ਇਹ
ਸੁਣਕੇ ਹੈਰਾਨ ਹੋਵੇਗੇ ਕਿ ਨਵਾਂ ਤਬਕਾ "ਪਾਸ਼ਰੂਕ" ਕਿਹੜਾ
ਆ ਗਿਆ!!!
ਇਹ "ਪਾਸ਼ਰੂਕ"
ਤਬਕਾ ਨਵੇਂ ਬਣੇ ਮੁਲਾਂ ਵਰਗਾ ਹੈ, ਜਿਹੜਾ ਹਰ ਦਿਨ ਸੱਤ ਸੱਤ ਨਮਾਜ਼ਾਂ
ਪੜ੍ਹਦਾ ਹੈ, ਕਿੱਲ ਕਿੱਲ ਕੇ ਬਾਂਗਾਂ ਦਿੰਦਾ ਹੈ ਅਤੇ ਦੋ ਕੁ ਕਿਤਾਬਾਂ ਪੜ੍ਹਕੇ, ਆਪਣੇ ਆਪ
ਨੂੰ ਵਿਦਵਾਨ ਸਮਝਣ ਦਾ ਭੁਲੇਖਾ ਖਾ ਬੈਠਦਾ ਹੈ, ਤੇ ਸਭ ਤੋਂ ਪਹਿਲਾਂ ਜਾ ਕੇ ਆਪਣੀ ਵਿਦਵਤਾ ਦੀ
ਉਲਟੀ ਫੇਸਬੁੱਕ 'ਤੇ ਕਰਦਾ ਹੈ, ਜਿਵੇਂ ਉਨ੍ਹਾਂ 'ਚ ਪਾਸ਼ ਦੀ ਰੂਹ ਪ੍ਰਵੇਸ਼ ਕਰ ਚੁਕੀ ਹੋਵੇ।
ਐਸੇ ਲੋਕਾਂ ਵਾਸਤੇ ਕਬੀਰ ਸਾਹਿਬ ਦਾ ਗੁਰਬਾਣੀ ਵਿੱਚ ਇਹ ਫੁਰਮਾਨ ਹੈ "ਐਸੇ ਲੋਗਨ ਸਿਉ ਕਿਆ ਕਹੀਐ
॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ
ਡਰਾਨੇ ਰਹੀਐ
॥...
ਬੈਠਤ ਉਠਤ ਕੁਟਿਲਤਾ ਚਾਲਹਿ ॥
ਆਪੁ ਗਏ ਅਉਰਨ ਹੂ ਘਾਲਹਿ ॥ ਛਾਡਿ ਕੁਚਰਚਾ ਆਨ ਨ ਜਾਨਹਿ
॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥..."
ਸ. ਕੁਲਵੰਤ ਸਿੰਘ ਢੇਸੀ ਜੀ ਦਾ ਲਿਖਿਆ ਹੋਇਆ
ਇਹ ਵਾਕ ਕਾਬਿਲੇ ਤਾਰੀਫ ਹੈ ਕਿ "ਮਨੁੱਖੀ ਖਿਆਲਾਂ ਦਾ
ਮਤਭੇਦ ਹੋਣਾਂ ਜਾਂ ਟਕਰਾਅ ਹੋਣਾ ਤਾਂ ਆਮ ਗੱਲ ਹੈ, ਪਰ ਆਪਣੇ ਮੱਤ ਨੂੰ ਜਾਂ ਵਿਚਾਰਾਂ ਨੂੰ
ਗਾਲ਼ਾਂ ਕੱਢ ਕੇ, ਜਾਂ ਕਿਸੇ 'ਤੇ ਗਲਤ ਦੂਸ਼ਣ ਲਗਾ ਕੇ ਪ੍ਰਗਟ ਕਰਨਾਂ ਆਪਣੇ ਆਪ ਵਿੱਚ ਇੱਕ
ਜ਼ੁਰਮ ਹੈ।"
ਅਤੇ ਉਨ੍ਹਾਂ ਪਾਸ਼ਵਾਦੀ ਜਾਗਰੂਕਾਂ 'ਤੇ ਬਿਲਕੁਲ ਫਿਟ ਬੈਠਦਾ ਹੈ, ਜਿਹੜੇ ਉਸੇ ਪਾਸ਼ੋਕਦਮਾਂ 'ਤੇ
ਚਲ ਰਹੇ ਨੇ।
ਜਿਹੜਾ ਹਾਲ ਕਮਿਊਨਿਸਟਾਂ ਦਾ ਹੋ ਗਿਆ ਹੈ,
ਸਿੱਖਾਂ ਦਾ ਵੀ ਇਹੀ ਦੁਖਾਂਤ, ਉਹੀ ਹਾਲ ਹੋ ਚੁਕਾ ਹੈ, ਇਥੇ ਵੀ ਜਾਗਰੂਕਤਾ ਦੇ ਨਾਮ 'ਤੇ ਪਾਸ਼
ਵਰਗੇ ਅਖੌਤੀ ਜਾਗਰੂਕ ਪੈਦਾ ਹੋ ਚੁਕੇ ਹਨ, ਜੋ ਕਿ ਪਾਸ਼ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਗਾਲ਼ੀ
ਗਲੌਚ ਨੂੰ ਹੀ ਜਾਗਰੂਕਤਾ ਸਮਝੀ ਬੈਠੇ ਹਨ। ਸਿੱਖਾਂ ਨੂੰ
ਅਖੌਤੀ ਸਾਧਾਂ ਸੰਤਾਂ, ਪੱਪੂਆਂ ਦੇ ਨਾਲ ਨਾਲ ਇਨ੍ਹਾਂ ਅਖੌਤੀ ਜਾਗਰੂਕ "ਪਾਸ਼ਰੂਕਾਂ"
ਤੋਂ ਵੀ ਸੁਚੇਤ ਰਹਿਣਾ ਪਵੇਗਾ।
ਜਿਹੜੇ ਪਾਠਕ ਖ਼ਾਲਸਾ ਨਿਊਜ਼ ਨਾਲ ਸਹਿਮਤ ਹੋਣ ਭਾਂਵੇਂ ਵਿਰੋਧੀ ਹੋਣ,
ਤੇ ਭਾਂਵੇਂ ਉਹ ਲੋਕ ਜਿਹੜੇ ਖ਼ਾਲਸਾ ਨਿਊਜ਼ ਨਾਲ ਸੰਬੰਧਿਤ ਸਮਝੇ ਜਾਂਦੇ ਹੋਣ, ਇੱਕ ਬੇਨਤੀ ਆਪਣੇ
ਸਮੇਤ ਸਾਰਿਆਂ ਨੂੰ ਹੈ ਕਿ ਆਪਣੀ ਭਾਸ਼ਾ 'ਤੇ ਕੰਟਰੋਲ ਕਰਣ ਦੀ ਕੋਸ਼ਿਸ਼ ਕਰੋ।
ਗਾਲ਼ਾਂ ਕੱਢਣੀਆਂ ਉਨ੍ਹਾਂ ਗਿਰੇ ਹੋਏ ਲੋਕਾਂ ਦਾ ਹਥਿਆਰ ਹੈ, ਜਿਨ੍ਹਾਂ
ਕੋਲ ਵੀਚਾਰ ਮੁੱਕ ਜਾਂਦੀ ਹੈ, ਉਹ ਗਾਲ਼ੀ ਗਲੌਚ ਜਾਂ ਗਲਤ ਦੂਸ਼ਣਬਾਜ਼ੀ 'ਤੇ ਉਤਰ ਆਉਂਦੇ ਨੇ।
ਤੇ ਖ਼ਾਲਸਾ ਨਿਊਜ਼ ਦਾ ਉਨ੍ਹਾਂ ਲੋਕਾਂ ਨਾਲ ਸੰਬੰਧ ਬਿਲਕੁਲ ਨਹੀਂ ਹੈ ਤੇ ਨਾ ਰਹੇਗਾ, ਜਿਹੜੇ
ਭੱਦੀ ਸ਼ਬਦਾਵਲੀ ਵਰਤਦੇ ਹਨ।
ਆਸ ਹੈ ਕਿ "ਪਾਸ਼ਰੂਕ" ਬਣਨ ਦੀ ਬਜਾਏ,
ਸਹੀ ਮਾਅਨਿਆਂ 'ਚ ਜਾਗਰੂਕ ਬਣੀਏ, ਤੇ ਜਿੱਥੇ ਕੋਈ ਮਤਭੇਦ ਹੋਵੇ ਵੀ, ਤਾਂ ਵੀ ਵਿਰੋਧ ਕਰਣ
ਲੱਗਿਆਂ ਸ਼ਬਦਾਵਲੀ ਚੰਗੀ ਵਰਤੀ ਜਾਵੇ, ਤੇ ਸ਼ਾਇਦ ਵਿਰੋਧੀ ਦੇ ਖਾਨੇ 'ਚ ਗੱਲ ਪਵੇ ਭਾਂਵੇਂ ਨਾ,
ਪਰ ਇੱਕ ਸਕੂਨ ਤਾਂ ਹੋਵੇਗਾ ਕਿ ਅਸੀਂ ਆਪਣੀ ਜ਼ੁਬਾਨ / ਲਿਖਤ ਗੰਦੀ ਨਹੀਂ ਕੀਤੀ।
ਇਸ ਵੀਚਾਰ ਨੂੰ ਗਲਤ ਰੰਗਤ ਦਿੱਤੀ ਜਾਵੇਗੀ, ਪਰ ਕੋਈ ਪਰਵਾਹ ਨਹੀਂ...
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥
"ਪਾਸ਼ਰੂਕ" ਵਸਦੇ ਰਹਿਣ।