਾਣੀ ਦਾ ਤਾਂ ਕਥਨ ਹੈ ਕਿ ਉਹ ਮੂੰਹ
ਸੜ੍ਹ ਜਾਏ ਜਿਜਹੜਾ ਕਹਿੰਦਾ ਹੈ ਕਿ ਰੱਬ ਜਨਮ ਲੈਂਦਾ ਹੈ।
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥3॥ (1136)
ਅਸੀਂ ਤਾਂ ਰੋਜ਼ ਜਪੁ ਜੀ ਸਾਹਿਬ ਵਿਚ ਪੜ੍ਹਦੇ ਹਾਂ:
ਥਾਪਿਆ ਨ ਜਾਇ ਕੀਤਾ ਨ ਹੋਇ॥ (2)
ਸਾਡਾ ਤਾਂ ਮੂਲ ਸਿਧਾਂਤ ਹੈ:
ਅਜੂਨੀ - ਅਜੂਨੀ ਤੋਂ ਭਾਵ ਹੈ ਕਿ ਰੱਬ ਜੂਨਾਂ ਵਿਚ ਨਹੀਂ ਆਉਂਦਾ।
ਜਿਹੜਾ ਸਿਧਾਂਤ ਮੁਸਲਿਮ ਤੇ ਸਿੱਖ ਮਤ ਦੋਨਾਂ ਦੇ ਹੀ ਵਿਰੋਧ ਵਿਚ ਜਾਂਦਾ ਹੋਵੇ, ਉਹ ਸੱਚ ਕਿਵੇਂ
ਹੋ ਸਕਦਾ ਹੈ?
ਜਿਵੇਂ ਉਹ ਸੱਜਣ ਕਹਿੰਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਅੱਲ੍ਹਾ ਕਹਿੰਦਾ ਹੈ, ਪਰ ਅਸਲ ਵਿਚ ਮੁਸਲਿਮ ਵੀਰ ਮੰਨਦੇ ਹੀ ਨਹੀਂ ਕਿ ਪਾਕਿ ਕੁਰਾਨ ਸ਼ਰੀਫ਼ ਹਜ਼ਰਤ ਮੁਹੰਮਦ ਸਾਹਿਬ ਜੀ
ਨੇ ਰਚੀ ਹੈ।
ਉਹਨਾਂ ਦਾ ਮਤ ਤਾਂ ਇਹ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨਹੀਂ ਕਹਿ ਰਹੇ ਬਲਕਿ ਆਪ
ਅੱਲ੍ਹਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿ ਰਿਹਾ ਹੈ। ਫਿਰ ਇੱਥੇ ਸ਼ਬਦ ਇਹ ਨਹੀਂ ਹੋਣੇ ਚਾਹੀਦੇ
ਸਨ ਕਿ ਹਜ਼ਰਤ ਮੁਹੰਮਦ ਸਾਹਿਬ ਫ਼ੁਰਮਾਉਂਦੇ ਹਨ, ਕਿ ਅੱਲ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ
ਵਿਚ ਆਵੇਗਾ। ਬਲਕਿ ਪਾਕਿ ਕੁਰਾਨ ਸ਼ਰੀਫ਼ ਦੀ ਆਇਤ ਵਿਚ ਅੱਲ੍ਹਾ ਵੱਲੋਂ ਇਹ ਕਹਿਣਾ ਚਾਹੀਦਾ ਸੀ
ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਆਵਾਂਗਾ।
ਜੇ ਇਸ ਤਰ੍ਹਾਂ ਅੱਲ੍ਹਾ ਕਹਿੰਦਾ ਹੈ ਤਾਂ ਸਾਰੀ ਦੁਨੀਆਂ ਦੇ ਮੁਸਲਿਮ ਵੀਰਾਂ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਪਵੇਗਾ ਜੋ ਕਿ ਉਹਨਾਂ ਦੇ ਮਤ ਦੇ ਮੁਤਾਬਕ ਨਹੀਂ ਹੈ। ਉਹ
ਆਪਣਾ ਮੁਕੱਦਸ ਗ੍ਰੰਥ ਪਾਕਿ ਕੁਰਾਨ ਸ਼ਰੀਫ਼ ਨੂੰ ਮੰਨਦੇ ਹਨ। ਉਹਨਾਂ ਦੇ ਮੁਤਾਬਕ ਤਾਂ ਹਜ਼ਰਤ
ਮੁਹੰਮਦ ਸਾਹਿਬ ਨੇ ਪਾਕਿ ਕੁਰਾਨ ਸ਼ਰੀਫ਼ ਦੀਆਂ ਆਇਤਾਂ ਆਪ ਨਹੀਂ ਰਚੀਆਂ, ਬਲਕਿ ਉਹਨਾਂ ਨੂੰ
ਅੱਲ੍ਹਾ ਵੱਲੋਂ ਕਦੇ ਫ਼ਰਿਸ਼ਤਾ ਜਿਬਰਾਈਲ ਰਾਹੀਂ, ਕਦੇ ਸੁਪਨੇ ਵਿਚ ਤੇ ਕਦੇ ਆਸਮਾਨੀ ਆਵਾਜ਼ ਰਾਹੀਂ
ਪ੍ਰਾਪਤ ਹੋਈਆਂ ਹਨ। ਫਿਰ ਤਾਂ ‘ਹਜ਼ਰਤ ਮੁਹੰਮਦ ਸਾਹਿਬ ਨੇ ਪਾਕਿ ਕੁਰਾਨ ਸ਼ਰੀਫ਼ ਵਿਚ ਕਿਹਾ’ ਵੀ
ਗਲਤ ਹੋ ਜਾਂਦਾ ਹੈ।
ਆਉ ਹੁਣ ਸੰਖੇਪ ਮਾਤਰ ਮੁਸਲਿਮ ਮਤ ਦੇ ਮੁਕੱਦਸ ਗ੍ਰੰਥ ਪਾਕਿ ਕੁਰਾਨ ਸ਼ਰੀਫ਼ ਬਾਰੇ ਵੀ ਜਾਣ ਲਈਏ।
ਇਹ ਅਰਬੀ ਬੋਲੀ ਵਿਚ ਇਸਲਾਮ ਮਤ ਦਾ ਮੁਕੱਦਸ ਗ੍ਰੰਥ ਹੈ ਕੁਰਾਨ, ਜਿਸਦੇ ਜਲਾਲੁੱਦੀਨ ਸਯੂਤੀ 55
ਨਾਮ ਦਸਦਾ ਹੈ, ਜਿਵੇਂ:
ਕੁਰਾਨ ਸ਼ਰੀਫ਼, ਕੁਰਾਨ ਮਜੀਦ
ਆਦਿ।
ਇਸਲਾਮੀ ਮੱਤ ਮੁਤਾਬਕ ਕੁਰਾਨ ਦੀਆਂ ਆਇਤਾਂ ਖੁਦਾ ਦੇ ਬਚਨ ਮੰਨੇ ਗਏ ਜੋ ਕਿ ਖੁਦਾ ਵੱਲੋਂ ਹਜ਼ਰਤ
ਮੁਹੰਮਦ ਸਾਹਿਬ ਨੂੰ ਪ੍ਰਾਪਤ ਹੋਏ, ਕਦੇ ਫ਼ਰਿਸ਼ਤਾ ਜਿਬਰਾਈਲ ਰਾਹੀਂ, ਕਦੇ ਸੁਪਨੇ ਵਿਚ ਤੇ ਕਦੇ
ਆਸਮਾਨੀ ਆਵਾਜ਼ ਰਾਹੀਂ।
ਇਸ ਵਿਚ 323741 ਅੱਖਰ, 79436 ਪਦ, ਆਇਤਾਂ 6666, 114 ਸੂਰਤਾਂ ਹਨ।
ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਾਂ ਤੇ ਗੁਰੂ ਸਾਹਿਬਾਨਾਂ, ਭਗਤਾਂ, ਗੁਰਸਿੱਖਾਂ
ਤੇ ਭੱਟਾਂ ਦੀ ਬਾਣੀ ਮੁਤਾਬਕ ਸ਼ਬਦਾਂ ਦੀ ਗਿਣਤੀ ਵੱਖ-ਵੱਖ ਹੈ। ਇਸੇ ਤਰ੍ਹਾਂ ਹੀ ਪਾਕਿ ਕੁਰਾਨ
ਸ਼ਰੀਫ਼ ਵਿਚ ਸੂਰਤਾਂ ਵਿਚ ਆਇਤਾਂ ਦੀ ਗਿਣਤੀ ਵੱਖ-ਵੱਖ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ
- ਗੁਰੂ ਸਾਹਿਬਾਨਾਂ ਦੇ ਸ਼ਬਦ 2049, ਅਸਟਪਦੀਆਂ 305, ਛੰਤ
145 ਹਨ।
-
ਸੱਤਾ ਬਲਵੰਡ ਜੀ ਦੀਆਂ 8 ਪਉੜੀਆਂ ਸਮੇਤ 471 ਪਉੜੀਆਂ, ਪਉੜੀਆਂ ਤੋਂ ਪਹਿਲਾਂ ਆਏ ਭਗਤ ਕਬੀਰ
ਜੀ ਦੇ 4 ਸਲੋਕਾਂ ਸਮੇਤ 994 ਸਲੋਕ ਹਨ।
-
ਬਾਬਾ ਸੁੰਦਰ ਜੀ ਦੀ ਬਾਣੀ ਸਦੁ ਦੀਆਂ 6 ਪਉੜੀਆਂ ਹਨ।
-
ਭਗਤ ਬਾਣੀ ਵਿਚ ਗੁਰੂ ਅਰਜਨ ਸਾਹਿਬ ਜੀ ਦੇ 3 ਸ਼ਬਦਾਂ ਸਮੇਤ 352 ਸ਼ਬਦ ਤੇ ਭਗਤ ਕਬੀਰ ਜੀ ਦੀਆਂ
3 ਬਾਣੀਆਂ ਬਾਵਨ ਅਖਰੀ, ਪੰਦ੍ਰਹ ਥਿਤਿ ਤੇ ਸਤ ਵਾਰ ਹਨ। ਇਸ ਤੋਂ ਇਲਾਵਾ ਭਗਤ ਕਬੀਰ ਜੀ ਤੇ
ਭਗਤ ਫਰੀਦ ਜੀ ਦੇ ਸਲੋਕ ਦਰਜ ਹਨ।
-
ਭੱਟਾਂ ਦੇ ਸਵੱਈਏ 123 ਸਵੱਈਏ ਹਨ।
-
ਹਰ ਰਾਗ ਵਿਚ ਗੁਰੂ ਸਾਹਿਬਾਨਾਂ, ਭਗਤਾਂ, ਗੁਰਸਿੱਖਾਂ ਤੇ ਭੱਟਾਂ ਦੀ ਬਾਣੀ ਦੇ ਸ਼ਬਦਾਂ ਦੀ
ਗਿਣਤੀ ਵੱਖ-ਵੱਖ ਹੈ।
ਇਸੇ ਤਰ੍ਹਾਂ ਹੀ ਪਾਕਿ ਕੁਰਾਨ ਸ਼ਰੀਫ਼ ਦੀ ਹਰ ਇੱਕ ਸੂਰਤ ਵਿਚ ਆਇਤਾਂ ਦੀ ਗਿਣਤੀ ਵੱਖ-ਵੱਖ ਹੈ।
|
1. AL-Fatiha = 7 |
29. AL-Ankaboot
= 69 |
57. AL-Hadid =
29 |
85. AL-Burooj =
22 |
|
2. AL-Baqara =
286 |
30. AR-Room = 60 |
58. AL-Mujadila
= 22 |
86. AT-Tariq =
17 |
|
3. AAL-e-Imran =
200 |
31. Luqman = 34 |
59. AL-Hashr =
24 |
87. AL-Ala = 19 |
|
4. AN-Nisa = 170 |
32. AS-Sajda =
30 |
60. AL-Mumtahina
= 13 |
88. AL-Ghashiya
= 26 |
|
5. AL-Maeda =
120 |
33. Al-Ahzab =
73 |
61. AS-Saff =14 |
89. AL-Fajr = 30 |
|
6. AL-Anaam =
166 |
34. Saba = 54 |
62. AL-Jumua =
11 |
90. AL-Balad =
20 |
|
7. AL-Araf = 206 |
35. Fatir = 45 |
63. AL-Munaflqoon
= 11 |
91. ASH-Shams =
15 |
|
8. AL-Anfal = 75 |
36. YA-Seen = 83 |
64. AT-Taghabun
= 18 |
92. AL-Lail = 21 |
|
9. AT-Tawba =
129 |
37. As-Saaffat =
182 |
65. AT-Talaq =
12 |
93. AD-Dhuha =
11 |
|
10. Yunus = 109 |
38. Sad = 88 |
66. AT-Tahrim =
12 |
94. AL-Inshirah
= 8 |
|
11. Hud = 123 |
39. AZ-Zumar =
75 |
67. AL-Mulk = 30 |
95. AT-Tin = 8 |
|
12. Yusuf = 111 |
40. AL-Ghafir =
85 |
68. AL-Qalam =
52 |
96. AL-Alaq = 19 |
|
13. Ar-Rad = 43 |
41. Fussilat =
54 |
69. AL-Haaqqa =
52 |
97. AL-Qadr = 5 |
|
14. Ibrahim = 52 |
42. ASh-Shura =
53 |
70. AL-Maarij =
44 |
98. AL-Bayyina =
8 |
|
15. AL-Hijr = 99 |
43. AZ-Zukhruf =
89 |
71. Nooh = 29 |
99. AZ-Zalzala =
8 |
|
16. AN-Nahl =
128 |
44. AD-Dukhan =
59 |
72. AL-Jinn = 28 |
100. AL-Adiyat =
11 |
|
17. AL-Isra =
111 |
45. AL-Jathiya =
37 |
73. AL-Muzzammil
= 20 |
101. AL-Qaria =
11 |
|
18.AL-Kahf = 110 |
46. AL-Ahqaf =
35 |
74. AL-Muddaththir
= 56 |
102. AT-Takathur
= 8 |
|
19. Maryam = 98 |
47. Muhammad =
38 |
75. AL-Qiyama =
40 |
103. AL-Asr = 3 |
|
20. Ta-ha = 135 |
48. AL-Fath= 29 |
76. AL-Insan =
31 |
104. AL-Humaza =
9 |
|
21. AL-Anbiya =
112 |
49. AL-Hujraat =
18 |
77. AL-Mursalat
= 50 |
105. AL-Fil = 5 |
|
22. AL-Hajj = 78 |
50. Qaf = 45 |
78. AN-Naba = 40 |
106. Quraish = 4 |
|
23. AL-Mumenoon
= 118 |
51. Adh-Dhariyat
= 60 |
79. AN-Naziat =
46 |
107. AL-Maun = 7 |
|
24. AN-Noor = 64 |
52. AT-Tur = 49 |
80. Abasa = 42 |
108. AL-Kauther
= 3 |
|
25. AL-Furqan =
77 |
53. AN-Najm = 62 |
81. AT-Takwir =
29 |
109. AL-Kafiroon
= 6 |
|
26. Ash-Shuara =
227 |
54. AL-Qamar =
55 |
82. AL-Infitar =
19 |
110. AN-Nasr = 3 |
|
27. An-Naml = 93 |
55. AR-Rahman
=78 |
83. AL-Mutaffifin
= 36 |
111. AL-Masadd =
5 |
|
28. AL-Qasas =
88 |
56. AL-Waqia =
95 |
84. AL-Inshiqaq
= 25 |
112. AL-Ikhlas =
4 |
| |
|
|
113. AL-Falaq = 5 |
| |
|
|
114. AN-Nas = 6 |
ਇਸ ਸੱਜਣ ਦੀ ਵੀਡੀਉ ਮੁਤਾਬਕ
5683ਵੀਂ ਆਇਤ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਤੇ
4380ਵੀਂ ਆਇਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ, ਪਰ ਉਸ ਸੱਜਣ ਨੇ ਇਹ ਨਹੀਂ
ਦੱਸਿਆ ਕਿ ਕਿਸ ਸੂਰਤ ਵਿਚ ਹੈ? ਪਾਕਿ ਕੁਰਾਨ ਸ਼ਰੀਫ਼ ਵਿਚ 114 ਸੂਰਤਾਂ ਹਨ। ਸਭ ਤੋਂ ਜ਼ਿਆਦਾ
ਆਇਤਾਂ ਵਾਲੀ ਸੂਰਤ ਅੱਲ-ਬਕਰਾ ਹੈ, ਜਿਸ ਵਿਚ ਵਿਚ 286 ਆਇਤਾਂ ਹਨ। ਇਸ ਤੋਂ ਜ਼ਿਆਦਾ ਹੋਰ ਕਿਸੇ
ਵੀ ਸੂਰਤ ਵਿਚ ਨਹੀਂ। ਫਿਰ
5683ਵੀਂ ਤੇ
4380ਵੀਂ ਆਇਤ ਕਿੱਥੋਂ ਆ ਗਈ?
ਇਸ ਲਈ ਇਹ ਗੱਲ ਹੀ ਗਲਤ ਹੋ ਜਾਂਦੀ ਹੈ ਕਿ ਪਾਕਿ ਕੁਰਾਨ ਸ਼ਰੀਫ਼ ਵਿਚ 5683 ਤੇ 4380 ਨੰਬਰ ਦੀਆਂ
ਕੋਈ ਆਇਤਾਂ ਹਨ।
ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਨ ਸਾਬਤ ਕਰਨ
ਲਈ ਕਿਸੇ ਦੇ ਸਰਟੀਫ਼ਿਕੇਟ ਦੀ
ਲੋੜ ਨਹੀਂ, ਉਹ ਤਾਂ ਪਹਿਲਾਂ ਹੀ ਮਹਾਨ ਹਨ। ਅਸੀਂ ਕੌਣ ਹਾਂ,
ਕਿਸੇ ਕੋਲੋਂ ਸਰਟੀਫ਼ਿਕੇਟ ਲੈ ਕੇ ਆਪਣੇ ਗੁਰੂ ਸਾਹਿਬਾਨਾਂ ਨੂੰ ਮਹਾਨ ਬਣਾਉਣ ਵਾਲੇ, ਸਗੋਂ ਅਸੀਂ
ਆਪਣੇ ਪਹਿਲਾਂ ਤੋਂ ਹੀ ਮਹਾਨ ਗੁਰੂ ਨਾਲ ਜੁੜ ਕੇ ਮਹਾਨ ਬਣਨਾ ਹੈ। ਜੇ ਸੱਚਮੁਚ ਅਸੀਂ ਗੁਰਬਾਣੀ
ਵਿਚਾਰ ਕੇ ਪੜ੍ਹੀ ਹੁੰਦੀ ਤਾਂ ਸਾਨੂੰ ਇਕ ਹੋਰ ਗੱਲ ਦੀ ਸਮਝ ਹੋਣੀ ਚਾਹੀਦੀ ਸੀ:
ਹਮਰਾ ਝਗਰਾ ਰਹਾ ਨ ਕੋਊ॥
ਪੰਡਿਤ ਮੁਲਾਂ ਛਾਡੇ ਦੋਊ॥1॥ਰਹਾਉ॥...
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥3॥ (1158)
ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨ੍ਹਾਂ ਕਿਸੇ ਹੋਰ ‘ਤੇ ਨਿਸ਼ਚਾ ਨਹੀਂ
ਕਰਦੇ। ਅਸੀਂ ਤਾਂ ਹਮੇਸ਼ਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਤੇ ਵਿਸ਼ਵਾਸ਼ ਕਰਕੇ
ਹੀ ਅਨੰਦਿਤ ਹੁੰਦੇ ਹਾਂ।
ਜਿਨ ਕੈ ਮਨਿ ਸਾਚਾ ਬਿਸਵਾਸ॥
ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ॥ਰਹਾਉ॥ (677)