ਨਿਤਨੇਮ
ਵਿੱਚ ਪੜ੍ਹੀ ਜਾਣ ਵਾਲੀ ਪੂਰੀ "ਚੌਪਈ" ਕੁਲ 29 ਪੰਨਿਆਂ ਦੀ ਹੈ। ਜੋ "ਸਬੁਧਿ
ਬਾਚ ਚੌਪਈ" ਦੇ ਸਿਰਲੇਖ ਹੇਠ ਅਖੌਤੀ ਦਸਮ ਗ੍ਰੰਥ ਦੇ
ਪੰਨਾਂ ਨੰਬਰ 1359 ਤੋਂ ਸ਼ੁਰੂ
ਹੁੰਦੀ ਹੈ ਅਤੇ 1388 ਪੰਨੇ 'ਤੇ ਸਮਾਪਤ ਹੁੰਦੀ ਹੈ।
ਇਸ ਚੌਪਈ ਉਪਰ ਕਿਧਰੇ ਵੀ "ਪਾਤਸ਼ਾਹੀ 10" ਦਾ ਠੱਪਾ ਨਹੀਂ
ਲਗਿਆ ਹੈ। ਇਸ ਗ੍ਰੰਥ ਦੇ ਅਤਿ ਦੀ ਅਸ਼ਲੀਲ ਅਤੇ 404 ਚਰਿਤ੍ਰਾਂ ਵਾਲੀ "ਚਰਿਤ੍ਰੋ
ਪਾਖਿਯਾਨ" ਰਚਨਾ ਦੇ, 404 ਵੇਂ ਅਤੇ ਅਖੀਰਲੇ ਚਰਿਤ੍ਰ ਦਾ ਹੀ ਇਹ ਚੌਪਈ ਅਖੀਰਲਾ
ਹਿੱਸਾ ਹੈ, ਜੋ 377 ਵੇਂ ਬੰਦ ਤੋਂ ਸ਼ੁਰੂ ਹੂੰਦਾ ਹੈ ਅਤੇ 405 ਵੇਂ ਬੰਦ 'ਤੇ ਪੰਨਾ
ਨੰਬਰ 1388 'ਤੇ ਜਾ ਕੇ ਸਮਾਪਤ ਹੁੰਦਾ ਹੈ।
ਇਹ ਪੂਰੀ ਚੌਪਈ ਵਿੱਚ ਖੜਗਕੇਤ, ਮਹਾਕਾਲ, ਸ਼੍ਰੀ ਅਸਿਕੇਤਿ ਆਦਿਕ ਦੇਵਤਿਆਂ ਦਾ ਦੈਂਤਾਂ
ਨਾਲ ਯੁੱਧਾਂ ਦਾ ਵਰਨਣ ਹੈ। ਜਿਹੜੀ ਚੌਪਈ ਨਿਤਨੇਮ ਵਿਚ
ਸ਼ਾਮਿਲ ਹੈ, ਉਹ ਕਿਸ ਦੀ ਉਸਤਤਿ ਹੈ? ਅੱਜ ਇਹ
ਸਮਝਣ ਦੀ ਕੋਸ਼ਿਸ਼ ਕਰਾਂਗੇ।
ਸਾਰੀ "ਸਬੁਧ ਬਾਚ ਬੇਨਤੀ ॥ ਚੌਪਈ ॥" ਦੇ ਅਰਥ
ਕਰਨ ਨਾਲ ਇਹ ਲੇਖ ਬਹੁਤ ਵੱਡਾ ਹੋ ਜਾਵੇਗਾ, ਇਸ ਲਈ ਵਿੱਚ ਵਿੱਚ ਦੇ ਦ੍ਰਿਸ਼ਾਂ ਦਾ
ਅਨੁਵਾਦ ਕਰਦੇ ਹੋਏ ਅੱਗੇ ਵਧਦੇ ਹਾਂ।
ਅਸੀਂ ਇਸ ਚੌਪਈ ਦੇ ਕੁਲ 405 ਪਦਿਆਂ ਵਿਚੋਂ
350 ਪਦੇ ਤੋਂ ਅਨੁਵਾਦ ਸ਼ੁਰੂ ਕਰਾਂਗੇ। ਧਿਆਨ ਰਹੇ ! ਕਿ
ਪੂਰੇ 405 ਪਦਿਆਂ ਨੂੰ ਪੜ੍ਹਨ ਵਾਲਾ ਹੀ ਇਹ ਸਮਝ ਸਕਦਾ ਹੈ ਕਿ ਨਿਤਨੇਮ ਵਿੱਚ ਸ਼ਾਮਿਲ
"ਕਬਿਉ ਬਾਚ ਬੇਨਤੀ ਚੌਪਈ" ਦਾ ਅਰਥ ਕੀ ਹੈ ਅਤੇ ਇਸ ਵਿਚ ਸ਼ਾਮਿਲ ਪਾਤਰ ਖੜਗਕੇਤੁ,
ਮਹਾਕਾਲ, ਸ਼੍ਰੀ ਅਸੁਕੇਤੁ, ਜਗਮਾਤਾ ਆਦਿਕ ਕੌਣ ਹਨ? ਲੇਕਿਨ ਇਹ ਸਾਡੀ ਮਜਬੂਰੀ
ਹੈ ਕਿ ਇਸ ਲੇਖ ਵਿਚ ਪੂਰੀ ਚੌਪਈ ਦਾ ਅਨੁਵਾਦ ਨਹੀਂ ਕੀਤਾ ਜਾ ਸਕਦਾ। ਹਾਂ, ਉਨ੍ਹਾਂ
ਸਾਰੇ ਹੀ ਸਿੱਖਾਂ ਨੂੰ ਸਾਡੀ ਇਹ ਬੇਨਤੀ ਜ਼ਰੂਰ ਹੈ, ਕਿ ਹੋ ਸਕੇ ਤਾਂ ਸਾਰੀ ਚੌਪਈ ਦਾ
ਟੀਕਾ ਲਿਆ ਕੇ ਜ਼ਰੂਰ ਅਤੇ ਜ਼ਰੂਰ ਆਪ ਪੜ੍ਹੋ, ਤਾਂਕਿ ਆਪ ਜੀ ਨੂੰ ਪਤਾ ਲਗ ਸਕੇ ਕਿ "ਕਬਿਉ
ਬਾਚ ਬੇਨਤੀ ਚੌਪਈ" ਕਿਸ ਦੀ ਉਸਤਤਿ ਹੈ ਅਤੇ ਕਿਸਨੇ ਲਿੱਖੀ ਹੈ।
ਕੇਤੇ ਬੀਰ ਬਰਛਿਯਨ ਮਾਰੇ॥340॥ .........ਤੋਂ
ਲੈ ਕੇ ........... ਜਾਨੁਕ ਦੰਸ ਕੂਤਬ ਸੇ ਬਨੇ॥
343॥ ਤੱਕ।
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)
ਅਨੁਵਾਦ:
ਕਿਤਨੇ ਸੂਰਮਿਆਂ ਨੂੰ ਬਰਛੀਆਂ ਨਾਲ
ਮਾਰ ਦਿਤਾ ਗਿਆ ॥ ਕਿਨ੍ਹਿਆਂ ਨੂੰ ਟੋਟੇ ਟੋਟੇ ਕਰ ਦਿਤਾ ਗਿਆ॥ ਕਿਤਨਿਆਂ ਨੂੰ
ਖੜਗ ਦੀ ਧਾਰ ਨਾਲ ਮਾਰ ਦਿਤਾ ਗਿਆ॥ ਬੇਅੰਤ ਸੂਰਮਿਆਂ ਨੂੰ ਸ਼ਸ਼ਤ੍ਰਾਂ ਨਾਲ ਟੋਟੇ
ਟੋਟ ਦਿਤਾ ਗਿਆ॥ ਕਿਨ੍ਹੇ ਹੀ ਸੂਰਮੇ ਸ਼ੂਲ ਅਤੇ ਸਹਥੀ ਨਾਲ ਮਾਰ ਦਿਤੇ ਗਏ॥341॥
ਕਿਨ੍ਹੇ ਹੀ ਸੁੰਦਰ ਸਿਪਾਹੀ ਮਾਰ ਦਿਤੇ ਗਏ । ਇਸ ਤਰ੍ਹਾਂ ਸ਼ਸ਼ਤਰਾਂ ਨਾਲ ਪ੍ਰਹਾਰੇ
ਹੋਏ ਜਮੀਨ 'ਤੇ ਡਿੱਗੇ ਪਏ ਸਨ॥ 342॥ ਇਸ ਤਰ੍ਹਾਂ ਲਗਦਾ ਸੀ ਕਿ ਭੂਚਾਲ ਆਉਣ
ਨਾਲ ਮੁਨਾਰੇ ਜ਼ਮੀਨ 'ਤੇ ਡਿਗੇ ਪਏ ਹੋਨ॥ ਮਾਨੋਂ ਇੰਦਰ ਦੇਵਤੇ ਨੇ ਬਜਰ ਮਾਰ ਕੇ
ਪਰਵਤ ਤੋੜ ਦਿਤੇ ਹੋਣ। ਉਹ ਟੋਟੇ ਟੋਟੇ ਹੋਏ ਮਰੇ ਪਏ ਹਨ॥ ਮਾਨੋਂ ਜੁੰਮੇ ਦੀ
ਨਮਾਜ਼ ਵਿੱਚ ਨਮਾਜੀਆ ਦੇ ਸਿਜਦੇ ਦੀ ਸਥਿਤੀ ਬਣੀ ਹੋਵੇ॥343॥
ਬਹੁ ਜੂਝੇ ਇਹ
ਭਾਂਤਿ ਸਿਪਾਹੀ॥350॥ .......ਤੋਂ ਲੈ ਕੇ .......,
ਸੁਰ ਸੈਨ ਇਹ ਬਿਧਿ ਭਯੋ ਨਾਸਾ॥ 357॥ ਤੱਕ
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)
ਅਨੁਵਾਦ:
ਇਸ ਤਰ੍ਹਾਂ ਬਹੁਤ ਸਿਪਾਹੀ ਮਾਰੇ ਗਏ॥
ਅਤੇ ਭਾਂਤਿ ਭਾਂਤਿ ਨਾਲ ਵੈਰੀ ਦੀ ਸੇਨਾਂ ਨੂੰ ਮਾਰਿਆ ਗਿਆ। ਉਧਰ ਸ਼ੇਰ ਉਪਰ
ਸਵਾਰੀ ਕਰਨ ਵਾਲੀ (ਦੁਰਗਾ ਦੇਵੀ ) ਕ੍ਰੋਧ ਵਿਚ ਆ ਗਈ ॥ ਅਤੇ ਇਧਰ ਅਸਿਧੁਜ (ਮਹਾਕਾਲ
ਦੇਵਤਾ ) ਸਿਧੀ ਤਲਵਾਰ ਲੈ ਕੇ ਪੈ ਗਿਆ॥ 351॥ ਕਿਤੇ ਯੁਧ ਵਿਚ ਖੜਗਾਂ ਅਤੇ
ਕਟਾਰਾਂ ਚਮਕ ਰਹੀਆਂ ਸੀ॥ ਇੰਜ ਲਗ ਰਿਹਾ ਸੀ ਕਿ ਮਛਲੀਆਂ ਜਾਲ ਵਿੱਚ ਫਸ ਕੇ
ਇਕੱਠੀਆਂ ਹੋ ਗਈਆਂ ਹੋਣ॥ ਸ਼ੇਰ ਦੀ ਸਵਾਰੀ ਕਰਨ ਵਾਲੀ ਦੁਰਗਾ ਦੇਵੀ ਨੇ ਵੈਰੀਆਂ
ਨੂੰ ਨਸ਼ਟ ਕਰ ਦਿਤਾ॥ ਅਤੇ ਦੈਤਾਂ ਨੂੰ ਤਿਲ ਤਿਲ ਦੇ ਬਰਾਬਰ ਟੋਟੇ ਕਰ ਦਿਤੇ
॥352॥ ਕਿਤੇ ਘੋੜਿਆਂ ਦੀ ਝੁਲਾਂ ਕਟੀਆਂ ਪਈਆਂ ਸਨ॥ ਕਿਤੇ ਯੋਧੇ ਕਵਚਾਂ ਸਮੇਤ
ਡਿਗੇ ਪਏ ਸਨ॥ ਕਿਤੇ ਲਹੂ ਦੀਆਂ ਨਦੀਆਂ ਵਗ ਰਹੀਆਂ ਸਨ ਸੀ॥ ਜਿਵੇਂ ਕਿਸੇ ਬਾਗ
ਵਿਚ ਫੁਹਾਰਾ ਚਲ ਰਿਹਾ ਹੋਵੇ॥ 353॥ ਕਿਤੇ ਚੁੜੈਲਾਂ ਲਹੂ ਪੀ ਰਹੀਆਂ ਸਨ॥ ਕਿਤੇ
ਗਿਰਜਾਂ ਮਨ ਭਰ ਕੇ ਮਾਸ ਖਾ ਰਹੀਆਂ ਸਨ॥ ਕਿਤੇ ਕਉਆਂ ਕਾਂ ਕਾਂ ਕਰਕੇ ਫਿਰ ਰਹੇ
ਸਨ॥ ਕਿਤੇ ਪ੍ਰੇਤ ਅਤੇ ਪਿਸ਼ਾਚ ਮਦ ਮਸਤ ਹੋ ਕੇ ਫਿਰ ਰਹੇ ਸਨ॥354॥ ਪ੍ਰੇਤਾਂ
ਦੀਆਂ ਇਸਤਰੀਆਂ ਹਸਦੀਆਂ ਫਿਰ ਰਹੀਆਂ ਸਨ॥ ਕਿਤੇ ਚੁੜੈਲਾਂ ਤਾੜੀ ਵਜਾ ਰਹੀਆਂ ਸਨ॥
ਜੋਗਨਾਂ ਹਸਦੀਆਂ ਫਿਰ ਰਹੀਆ ਸਨ॥ ਕਿਤੇ ਭੂਤਾਂ ਦੀ ਇਸਤ੍ਰੀਆਂ ਮਦ ਮਸਤ ਹੋ ਕੇ
ਫਿਰ ਰਹੀਆਂ ਸਨ॥ 355॥ਰਣ ਖੇਤਰ ਵਿਚ ਚੁੜੈਲਾਂ ਡਕਾਰਦੀਆਂ ਫਿਰ ਰਹੀਆਂ ਸਨ ॥
ਗਿਰਝਾਂ ਮਾਸ ਦਾ ਭੋਜਨ ਕਰ ਰਹੀਆਂ ਸਨ॥ ਪ੍ਰੇਤ ਅਤੇ ਪਿਸ਼ਾਚ ਤਾੜੀਆਂ ਮਾਰਕੇ ਹਸ
ਰਹੇ ਸਨ॥ ਕਿਤੇ ਪ੍ਰੇਤ ਕਿਲਕਾਰੀਆਂ ਮਾਰਦੇ ਸਨ॥ 356॥ਕਿਤੇ ਦੈਂਤ ਦੰਦ ਕਵ੍ਹ ਕੇ
ਫਿਰ ਰਹੇ ਸਨ ॥ ਭੂਤ ਅਤੇ ਪ੍ਰੇਤ ਤਾੜੀਆਂ ਮਾਰ ਰਹੇ ਸਨ॥ ਆਕਾਸ਼ ਵਿਚੋਂ ਤਾਰੇ
ਡਿਗ ਰਹੇ ਸਨ ॥ ਇਸ ਤਰ੍ਹਾਂ ਦੈਂਤਾਂ ਦਾ ਨਾਸ਼ ਹੋ ਚੁਕਾ ਸੀ॥357॥
ਖਾਲਸਾ ਜੀ !
ਇਥੇ ਥੋੜਾ ਰੁਕ ਜਾਉ। ਇਨ੍ਹਾਂ ਉਪਰ ਵਾਲੇ ਬੰਦਾਂ ਵਿੱਚ ਕਵੀ ਨੇ ਦੋ ਵਾਰ "ਸਿੰਘ
ਬਾਹਨੀ" ਦਾ ਜ਼ਿਕਰ ਕੀਤਾ ਹੈ ਅਤੇ ਇਸ ਦਾ ਅਰਥ ਹੈ "ਸ਼ੇਰ ਦੀ ਸਵਾਰੀ ਕਰਨ ਵਾਲੀ ਦੁਰਗਾ"।
ਇਨ੍ਹਾਂ ਬੰਦਾਂ ਵਿਚ, ਇੱਕ ਵਾਰ ਅਸਿਧੁਜ (ਮਹਾਕਾਲ ਦੇਵਤੇ) ਦਾ ਜਿਕਰ ਕੀਤਾ ਗਿਆ ਹੈ,
ਜੋ ਦੂਜੇ ਪਾਸੇ ਸਿਧੀ ਤਲਵਾਰ ਫੜ ਕੇ ਯੁੱਧ ਕਰ ਰਿਹਾ ਹੈ। ਇਹ ਦੋਵੇਂ ਨਾਮ ਤੁਸੀਂ
ਨੋਟ ਕਰ ਲਵੋ, ਜੋ ਇਸ ਚੌਪਈ ਵਿਚ ਅੱਗੇ ਜਾ ਕੇ ਤੁਹਾਡੇ ਬਹੁਤ ਕੰਮ ਆਉਣਗੇ। "ਸਾਡੀ
ਗਲ ਤਾਂ ਤੁਸੀਂ ਮੰਨਣੀ ਨਹੀਂ" ਪੰਨਾਂ ਨੰਬਰ 1384, 1385, 1386 ਤੇ 1388 ਆਪ ਪੜ੍ਹ
ਕੇ ਵੇਖ ਲਵੋ। ਇੱਸੇ ਕਰਕੇ ਇਸ ਕਿਤਾਬ ਦੇ ਪੰਨੇ ਤੁਹਾਡੀ ਸਹੂਲੀਅਤ ਲਈ ਇਥੇ ਪਾਏ ਜਾ
ਰਹੇ ਹਨ। ਡਾ. ਰਤਨ ਸਿੰਘ ਜੱਗੀ ਅਤੇ ਭਾਈ ਨਰੈਣ ਸਿੰਘ ਜੀ ਦੇ ਟੀਕੇ ਵਿਚ ਵੀ ਸ਼੍ਰੀ
ਅਸਿਧੁਜ ਅਤੇ ਸ਼੍ਰੀ ਅਸਿਕੇਤਿ ਦਾ ਅਰਥ "ਮਹਾਕਾਲ" ਲਿਖਿਆ ਹੋਇਆ ਹੈ।
ਦੋਹਰਾ ॥ ਮਹਾਕਾਲ ਕੀ ਸ਼ਰਨਿ ਜੋ ਪਰੇ ਸੁ ਲਏ ਬਚਾਇ
॥366॥...........ਤੋਂ ਲੈ ਕੇ..........ਬਾਹਤ ਬਿਸਿਖ
ਤੁ ਉਠਿ ਭਏ ॥ 370 ॥ ਤੱਕ
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)
ਅਨੁਵਾਦ:
ਮਹਾਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ,
ਉਸਨੂੰ ਬਚਾ ਲਿਆ ਜਾਂਦਾ ਹੈ॥ ਹੋਰ ਦੂਜਾ ਦੈਂਤ ਕੋਈ ਜਗਤ ਵਿਚ ਪੈਦਾ ਨਹੀ ਹੋਇਆ॥
ਕਾਲ ਨੇ ਸਭ ਨੂੰ ਖਾ ਲਿਆ॥ ਜੋ ਰੋਜ ਹੀ ਅਸਿਧੁਜ (ਮਹਾਕਾਲ) ਦੀ ਪੂਜਾ ਕਰਦੇ ਹਨ॥
ਉਨ੍ਹਾਂ ਤੇ ਉਹ ਅਪਣਾਂ ਹੱਥ ਦੇ ਕੇ ਉਨ੍ਹਾਂ ਨੂੰ ਬਚਾ ਲੈਂਦਾ ਹੈ॥ 367॥ਚੌਪਈ॥
ਦੁਸ਼ਟ ਦੈਂਤ ਨੇ ਕੋਈ ਗਲ ਨਹੀਂ ਸਮਝੀ॥ ਮਹਾਕਾਲ ਪ੍ਰਤੀ ਉਸ ਨੇ ਰੋਹ ਪਾਲ ਲਿਆ॥
ਉਸਨੇ ਅਪਣੀ ਸ਼ਕਤੀ ਅਤੇ ਕਮਜੋਰੀ ਨੂੰ ਨਾ ਪਛਾਣਿਆ॥ ਆਪਣੇ ਮਨ ਵਿਚ ਅਹੰਕਾਰ ਪਾਲ
ਲਿਆ॥ 368॥ਕਹਿਣ ਲਗਾ, ਹੇ ਮਹਾਕਾਲ ! ਐਵੇ ਹੀ ਫੁਲਿਆ ਨਾ ਫਿਰ॥ ਮੇਰੇ ਨਾਲ ਆ
ਕੇ ਯੁੱਧ ਕਰ ॥ ਅੱਜ ਯੁੱਧ ਭੂਮੀ ਵਿਚ ਇਕ ਫੈਸਲਾ ਹੋ ਜਾਏ॥ ਅੱਜ ਜਾਂ ਤਾਂ
ਅਸਿਧੁਜ ਨਹੀਂ ਜਾਂ ਅੱਜ ਦੈਂਤਾਂ ਦਾ ਰਾਜਾ ਨਹੀਂ॥ 369॥ ਭਾਵੇਂ ਉਸ ਦੀਆਂ ਆਂਦਰਾਂ
ਲੈ ਕੇ ਗਿਧਾਂ ਅਸਮਾਨ ਵਿੱਚ ਤੁਰ ਗਈਆਂ॥ ਲੇਕਿਨ ਉਹ ਦੈਂਤਾਂ ਦਾ ਰਾਜਾ ਫਿਰ ਵੀ
ਤੀਰ ਚਲਾਉਂਦਾ ਰਿਹਾ॥370॥
ਬਹੁਰ ਅਸੁਰ ਕਾ
ਕਾਟਿਸ ਮਾਥਾ॥374॥...........................ਤੋਂ ਲੈ
ਕੇ................... ਸੇਵਕ ਸਿਖਯ ਸਭੈ ਕਰਤਾਰਾ
॥ ਤੋਂ 378 ਤੱਕ
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)
ਅਨੁਵਾਦ:
(ਸ਼੍ਰੀ ਅਸਿਕੇਤੁ )ਨੇ ਬਾਣ (ਤੀਰ)
ਮਾਰ ਕੇ ਦੈਂਤ ਦਾ ਮੱਥਾ ਕੱਟ ਦਿਤਾ ॥ ਸ੍ਰੀ ਅਸਿਕੇਤੁ ਪੂਰੇ ਜਗਤ ਦਾ ਪਾਲਨ ਹਾਰ
ਹੈ॥ ਫਿਰ ਦੂਜੇ ਬਾਨ ਨਾਲ ਮਨੁੱਖਾਂ ਦੇ ਰਾਜੇ (ਸ਼੍ਰੀ ਅਸਿਧੁਜ )ਨੇ ਵੈਰੀ ਦੇ
ਹੱਥ ਕੱਟ ਦਿੱਤੇ। ਫਿਰ ਜਗਤ ਦੇ ਸਵਾਮੀ ਨੇ ਰਾਖਸ਼ ਦਾ ਸਿਰ ਕੱਟ ਦਿੱਤਾ॥ 374॥
ਜਗਤ ਦੇ ਸਵਾਮੀ ਸ਼੍ਰੀ ਅਸਿਕੇਤ ਹਨ॥ ਰਾਖਸ ਦਾ ਸਿਰ ਕਟ ਦਿਤਾ॥ ਆਕਾਸ਼ ਤੋਂ ਫੁੱਲਾਂ
ਦੀ ਬਰਖਾ ਹੋਈ॥ ਸਾਰਿਆਂ ਨੇ ਆ ਕੇ ਵਧਾਈ ਦਿੱਤੀ॥375॥ ਇਹ ਕਹਿਆ ਕਿ ਹੇ ਮਨੁੱਖਾਂ
ਦੇ ਰਾਜਾ ਤੁਸੀਂ ਧੰਨ ਧੰਨ ਹੋ॥ ਦੁਸ਼ਟਾਂ ਨੂੰ ਮਾਰਕੇ ਤੁਸੀਂ ਗਰੀਬਾਂ ਦੀ ਰਖਿਆ
ਕੀਤੀ ਹੈ॥ ਤੁਸੀਂ ਸਾਰੇ ਸੰਸਾਰ ਨੂੰ ਸਿਰਜਿਆ ਹੈ॥ ਮੈਨੂੰ ਆਪਣਾ ਦਾਸ ਸਮਝ ਕੇ
ਮੇਰੀ ਰਖਿਆ ਕਰੋ ॥ 276॥
ਕਵੀ ਦੀ
ਕੀਤੀ ਹੋਈ ਬੇਨਤੀ॥ ਚੌਪਈ ॥ ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ॥ ਤਾਂ
ਜੋ ਮੇਰੇ ਚਿੱਤ ਦੀ ਇੱਛਾ ਪੂਰੀ ਹੋ ਜਾਏ॥ ਮੇਰਾ ਮਨ ਸਦਾ ਤੁਹਾਡੇ ਚਰਣਾ ਨਾਲ
ਜੁੜਿਆ ਰਹੇ॥ ਆਪਣਾ ਜਾਨ ਕੇ ਮੇਰੀ ਪਾਲਨਾ ਕਰੋ॥ ਮੇਰੇ ਸਾਰੇ ਦੁਸ਼ਮਣਾਂ ਨੂੰ ਆਪ
ਖਤਮ ਕਰੋ॥ ਆਪਣਾ ਹੱਥ ਦੇ ਕੇ ਮੈਨੂੰ ਬਚਾਉ॥ ਮੇਰਾ ਪਰਿਵਾਰ ਸੁੱਖੀ ਬਸੇ॥ 377॥
ਹੇ ਕਰਤਾਰ ਮੇਰਾ ਪਰਿਵਾਰ ਸੇਵਕ ਅਤੇ ਸਿੱਖਯ ਸੁੱਖੀ ਵਸਦੇ ਰਹਿਣ॥378॥ ਮੇਰੀ
ਰਖਿਆ ਆਪਣੇ ਹੱਥ ਨਾਲ ਕਰੋ॥ ਮੇਰੇ ਵੈਰੀਆਂ ਨੂੰ ਅੱਜ ਹੀ ਖਤਮ ਕਰ ਦਿਉ ॥ ਮੇਰੇ
ਚਿੱਤ ਆਪਣਾਂ ਹੱਥ ਦੇ ਕੇ ਮੈਨੂੰ ਬਚਾ ਲਵੋ ॥ ਮਰਣ ਦਾ ਡਰ ਮੇਰੇ ਮਨ ਵਿਚੋਂ ਦੂਰ
ਕਰ ਦਿਉ॥ ਤੁਸੀਂ ਹਮੇਸ਼ਾਂ ਮੇਰੇ ਪੱਖਧਰ ਬਣੋਂ॥ ਹੇ ਸ਼੍ਰੀ ਅਸਿਧੂਜ ਜੀ ਮੇਰੀ
ਰਖਿਆ ਤੁਸੀਂ ਆਪ ਕਰੋ॥381॥ ਤਲਵਾਰ ਧਾਰਣ ਕਰਨ ਵਾਲੀ ਮਹਾਨ ਪ੍ਰਬਲ ਸ਼ਕਤੀ (ਖੜਗਕੇਤੁ
ਦੇਵੀ) ਮੈਂ ਤੁਹਾਡੀ ਸ਼ਰਣ ਵਿਚ ਹਾਂ॥ ਆਪਣਾਂ ਹੱਥ ਦੇ ਕੇ ਮੈਨੂੰ ਉਬਾਰ ਲਉ ਜੀ॥
ਹਰ ਥਾਂ 'ਤੇ ਮੇਰੀ ਸਹਾਇਤਾ ਕਰੋ॥
ਨੋਟ : ਇਸ ਤੋਂ ਅੱਗੇ ਦੇ
ਚਾਰ ਬੰਦ, ਹੁਣ ਛਪਣ ਵਾਲੇ ਨਿਤਨੇਮ ਦੇ ਗੁਟਕਿਆਂ ਵਿਚੋਂ ਆਪਹੁਦਰੇ ਤੌਰ 'ਤੇ ਹਟਾ
ਦਿੱਤੇ ਗਏ ਹਨ।
ਕ੍ਰਿਪਾ ਕਰੀ
ਹਮ ਪਰ ਜਗਮਾਤਾ ॥401॥................................ਤੋਂ ਲੈ ਕੇ
................ਤੀਰ ਸੁਤ ਦ੍ਰਵ ਗ੍ਰੰਥ ਸੁਧਾਰਾ॥
405॥ ਤੱਕ
ਮੇਰੇ ਉਤੇ ਜਗਮਾਤਾ (ਦੁਰਗਾ ਦੇਵੀ)
ਨੇ ਕਿਰਪਾ ਕੀਤੀ ਹੈ॥ ਇਸ ਕਰ ਕੇ ਮੈਂ ਸ਼ੁਭ ਗੁਣਾਂ ਵਾਲਾ ਇਹ ਗ੍ਰੰਥ ਪੂਰਾ ਕੀਤਾ
ਹੈ॥ ਉਹ ਮੇਰੇ ਸ਼ਰੀਰ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇਣ ਵਾਲੀ ਹੈ ॥ ਦੁਸ਼ਟ
ਵੈਰੀਆਂ ਨੂੰ ਨਸ਼ਟ ਕਰਨ ਵਾਲੀ ਹੈ॥ 402॥ ਜਦ ਸ਼੍ਰੀ ਅਸਿਧੁਜ (ਮਹਾਕਾਲ) ਦਿਆਲ
ਹੋਏ ॥ ਤਾਂ ਉਸੇ ਵੇਲੇ ਮੈਂ ਇਹ ਗ੍ਰੰਥ ਮੁਕੰਮਲ ਕਰ ਲਿਆ॥ (ਜੋ ਇਸਨੂੰ ਪੜ੍ਹੇਗਾ)
ਉਹ ਮੂੰਹ ਮੰਗਿਆਂ ਫਲ ਪਾਵੇਗਾ॥ ਉਸ ਨੂੰ ਕੋਈ ਦੁਖ ਨੇੜੇ ਨਹੀਂ ਆਵੇਗਾ॥ 403॥ਅੜਿਲ॥
ਇਸ ਗ੍ਰੰਥ ਨੂੰ ਜੇ ਗੂੰਗਾ ਸੁਣੇਗਾ ਉਸ ਦੀ ਆਵਾਜ (ਜ਼ੁਬਾਨ) ਵਾਪਸ ਆ ਜਾਵੇਗੀ॥
ਜਿਹੜਾ ਮੂਰਖ ਇਸਨੂੰ ਸੁਣੇਗਾ ਉਹ ਸਿਆਣਾ ਬਣ ਜਾਵੇਗਾ॥ ਦੁਖ ਅਤੇ ਦਰਦ ਉਸ ਮਨੁਖ
ਦੇ ਨੇੜੇ ਨਹੀਂ ਆਉਣਗੇ ॥ ਜੋ ਇਸ ਚੌਪਈ ਨੂੰ ਇਕ ਵਾਰ ਪੜ੍ਹ ਲਵੇਗਾ॥ 404॥ ਚੌਪਈ॥
ਪਹਿਲਾਂ ਸੰਵਤ ਸੌ 1700 ਕਹੋ ॥ ਫਿਰ ਅੱਧਾ ਸੌ ਕਹੋ ਭਾਵ 50 ਕਹੋ ਫਿਰ 03 ਕਹੋ
॥ ਭਾਵ 1753ਬਿਕ੍ਰਮੀ॥ ਭਾਦੋਂ ਦੇ ਮਹੀਨੇ ਦੀ ਸੁਦੀ ਅਠਵੀਂ, ਐਤਵਾਰ ਨੂੰ ॥
ਸਤਲੁਜ ਨਦੀ ਦੇ ਕੰਡੇ 'ਤੇ ਬੈਠ ਕੇ ਇਹ ਗ੍ਰੰਥ ਦਾ ਸੁਧਾਰ ਕੀਤਾ ॥405॥
ਇਥੇ ਸ਼੍ਰੀ
ਚਰਤ੍ਰੋ ਪਾਖਿਯਾਨ, ਤ੍ਰਿਆਂ ਚਰਿਤ੍ਰ, ਜੋ ਮੰਤਰੀ ਅਤੇ ਰਾਜੇ ਵਿਚ ਸੰਵਾਦ ਦੇ ਰੂਪ
ਵਿਚ ਹੋਏ, ਉਹ 404 ਚਰਿਤ੍ਰ ਸਮਾਪਤ ਹੁੰਦੇ ਹਨ, ਸਭ ਸ਼ੁਭ ਹੈ, ਸਭ ਸੱਚ ਹੈ
404॥7555॥ ਅਫਜੂੰ॥
ਸਾਰੇ ਰੋਜ਼ ਹੀ
ਨਿਤਨੇਮ ਵਿੱਚ ਇਸ ਚੌਪਈ ਨੂੰ ਪੜ੍ਹਦੇ ਹਨ, ਲੇਕਿਨ ਉਨ੍ਹਾਂ ਵਿਚ ਬਹੁਤਿਆਂ ਨੂੰ ਇਹ
ਨਹੀਂ ਪਤਾ ਕਿ ਇਹ ਕਿੱਥੇ ਲਿਖੀ ਹੋਈ ਹੈ। ਇਸ ਦੇ ਕੀ ਅਰਥ ਹਨ? ਅੱਜ ਤੱਕ
ਮੈਂਨੂੰ, ਇਸ ਦੇ ਅਅਰਥ ਅਤੇ ਸ੍ਰੋਤ ਕਿਸੇ ਨੇ ਨਹੀਂ ਸੀ ਦੱਸੇ! ਨਾਂ ਕਥਾਕਾਰਾਂ ਨੇ,
ਤੇ ਨਾਂ ਹੀ ਰਾਗੀਆਂ ਨੇ। ਮੈਂ ਤਾਂ ਇਹ ਸੁਣਿਆ ਸੀ ਕਿ ਇਸ ਨੂੰ 50 ਵਾਰ ਪੜ੍ਹ ਲਵੋ,
ਤਾਂ ਇਹ ਕੰਮ ਪੂਰਾ ਹੋ ਜਾਂਦਾ ਹੈ, 100 ਵਾਰ ਪੜ੍ਹ ਲਵੋ ਤਾਂ ਫਲਾਣਾਂ ਕੰਮ ਪੂਰਾ ਹੋ
ਜਾਂਦਾ ਹੈ। ਮਾਤਾ ਕੌਲਾਂ ਵਾਲੇ ਸਾਧ ਤਾਂ ਬੱਚਿਆਂ ਕੋਲੋਂ
ਇਸਨੂੰ 1000-1000 ਵਾਰ ਲਿਖਵਾ ਰਹੇ ਨੇ। ਮੈਂ ਵੀ ਬਚਪਨ ਵਿਚ ਇਸਨੂੰ ਬਹੁਤ
ਪੜ੍ਹਦਾ ਰਿਹਾ। ਜਦੋਂ ਇਸ "ਸੁਬੁਧ ਬਾਚ ਬੇਨਤੀ॥ ਚੌਪਈ॥" ਦੀਆਂ ਸਾਰੀਆਂ 405
ਪੌੜ੍ਹੀਆਂ ਪੜ੍ਹੀਆਂ ਤਾਂ ਇਹ ਪਤਾ ਲੱਗਾ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ।
ਖੈਰ ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ ਸੀ ! ਇਸ ਲਈ, ਇੱਥੇ ਅਰਥ ਲਿਖ ਕੇ ਇਸ ਦੇ
ਮੂਲ ਸ੍ਰੋਤ "ਅਖੌਤੀ ਦਸਮ ਗ੍ਰੰਥ" ਦੇ, ਕੁੱਝ ਪੰਨੇ ਪਾ ਰਹੇ ਹਾਂ। ਆਪਣੀਆਂ ਅੱਖਾਂ
ਅਤੇ ਵਿਵੇਕ ਨਾਲ ਪੜ੍ਹਕੇ ਇਸ ਬਾਰੇ ਗਿਆਨ ਹਾਸਿਲ ਕਰ ਲੈਣਾਂ।
ਹਾਂ ਇਨ੍ਹਾਂ ਜ਼ਰੂਰ ਵੇਖ ਲੈਣਾਂ ਕਿ:
1- ਨਿਤਨੇਮ ਦੇ
ਗੁਟਕਿਆਂ ਵਿੱਚ ਜੋ ਚੌਪਈ ਤੁਸੀਂ ਪੜ੍ਹ ਰਹੇ ਹੋ, ਉਸ ਵਿਚ ਇਸ "ਕਬਿਉ ਬਾਚ ਬੇਨਤੀ
॥ਚੌਪਈ॥ ਦੀਆਂ ਪੌੜ੍ਹੀਆਂ ਦੇ ਨੰਬਰ ਬਦਲ ਦਿੱਤੇ ਗਏ ਹਨ।
2- ਚੌਪਈ ਦੇ ਕਿਸੇ
ਹਿੱਸੇ 'ਤੇ "ਪਾਤਸ਼ਾਹੀ 10" ਨਹੀਂ ਲਿਖਿਆ ਹੋਇਆ, ਨਾ "ਸਬੁਧ ਬਾਚ ਬੇਨਤੀ॥ ਚੌਪਈ
॥" (ਪੂਰੀ ਚੌਪਈ) ਦੇ, ਤੇ ਨਾ ਹੀ "ਕਬਿਉ ਬਾਚ ਬੇਨਤੀ॥ਚੌਪਈ॥ (ਅਧੂਰੀ ਚੌਪਈ)
'ਤੇ।
3- "ਸ਼੍ਰੀ ਅਸਿਧੁਜ"
ਦਾ ਅਰਥ ਇਸ ਕਿਤਾਬ ਦੇ ਪੰਨਾਂ ਨੰਬਰ 1388 ਤੇ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ
ਸ਼ਕਤੀ।" ਅਤੇ ਪੰਨਾਂ ਨੰਬਰ 1386 ਤੇ "ਸ਼੍ਰੀ ਅਸਿਕੇਤਿ" ਦਾ ਅਰਥ "ਤਲਵਾਰ ਧਾਰਣ
ਕਰਨ ਵਾਲੇ।" ਲਿਖਿਆ ਹੋਇਆ ਹੈ। ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਕਿ "ਅਸਿ"
ਅਤੇ "ਖੜਗ" ਦਾ ਅਰਥ "ਕਿਰਪਾਣ" ਹੁੰਦਾ ਹੈ। ਤੁਸੀਂ ਇਸ ਕਿਤਾਬ ਦੇ ਇਨ੍ਹਾਂ
ਪੰਨਿਆਂ 'ਤੇ ਆਪਣੀਆਂ ਅੱਖਾਂ ਨਾਲ ਪੜ੍ਹ ਕੇ ਵੇਖ ਲਵੋ। ਡਾ. ਰਤਨ ਸਿੰਘ ਜੱਗੀ
ਅਤੇ ਭਾਈ ਨਰੈਣ ਸਿੰਘ ਨੇ ਆਪਣੇ ਟੀਕਿਆਂ ਵਿੱਚ ਇਨ੍ਹਾਂ ਦੋਹਾਂ ਦਾ ਅਰਥ "ਮਹਾਕਾਲ"
ਲਿਖਿਆ ਹੋਇਆ ਹੈ। ਇਸ ਤੋਂ ਸਾਬਿਤ ਹੁੰਦਾ ਹੈ, ਕਿ ਇਹ ਉਸਤਤਿ ਕਿਸੇ ਤਲਵਾਰ
ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ, ਜੋ ਦੇਹਧਾਰੀ ਹੀ ਹੋ ਸਕਦੀ ਹੈ, ਬਾਰੇ ਹੈ, ਉਹ
ਨਿਰੰਕਾਰ (ਅਕਾਰ ਰਹਿਤ ਅਕਾਲਪੁਰਖ) ਨਹੀਂ ਹੈ।
4- ਜੇ ਇਹ ਚੌਪਈ ਗੁਰੂ
ਬਾਣੀ ਹੈ, ਤਾਂ ਉਸ ਉਪਰ "ਮਹਲਾ 10" ਅਤੇ ਅੰਤ ਵਿੱਚ "ਨਾਨਕ" ਸ਼ਬਦ ਦੀ ਪਹਿਚਾਨ
ਕਿਉਂ ਨਹੀਂ ਹੈ? ਇਸ ਉਪਰ ਤਾਂ "ਪਾਤਸ਼ਾਹੀ 10" ਵੀ ਨਹੀਂ ਲਿਖਿਆ ਹੋਇਆ ਹੈ।
5- ਜੇ ਇਹ ਚੌਪਈ "ਗੁਰੂ
ਬਾਣੀ" ਹੈ, ਤਾਂ ਇਸ ਦੀਆਂ ਪੌੜ੍ਹੀਆਂ ਦੇ ਨੰਬਰ ਬਦਲਣ ਅਤੇ ਇਸ ਵਿਚ ਕੱਟ ਵੱਡ੍ਹ
ਕਰਨ ਦਾ ਅਧਿਕਾਰ ਕਿਸ ਸਿੱਖ ਕੋਲ ਹੈ, ਜਿਸਨੇ ਐਸਾ ਕੀਤਾ ਹੈ?
6- ਇਸ ਚੌਪਈ ਦੇ 351 ਅਤੇ 352 ਪਦੇ
ਵਿਚ ਜਿਸ "ਸ਼ੇਰ ਦੀ ਸਵਾਰੀ ਕਰਨ ਵਾਲੀ" ਦਾ ਜਿਕਰ ਆਇਆ ਹੈ ਕਿ ਉਹ ਵੀ "ਅਕਾਲਪੁਰਖ"
ਹੈ? ਕੀ "ਨਿਰੰਕਾਰ ਅਕਾਲਪੁਰਖ" ਵੀ ਸ਼ੇਰ ਦੀ ਸਵਾਰੀ ਕਰਦਾ ਹੈ।
7- ਇਸ ਚੌਪਈ ਦੇ ਬੰਦ ਨੰਬਰ 402,
403, 404 ਅਤੇ 405 ਨਿਤਨੇਮ ਦੇ ਗੁਟਕਿਆਂ ਵਿੱਚੋਂ ਕਿਉਂ ਹਟਾ ਦਿੱਤੇ ਗਏ ਹਨ?
ਕੀ ਐਸਾ ਕਰਨ ਦਾ ਅਧਿਕਾਰ ਕਿਸੇ ਸਿੱਖ ਕੋਲ ਹੈ, ਕਿ ਉਹ "ਗੁਰੂ ਦੀ ਬਾਣੀ" (ਇਸ
ਨੂੰ ਦਸਮ ਬਾਣੀ ਕਹਿਣ ਵਾਲਿਆਂ ਅਨੁਸਾਰ) ਵਿੱਚ ਆਪਣੀ ਆਪ ਹੁਦਰੀ ਕਰ ਸਕੇ?