Share on Facebook

Main News Page

ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ

ੴ ਸਤਿਗੁਰ ਪ੍ਰਸਾਦਿ ॥ ਰਾਗੁ ਦੇਵਗੰਧਾਰੀ ਮਹਲਾ ੯ ॥ ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥ {ਪੰਨਾ 536}

ਪਦਅਰਥ: ਯਹ ਮਨੁਇਹ ਮਨ। ਨੈਕਰਤਾ ਭਰ ਭੀ। ਕਹਿਓ - ਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ। ਸੀਖਸਿੱਖਿਆ। ਰਹਿਓਮੈਂ ਥੱਕ ਗਿਆ ਹਾਂ। ਅਪਨੀ ਸਆਪਣੇ ਵਲੋਂ। ਤੋਂ। ਟਰੈਟਲਦਾ, ਟਲੈ।੧।ਰਹਾਉ।

ਮਦਿਨਸ਼ੇ ਵਿਚ। ਬਾਵਰੇਝੱਲਾ। ਜਸੁਸਿਫ਼ਤਿ-ਸਾਲਾਹ। ਉਚਰੈਉਚਾਰਦਾ। ਪਰਪੰਚੁਵਿਖਾਵਾ, ਠੱਗੀ। ਕਉਨੂੰ। ਡਹਕੈਠੱਗਦਾ ਹੈ, ਛਲ ਰਿਹਾ ਹੈ। ਉਦਰੁਪੇਟ।੧।

ਸੁਆਨਕੁੱਤਾ। ਜਿਉਵਾਂਗ। ਸੂਧੋਸਿੱਧਾ, ਸੁੱਚੇ ਜੀਵਨ ਵਾਲਾ। ਨ ਕਾਨ ਧਰੈਕੰਨਾਂ ਵਿਚ ਨਹੀਂ ਧਰਦਾ, ਧਿਆਨ ਨਾਲ ਨਹੀਂ ਸੁਣਦਾ। ਭਜੁਭਜਨ ਕਰ। ਜਾ ਤੇਜਿਸ ਨਾਲ। ਕਾਜੁ(ਮਨੁੱਖਾ ਜੀਵਨ ਦਾ ਜ਼ਰੂਰੀ) ਕੰਮ। ਸਰੈਸਿਰੇ ਚੜ੍ਹ ਜਾਏ।੨।

ਅਰਥ: ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ। ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ।੧।ਰਹਾਉ।

ਹੇ ਭਾਈ! ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ।੧।

ਹੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ। ਹੇ ਨਾਨਕ! (ਮੁੜ ਇਸ ਨੂੰ) ਆਖ-(ਹੇ ਮਨ!) ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ।੨।੧।  

ਟੀਕਾ: ਪ੍ਰੋ. ਸਾਹਿਬ ਸਿੰਘ


ਟਿੱਪਣੀ: ਜਦੋਂ ਗੁਰਬਾਣੀ ਵਿੱਚ ਕੁੱਤੇ, ਬਗਲੇ, ਬੈਲ, ਹਾਥੀ, ਗਧੇ ਅਤਿਆਦਿ ਦਾ ਜਿਕਰ ਆਉਂਦਾ ਹੈ, ਤਾਂ ਕਿਸੇ ਗੁਰਬਾਣੀ ਦੇ ਭਾਵਅਰਥਾਂ ਤੋਂ ਹੀਣੇ ਮਨੁੱਖ ਅੰਦਰ ਇਹ ਜ਼ਰੂਰ ਖਿਆਲ ਆਉਂਦਾ ਹੋਵੇਗਾ, ਕਿ ਗੁਰੂ ਸਾਹਿਬ ਇਹ ਕੈਸੀ ਜਾਨਵਰਾਂ ਦੀ ਬਾਤ ਪਾ ਰਹੇ ਹਨ! ਪਰ ਥੋੜਾ ਹੋਰ ਗਹੁ ਨਾਲ ਪੜਣ ਨਾਲ ਇਹ ਬਾਤ ਭੀ ਬੁੱਝੀ ਜਾ ਸਕਦੀ ਹੈ, ਕਿ ਇਹ ਕੁੱਤੇ, ਬਗਲੇ, ਬੈਲ, ਹਾਥੀ ਬੰਦੇ ਦੀ ਨਿੱਤ ਦੀ ਕਰਨੀ ਅਤੇ ਫ਼ਿਤਰਤ ਨੂੰ ਮੁੱਖ ਰੱਖ ਕੇ ਨੀਅਤ ਕੀਤੇ ਗਏ ਹਨ।

ਇਹ ਗੁਰ ਫੁਰਮਾਨ ਹਰ ਇਨਸਾਨ ਲਈ ਹੈ, ਕਿਸੇ ਖ਼ਾਸ ਵਿਅਕਤੀ ਵਿਸ਼ੇਸ਼ ਲਈ ਨਹੀਂ। ਜੇ ਕੋਈ ਸ਼ਖ਼ਸ ਇਸ ਨੂੰ ਆਪਣੇ 'ਤੇ ਲਾ ਕੇ ਦੇਖਦਾ ਹੈ, ਤਾਂ ਇਹ ਉਸਦੀ ਆਪਣੀ ਸਮਝ ਹੈ, ਚੰਗੀ ਗਲ ਹੈ, ਗੁਰੂ ਦੀ ਬਾਣੀ ਨਾਲ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ, ਬਸ਼ਰਤੇ ਇਸ ਨੂੰ ਸਮਝ ਕੇ ਇਸ 'ਤੇ ਅਮਲ ਕੀਤਾ ਜਾਵੇ, ਤੇ ਆਪਣੀ ਸਮਰਥਾ ਨੂੰ ਚੰਗੇ ਪਾਸੇ ਲਾਇਆ ਜਾਵੇ।

ਇਹ ਉਸੇ ਤਰ੍ਹਾਂ ਹੈ, ਕਿ ਜਿਥੇ ਪੀੜ ਹੋਵੇਗੀ, ਦਵਾਈ ਭੀ ਉਥੇ ਹੀ ਅਸਰ ਕਰਦੀ ਹੈ। ਜੇ ਸਾਨੂੰ ਪੀੜ੍ਹ ਹੁੰਦੀ ਹੈ, ਤਾਂ ਇਹ ਮਤਲਬ ਸਾਫ ਹੈ ਕਿ ਕੋਈ ਕਸਰ ਹੈ, ਹਾਲੇ ਦਵਾਈ ਦੀ ਲੋੜ੍ਹ ਹੈ, ਡੋਸ ਵਧਾਈ ਵੀ ਜਾ ਸਕਦੀ ਹੈ।  ਆਮ ਬੋਲੀ 'ਚ ਵੀ ਇਹ ਕਹਾਵਤ ਹੈ ਕਿ "ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ", ਕਈ ਐਸੇ ਇਨਸਾਨੀ ਜਾਮੇ 'ਚ ਕੁੱਤੇ ਦੀ ਪੂਛ ਬਿਰਤੀ ਵਾਲੇ ਹੁੰਦੇ ਹਨ, ਕਿ ਕਦੇ ਵੀ ਉਹ ਸਿੱਧਾ ਕੰਮ ਨਹੀਂ ਕਰਦੇ। ਸਾਨੂੰ ਸਭਨਾਂ ਨੂੰ ਗੁਰਬਾਣੀ ਦੇ ਇਸ ਫੁਰਮਾਨ ਤੋਂ ਸੇਧ ਲੈਂਦੇ ਹੋਏ, ਇਸ ਵਿੰਗੀ ਪੂਛ ਵਾਲੀ ਬਿਰਤੀ ਨੂੰ ਛੱਡ ਕੇ ਗੁਰਮਤਿ ਗਾਡੀ ਰਾਹ 'ਤੇ ਚਲਣਾ ਚਾਹੀਦਾ ਹੈ।

ਰੱਬ ਸਭ ਨੂੰ ਸੁਮੱਤ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top