ਪਦਅਰਥ:- ਨਾਨਕ-ਹੇ ਨਾਨਕ! ਨ ਚੇਤਨੀ-ਨਹੀਂ
ਚੇਤਦੇ । ਮਨਿ ਆਪਣੈ-ਆਪਣੇ ਮਨ ਵਿਚ । ਤਿਲ ਬੂਆੜ ਜਿਉ-ਬੂਆੜ ਤਿਲਾਂ ਵਾਂਗ
। ਛੁਟੇ-ਛੁੱਟੜ ਪਏ ਹਨ । ਛੁਟਿਆ-ਛੁੱਟੜ ਪਏ ਹੋਇਆਂ ਦੇ । ਸਉ-(ਇਕ) ਸੌ ।
ਨਾਹ-ਖਸਮ । ਬਪੁੜੇ-ਵਿਚਾਰੇ । ਬੂਆੜ-ਸੜਿਆ ਹੋਇਆ ।
ਅਰਥ:-
ਹੇ ਨਾਨਕ! (ਜੋ ਮਨੁੱਖ)
ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ
ਚਤਰ (ਬਣੇ ਹੋਏ) ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ
ਸੜੇ ਤਿਲ ਨਿਖਸਮੇ ਪਏ ਹੋਏ ਹਨ । ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ
ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ,
ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ
ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ,
ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ
ਹੀ ਹੁੰਦੀ ਹੈ ।
ਸਿੱਖ ਦਾ ਸਿਰਫ ਇੱਕੋ ਗੁਰੂ ਹੈ,
ਸ਼੍ਰੀ ਗੁਰੂ ਗ੍ਰੰਥ ਸਾਹਿਬ, ਤੇ ਇਸ ਵਿੱਚ ਦਰਜ ਬਾਣੀ ਹੀ ਗੁਰਬਾਣੀ ਹੈ। ਨਾ
ਇਸ ਤੋਂ ਬਾਹਰ ਕੋਈ ਲਿਖਤ ਸਾਡੇ ਨਿਤਨੇਮ ਦਾ ਹਿੱਸਾ ਹੈ, ਨਾ ਪਾਹੁਲ ਦਾ।
ਇਸ ਤੋਂ ਬਾਹਰ ਲਿਖਤ ਨੂੰ ਬਾਣੀ ਸਮਝ ਕੇ ਪਾਠ ਕਰਣ ਵਾਲੇ ਉਨ੍ਹਾਂ ਸੜੇ ਤਿਲਾਂ
ਵਰਗੇ ਹਨ, ਜਿਨ੍ਹਾਂ ਦੇ ਇੱਕ ਤੋਂ ਵੱਧ ਖਸਮ ਹਨ, ਜਿਹੜੇ ਦੇਖਣ ਨੂੰ ਤਾਂ
ਸਿੱਖ ਲਗਦੇ ਨੇ, ਪਰ ਹੈਨ ਬੂਆੜ ਦੇ ਤਿੱਲ।
ਨੋਟ: ਇਹ
ਗੁਰਬਾਣੀ ਦੇ ਬੋਲ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹਨ, ਸਾਰੀ ਮਨੁੱਖਤਾ ਲਈ
ਹਨ, ਸਾਡੇ ਲਈ ਹਨ, ਤੁਹਾਡੇ ਲਈ ਹਨ। ਜਿਹੜੇ ਲੋਕ ਇਸਨੂੰ ਆਪਣੇ 'ਤੇ ਲਗਾ
ਵੇਖ ਰਹੇ ਹਨ, ਅੰਦਰੋਂ ਕੁੜ੍ਹ ਰਹੇ ਹਨ, ਉਹ ਆਪਣੇ ਅੰਦਰ ਝਾਤੀ ਮਾਰਕੇ
ਵੇਖਣ ਅਤੇ ਬਾਬਾ ਫਰੀਦ ਦਾ ਇਹ ਫੁਰਮਾਨ ਪੜ੍ਹ ਲੈਣ "ਫਰੀਦਾ
ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ
ਨੀਵਾਂ ਕਰਿ ਦੇਖੁ ॥" ਜਿਸ ਤਰ੍ਹਾਂ ਦਵਾਈ ਤਾਂ ਖਾਦੀ ਮੂੰਹ ਥਾਣੀ
ਜਾਂਦੀ ਹੈ, ਪਰ ਅਸਰ ਉਥੇ ਕਰਦੀ ਹੈ, ਜਿਥੇ ਦਰਦ ਹੋਵੇ, ਤਕਲੀਫ ਹੋਵੇ। ਤੇ
ਜੇ ਗੁਰਬਾਣੀ ਦੇ ਇਹ ਬੋਲ ਕਿਸੇ ਨੂੰ ਤਕਲੀਫ ਦੇ ਰਹੇ ਹਨ, ਤਾਂ ਸਮਝ ਲੈਣਾ
ਚਾਹੀਦਾ ਹੈ ਕਿ ਕਿਤੇ ਨਾ ਕਿਤੇ ਬਿਮਾਰੀ ਦਾ ਸ਼ਿਕਾਰ ਹਨ।
ਸੰਪਾਦਕ
ਖ਼ਾਲਸਾ ਨਿਊਜ਼
06 Nov 2014