(ਜਿਸ
ਮਹਾਕਾਲ ਨੂੰ ਤੁਸੀਂ ਆਪਣਾ ਅਕਾਲਪੁਰਖ ਸਮਝ ਕੇ ਤਰਲੇ ਪਾਈ ਜਾਂਦੇ ਹੋ, "ਮਹਾਕਾਲ
ਰਖਵਾਰ ਹਮਾਰੋ ॥" ਉਹ ਤਾਂ "ਡ੍ਰਗ ਏਡਿਕਟ" ਹੈ ਤੇ ਮਨੁੱਖਾਂ ਦਾ ਖੂਨ ਪੀਂਦਾ ਹੈ)
ਉਏ ਭਲਿਉ ! ਸਾਡਾ ਗੁਰੂ ਤਾਂ ਸਾਨੂੰ ਕਹਿੰਦਾ ਹੈ ਕਿ "ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ ਕਿਸੁ
ਆਗੈ ਕੀਚੈ ਅਰਦਾਸਿ ॥੨॥" ਅੰਕ 1125 ਲੇਕਿਨ ਤੁਸੀਂ ਤਾਂ ਗਿਆਨ ਵਿਹੂਣੀ ਸ਼ਰਧਾ ਅਤੇ ਅੰਧਵਿਸ਼ਵਾਸ਼
ਦਾ ਸ਼ਿਕਾਰ ਹੋ ਕੇ, ਮੌਤ ਦੇ ਦੇਵਤੇ "ਮਹਾਕਾਲ" ਅਗੇ ਹੀ ਅਰਦਾਸ ਕਰੀ ਜਾਂਦੇ ਹੋ ! ਅਤੇ ਉਸਨੂੰ
ਹੀ ਅਪਣਾਂ ਅਕਾਲਪੁਰਖ ਮੰਨੀ ਜਾਂਦੇ ਹੋ ?
ਮਹਾਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥ ਅਪਨਾ ਜਾਨ
ਕਰੋ ਰਖਵਾਰ ॥ ਬਾਹਿ ਗਹੇ ਕੀ ਲਾਜ ਬਿਚਾਰ ॥੪੩੫॥
ਤੁਹਾਨੂੰ 'ਭਗੌਤੀ ਹੋਵੇ ਜਾਂ ਸ਼ਿਵਾ', 'ਕਾਲ ਹੋਵੇ ਭਾਵੇ ਮਹਾਕਾਲ', 'ਕਾਲੀ ਹੋਵੇ ਭਾਵੇ ਕਾਲਕਾ',
ਖੜਗਕੇਤੁ ਹੋਵੇ ਭਾਵੇਂ "ਸ਼੍ਰੀ ਅਸਿਧੁਜ", "ਸ਼੍ਰੀ ਅਸਿਕੇਤੁ" ਹੋਵੇ ਭਾਵੇਂ "ਜਗਮਾਤ", ਤੁਸੀਂ
ਤਾਂ ਅਖੌਤੀ ਦਸਮ ਗ੍ਰੰਥ ਨਾਂ ਦੇ 'ਕੂੜ ਪੋਥੇ' ਦੇ ਹਰ ਦੇਵੀ ਦੇਵਤੇ ਨੂੰ ਹੀ ਆਪਣਾ "ਅਕਾਲਪੁਰਖ"
ਮੰਨੀ ਜਾਂਦੇ ਹੋ।
ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਆਪ ਹੀ ਪੜ੍ਹ ਕੇ ਵੇਖ ਲਵੋ ਕਿ ਤੁਹਾਡਾ ਇਹ, ਅਖੌਤੀ
ਅਕਾਲਪੁਰਖ ਕੀ ਹੋ ਜਿਹਾ ਹੈ? ਲਉ ਜੀ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤੇ ਦੇਹ ਧਾਰੀ ਨਿਕਲਿਆ।
ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।
ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥
ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ
ਸਦਾ ਪ੍ਰਤਿਪਾਲ ਤਿਹਾਰੋ॥ ਅਖੌਤੀ ਦਸਮ ਗ੍ਰੰਥ ਪੰਨਾ 810
'ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!' ਹੁਣ ਆਪ ਹੀ ਪੜ੍ਹ ਕੇ ਵੇਖ ਲਵੋ! ਪੰਨਾਂ ਨੰਬਰ 810 ਦੀ
ਫੋਟੋ ਕਾਪੀ ਇਸ ਲੇਖ ਨਾਲ ਲੱਗੀ ਹੈ ਜੀ। ਇਸ ਕਿਤਾਬ ਦੀ ਸੋਧਕ ਕਮੇਟੀ ਵੀ ਕਿੰਨੀ ਕੁ ਅਕਲ ਦੀ
ਮਾਲਕ ਸੀ, ਜੋ ਇਹੋ ਜਹੇ ਭਿਆਨਕ ਰੂਪ ਵਾਲੇ ਦੇਹਧਾਰੀ ਨੂੰ ਸਿੱਖਾਂ ਦਾ ਅਕਾਲਪੁਰਖ ਲਿਖ ਰਹੀ ਹੈ
!
ਦਸਮ
ਗ੍ਰੰਥੀਉ ! ਤੁਹਾਡਾ ਇਹ ਗੁਰੂ ਤਾਂ ਤੁਹਾਡੇ "ਅਕਾਲਪੁਰਖ" ਦਾ ਪੂਰਾ ਰੂਪ ਵੀ ਬਿਆਨ ਕਰ ਰਿਹਾ
ਹੈ। ਇਹ ਨਿਰੰਕਾਰ ਪਰਮਾਤਮਾਂ ਨਹੀਂ! ਇਸ ਦੇ ਗਲੇ ਵਿੱਚ ਮਰੇ ਹੋਏ ਮਨੁੱਖਾਂ ਦੀਆਂ ਖੋਪੜੀਆਂ ਦੀ
ਮਾਲਾ ਹੈ। ਉਹ ਨੰਗਾ ਹੈ। ਉਸ ਦੇ ਖਬੇ ਹੱਥ ਵਿੱਚ ਇਕ ਭਾਰੀ ਤਲਵਾਰ ਹੈ। (ਲਗਦਾ ਹੈ "Left
Hander" ਹੈ)। ਉਸ ਦੇ ਮੱਥੇ 'ਤੇ ਦੋ ਲਾਲ ਅੱਖਾਂ, ਅੰਗਾਰਿਆਂ ਵਾਂਗ ਭੱਖ ਰਹਿਆਂ ਨੇ।(ਭੰਗ
ਤੇ ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋਣ ਦੀ ਇਹ ਨਿਸ਼ਾਨੀ ਵੀ ਹੈ। ਵਾਲ ਉਸਦੇ ਖਿਲਰੇ
ਹੋਏ ਨੇ। ਖੂਨ ਨਾਲ ਉਸ ਦੇ ਦੰਦ ਲਿਬੜੇ ਹੋਏ ਹਨ ਅਤੇ ਉਸ ਦੇ ਮੂੰਹ ਵਿਚੋਂ ਅਗ ਨਿਕਲ ਰਹੀ ਹੈ।
(ਦਸਮ ਗ੍ਰੰਥੀਉ ਤੁਹਾਡਾ ਅਕਾਲਪੁਰਖ ਹੈ ਕਿ ਕੋਈ, "ਡ੍ਰੈਗਨ") ਸਾਡੀ ਤਾਂ ਤੁਸੀਂ ਮੰਨਣੀ ਨਹੀਂ!
ਅਖੌਤੀ ਦਸਮ ਗ੍ਰੰਥ ਦੇ ਇਸ ਪੰਨੇ ਦੇ ਹੇਠਾਂ ਅਰਥ ਲਿਖੇ ਹਨ "ਮੁਰਦਿਆਂ ਦੀਆਂ ਖੋਪੜੀਆਂ ਗਲ
ਪਾਉਣ ਵਾਲੀ।" ਭਾਵ ਕਾਲਕਾ ਦੇਵੀ, ਜਿਸਦਾ ਅੱਧਾ ਸ਼ਰੀਰ ਨਾਰੀ ਦਾ ਅਤੇ ਅੱਧਾ ਪੁਰਖ ਦਾ ਹੁੰਦਾ
ਹੈ। ਇਸੇ ਲਈ ਇਸਨੂੰ ਅਨਮਤ ਵਿਰ "ਅਰਧ ਨਾਰੀਸ਼ਵਰ" ਕਹਿਆ ਜਾਂਦਾ ਹੈ।
ਦਸਮ ਗ੍ਰੰਥੀਉ ਜਾਓ, ਗਿਆਨੀ ਗੁਰਬਚਨ ਸਿੰਘ ਕੋਲ! ਤੇ ਉਸ ਕੋਲੋਂ ਇਹ ਪੁੱਛੋ ਕਿ ਸਾਡਾ ਅਕਾਲ
ਪੁਰਖ ਨਿਰੰਕਾਰ ਹੈ, ਕਿ ਗਲ ਵਿਚ ਖੋਪੜੀਆਂ ਪਾਉਣ ਵਾਲ ਭਿਆਨਕ ਸਰੂਪ ਵਾਲਾ ਦੇਹਧਾਰੀ ਦੇਵਤਾ
ਹੈ, ਤੇ ਸ਼ਰਾਬ ਅਤੇ ਭੰਗ ਪੀਂਦਾ ਹੈ। ਜੇ ਜਵਾਬ ਨਾ ਮਿਲੇ, ਤਾਂ ਰੱਬ ਦਾ ਵਾਸਤਾ ਜੇ, ਇਸ ਕੂੜ
ਪੋਥੇ ਨੂੰ 'ਦਸਮ ਬਾਣੀ' ਕਹਿਣਾ ਛੱਡ ਦਿਉ ! ਆਪਣੇ ਮਹਾਨ ਗੁਰੂ ਨੂੰ ਬਦਨਾਮ ਨਾ ਕਰੋ!
'ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!' ਹੁਣ ਆਪ ਹੀ ਪੜ੍ਹ ਕੇ ਵੇਖ ਲਵੋ ! ਪੰਨਾਂ ਨੰਬਰ1210
ਕਿ "ਦਸਮ ਗ੍ਰੰਥੀਆਂ" ਦਾ ਇਹ ਭਿਆਨਕ ਰੂਪ ਵਾਲਾ ਦੇਹਧਾਰੀ "ਅਕਾਲਪੁਰਖ" ਖਾਉਂਦਾ ਕੀ ਹੈ?
ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ
ਮਦਿਰਾ ਭਾਂਗ ਪਿਵਾਇ॥ ਅਖੌਤੀ ਦਸਮ ਗ੍ਰੰਥ ਪੰਨਾ 1210
ਲਉ ਜੀ, ਇਨਾਂ ਦਸਮ ਗ੍ਰੰਥੀਆਂ ਦਾ ਰੱਬ ਤੇ "ਡ੍ਰਗ ਏਡਿਕਟ" ਹੈ। ਇਹ ਤੇ ਸ਼ਰਾਬ ਅਤੇ ਭੰਗ ਖਾਂਦਾ
ਹੈ। ਕੀ ਹੁਣ ਆਪਣੇ ਅਖੌਤੀ ਅਕਾਲ ਪੁਰਖ ਵਾਂਗ ਮਦਿਰਾ ਤੇ ਭੰਗ ਪੀਉਗੇ? ਮੇਰੇ ਪਿਆਰੇ ਵੀਰੋ!
ਤੁਸੀਂ ਸ਼ਬਦ ਗੁਰੂ ਦੇ ਸਿੱਖ ਹੋ, ਤੇ ਸਿੱਖ ਹੀ ਬਣ ਕੇ ਇਕ ਅਕਾਲਪੁਖ ਦੇ ਉਪਾਸਕ ਬਣੋ। ਇਸ ਮੌਤ
ਦੇ ਦੇਵਤੇ ਨੂੰ ਪੂਜ ਪੂਜ ਕੇ ਅਪਣੀ ਅਧਿਆਤਮਿਕ ਮੌਤ ਦਾ ਕਾਰਣ ਨਾ ਬਣੋ। ਸ਼ਬਦ ਗੁਰੂ, ਗੁਰੂ
ਗ੍ਰੰਥ ਸਾਹਿਬ ਤੇ ਇਹੋ ਜਹੇ ਮਹਾਕਾਲ ਦੇ "ਭਰਮ ਅਤੇ ਡਰ" ਵਿੱਚ ਫੱਸੇ ਸਿੱਖਾਂ ਨੂੰ ਕਹਿ ਰਹੇ
ਨੇ ਕਿ ਤੂੰ ਸਿਰਫ ਇਕ ਕਰਤਾਰ ਦਾ ਨਾਮ ਜੱਪ। ਉਸ ਕਰਤਾਰ ਦਾ ਨਾਮ ਲਿਆਂ ਹੀ ਤੇਰੀ ਅਧਿਆਤਿਮਕ
ਜੀਵਨ ਚਲਦਾ ਰਹੇਗਾ ਤੇ ਉਸ ਨੂੰ ਕਿਸੇ ਪ੍ਰਕਾਰ ਦਾ "ਮਹਾਕਾਲ" ਖਤਮ ਨਹੀਂ ਕਰ ਸਕੇਗਾ।
ਰਾਮਕਲੀ ਮਹਲਾ 5॥
ਜਪਿ ਗੋਬਿੰਦੁ ਗੋਪਾਲ ਲਾਲ॥ ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰ ਨ
ਖਾਈ ਮਹਾ ਕਾਲ॥ਰਹਾਉ॥ ਅੰਕ 885
ਇਕ ਤੁਸੀਂ ਹੋ ਕੇ ਅਪਣੇ ਸ਼ਬਦ ਗੁਰੂ ਦੇ ਸਿਧਾਂਤਾਂ ਤੋ ਬੇਮੁਖ ਹੋਕੇ "ਮਹਾਕਾਲ ਰਖਵਾਲ ਹਮਾਰੋ
!" ਦਾ ਜਾਪ ਕਰੀ ਜਾ ਰਹੇ ਹੋ ! ਮੇਰੇ ਵੀਰੋ ! ਇਹ ਮਹਾਕਾਲ, ਤੁਹਾਡਾ ਅਕਾਲ ਪੁਰਖ ਨਹੀਂ, ਹੋਸ਼
ਕਰੋ! ਤੇ ਇਸ ਕੂੜ ਪੋਥੇ ਦੀਆਂ ਕੱਚੀਆਂ ਬਾਣੀਆਂ ਨੂੰ ਪੜ੍ਹ ਪੜ੍ਹ ਕੇ ਆਪਣੀ ਅਧਿਆਤਮ ਮੌਤ ਦੇ
ਜਿਮੱਵਾਰ ਆਪ ਨਾ ਬਣੋ!