ਸਾਡੀ
ਗਲ ਤਾਂ ਕਿਸੇ ਨੇ ਮੰਨਣੀ ਨਹੀਂ! ਕਿਉਂਕਿ ਧਰਮ ਦੇ ਠੇਕੇਦਾਰਾਂ ਦੀ ਨਜ਼ਰ ਵਿੱਚ ਅਸੀਂ "ਗੁਰੂ
ਨਿੰਦਕ" ਅਤੇ "ਅਕਾਲ ਤਖਤ ਤੋਂ ਬਾਗੀ" ਹਾਂ।
ਕੁੱਝ ਲੋਕ ਤਾਂ ਇਥੋਂ ਤੱਕ ਸਾਡੇ ਉੱਤੇ ਦੋਸ਼ ਲਾਉਂਦੇ ਹਨ ਕਿ ਅਸੀਂ
ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ 'ਤੇ ਕਿੰਤੂ ਕਰਦੇ ਹਾਂ ਅਤੇ ਲੋਕਾਂ ਨੂੰ ਕਹਿੰਦੇ ਹਾਂ
ਕਿ "ਚੌਪਈ ਅਤੇ ਜਾਪ" ਨਾ ਪੜ੍ਹਿਆ ਕਰੋ !
ਇਹੋ ਜਿਹੇ ਲੋਕ ਜੋ ਆਏ ਦਿਨ ਨਿਤਨੇਮ ਦੀਆਂ ਬਾਣੀਆਂ ਦੀ ਦੁਹਾਈ ਪਾਉਦੇ
ਰਹਿੰਦੇ ਹਨ, ਉਨ੍ਹਾਂ ਨੇ ਆਪ ਇਹ "ਕੂੜ ਪੋਥੇ" ਨੂੰ ਪੜ੍ਹਨਾ ਤਾਂ ਦੂਰ, ਅੱਜ ਤੱਕ ਵੇਖਿਆ ਵੀ
ਨਹੀਂ ਹੈ।
ਚਲੋ ਸਾਡੀ ਨਾ ਸਹੀ, ਉਸ ਕਿਤਾਬ ਦੀ ਤਾਂ ਮੰਨੋਗੇ ਹੀ, ਜਿਸ ਦੇ ਪੰਨਾ
ਨੰਬਰ 81 ਤੇ "ਸ਼ਿਵਾ" ਦਾ ਅਰਥ "ਦੁਰਗਾ"
ਲਿਖਿਆ ਹੋਇਆ ਹੈ। ਉੁਏ ਭਲਿਓ! "ਦੇਹਿ ਸ਼ਿਵਾ ਬਰ ਮੋਹਿ..."
ਦਾ ਹੁਣ ਕੀ ਮਤਲਬ ਹੋਇਆ? ਇਹੀ ਨਾ... ਹੇ ਦੁਰਗਾ ਦੇਵੀ ਮੈਨੂੰ ਵਰ
ਦੇ !!!
ਹੁਣ ਸਾਡਾ ਖਹਿੜਾ ਛੱਡੋ ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ 'ਤੇ ਬੈਠੇ
ਪੱਪੂ ਗੁਰਬਚਨ ਸਿੰਘ ਦੇ ਦੁਵਾਲੇ ਹੋ ਜਾਉ। ਤੇ ਇਸ "ਦੁਰਗਾ" ਦੀ ਥਾਂਵੇ ਆਪਣਾ "ਅਕਾਲਪੁਰਖ"
ਛਪਵਾਉ। ਜੇ ਨਹੀਂ ਛਾਪਦਾ ਤਾਂ ਸਾਨੂੰ "ਗੁਰੂ ਨਿੰਦਕ" ਕਹਿਣ ਨਾਲੋਂ, ਅਪਣੇ ਗਲੇ ਵਿੱਚ "ਗੁਰੂ
ਨਿੰਦਕ" ਦੀ ਫੱਟੀ ਪਾ ਲਵੋ। ਕਿਉਂਕਿ ਤੁਹਾਡੇ ਮੁਤਾਬਿਕ ਤਾਂ ਸਾਡੇ ਮਹਾਨ ਸਰਬੰਸਦਾਨੀ ਗੁਰੂ "ਦੁਰਗਾ"
ਦੇਵੀ ਦੇ ਉਪਾਸਕ ਸਨ ਅਤੇ "ਦੁਰਗਾ" ਕੋਲੋਂ ਹੀ ਵਰ ਮੰਗ ਰਹੇ ਨੇ "ਦੇਹਿ ਸ਼ਿਵਾ ਬਰ ਮੋਹੇ..."
ਵਿੱਚ।
"ਗੁਰੂ ਨਿੰਦਕ" ਅਸੀਂ ਨਹੀਂ, ਉਹ ਹਨ ਜੋ ਇਸ
"ਕੂੜ ਪੋਥੇ" ਨੂੰ ਦਸਮ ਦੀ ਬਾਣੀ ਕਹਿੰਦੇ ਹਨ।
<<
ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਅਖੌਤੀ ਦਸਮ
ਗ੍ਰੰਥ ਬਾਰੇ ਲੇਖ
>>