ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ ! ਆਪ ਹੀ ਪੜ੍ਹ ਕੇ
ਨਿਰਣਾ ਕਰ ਲਵੋ ! -
ਭਾਗ ਦਸਵਾਂ
ਜਿਹੜੇ ਇਸ ਕੂੜ ਰਚਨਾ ਨੂੰ "ਦਸਮ
ਦੀ ਬਾਣੀ" ਕਹਿ ਕੇ ਸਾਡੇ ਸਰਬੰਸ ਦਾਨੀ ਗੁਰੂ ਦਾ ਅਪਮਾਨ
ਕਰ ਰਹੇ ਨੇ, ਉਹ ਗੁਰੂ ਦੇ ਸਿੱਖ ਹਨ ਕਿ "ਪੰਥ ਦੋਖੀ"?
-: ਇੰਦਰਜੀਤ ਸਿੰਘ, ਕਾਨਪੁਰ
ਸਾਡੀ ਗਲ ਤਾਂ ਕਿਸੇ
ਨੇ ਮੰਨਣੀ ਨਹੀਂ ! ਦਸਮ ਗ੍ਰੰਥੀਉ !
ਆਪਣੀਆਂ ਅੱਖਾਂ ਖੋਲ ਕੇ ਇਸ "ਅਖੌਤੀ ਦਸਮ ਗ੍ਰੰਥ" ਦੇ ਪੰਨਾਂ ਨੰਬਰ 1081 ਤੇ 1082 ਦੇ
ਦਰਸ਼ਨ ਆਪ ਹੀ ਕਰੋ, ਤੇ ਫੈਸਲਾ ਵੀ ਆਪ ਹੀ ਕਰ ਲਉ, ਕਿ ਜਿਹੜੇ ਇਸ ਕੂੜ ਰਚਨਾ ਨੂੰ "ਦਸਮ
ਦੀ ਬਾਣੀ" ਕਹਿ ਕੇ ਸਾਡੇ ਸਰਬੰਸ ਦਾਨੀ ਗੁਰੂ ਦਾ ਅਪਮਾਨ ਕਰ ਰਹੇ ਨੇ, ਉਹ ਗੁਰੂ ਦੇ ਸਿੱਖ
ਹਨ ਕਿ "ਪੰਥ ਦੋਖੀ"। ਲਿਖ ਭੇਜੋ ਆਪਣਾ ਜਵਾਬ, ਕਿ ਇਸ ਗੰਦ ਨੂੰ ਤੁਸੀਂ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਮੰਨਦੇ ਹੋ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ
ਖਿਲਾਫ ਪੰਥ ਦੋਖੀਆਂ ਦੀ ਰਚੀ ਗਈ ਇਕ ਸਾਜਿਸ਼?
ਚੌਪਈ
॥
ਇੱਕ ਦਿਨ ਬਾਗ ਵਿੱਚ ਇਸਤਰੀਆਂ ਗਈਆਂ। ਹੱਸ ਹੱਸ ਕੇ ਆਪਸ ਵਿਚ ਗੱਲਾਂ ਕਰਦੀਆਂ ਸਨ।
ਉਥੇ ਇਕ ਨਿਸ਼ਿ ਰਾਜ ਪ੍ਰਭਾ ਨਾਮ ਦੀ ਇਸਤਰੀ ਸੀ। ਉਸਨੇ (ਅਪਣੀਆਂ ਸਖੀਆਂ ਨਾਲ ਗੱਲਾਂ
ਕਰਦਿਆਂ) ਇਸ ਤਰ੍ਹਾਂ ਕਹਿਆ। ਜੇ ਮੈਂ ਰਾਜੇ ਕੋਲੋਂ ਪਾਣੀ
ਭਰਵਾਵਾਂ, ਅਤੇ ਆਪਣੀਆਂ ਝਾਂਟਾਂ (ਗੁਪਤ ਅੰਗ ਦੇ ਵਾਲ) ਉਸ ਕੋਲੋਂ ਮੁੰਨਵਾਂ ਕੇ
ਵਖਾਵਾਂ। ਫੇਰ ਤਾਂ ਤੁਸੀਂ ਸਾਰੀਆਂ ਸ਼ਰਤ ਹਾਰ ਜਾਉਗੀਆਂ ਨਾਂ? ਤੁਸੀਂ ਅਪਣੀਆਂ
ਅੱਖਾਂ ਨਾਲ ਮੇਰਾ ਇਹ ਚਰਿਤ੍ਰ ਵੇਖਣਾ।
ਇਹ ਕਹਿ ਕੇ ਉਸ ਨੇ ਸੁੰਦਰ ਰੂਪ ਬਣਾਇਆ ਅਤੇ ਦੇਵਤਿਆਂ ਅਤੇ ਦੈਂਤਾਂ ਨੂੰ ਆਪਣੇ ਅਪਾਰ
ਰੂਪ ਅਤੇ ਸੂੰਦਰਤਾ ਨਾਲ ਮੋਹਿਤ ਕਰ ਦਿਤਾ। (ਉਸ ਇਲਾਕੇ ਵਿਚ) ਚਰਿਤ੍ਰ ਸਿੰਘ ਨਾਮ ਦਾ
ਰਾਜਾ। (ਉਸ ਦੇ ਆਗਮਨ ਦੀ) ਖਬਰ ਉਨਾਂ ਇਸਤਰੀਆਂ ਨੂੰ ਲਗ ਗਈ ਸੀ। ਨਿਸ਼ਿ ਰਾਜ ਪ੍ਰਭਾ
ਨੇ ਝਰੋਖੇ (ਬਾਰੀ) ਵਿਚ ਬੈਠ ਕੇ ਉਸ ਰਾਜੇ ਨੂੰ ਵਿਖਾਲੀ ਦਿਤੀ। ਰਾਜਾ ਉਸ ਦੇ (ਅਪਾਰ)
ਰੂਪ ਨੂੰ ਵੇਖ ਕੇ ਉਸ ਤੇ ਮੋਹਿਤ ਹੋ ਗਇਆ। ਉਹ ਮਨ ਹੀ ਮਨ ਸੋਚਣ ਲਗਾ ਕਿ ਇਹ ਇਸਤਰੀ
ਜੇ ਮੈਨੂੰ ਇਕ ਵਾਰ ਮਿਲ ਜਾਵੇ, ਤਾਂ ਮੈਂ ਹਜ਼ਾਰ ਜਨਮਾਂ ਲਈ ਧੰਨ ਧੰਨ ਹੋ ਜਾਵਾਂ।
(ਰਾਜੇ ਨੇ) ਦਾਸੀ ਭੇਜ ਕੇ ਉਸ ਨੂੰ ਬੁਲਵਾ ਲਿਆ। ਪ੍ਰੇਮ ਪਿਆਰ ਨਾਲ ਕਾਮ ਵਾਸਨਾਂ
ਪੂਰੀ ਕਰਨ ਲਗਾ। ਇਸਤ੍ਰੀ ਤੱਦ ਬੇਹੋਸ਼ ਹੋ ਗਈ ਅਤੇ ਪਾਣੀ ਪਾਣੀ ਕਰਨ ਲਗੀ। (ਇਹ ਉਸ
ਦਾ ਨਾਟਕ ਸੀ) ਤੱਦ ਰਾਜਾ ਆਪ ਉਠ ਕੇ ਗਇਆ ਅਤੇ ਪਾਣੀ ਲਿਆ ਕੇ ਉਸ ਨੂੰ ਪਿਲਾਉਣ ਲਗਾ।
ਪਾਣੀ ਪੀਣ ਨਾਲ ਫਿਰ ਉਸ ਨੂੰ ਹੋਸ਼ ਆ ਗਈ ਅਤੇ ਰਾਜਾ ਨੇ ਉਸ ਦਾ ਚੁੰਬਣ ਲਇਆ। ਜਦੋਂ
ਉਹ ਇਸਤਰੀ ਹੋਸ਼ ਵਿੱਚ ਆਈ। ਰਾਜਾ ਨੇ ਉਸ ਨਾਲ ਫਿਰ ਕਾਮ ਕ੍ਰੀੜਾ ਸ਼ੁਰੂ ਕਰ ਦਿਤੀ।
ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਸੀ ਮਨ ਰਿਹਾ। ਇਸ ਤਰ੍ਹਾਂ ਰਾਜਾ ਉਸ ਨੂੰ ਭੋਗਦਾ
ਰਿਹਾ। ਫਿਰ ਇਸਤਰੀ ਨੇ (ਕਾਮ ਕ੍ਰੀੜਾ ਕਰਦਿਆਂ) ਇਸ ਤਰ੍ਹਾਂ ਕਹਿਆ, ਹੇ ਰਾਜਨ ! ਮੇਰੀ
ਗਲ ਸੁਣੋ ! ਮੈ ਵੇਦਾਂ ਸ਼ਾਸਤਰਾਂ ਵਿੱਚ (ਲਿਖਿਆ) ਸੁਣਿਆ ਹੈ ਕਿ ਇਸਤਰੀ ਦੀਆਂ ਝਾਂਟਾਂ
(ਇਸਤ੍ਰੀ ਦੇ ਗੁਪਤ ਅੰਗ ਉਪਰਲੇ ਵਾਲ) ਮੁੰਨੀਆਂ ਨਹੀਂ ਜਾ ਸਕਦੀਆਂ? ਰਾਜੇ ਨੇ ਹਸ ਕੇ
ਕਹਿਆ, ਕਿ ਮੈਂ ਇਸ ਗਲ ਨੂੰ ਸੱਚ ਨਹੀਂ ਮੰਨਦਾ। ਤੂੰ ਮੈਨੂੰ ਝੂਠ ਕਹਿਆ ਹੈ। ਮੈਂ
ਤੇਰੀਆਂ ਝਾਂਟਾਂ ਆਪ ਮੁਨਾਂਗਾਂ। ਰਾਜੇ ਨੇ ਇੱਕ ਤੇਜ਼ ਉਸਤਰਾ ਮੰਗਵਾਇਆ। ਰਾਜੇ ਨੇ ਉਸ
ਨੂੰ ਆਪਣੇ ਹੱਥ ਵਿੱਚ ਲੈ ਕੇ ਆਪ ਚਲਾਇਆ, ਉਸ ਦੀਆਂ ਸਾਰੀਆਂ ਝਾਂਟਾਂ ਮੁੰਨ ਦਿਤੀਆਂ।
ਦੋਹਰਾ॥
ਪਹਿਲਾਂ ਰਾਜੇ ਕੋਲੋਂ ਉਸ ਇਸਤਰੀ ਨੇ ਪਾਣੀ ਭਰਵਾਇਆ। ਫਿਰ
ਰਾਜੇ ਕੋਲੋਂ ਅਪਣੀਆਂ ਝਾਂਟਾਂ ਮੁੰਨਵਾਈਆਂ। ਉਨ੍ਹਾਂ ਇਸਤਰੀਆਂ ਨੂੰ ਇਹ ਸਾਰਾ
(ਦ੍ਰਿਸ਼) ਵਿਖਾ ਕੇ ਉਸਨੇ ਉਨ੍ਹਾ ਕੋਲੋਂ ਸ਼ਰਤ ਜਿਤ ਲਈ।
ਉਏ ਬੇੜਾ ਤਰ ਜਾਏ ਤੁਹਾਡਾ! ਇਸ ਨੂੰ "ਦਸਮ ਬਾਣੀ" ਕਹਿਣ
ਵਾਲਿਉ !
ਇਸ ਗੰਦ ਬਾਰੇ ਤੁਸੀਂ ਸਾਡੇ ਨਾਲ ਬਹਿਸ ਕਰਨਾ ਚਾਹੁੰਦੇ
ਹੋ? ਕਿੰਨੀ ਕੁ ਚੰਗੀ ਸਿਖਿਆ ਦੇ ਰਿਹਾ ਹੈ ਇਹ ਦਸਮ ਗ੍ਰੰਥ ਆਪਣੇ ਸਿੱਖਾਂ ਨੂੰ। ਇੱਕ
ਇਸਤਰੀ ਕਿਸੇ ਪਰਾਏ ਮਰਦ ਨਾਲ ਖੇਹ ਖਾ ਰਹੀ ਹੈ, ਤੇ ਉਸ ਦਾ ਲਾਈਵ ਦ੍ਰਿਸ਼ ਆਪਣੀਆਂ
ਸਹੇਲੀਆਂ ਨੂੰ ਵਿਖਾ ਕੇ ਉਨ੍ਹਾਂ ਦਾ ਵੀ ਬੇੜਾ ਗਰਕ ਕਰ ਰਹੀ ਹੈ। ਕਿੰਨੀਆਂ ਕੁ ਸਿੱਖ
ਬੱਚੀਆਂ ਦਾ ਚਰਿਤ੍ਰ ਇਹ ਕਹਾਣੀ ਨੂੰ ਪੜ੍ਹ ਕੇ ਉੱਚਾ ਹੋਵੇਗਾ?
|
ਇਸ ਗਲ ਦਾ ਜਵਾਬ ਤਾਂ ਅਕਾਲ ਤਖਤ
ਦਾ ਹੈਡ ਗ੍ਰੰਥੀ ਹੀ ਦੇ ਸਕਦੇ ਹਨ, ਜੋ ਆਪਣੀ ਤਕਰੀਰ ਵਿੱਚ ਇਹ ਕਹਿ ਰਹੇ
ਹਨ ਕਿ, "ਗੁਰੂ ਗ੍ਰੰਥ ਅਤੇ ਦਸਮ ਗ੍ਰੰਥ ਨੂੰ
ਰਚਨ ਵਾਲੀ ਜੋਤਿ ਇਕ ਹੀ ਹੈ......। ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਦਾ
ਹੈ, ਉਹੀ ਵਿਸ਼ਾ ਦਸਮ ਗ੍ਰੰਥ ਦਾ ਹੈ।......ਜੋ ਸਿਧਾਂਤ ਗੁਰੂ ਗ੍ਰੰਥ
ਸਾਹਿਬ ਜੀ ਦਾ ਹੈ, ਉਹੀ ਸਿਧਾਂਤ ਦਸਮ ਗ੍ਰੰਥ ਸਾਹਿਬ ਜੀ ਦਾ ਹੈ......ਗੁਰੂ
ਗ੍ਰੰਥ ਸਾਹਿਬ, ਸਿੱਖ ਨੂੰ ਸੰਤ ਬਨਾਉਂਦੇ ਹਨ ... ਉਥੇ ਹੀ ਦਸਮ ਗ੍ਰੰਥ
ਆਪਣੇ ਸਿੱਖ ਨੂੰ ਸਿਪਾਹੀ ਬਣਾਉਂਦਾ ਹੈ.........। "
ਵਾਹ ਭਈ ਵਾਹ! ਇਹੋ ਜਹਿਆ ਹੀ "ਸਿਪਾਹੀ
ਬਣਾਉਂਦਾ" ਹੈ ਤੁਹਾਡਾ ਇਹ ਅਖੌਤੀ ਦਸਮ ਗ੍ਰੰਥ ਤੇ ਇਹ, "ਅਖੌਤੀ ਦਸਮ ਬਾਣੀ"
ਤੁਹਾਨੂੰ ਹੀ ਮੁਬਾਰਕ ! ਸਾਨੂੰ ਤਾਂ ਆਪਣੇ ਸ਼ਬਦ ਗੁਰੂ ਦੀ ਅੰਮ੍ਰਿਤ ਬਾਣੀ
ਹੀ ਭਲੀ। ਨਹੀਂ ਬਨਣਾਂ ਸਾਨੂੰ, ਇਹੋ ਜਹਿਆ "ਵਿਭਚਾਰੀ ਅਤੇ ਚਰਿਤ੍ਰਹੀਣ
ਸਿਪਾਹੀ", ਜੋ ਤੁਹਾਡਾ ਅਖੌਤੀ ਦਸਮ ਗ੍ਰੰਥ, ਇਨ੍ਹਾਂ ਕਹਾਣੀਆ ਦੇ ਜ਼ਰੀਏ,
ਆਪਣੇ ਸਿੱਖਾਂ ਨੂੰ ਬਣਾ ਰਿਹਾ ਹੈ।
|
ਉਏ ਭਲਿਓ! ਕੁਝ
ਤਾਂ ਸ਼ਰਮ ਕਰੋ ! ਸਾਡੀਆਂ ਮਾਵਾਂ ਬੈਣਾਂ ਅਤੇ ਧੀਆਂ ਇਹ ਕਹਾਣੀ ਪੜ੍ਹ ਕੇ ਚਰਿਤ੍ਰਵਾਨ
ਬਨਣਗੀਆਂ ਜਾਂ ਚਰਿਤ੍ਰਹੀਣ ? ਆਪਣੇ ਗੁਰੂ ਦੀ ਇਹ ਬਾਣੀ (ਤੁਹਾਡੇ ਅਨੁਸਾਰ)
ਪੜ੍ਹ ਕੇ ਉਨ੍ਹਾਂ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਤੀ ਸਤਕਾਰ
ਪੈਦਾ ਹੋਵੇਗਾ ਜਾਂ ਸ਼ੰਕਾ?
ਇਕ ਭਾਈ ਸਾਹਿਬ ਨੇ ਪਿਛਲੇ ਆਰਟੀਕਲ 'ਚ
ਕੁਮੈਂਟ ਕੀਤਾ ਕਿ, "ਤੁਸੀਂ ਇਹੋ ਜਹੀਆਂ ਕਹਾਣੀਆਂ ਲਿਖ
ਲਿਖ ਕੇ ਚਸਕੇ ਲੈਂਦੇ ਹੋ।" ਭਲੇਮਾਣਸਾ! ਕੀ
ਤੁਹਾਨੂੰ ਇੱਕ ਮਰੀ ਹੋਈ ਵੇਸ਼ਵਾ ਦੀ ਸੜੀ ਅਤੇ ਸੜਾਂਧ ਮਾਰਦੀ ਲਾਸ਼ ਵਿਚੋਂ ਵੀ ਵਾਸਨਾ
ਨਜ਼ਰ ਆਉਂਦੀ ਹੈ? ਇਹ ਕਹਾਣੀਆਂ ਇਕ ਸੜੀ ਹੋਈ ਬਦਬੂ
ਮਾਰਦੀ ਲਾਸ਼ ਤੋਂ ਵੱਧ, ਹੋਰ ਕੁਝ ਵੀ ਨਹੀਂ ਹਨ। ਉਨ੍ਹਾਂ ਦੀ ਅਕਲ 'ਤੇ ਤਰਸ ਆਂਉਦਾ
ਹੈ, ਜੋ ਇਸ ਨੂੰ "ਦਸਮ ਦੀ ਬਾਣੀ" ਕਹਿੰਦੇ ਨਹੀਂ ਥਕਦੇ। ਇਹੋ ਜਹੀਆਂ
ਚਰਿਤ੍ਰ ਹੀਣਤਾ ਦਾ ਸਬਕ ਸਿਖਾਉਣ ਵਾਲੀਆਂ ਕਹਾਣੀਆਂ ਤੁਹਾਡੇ ਵਰਗਿਆਂ ਨੂੰ ਤਾਂ ਕੋਈ
ਚਸਕਾ ਜਾਂ ਸਿਖਿਆ ਦੇ ਸਕਦੀਆਂ ਹਨ। ਲੇਕਿਨ ਜਿਨ੍ਹਾਂ ਦਾ ਮਹਾਨ ਗੁਰੂ ਇਨ੍ਹਾਂ
ਕਹਾਣੀਆਂ ਦਾ ਲਿਖਣ ਵਾਲਾ ਸਾਬਿਤ ਕਰ ਕੇ, ਬਦਨਾਮ ਕੀਤਾ ਜਾ ਰਿਹਾ ਹੋਵੇ, ਉਹ ਗੁਰੂ
ਦੇ ਸਿੱਖ ਤਾਂ, ਪਿੰਜਰੇ ਵਿਚ ਡੱਕੇ ਹੋਏ ਭੁੱਖੇ ਸ਼ੇਰਾਂ ਵਾਂਗ ਬੇਚੈਨ ਹੋ ਰਹੇ ਹੁੰਦੇ
ਹਨ।
ਉਏ ਭਲਿਉ ! ਜ਼ਰਾ ਆਪਣੇ ਦਿਲ 'ਤੇ ਹੱਥ ਰੱਖ ਕੇ ਇਹ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ,
ਤੇ ਕੀ ਕਹਿ ਰਹੇ ਹੋ? ਮੰਨ ਲਿਆ ਕਿ ਤੁਸੀਂ ਪੰਥ ਦੋਖੀ ਏਜੰਸੀਆਂ ਲਈ ਕਮ ਕਰ ਰਹੇ ਹੋ!
ਤੁਹਾਨੂੰ ਪੰਥ ਦੋਖੀਆਂ ਤੋਂ ਬਹੁਤ ਸਾਰੀ ਦੌਲਤ ਅਤੇ ਸ਼ੋਹਰਤ ਮਿਲ ਰਹੀ ਹੈ, ਇਸ ਕੂੜ
ਕਿਤਾਬ ਨੂੰ "ਦਸਮ ਬਾਣੀ" ਸਾਬਿਤ ਕਰਨ ਲਈ। ਇਕ ਸਿੱਖ ਨਾ
ਸਹੀ, ਲੇਕਿਨ ਇਕ ਇਨਸਾਨ ਤਾਂ ਤੁਸੀਂ ਵੀ ਹੋ! ਇਕ ਮਨੁੱਖ ਹੋ ਕੇ ਹੀ ਜ਼ਰਾ
ਸੋਚੋ ਕਿ, ਇਹੋ ਜਹੀਆਂ ਗੰਦੀਆਂ, ਚਰਿਤ੍ਰ ਹੀਣਤਾ ਸਿਖਾਉਣ ਵਾਲੀਆਂ ਕਹਾਣੀਆਂ, ਆਪਣਾ
ਸਭ ਕੁੱਝ ਕੁਰਬਾਨ ਕਰ ਦੇਣ ਵਾਲੇ ਗੁਰੂ ਸਾਹਿਬ ਨਾਲ ਜੋੜ ਕੇ, ਤੁਸੀਂ ਆਪਣੇ ਲਈ ਕੰਡੇ
ਤਾਂ ਨਹੀਂ ਬੀਜ ਰਹੇ? ਕੁਝ ਤਾਂ ਡਰੋ! ਆਉਣ ਵਾਲੇ ਵਕਤ ਤੋਂ ! ਐਸੇ ਗੁਰੂ ਦੇ ਨਿੰਦਕਾਂ
ਬਾਰੇ ਤਾਂ ਸਾਡੇ ਸ਼ਬਦ ਗੁਰੂ ਦਾ ਫੁਰਮਾਨ ਹੈ:
ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥
ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥
ਤਿਨਿ ਮਾਰਿਆ ਜਿ ਰਖੈ ਨ ਕੋਇ ॥
ਆਗੈ ਪਾਛੈ ਮੰਦੀ ਸੋਇ ॥੩॥ ਅੰਕ 199
ਅਖੌਤੀ ਦਸਮ ਗ੍ਰੰਥ ਪੰਨਾ
1081 |
ਅਖੌਤੀ ਦਸਮ ਗ੍ਰੰਥ ਪੰਨਾ
1082 |
|
|
ਚਲਦਾ...
<<
ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਅਖੌਤੀ ਦਸਮ
ਗ੍ਰੰਥ ਬਾਰੇ ਲੇਖ
>> |
|
|
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ
ਹੈ। ਅਸੀਂ ਅਖੌਤੀ ਦਸਮ
ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ
(ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ,
ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|