ਨਿਤਨੇਮ ਦੀ ਦੁਹਾਈ ਪਾਉਣ ਵਾਲਿਉ ! ਤੁਸਾਂ ਸਾਡੀ ਤਾਂ ਮੰਨਣੀ ਨਹੀਂ!
ਹੋਸ਼ ਕਰੋ ਕਿ ਤੁਸੀਂ ਪੜ੍ਹ ਕੀ ਰਹੇ ਹੋ ? ਇਹ ਹੈ ਤੁਹਾਡੇ ਨਿਤਨੇਮ ਦੀ ਚੌਪਈ, ਜਿਸਦੇ ਪੌੜ੍ਹੀਆਂ
ਦੇ ਨੰਬਰ ਗੁਟਕਿਆਂ ਵਿੱਚ ਬਦਲ ਕੇ 377, 378 379.......ਦੀ ਥਾਂ ਤੇ 1, 2, 3, ......ਕਰ
ਦਿਤੇ ਗਏ ਹਨ।
"ਕਵੀਆਂ
ਦੀ ਵਾਚੀ ਚੌਪਈ" ਨੂੰ "ਦਸਮ ਦੀ ਬਾਣੀ" ਸਾਬਿਤ ਕਰਨ ਲਈ, ਗੁਟਕਿਆਂ ਵਿਚ ਉੱਤੇ "ਪਾਤਸ਼ਾਹੀ 10"
ਲਿੱਖ ਦਿਤਾ ਗਿਆ ਹੈ, ਜੋ ਇਸ ਕਿਤਾਬ ਵਿਚ ਤਾਂ ਕਿਤੇ ਲਿਖਿਆ ਨਹੀਂ ਹੈ।
ਜੇ ਇਹ ਤੁਹਾਡੇ ਗੁਰੂ ਦੀ ਬਾਣੀ ਹੈ, ਤਾਂ ਇਸ
ਦੀਆਂ ਪੌੜ੍ਹੀਆਂ ਦੇ ਨੰਬਰ ਬਦਲਣ ਅਤੇ ਇਸ ਵਿਚ ਹੋਰ ਹੇਰਾ ਫੇਰੀਆਂ ਕਰਨ ਦਾ ਅਧਿਕਾਰ ਕਿਸ ਨੂੰ
ਹੈ?
ਅਖੀਰਲੀਆਂ ਚਾਰ ਪੌੜ੍ਹੀਆਂ "ਕਿਰਪਾ ਕਰੀ ਹਮ ਪਰ ਜਗਮਾਤਾ" ਵਾਲੀਆਂ
ਕਿਸਨੇ ਹਟਾ ਦਿਤੀਆਂ ਹਨ? ਇਨਾਂ ਹੀ ਨਹੀਂ ਇਸ ਗ੍ਰੰਥ ਵਿਚ ਤਾਂ "ਅਸਿਧੁਜ" ਦਾ ਅਰਥ
ਲਿਖਿਆ ਹੈ "ਤਲਵਾਰ ਕਰਣ ਵਾਲੀ"।
ਕੀ ਤੁਹਾਡਾ ਕਰਤਾਰ ਨਿਰੰਕਾਰ ਨਹੀਂ?
ਉਹ ਤਾਂ ਦੇਹਧਾਰੀ ਹੇ ਜੋ ਤਲਵਾਰ ਧਾਰਣ ਕਰਦਾ ਹੈ? "ਸ਼੍ਰੀ ਅਸਧੁਜ" ਦਾ ਅਰਥ ਤਾਂ ਤੁਹਾਡੇ ਦਸਮ
ਗੁਰੂ ਗ੍ਰੰਥ ਵਿੱਚ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ" ਅਰਥਾਤ ਦੁਰਗਾ ਦੇਵੀ ਲਿਖਿਆ ਹੋਇਆ
ਹੈ। ਜੇ ਕਦੀ ਹੀ ਪੜ੍ਹਿਆ ਤਾਂ ਅੱਜ ਪੜ੍ਹ ਲਵੋ ਜੀ।
ਦਸਮ ਗ੍ਰੰਥ ਨੂੰ ਮੰਨਣ ਵਾਲਿਓ! ਹਲੀ ਵੀ ਬਾਜ ਆ ਜਾਉ !
ਆਪਣੇ ਮਹਾਨ ਗੁਰੂ ਨੂੰ ਬਦਨਾਮ ਨਾ ਕਰੋ ! ਆਪਣੇ ਸਰਬੰਸਦਾਨੀ ਗੁਰੂ ਸਾਹਿਬ ਨੂੰ "ਦੇਵੀ ਦਾ
ਉਪਾਸ਼ਕ" ਨਾ ਬਣਾਉ।
ਤੁਸੀਂ ਇਸਨੂੰ ਬੇਸ਼ਕ ਪੜ੍ਹੋ ਤੇ ਚਿਮਟੇ ਢੋਲਕੀਆਂ ਵਜਾ ਵਜਾ ਕੇ ਪੜ੍ਹੋ।
ਪਰ ਇਸਨੂੰ ਮੇਰੇ ਦਸਮ ਪਿਤਾ ਦੀ ਬਾਣੀ ਕਹਿ ਕੇ, ਉਸ ਕੋਲੋਂ ਦਸਵੇਂ ਨਾਨਕ ਹੋਣ ਦਾ ਅਧਿਕਾਰ ਨਾ
ਖੋਵੋ, ਜੋ ਇਹ ਕਹਿੰਦਾ ਹੈ।
ਭਰਮੇ ਸੁਰਿ ਨਰ ਦੇਵੀ ਦੇਵਾ ॥
ਭਰਮੇ ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ ਮਾਨੁਖ ਡਹਕਾਏ ॥
ਦੁਤਰ ਮਹਾ ਬਿਖਮ ਇਹ ਮਾਏ ॥ ਅੰਕ 258
ਫੈਸਲਾ ਤੁਸੀਂ ਕਰਨਾ ਹੈ, ਕਿ ਤੁਸੀਂ
ਇਸ ਕਿਰਪਾਨ ਧਾਰਣ ਕਰਨ ਵਾਲੀ ਦੁਰਗਾ ਦੇਵੀ (ਸ਼੍ਰੀ ਅਸਿਧੁੱਜ") ਦੇ ਉਪਾਸਕ ਬਣਨਾ ਹੈ ਕਿ ਇਕ
ਨਿਰੰਕਾਰ ਕਰਤਾਰ ਦੇ? ਸਾਡਾ ਕਹਿਆ ਨਾ ਮੰਨੋ, ਆਪਣੇ ਗੁਰੂ ਦੀ
ਕਿਤਾਬ ਵਿੱਚ ਲਿਖੇ ਅਰਥਾਂ ਨੂੰ ਤਾਂ ਮੰਨ ਲਵੋ, ਤੇ ਹੁਣ ਹੀ ਸੰਭਲ ਜਾਉ !
<<
ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਅਖੌਤੀ ਦਸਮ
ਗ੍ਰੰਥ ਬਾਰੇ ਲੇਖ
>>