 ਇਸ 
	ਲੇਖ ਲੜੀ ਦੇ ਪਿਛਲੇ ਭਾਗ ਵਿਚ, ਉਨ੍ਹਾਂ ਦਸਮ ਗ੍ਰੰਥੀਆਂ ਨੂੰ ਅਸੀਂ ਉਨ੍ਹਾਂ ਦੇ ਗੁਰੂ "ਸਯਾਮ 
	ਕਵੀ" ਦੀ ਲਿਖੀ ਰਚਨਾ ਦਾ ਪੰਨਾਂ ਵਿਖਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਵੇਂ 'ਭਗੌਤੀ 
	ਹੋਵੇ ਜਾਂ ਸ਼ਿਵਾ' , 'ਕਾਲ ਹੋਵੇ ਭਾਵੇ ਮਹਾਕਾਲ', 
	'ਕਾਲੀ ਹੋਵੇ ਭਾਵੇ ਕਾਲਕਾ', 'ਖੜਗਕੇਤੁ 
	ਹੋਵੇ ਭਾਵੇਂ ਸ਼੍ਰੀ ਅਸਿਧੁਜ', 'ਸ਼੍ਰੀ ਅਸਿਕੇਤੁ ਹੋਵੇ ਭਾਵੇਂ 
	ਜਗਮਾਤ', ਇਹ ਤਾਂ ਅਖੌਤੀ ਦਸਮ ਗ੍ਰੰਥ ਨਾਂ ਦੇ 'ਕੂੜ ਪੋਥੇ' ਦੇ ਹਰ ਦੇਵੀ ਦੇਵਤੇ ਨੂੰ 
	ਹੀ ਆਪਣਾ "ਅਕਾਲਪੁਰਖ" ਕਹੀ ਜਾਂਦੇ ਨੇ।
ਇਸ 
	ਲੇਖ ਲੜੀ ਦੇ ਪਿਛਲੇ ਭਾਗ ਵਿਚ, ਉਨ੍ਹਾਂ ਦਸਮ ਗ੍ਰੰਥੀਆਂ ਨੂੰ ਅਸੀਂ ਉਨ੍ਹਾਂ ਦੇ ਗੁਰੂ "ਸਯਾਮ 
	ਕਵੀ" ਦੀ ਲਿਖੀ ਰਚਨਾ ਦਾ ਪੰਨਾਂ ਵਿਖਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਵੇਂ 'ਭਗੌਤੀ 
	ਹੋਵੇ ਜਾਂ ਸ਼ਿਵਾ' , 'ਕਾਲ ਹੋਵੇ ਭਾਵੇ ਮਹਾਕਾਲ', 
	'ਕਾਲੀ ਹੋਵੇ ਭਾਵੇ ਕਾਲਕਾ', 'ਖੜਗਕੇਤੁ 
	ਹੋਵੇ ਭਾਵੇਂ ਸ਼੍ਰੀ ਅਸਿਧੁਜ', 'ਸ਼੍ਰੀ ਅਸਿਕੇਤੁ ਹੋਵੇ ਭਾਵੇਂ 
	ਜਗਮਾਤ', ਇਹ ਤਾਂ ਅਖੌਤੀ ਦਸਮ ਗ੍ਰੰਥ ਨਾਂ ਦੇ 'ਕੂੜ ਪੋਥੇ' ਦੇ ਹਰ ਦੇਵੀ ਦੇਵਤੇ ਨੂੰ 
	ਹੀ ਆਪਣਾ "ਅਕਾਲਪੁਰਖ" ਕਹੀ ਜਾਂਦੇ ਨੇ। 
	
	ਅਜ ਗਲ ਕਰਦੇ ਹਾਂ ਉਸ "ਆਰਤੀ" ਬਾਰੇ 
	ਜਿਸਨੂੰ ਇਹ ਦਸਮ ਗ੍ਰੰਥੀਏ "ਅਕਾਲਪੁਰਖ" ਲਈ ਲਿਖੀ ਗਈ ਆਰਤੀ ਮੰਨਦੇ ਨੇ। ਦੋ ਤਖਤਾਂ ਅਤੇ ਕਈਂ 
	ਗੁਰਦੁਆਰਿਆਂ ਵਿੱਚ ਥਾਲੀ ਵਿੱਚ ਘਿਉ ਦੇ ਦੀਵੇ ਜਗਾ ਜਗਾ ਕੇ ਪੁਰਿੰਦਰ (ਇੰਦਰ ਦੇਵਤੇ) ਦੀ ਆਰਤੀ 
	ਕਰੀ ਜਾਂਦੇ ਨੇ।
	
	ਦਸਮ ਗ੍ਰੰਥੀਉ ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਇਸ ਲਈ ਤੁਹਾਡੇ ਗੁਰੂ ਦੀ ਲਿਖੀ ਇਹ "ਆਰਤੀ" 
	ਜੋ "ਇੰਦਰ ਦੇਵਤੇ" ਨੂੰ ਕੀਤੀ ਗਈ ਹੈ, ਦਾ ਪੰਨਾਂ ਨੰਬਰ 79, ਇਥੇ ਪਾ ਰਹੇ ਹਾਂ ਅਤੇ ਇਸਦਾ 
	ਅਨੁਵਾਦ ਕਰ ਰਹੇ ਹਾਂ। ਇਹ ਆਪ ਪੜ੍ਹ ਲਵੋ ਕਿ ਇਸ ਵਿਚ ਤਾਂ ਸਾਫ ਸਾਫ ਲਿਖਿਆ ਹੈ ਦੈਂਤਾਂ ਨੂੰ 
	ਮਾਰ ਕੇ ਜਦੋਂ ਚੰਡਿਕਾ ਦੇਵੀ ਅਲੋਪ ਹੋ ਗਈ, ਫਿਰ ਸਾਰੇ ਦੇਵਤੇ ਖੁਸ਼ ਹੋ ਗਏ "ਯਾਤੇ 
	ਪ੍ਰਸਨ ਭਏ ਹੈ ਮਹਾਮੁਨਿ...........। 
	
	ਆਉ ਇਨ੍ਹਾਂ ਨੂੰ, ਇਨ੍ਹਾਂ ਦੇ ਗੁਰੂ ਦੀ ਹੀ ਲਿਖੀ ਆਰਤੀ ਦਾ ਅਨੁਵਾਦ ਕਰਕੇ ਦਸਦੇ ਹਾਂ ਕਿ ਇਹ 
	ਭੋਲੇ ਭਾਲੇ ਸਿੱਖਾ ਕੋਲੋਂ ਜੇੜ੍ਹੀ "ਆਰਤੀ" ਕਰਵਾ ਰਹੇ ਨੇ "ਸੰਖਨ 
	ਕੀ ਧੁਨ ਘੰਟਨਿ ਕੀ ਬਰਖਾ ਬਰਸਾਵੇ.........।
	ਉਹ ਅਸਲ ਵਿਚ ਅਕਾਲ ਪੁਰਖ ਦੀ ਆਰਤੀ ਨਹੀਂ, 
	ਉਹ ਤਾਂ "ਇੰਦਰ ਦੇਵਤੇ" ਲਈ ਕੀਤੀ ਗਈ "ਆਰਤੀ ਹੈ।
	
	ਤੁਸਾਂ ਸਾਡੀ ਗਲ ਤਾਂ ਮੰਨਣੀ ਨਹੀਂ! ਦਸਮ ਗ੍ਰੰਥੀਉ! ਹੁਣ ਅਪਣੇ ਗੁਰੂ ਦੀ ਬਾਣੀ 'ਤੇ ਤਾਂ 
	ਯਕੀਨ ਕਰ ਲਵੋ! ਜੋ ਤੁਹਾਡੇ ਗੁਰੂ ਦੇ ਲਿਖੇ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 79 ਅਤੇ 83 
	ਉੱਤੇ ਲਿਖੀ ਹੋਈ ਹੈ। ਇਹ ਆਰਤੀ ਹਿੰਦੂਆਂ ਦੇ ਗ੍ਰੰਥ ਮਾਰਕੰਡੇ ਪੁਰਾਣ ਦੇ ਤੀਜੇ ਅਧਿਆਏ ਵਿਚੋਂ 
	ਕਾਪੀ ਪੇਸਟ ਕੀਤੀ ਗਈ ਹੈ। ਤੁਸਾਂ ਸਾਡੀ ਗਲ ਤਾਂ ਮੰਨਣੀ ਨਹੀਂ! ਇਸ ਪੰਨਾਂ ਨੰਬਰ 79 ਅਤੇ 83 
	ਤੇ ਲਿਖੀ ਅਪਣੇ ਗੁਰੂ ਦੀ ਇਹ ਪੰਗਤੀ ਆਪ ਹੀ ਪੜ੍ਹ ਲਵੋ ! ਜਿਸ ਵਿਚ ਉਹ ਕਹਿ ਰਿਹਾ ਹੈ ਕਿ ਇਹ 
	ਮੇਰੀ ਰਚਨਾਂ ਨਹੀਂ ਹੈ। ਇਹ ਤਾਂ ਮਾਰਕੰਡੇ ਪੁਰਾਣ ਦਾ ਤੀਜਾ ਅਧੀਆਏ ਹੈ। ਦਿਲ ਕਰੇ ਤਾਂ ਯਕੀਨ 
	ਕਰਨਾ, ਨਹੀਂ ਤਾਂ ਡਾਂਗ ਚੁਕ ਲੈਣਾਂ। ਤੁਹਾਡੀ ਡਾਂਗ ਨਾਲ ਇਹ "ਮਾਰਕੰਡੇ ਪੁਰਾਣ" ਦਾ ਉਤਾਰਾ, 
	ਤੁਹਾਡੇ "ਗੁਰੂ ਦੀ ਬਾਣੀ" ਤਾਂ ਬਣ ਨਹੀਂ ਜਾਂਣਾ। ਚੁਕ ਲਵੋ ਡਾਂਗਾਂ ਤੇ ਚੁਕ ਲਵੋ ਬਰਛੇ! 
	ਸ਼ਾਇਦ ਇਹ ਮਾਰਕੰਡੇ ਪੁਰਾਣ ਦੀ ਨਕਲ ਦੁਹਾਡੀ ਅਖੌਤੀ "ਦਸਮ ਬਾਣੀ" ਬਣ ਜਾਏ !
	
	ਇਤਿ ਸ਼੍ਰੀ ਮਾਰਕੰਡੇ ਪੁਰਾਨੇ ਸ਼੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹ 
	ਮਹ ਖਾਸੁਰ ਬਧਹਿ ਨਾਮ ਦੁਤੀਆਂ ਧਿਆਇ ॥2॥ ਪੰਨਾਂ ਨੰਬਰ 79
	ਇਤਿ ਸ਼੍ਰੀ ਮਾਰਕੰਡੇ ਪੁਰਾਨੇ ਸ਼੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ 
	ਧੂਮਨੈਣ ਬਧਹਿ ਨਾਮ ਤ੍ਰਿਤੀ ਅਧਯਾਇ ॥3॥ ਪੰਨਾਂ 83, 
	ਅਖੌਤੀ ਦਸਮ ਗ੍ਰੰਥ, ਜਿਥੇ ਦੁਰਗਾ ਦੇਵੀ ਮਹਿ ਖਾਸੁਰ ਦੈਂਤ ਨੂੰ ਮਾਰਨ ਤੋਂ ਬਾਅਦ ਇੰਦਰ ਦਾ 
	ਰਾਜ ਵਾਪਸ ਦੁਆਂਦੀ ਹੈ, ਤੇ ਦੇਵਤੇ ਖੁਸ਼ ਹੋ ਹੋ ਕੇ ਇੰਦਰ ਦੇਵਤੇ ਦੀ ਆਰਤੀ ਕਰਦੇ ਹਨ।
	
	ਮਹ ਖਾਸੁਰ ਦੈਂਤ ਨੂੰ ਮਾਰ ਕੇ (ਦੂਜੇ ਅਧਿਆੲੈ, ਮਹ ਖਾਸੁਰ ਬਧਿਯ ਨਾਮ ਦੁਤੀਆ ਧਿਆਇ ॥ ਪੰਨਾ 
	ਨੰਬਰ 79 ਅਨੁਸਾਰ) ਦੁਰਗਾ ਇੰਦਰ ਦੇਵਤੇ ਨੂੰ ਉਸ ਦਾ ਰਾਜ ਵਾਪਸ ਦੁਆਂਦੀ ਹੈ, ਤੇ ਦੇਵਤੇ ਖੁਸ਼ 
	ਹੋਕੇ ਇੰਦਰ ਦੇਵਤੇ ਦੀ ਆਰਤੀ ਕਰਦੇ ਹਨ। ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਇਸ ਲਈ ਇਸ ਪੰਨੇ 
	'ਤੇ ਲਿਖਿਆ ਸਾਰਾ ਵ੍ਰਿਤਾਂਤ ਆਪ ਆਪਣੀਆਂ ਅੱਖਾਂ ਨਾਲ ਹੀ ਵੇਖ ਲਵੋ।
	
	ਅਨੁਵਾਦ:
	
	ਦੋਹਰਾ ॥ ਸੁਰਾਂ ਦੇ ਪਤੀ (ਇੰਦਰ ਦੇਵਤੇ) ਨੂੰ ਰਾਜ ਦੁਆ ਕੇ ਦੁਰਗਾ ਦੇਵੀ ਅਲੋਪ ਹੋ ਗਈ ॥ 
	ਚੰਡੀ ਨੇ ਦੈਂਤਾਂ ਨੂੰ ਮਾਰ ਮਾਰ ਕੇ ਬੇਹਾਲ ਕਰ ਦਿਤਾ ॥ ॥53 ॥
	
	ਸਵੈਯਾ ॥ ਦੈਤਾਂ ਨੂੰ ਮਾਰ ਦੇਣ ਕਰਕੇ ਵੱਡੇ ਵੱਡੇ ਦੇਵਤੇ ਬਹੁਤ ਖੁਸ਼ੀ ਮਨਾ ਰਹੇ ਹਨ॥ ਉਹ 
	ਖੁਸ਼ੀ ਵਿਚ ਯਗ ਕਰ ਰਹੇ ਹਨ ਅਤੇ ਕਈ ਵੇਦਾਂ ਦਾ ਪਾਠ ਕਰ ਰਹੇ ਹਨ ਅਤੇ ਧਿਆਨ ਲਾ ਰਹੇ ਨੇ॥ ਇੰਦਰ 
	ਦੇ ਦਰਬਾਰ ਵਿਚ ਗਾਉਣ ਅਤੇ ਵਜਾਉਣ ਵਾਲੇ ਛੈਣੇ, ਘੰਟੇ, ਮ੍ਰਿਦੰਗ ਅਤੇ ਰਬਾਬ ਆਦਿਕ ਵਜਾ ਰਹੇ 
	ਹਨ॥ ਕਿੰਨਰ, ਗੰਧਰਵ ਅਤੇ ਅਪਸਰਾਵਾਂ ਨਾਚ ਵਖਾ ਰਹੀਆਂ ਨੇ ॥ (ਭਾਵ ਨੱਚ ਰਹੀਆਂ ਨੇ)॥4॥ ਇਹ 
	ਸਾਰੇ ਸੰਖ ਅਤੇ ਘੰਟਿਆਂ ਦੀ ਧੁੰਣ ਵਜਾ ਰਹੇ ਹਨ ਅਤੇ ਨਾਲ ਹੀ ਫੁਲਾਂ ਦੀ ਬਰਖਾ ਵੀ ਕਰ ਰਹੇ 
	ਨੇ॥ ਸਾਰੇ ਹੀ ਸੁੰਦਰ ਰੂਪ ਵਾਲੇ ਕਰੋੜਾਂ ਦੇਵਤੇ "ਰਾਜੇ ਇੰਦਰ" (ਪੁਰਿੰਦਰ) ਦੀ ਆਰਤੀ ਕਰਕੇ 
	ਉਸ ਦੇ ਰੂਪ ਨੂੰ ਵੇਖ ਕੇ ਬਲਿਹਾਰੇ ਜਾਂਦੇ ਨੇ ॥ ਉਹ ਦੇਵਤੇ ਦਾਨ ਅਤੇ ਭਿਖਿਆਂ ਵੰਡ ਵੰਡ ਕੇ 
	ਇੰਦਰ ਦੇਵਤੇ ਦੇ ਮੱਥੇ 'ਤੇ ਕੇਸਰ ਅਤੇ ਚਾਵਲਾਂ ਦਾ ਟਿੱਕਾ ਲਾ ਰਹੇ ਨੇ ॥ ਇਸ ਤਰ੍ਹਾਂ ਪੂਰੀ 
	ਇੰਦਰ ਦੇਵਤੇ ਦੀ ਨਗਰੀ (ਇੰਦਰਪੁਰੀ) ਵੇਦਾਂ ਅਤੇ ਖੁਸ਼ੀਆਂ ਦੇ ਗੀਤਾਂ ਦੇ ਕੋਲਾਹਲ (ਸ਼ੋਰ) ਨਾਲ 
	ਗੂੰਜ ਉਠੀ ਹੈ ॥55॥ ਦੋਹਰਾ ॥
	
	ਭਲਿਉ ! ਇੰਦਰ ਦੇਵਤੇ ਦੀ ਆਰਤੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਜੋਤਾਂ ਜਗਾ ਜਗਾ ਕੇ 
	ਕਰ ਰਹੇ ਹੋ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਅਪਮਾਨ ਤਾਂ ਕਰ ਹੀ ਰਹੇ ਹੋ, 
	ਨਾਲ ਹੀ ਨਾਲ ਸਿੱਖਾਂ ਨੂੰ ਹਿੰਦੂ ਦੇਵੀ ਦੇਵਤਿਆਂ ਦੀ ਉਸਤਤਿ ਨਾਲ ਵੀ ਜੋੜ ਰਹੇ ਹੋ। ਕੁਝ ਤਾਂ 
	ਹੋਸ਼ ਕਰੋ ! ਤੁਸਾਂ "ਸਾਡੀ ਗਲ ਤਾਂ ਮੰਨਣੀ ਨਹੀਂ, ਆਪਣੇ ਗੁਰੂ ਦੀ ਇਹ ਰਚਨਾ, ਜੋ ਹਿੰਦੂ 
	ਮਿਥਿਹਾਸ ਗ੍ਰੰਥ "ਮਾਰਕੰਡੇ ਪੁਰਾਣ" ਤੋਂ ਚੁਰਾਈ ਗਈ ਹੈ, ਨੂੰ "ਦਸਮ ਬਾਣੀ" ਕਹਿ ਕੇ ਸਾਡੇ 
	ਸਰਬੰਸਦਾਨੀ ਗੁਰੂ ਸਾਹਿਬ ਨੂੰ "ਦੇਵੀ ਪੂਜਕ" ਸਾਬਿਤ ਕਰਨ ਦੀਆਂ ਸਾਜਿਸ਼ਾਂ ਨਾ ਕਰੋ। ਤੁਹਾਡੀ 
	ਇਸ ਸਾਜਿਸ਼ ਨੂੰ ਹੁਣ ਸਿੱਖ, ਸਮਝਣ ਲਗ ਪਿਆ ਹੈ। ਇਸ ਕੂੜ ਪੋਥੇ ਦੀ 
	ਮੰਜੀ ਸਿੱਖਾਂ ਦੇ ਇਕੋ ਇਕ ਸ਼ਬਦ ਗੁਰੂ ਦੇ ਦੁਆਲਿਉ ਹੁਣ ਚੁਕ ਲਵੋ! ਤੁਹਾਡੀ ਖੈਰਿਅਤ ਇੱਸੇ ਵਿਚ 
	ਹੈ।