ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ ! ਆਪ ਹੀ ਪੜ੍ਹ ਕੇ
ਨਿਰਣਾ ਕਰ ਲਵੋ ! -
ਭਾਗ ਨੌਵਾਂ
ਦਸਮ ਗ੍ਰੰਥੀਆਂ ਦਾ ਇਹ ਗੁਰੂ "ਮਕੜੀ,
ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ, ਅਤੇ ਰੂੰ ਪਿੰਜਣ ਵਾਲੇ ਧਾਨੁਕ ਆਦਿਕ"
ਨੂੰ ਗੁਰੂ ਦਸ ਰਿਹਾ ਹੈ
-: ਇੰਦਰਜੀਤ ਸਿੰਘ, ਕਾਨਪੁਰ
(ਦਸਮ ਗ੍ਰੰਥੀਆਂ ਦਾ ਇਹ ਗੁਰੂ "ਮਕੜੀ, ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ,
ਅਤੇ ਰੂੰ ਪਿੰਜਣ ਵਾਲੇ ਧਾਨੁਕ ਆਦਿਕ" ਨੂੰ ਗੁਰੂ ਦਸ ਰਿਹਾ ਹੈ।)
ਪਾਠਕ ਸਜਣੋ! ਇਨ੍ਹਾਂ
ਦਸਮ ਗ੍ਰੰਥੀਆਂ ਦਾ "ਦਸਮ ਗੁਰੂ ਗ੍ਰੰਥ", ਸਿੱਖਾਂ ਨੂੰ "ਚਉਬੀਸ ਅਵਤਾਰਾਂ" ਨਾਲ ਜੋੜ
ਕੇ, ਗੁਰਮਤਿ ਦੇ ਸਿਧਾਂਤਾਂ ਦਾ ਘਾਂਣ ਤਾਂ ਕਰਦਾ ਹੀ ਹੈ, "ਚੌ੍ਵੀਹ ਗੁਰੂਆਂ" ਨਾਲ
ਵੀ ਜੋੜ ਰਿਹਾ ਹੈ। ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਤੁਸੀਂ ਹੁਣ ਆਪ ਹੀ ਫੈਸਲਾ
ਕਰ ਲੈਣਾ, ਕਿ ਤੁਸਾਂ ਅਪਣੇ "ਦਸ ਗੁਰੂ ਸਾਹਿਬਾਨ ਉਪਰ ਨਿਸ਼ਚਾ ਕਰਨਾ ਹੈ", ਕਿ ਇਸ
ਪੋਥੇ ਵਿੱਚ ਲਿਖੇ ਹੋਏ "ਚੌਵੀਹ ਗੁਰੂਆਂ" ਨੂੰ ਵੀ ਅਪਣੇ ਜੀਵਨ ਵਿੱਚ ਸ਼ਾਮਿਲ ਕਰਨਾ
ਹੈ?
ਚੌਵੀਹ ਅਵਤਾਰਾਂ
ਵਿਚ ਰੁਦ੍ਰ ਅਵਤਾਰ ਦਾ ਜ਼ਿਕਰ ਕਰਦਾ ਕਰਦਾ ਸਯਾਮ ਕਵੀ, ਇਸ ਪਹਿਲੇ ਗੁਰੂ ਨੂੰ ਪਤਾ ਨਹੀਂ
ਕਿਥੋਂ ਲੈ ਆਂਉਦਾ ਹੈ, ਅਤੇ ਫਿਰ ਰੁਕਦਾ ਹੀ ਨਹੀਂ। ਇਹ ਪੂਰੇ "ਚੌਵੀਹ ਗੁਰੂਆਂ" ਦਾ
ਜਿਕਰ ਕਰ ਕੇ ਹੀ ਸਾਹ ਲੈਂਦਾ ਹੈ। ਇਹ ਰੁਦ੍ਰ ਅਵਤਾਰ ਦਾ ਜ਼ਿਕਰ ਕਰਦਿਆਂ ਕਿਸੇ ਦੱਤ
ਰਾਜੇ ਦਾ ਜਿਕਰ ਕਰਦਾ ਹੈ, ਜੋ ਹਿੰਦੂ ਮਿਥਿਹਾਸ ਅਨੁਸਾਰ,
ਚੌਵੀਹ ਅਵਤਾਰਾਂ ਵਿਚੋ ਇਕ ਗਿਣਿਆ ਜਾਂਦਾ ਹੈ। ਇਸ ਅਵਤਾਰ ਨੇ ਆਪਣੇ ਜੀਵਨ ਵਿੱਚ ਇਹ
"ਚੌਵੀਹ ਗੁਰੂ" ਧਾਰੇ ਸਨ। ਸਿੱਖਾਂ ਨੂੰ ਕੀ ਲੈਣਾ ਦੇਣਾ ਹੈ, ਜੇ ਰਾਜੇ ਦੱਤ ਨੇ
ਚੌਵੀਹ ਗੁਰੂ ਧਾਰੇ ਹੋਣ, ਜਾਂ ਚੌਰਾਸੀ ਗੁਰੂ ਧਾਰੇ ਹੋਣ? ਇਨ੍ਹਾਂ "ਚਉਬੀਸ ਗੁਰੂਆਂ"
ਦਾ ਜਿਕਰ ਕਰਦਿਆ ਕਰਦਿਆਂ ਇਹ ਕਵੀ, ਇਸ ਕਿਤਾਬ ਦੇ 21 ਪੰਨੇ ਹੋਰ ਭਰ ਦਿੰਦਾ ਹੈ।
ਇਹ "ਚੌਵੀਹ ਗੁਰੂਆਂ" ਇਸ ਤਰ੍ਹਾਂ ਹਨ:
1- ਪਹਿਲਾ ਹੈ
- ਅਕਾਲ ਗੁਰੂ (ਵਾਹਿਗੁਰੂ)
2- ਦੂਸਰਾ ਹੈ
- ਗੁਰੂ ਮਨ (ਮਨ ਦੇਵਤਾ)
ਇਸ ਦੂਜੇ ਗੁਰੂ ਨੂੰ ਮੰਨਣ ਨਾਲ, ਮਨ
ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ।
"ਸਿੱਧ ਤਉ ਮਨ ਕਾਮਨਾ ਸੁਧ ਹੋਤ
ਹੈ ਸੁਨਿ ਲਾਲ ॥੧੧੭॥
3- ਤੀਜਾ ਹੈ
- "ਗੁਰੂ ਮਰਕਰਾ"। (ਮਰਕਰਾ = ਮਕੜੀ)
ਲਉ ਜੀ ! ਤੀਜੇ ਗੁਰੂ ਦਾ ਨਾਮ ਹੈ "ਗੁਰੂ ਮਰਕਰਾ"।
ਮਕੜੀ ਨੂੰ ਪੂਜਣ ਨਾਲ "ਨਿਰੰਜਨ" ਦੀ ਪ੍ਰਾਪਤੀ ਹੁੰਦੀ ਹੈ ।
ਹੁਣ "ਮਕੜੀ" ਫੜ ਕੇ ਉਸ ਨੂੰ ਪੂਜਿਆ ਕਰੋ , ਦਸਮ ਗ੍ਰੰਥੀਉ !
ਆਪਨ ਹਿਐ ਐਸ ਅਨਮਾਨਾਂ
॥ ਤੀਸਰ ਗੁਰੂ ਯਾਹ ਹਮ ਮਾਨਾ ॥
ਪ੍ਰੇਮ ਸੂਤ ਕੀ ਡੋਰ
ਬਢਾਵੈ॥ ਤਬਹੀ ਨਾਥ ਨਿਰੰਜਨ ਪਾਵੈ॥177॥ ਪੰਨਾ ਨੰ 648
ਇਤੀ ਤ੍ਰਿਤੀ ਗੁਰੂ ਮਰਕਰਾ ਸਮਾਪਤੇ॥
4- ਚੌਥਾ ਹੈ- "ਮੱਛਾਂਤਕ
ਗੁਰੂ"। (ਮੱਛਾਂਤਰ = ਬਗੁਲਾ )
ਐਸੇ ਗੁਰੂ ਦਾ ਚੰਗੀ ਤਰ੍ਹਾਂ ਧਿਆਨ ਲਾ ਲਈਏ ਤਾਂ ਉਸਨੂੰ ਪਰਮਪੁਰਖ ਦੀ ਪ੍ਰਾਪਤੀ ਹੋ
ਜਾਂਦੀ ਹੈ।
ਐਸੇ ਧਿਯਾਨ ਨਾਥ ਹਿਤ ਲਾਈਐ॥ ਤਬਹੀ ਪਰਮ ਪੁਰਖ ਕਹੁ ਪਾਈਐ॥ ਪੰਨਾ 649
ਇਤਿ ਮੱਛਾਂਤਕ ਚਤੁਰਥ ਗੁਰੂ ਸਮਾਪਤੰ॥
ਹੁਣ ਬਗੁਲਾ ਫੜ ਕੇ
ਉਸ ਨੂੰ ਸਾਮ੍ਹਣੇ ਰੱਖ ਕੇ ਉਸ ਦਾ ਵੀ ਧਿਆਨ ਲਾਇਆ ਕਰੋ , ਦਸਮ ਗ੍ਰੰਥੀਉ !
5- ਪੰਜਵੇਂ ਗੁਰੂ ਦਾ ਨਾਮ ਹੈ "ਬਿੜਾਲ ਗੁਰੂ"।
(ਬਿੜਾਲ = ਬਿੱਲਾ)
ਹੁਣ
ਇਕ ਬਿੱਲਾ ਫੜ ਕੇ ਲੈ ਆਉ ਤੇ ਉਸ ਵੀ ਧਿਆਨ ਲਾਇਆ ਕਰੋ , ਦਸਮ ਗ੍ਰੰਥੀਉ !
ਐਸ ਪੰਜਵੇ ਗੁਰੂ ਦੇ
ਨਾਮ ਦਾ ਧਿਆਣ ਲਾਉਣ ਨਾਲ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਐਸ ਧਿਆਨ ਹਰਿ ਹੇਤ ਲੱਗਈਐ॥ ਤਬ ਹੀ ਨਾਥ ਨਿਰੰਜਨ ਪੱਈਐ॥
ਇਤਿ ਬਿੜਾਲ ਪੰਚਮੇ ਗੁਰੂ ਸਮਾਪਤੰ॥ ਪੰਨਾ 649
6-
ਛੇਵੇਂ
ਗੁਰੂ ਦਾ ਨਾਮ ਹੈ "ਰੂਹੀ ਧੁਨਖਤਾ ਪੇਂਜਾ ਗੁਰੂ"।
(ਰੂੰ ਪਿੰਜਣ ਵਾਲ ਧਾਨੁਕ)
ਜਦੋਂ ਇਸ ਗੁਰੂ ਨਾਲ ਪ੍ਰੀਤ ਕਰੋਗੇ। ਤਾਂ ਹੀ ਆਦਿਪੁਰਖ (ਪਰਮਾਤਮਾਂ ਨੂੰ ਪ੍ਰਾਪਤ ਕਰ
ਸਕੋਗੇ ।
ਤੈਸੀਏ ਪ੍ਰਭ ਸੋ ਪ੍ਰੀਤ ਲਗਈਐ॥ ਤਬ ਹੀ ਪੁਰਖ ਪੁਰਾਤਨ ਪੱਈਐ॥
ਇਤਿ ਰੂਹੀ
ਧੁਨਖਤਾ ਪੇਂਜਾ ਖਸ਼ਟਮੇ ਗੁਰੂ ਸਮਮਾਪਤਮ॥ ਪੰਨਾ 650
7-
ਸਤਵੇਂ ਗੁਰੁ ਦਾ ਨਾਮ ਹੈ "ਮਾਛੀ
ਗੁਰੂ" । (ਮੱਛੀ ਫੜਨ ਵਾਲਾ )
ਮਾੱਛੀ ਦਾ ਧਿਆਨ ਕਰਣ ਨਾਲ ਪਰਮਪੁਰਖ ਪਰਮਾਤਮਾਂ ਦੀ ਪ੍ਰਾਪਤੀ ਹੁੰਦੀ ਹੈ।
ਏਕ ਸੁ ਠਾਂਢ ਮੱਛ ਕੀ ਆਸੂ॥ ਰਾਜ ਪਾਠ ਤੇ ਜਾਨ ਉਦਾਸੂ॥
ਇਹ ਬਿਧ ਨੇਹ ਨਾਥ ਸੌ ਲਈਐ॥ ਤਬ ਹੀ ਪੂਰਨ ਪੁਰਖ ਕਹ ਪਈਐ॥
ਇਤਿ ਮਾਛੀ
ਗੁਰੂ ਸਪਤਮੋ ਸਮਾਪਤਮ॥ ਪੰਨਾ 650
ਇਸ ਕਿਤਾਬ
ਦੀ ਜੇ ਮਣੀਏ , ਤਾਂ ਸਾਨੂੰ ਹੁਣ ਮੱਛੀਆਂ ਫੜਨ ਵਾਲੇ ਨੂੰ ਵੀ ਪੂਜਣਾ ਪੈਣਾ ਹੈ।
ਇਨ੍ਹਾਂ ਚੌਬੀਸ
ਗੁਰੂਆਂ ਵਿਚੋਂ, ਕਿਸੇ ਗੁਰੂ ਦਾ ਨਾਮ ਲੈਣ ਨਾਲ ਅਕਾਲਪੁਰਖ ਦੀ ਪ੍ਰਾਪਤੀ ਹੁੰਦੀ ਹੈ,
ਤੇ ਕਿਸੇ ਦਾ ਸਿਮਰਨ ਕਰਣ ਨਾਲ "ਨਿਰੰਜਨ ਪ੍ਰਭੂ" ਦੀ ਪ੍ਰਾਪਤੀ ਹੋ ਜਾਂਦੀ ਹੈ।
ਦਸਮ ਗ੍ਰੰਥੀਉ! ਫਿਰ
ਛਡ ਦਿਉ ਸਾਡੇ ਸ਼ਬਦ ਗੁਰੂ ਦਾ ਸਾਥ, ਤੇ ਲਗ ਜਾਉ ਅਪਣੇ ਗੁਰੂ ਦੇ ਦੱਸੇ, ਇਨ੍ਹਾਂ "ਚੌਉਬੀਸ
ਗੁਰੂਆਂ" ਦੇ ਮਗਰ। ਇਹ ਸਾਰੇ ਗੁਰੂ, ਸ਼ਯਾਮ ਕਵੀ ਨੇ "ਪਤਾਸ਼ਾਹੀ 10" ਦੇ ਸਿਰਨਾਵੇਂ ਹੇਠ
ਇਕੱਠੇ ਕੀਤੇ ਹਨ। ਦਾਸ ਇਨਾਂ ਸਾਰੇ ਗੁਰੂਆਂ ਬਾਰੇ ਲਿਖ ਲਿਖ ਕੇ, ਆਪ ਜੀ ਦਾ ਕੀਮਤੀ
ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਕਿਉਂਕਿ ਇਨਾਂ "ਚੌਵੀਹ ਗੁਰੂਆਂ" ਬਾਰੇ ਅਸੀ
ਜਾਂਣ ਕੇ ਕਰਨਾਂ ਵੀ ਕੀ ਹੈ? ਆਪ ਜੀ ਦੀ ਜਾਣਕਾਰੀ ਲਈ, ਇਥੇ ਸਿਰਫ ਸਭ ਦੇ ਨਾਮ ਲਿਖ
ਰਿਹਾ ਹਾਂ। ਭਾਵੇਂ ਇਥੇ ਚੌਵੀਹ ਗੁਰੂ ਬਣਾ ਕੇ ਪੇਸ਼ ਕਰਣ, ਭਾਵੇਂ ਚੌਰਾਸੀ ਗੁਰੂ ਬਣਾ
ਦੇਣ। ਸਾਡਾ ਤਾਂ ਇਕੋ ਇਕ ਗੁਰੂ ਹੈ, ਜਿਸਨੂੰ ਅਸੀ ਜਾਣਦੇ ਅਤੇ ਮੰਨਦੇ ਹਾਂ। ਗੁਰੂ
ਗ੍ਰੰਥ ਸਾਹਿਬ ਜੀ ਤੋਂ ਅਲਾਵਾਂ ਸਾਨੂੰ ਇਹੋ ਜਹੇ ਗੁਰੂਆਂ ਕੋਲੋਂ ਕੁਝ ਨਹੀਂ ਲਭਣਾ।
8- ਅਠਵਾਂ ਗੁਰੂ ਹੈ
"ਚੇਰਕਾ ਗੁਰੂ",
9- ਗੁਰੂ ਬਨਰਾਜਾ (ਨੌਵਾਂ ਗੁਰੂ),
10- ਗੁਰੂ ਕਾਛਨ (ਦਸਵਾਂ ਗੁਰੂ),
11- ਗੁਰੂ ਸੂਰਖ ਰਾਜਾ ਗੁਰੂ (ਗਯਾਰ੍ਹਵਾਂ
ਗੁਰੂ), |
12- ਗੁਰੂ ਬਾਲੀ
ਲੜਕੀ (ਬਾਰ੍ਹਵੀਂ ਗੁਰੂ ਇਸਤ੍ਰੀ,
13- ਗੁਰੂ ਅਕਲੰਕ (ਤੇਰ੍ਹਵਾਂ ਗੁਰੂ),
14- ਗੁਰੂ ਭਗਤ ਇਸਤ੍ਰੀ (ਚੌਦ੍ਹਵੀ ਗੁਰੂ),
15- ਗੁਰੂ ਬਾਨਗਰ (ਪੰਦ੍ਰਹਵਾਂ ਗੁਰੂ),
|
16- ਗੁਰੂ
ਚਾਵੰਡ
(ਸੋਲ੍ਹਵਾਂ ਗੁਰੂ),
17- ਗੁਰੂ
ਦੁਧੀਰਾ
(ਸਤ੍ਰ੍ਹਵਾਂ ਗੁਰੂ),
18- ਗੁਰੂ
ਮ੍ਰਿਗਹਾ
(ਅਠਾਹਰਵਾਂ ਗੁਰੂ),
19- ਗੁਰੂ
ਨਲਿਨੀ ਸੂਕ
(ਉਨ੍ਹੀਵਾਂ ਗੁਰੂ), |
20- ਗੁਰੂ
ਸ਼ਾਹ (ਵੀਹਵਾਂ
ਗੁਰੂ),
21- ਗੁਰੂ
ਸੂਕ ਪੜਾਵਤ
(ਇਕੀਹਵਾਂ ਗੁਰੂ),
22- ਗੁਰੂ
ਹਰ ਬਾਹਤਾ
(ਬਈਵ੍ਹਾਂ ਗੁਰੂ),
23- ਗੁਰੂ
ਜੱਛਣੀ
(ਤੇਹੀਵਾਂ ਗੁਰੂ
ਇਸਤ੍ਰੀ ਰੂਪ),
24-
ਚੌਵੀਹਾਂ
ਗੁਰੂ ਅਨਾਮ
ਹੈ (ਇਸਦਾ ਕੋਈ ਨਾਮ ਨਹੀਂ) |
ਦਸਮ ਗ੍ਰੰਥੀਉ!
ਸਾਡੀ ਗੱਲ ਤਾਂ ਤੁਸੀਂ ਮੰਨਣੀ ਨਹੀਂ! ਇਹ ਪੰਨੇ ਆਪਣੀਆਂ ਅੱਖਾਂ ਨਾਲ ਪੜ੍ਹ ਕੇ, ਵੇਖ
ਕੇ, ਸਾਨੂੰ ਇਸ ਗਲ ਦਾ ਲਿਖਿਤ ਜਵਾਬ ਭੇਜੋ, ਕਿ ਅਸੀਂ ਆਪਣੇ ਬੱਚਿਆਂ ਨੂੰ ਅਪਣੇ "ਦਸ
ਗੁਰੂਆਂ" ਦੇ ਨਾਮ ਅਤੇ ਜੀਵਨੀ ਯਾਦ ਕਰਵਾਈਏ, ਕਿ ਤੁਹਾਡੇ ਗੁਰੂ ਦੇ ਦੱਸੇ ਇਨਾਂ "ਚੌਵੀਹ
ਗੁਰੂਆਂ" ਦੇ ਨਾਂ ਅਤੇ ਜੀਵਨੀ ਪੜ੍ਹਵਾਈਏ? ਇਸ ਨੂੰ ਅਪਣੇ ਗੁਰੂ ਦੀ ਬਾਣੀ ਸਾਬਿਤ
ਕਰਨ ਲਈ, ਤੁਸੀਂ ਤਰਲੋ ਮੱਛੀ ਤਾਂ ਹੋ ਰਹੇ ਹੋ, ਲੇਕਿਨ ਲਗਦਾ ਹੈ ਤੁਸਾਂ ਆਪ ਇਹ
ਕਿਤਾਬ ਚੰਗੀ ਤਰ੍ਹਾਂ ਹੱਲੀ ਪੜ੍ਹੀ ਹੀ ਨਹੀਂ। ਜੇ ਥੋੜੀ ਬਹੁਤ ਪੜ੍ਹੀ ਵੀ ਹੈ, ਤਾਂ
ਉਸ ਤੇ ਕਦੀ ਵੀ ਅਮਲ ਨਹੀਂ ਕੀਤਾ ਹੋਣਾ।
ਇਕ ਬਹੁਤਾ ਸਿਆਣਾਂ
ਦਸਮ ਗ੍ਰੰਥੀਆ, ਮੈਨੂੰ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਚੌਵੀਹ ਗੁਰੂਆਂ ਦਾ
ਜਿਕਰ ਇਸ ਕਰਕੇ ਕੀਤਾ ਹੈ, ਕਿਉਂਕਿ ਮਕੜੀ, ਬਿੱਲੇ, ਮਾਛੀ, ਬਗੁਲੇ ਅਤੇ ਧਾਨੁਕ ਆਦਿਕ ਕੋਲੋ,
ਉਨ੍ਹਾਂ ਦੇ ਗੁਣਾਂ ਨੂੰ ਮੇਰੇ ਸਿੱਖ ਪ੍ਰਾਪਤ ਕਰ ਸਕਣ। ਮੈਂ ਆਖਿਆ, "ਉਏ ਭਲਿਆ! ਇਸ
ਵਿਚ ਤੂੰ ਕਿਹੜੀ ਨਵੀਂ ਗਲ ਦਸ ਰਿਹਾ ਹੈਂ? ਇਸ ਦਾ ਜਿਕਰ ਤਾਂ ਇਸ ਦਾ ਕਵੀ ਅਪਣੀ ਇਸ
ਲਿਖਿਤ ਵਿਚ ਕਰ ਹੀ ਰਿਹਾ ਹੈ ਕਿ ਇਨ੍ਹਾਂ ਜੀਵਾਂ ਦੇ ਗੁਣ ਲੈਣ ਲਈ ਦੱਤ ਰਾਜੇ ਨੇ
ਉਨ੍ਹਾਂ ਨੂੰ ਗੁਰੂ ਬਣਾਇਆ। ਤੂੰ ਕਹਿ ਰਿਹਾ ਹੈਂ ਕਿ ਦਸਮ ਪਿਤਾ ਨੇ ਸਾਡੇ ਲਈ ਇਹ
ਚੌਵੀਹ ਗੁਰੂਆਂ ਦਾ ਜਿਕਰ ਕੀਤਾ ਹੈ?
ਪੂਰੇ ਦਸਮ ਗ੍ਰੰਥ ਵਿੱਚ ਕਿਤੇ ਵੀ ਸਾਡੇ ਦਸ ਗੁਰੂਆਂ ਦੀ ਜੀਵਨੀ ਦਾ ਟੂਕ ਮਾਤਰ ਵੀ
ਜਿਕਰ ਨਹੀਂ ਹੈ, ਤੇ ਇਨ੍ਹਾਂ ਚੌਵੀਹ ਗੁਰੂਆਂ ਦੀ ਜੀਵਨੀ ਬਾਰੇ ਇਸ ਕਿਤਾਬ ਦੇ 21
ਪੰਨੇ ਤੁਹਾਡੇ ਗੁਰੂ ਨੇ ਭਰ ਦਿੱਤੇ ਹਨ ? ਹੁਣ ਤਾਂ ਸ਼ਰਮ ਕਰੋ ! ਇਸਨੂੰ "ਦਸਮ ਦੀ
ਬਾਣੀ" ਕਹਿਣ ਵਾਲਿਉ !
ਉਏ ਭਲਿਉ! ਕਾਸ਼ ਤੁਸੀਂ ਸਾਹਿਬ
ਗੁਰੂ ਗ੍ਰੰਥ ਸਾਹਿਬ ਜੀ ਦੀ ਕੱਸਵੱਟੀ 'ਤੇ ਇਸ ਕੂੜ ਕਿਤਾਬ ਨੂੰ ਚੰਗੀ ਤਰ੍ਹਾਂ ਪਰਖ
ਕੇ ਵੇਖਿਆ ਹੁੰਦਾ ਤਾਂ ਕਦੀ ਵੀ ਤੁਸੀਂ ਮਕੜੇ, ਬਿੱਲੇ ਅਤੇ ਬਗੁਲੇ ਨੂੰ ਅਪਣਾਂ ਗੁਰੂ
ਨਾ ਮੰਨਦੇ। ਇਹ ਸਾਰਾ ਉਤਾਰਾ ਤੇ ਤੁਹਾਡੇ "ਸਯਾਮ ਕਵੀ" ਨੇ ਹਿੰਦੂਆਂ ਦੇ ਇਕ ਗ੍ਰੰਥ "ਸ਼੍ਰੀ
ਮਦ੍ ਭਾਗਵਤ ਪੁਰਾਣ" ਦੇ ਸੱਤਵੇਂ ਸਕੰਧ ਵਿੱਚੋਂ ਚੁਰਾਇਆ ਹੋਇਆ ਹੈ। ਗੁਰੂ ਗ੍ਰੰਥ
ਸਾਹਿਬ ਜੀ ਜੋ ਸਾਰੇ "ਗੁਣਾਂ" ਦੇ ਸਮੁੰਦਰ ਹਨ, ਜੇ ਤੁਹਾਨੂੰ ਉਨ੍ਹਾਂ ਵਿਚੋਂ, "ਗੁਣ"
ਪ੍ਰਾਪਤ ਨਹੀਂ ਹੋਏ, ਤਾਂ ਬਿੱਲੇ, ਬਗੁਲੇ ਅਤੇ ਮਕੱੜੀ ਵਿਚੋ ਤੁਸਾਂ ਕੇੜ੍ਹੇ ਗੁਣ
ਲੱਭ ਲੈਣੇ ਹਨ? ਸ਼ਬਦ ਗੁਰੂ ਤਾਂ ਸਾਨੂੰ ਇਹ ਦਸਦੇ ਹਨ:
ਨਾਨਕ ਨਿਰਗੁਣਿ ਗੁਣੁ
ਕਰੇ ਗੁਣਵੰਤਿਆ ਗੁਣੁ ਦੇ ॥ ਅੰਕ 15,
ਗੁਰੂ ਗ੍ਰੰਥ ਸਾਹਿਬ
ਜੀ।
ਕੀਮਤਿ ਕਹਣੁ ਨ
ਜਾਈਐ ਸਾਗਰੁ ਗੁਣੀ ਅਥਾਹੁ ॥
ਵਡਭਾਗੀ ਮਿਲੁ ਸੰਗਤੀ
ਸਚਾ ਸਬਦੁ ਵਿਸਾਹੁ ॥ ਅੰਕ 46, ਗੁਰੂ ਗ੍ਰੰਥ ਸਾਹਿਬ ਜੀ।
ਦਸਮ
ਗ੍ਰੰਥੀਉ ! ਤੁਹਾਡਾ ਤਾਂ ਇਹ ਹਾਲ ਹੈ:
ਗੁਣਾ ਗਵਾਈ ਗੰਠੜੀ
ਅਵਗਣ ਚਲੀ ਬੰਨਿ ॥੪॥੨੪॥ ਅੰਕ 23
ਗੁਣ ਨਿਧਾਨੁ ਨਵਤਨੁ
ਸਦਾ ਪੂਰਨ ਜਾ ਕੀ ਦਾਤਿ ॥
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀਂ ਰਾਤਿ ॥੩॥ ਅੰਕ 47,
ਗੁਰੂ ਗ੍ਰੰਥ ਸਾਹਿਬ
ਜੀ।
ਸਾਡਾ "ਸ਼ਬਦ ਗੁਰੂ" ਗੁਣਾਂ
ਦਾ ਨਿਧਾਨ (ਖਜਾਨਾ) ਹੈ, ਤੁਸੀਂ ਕਿਥੋਂ ਗੁਣ ਲੱਭੀ ਫਿਰਦੇ ਹੋ ? ਮਕੜੀਆਂ ਅਤੇ
ਬਿੱਲਿਆਂ ਕੋਲੋਂ ?
ਦਸਮ ਗ੍ਰੰਥ ਨੂੰ "ਦਸਮ
ਦੀ ਬਾਣੀ" ਕਹਿਣ ਵਾਲਿਉ!
ਹਰ ਥਾਂ
'ਤੇ ਤੁਹਾਡੇ ਟਕਸਾਲੀਏ ਅਤੇ ਚੇਲੇ ਚਪਾਟੇ ਨਹੀਂ ਵਸਦੇ, ਜੋ ਤੁਹਾਡੀਆਂ ਊਲ ਜਲੂਲ
ਤਕਰੀਰਾਂ ਨੂੰ ਸੁਣੀ ਜਾਣਗੇ? ਹਲੀ ਸ਼ਬਦ ਗੁਰੂ ਦੇ ਜਾਗ੍ਰਤ ਸਿੱਖ, ਇਸ ਸੰਸਾਰ ਵਿੱਚ
ਮੌਜੂਦ ਹਨ, ਤੁਹਾਡੇ ਕੋਲੋਂ ਸਵਾਲ ਜਵਾਬ ਕਰਨ ਲਈ। ਸਾਨੂੰ ਧਮਕੀਆਂ ਦੇਣ ਨਾਲ
ਤੁਹਾਡੇ ਗੁਰੂ ਦਾ ਲਿਖਿਆ ਇਹ ਫਜੂਲ ਦਾ ਮਿਥਿਹਾਸ "ਦਸਮ ਦੀ ਬਾਣੀ" ਨਹੀ ਬਣ ਜਾਣਾ।
ਇਹ ਤਾਂ ਹੁਣ ਪੜ੍ਹਿਆ ਹੀ ਪੜ੍ਹਿਆ ਜਾਣਾ ਹੈ, ਕਿਉਂਕਿ ਇਸਤੋਂ ਅਸੀ ਹੁਣ ਰੁਮਾਲੇ ਚੁਕ
ਚੁਕੇ ਹਾਂ, ਜੋ ਤੁਸਾਂ ਕਈ ਵਰ੍ਹਿਆਂ ਤੋਂ, ਇਸਤੇ ਪਾ ਪਾ ਕੇ ਇਸ ਨੂੰ ਢੱਕਿਆ ਹੋਇਆ
ਸੀ। ਭੋਲੇ ਭਾਲੇ ਸਿੱਖ ਇਸਨੂੰ ਦਸਮ ਪਿਤਾ ਦੀ ਬਾਣੀ ਸਮਝ ਕੇ ਮੱਥੇ ਟੇਕੀ ਜਾ ਰਹੇ ਸਨ।
ਅਖੌਤੀ ਦਸਮ ਗ੍ਰੰਥ ਪੰਨਾ
648 - 649 |
|
ਅਖੌਤੀ ਦਸਮ ਗ੍ਰੰਥ ਪੰਨਾ
650 - 651 |
|
ਚਲਦਾ...
<<
ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਅਖੌਤੀ ਦਸਮ
ਗ੍ਰੰਥ ਬਾਰੇ ਲੇਖ
>> |