ਮੂਰਖ ਸੱਚ ਦਾ ਯਾਰ ਨਹੀਂ
Stupid is not friendly to truth
ਅੰਨ੍ਹਾ ਆਖੇ ਲੜਿ ਮਰੈ
ਖੁਸੀ ਹੋਵੈ ਸੁਣਿ ਨਾਉ ਸੁਜਾਖਾ।
The blind stupid one fights to the finish if he is called
blind (intellectually) and feels flattered if called eyed (a wise
one).
ਭੋਲਾ ਆਖੇ ਭਲਾ ਮੰਨਿ
ਅਹਮਕੁ ਜਾਣਿ ਅਜਾਣਿ ਨ ਭਾਖਾ।
Calling him simple minded makes him feel good but he would
not talk to one who tells him that he is a silly person.
ਧੋਰੀ ਆਖੈ ਹਸਿ ਦੇ ਬਲਦ
ਵਖਾਣਿ ਕਰੈ ਮਨਿ ਮਾਖਾ।
He smiles at being called a carrier of the burden (of all)
but feels angry when told that he is just an ox. |
ਕਾਉਂ ਸਿਆਣਪ ਜਾਣਦਾ
ਵਿਸਟਾ ਖਾਇ ਨ ਭਾਖ ਸੁਭਾਖਾ।
The crow knows many skills but it crows jarringly and eats
faeces.
ਨਾਉ ਸੁਰੀਤ ਕੁਰੀਤ ਦਾ
ਮੁਸਕ ਬਿਲਾਈ ਗਾਂਡੀ ਸਾਖਾ।
To the bad customs the stupid refers as good conduct and
calls the indurated faeces of cat, fragrant.
ਹੇਠਿ ਖੜਾ ਥੂ ਥੂ ਕਰੈ
ਗਿਦੜ ਹਥਿ ਨ ਆਵੈ ਦਾਖਾ।
As the jackal unable to reach and eat grapes on tree, spits
over them, so is the case of a fool.
ਬੋਲਵਿਗਾੜੁ ਮੂਰਖੁ
ਭੇਡਾਖਾ ॥੧੨॥
The foolish person is a blind follower like sheep and his
obdurate talk spoils his relationship with every one. |
ਨੋਟ: ਇਹ
ਭਾਈ ਗੁਰਦਾਸ ਜੀ ਦੇ ਬੋਲ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹਨ, ਸਾਰੀ ਮਨੁੱਖਤਾ ਲਈ
ਹਨ, ਸਾਡੇ ਲਈ ਹਨ, ਤੁਹਾਡੇ ਲਈ ਹਨ। ਜਿਹੜੇ ਲੋਕ ਇਸਨੂੰ ਆਪਣੇ 'ਤੇ ਲਗਾ
ਵੇਖ ਰਹੇ ਹਨ, ਅੰਦਰੋਂ ਕੁੜ੍ਹ ਰਹੇ ਹਨ, ਉਹ ਆਪਣੇ ਅੰਦਰ ਝਾਤੀ ਮਾਰਕੇ
ਵੇਖਣ ਅਤੇ ਬਾਬਾ ਫਰੀਦ ਦਾ ਇਹ ਫੁਰਮਾਨ ਪੜ੍ਹ ਲੈਣ "ਫਰੀਦਾ
ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ
ਨੀਵਾਂ ਕਰਿ ਦੇਖੁ ॥" ਜਿਸ ਤਰ੍ਹਾਂ ਦਵਾਈ ਤਾਂ ਖਾਦੀ ਮੂੰਹ ਥਾਣੀ
ਜਾਂਦੀ ਹੈ, ਪਰ ਅਸਰ ਉਥੇ ਕਰਦੀ ਹੈ, ਜਿਥੇ ਦਰਦ ਹੋਵੇ, ਤਕਲੀਫ ਹੋਵੇ। ਤੇ
ਜੇ ਇਹ ਬੋਲ ਕਿਸੇ ਨੂੰ ਤਕਲੀਫ ਦੇ ਰਹੇ ਹਨ, ਤਾਂ ਸਮਝ ਲੈਣਾ
ਚਾਹੀਦਾ ਹੈ ਕਿ ਕਿਤੇ ਨਾ ਕਿਤੇ ਬਿਮਾਰੀ ਦਾ ਸ਼ਿਕਾਰ ਹਨ।
ਸੰਪਾਦਕ
ਖ਼ਾਲਸਾ ਨਿਊਜ਼
|