ਬਾਦਲਕਿਆਂ
ਨੇ ਆਪਣੀ ਚਾਣਕੀਆ ਨੀਤੀ ਤਹਿਤ ਹਰ ਪੰਥਕ ਜਥੇਬੰਦੀ ਅਤੇ ਪੰਥਕ ਸਕਤੀ ਨੂੰ ਖੇਰੂੰ ਖੇਰੂੰ ਕੀਤਾ
ਹੈ। ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ, ਅਖੰਡ ਕੀਰਤਨੀ ਜਥਾ, ਨਿਹੰਗ ਜਥੇਬੰਦੀਆਂ
ਸਮੇਤ ਹਰ ਪੰਥਕ ਸਕਤੀ ਨੂੰ ਵੰਡਣ ਦੀ ਨੀਤੀ ਬਾਦਲਕਿਆਂ ਦਾ ਮੁੱਖ ਏਜੰਡਾ ਹੈ।
ਤਕਰੀਬਨ ਸਾਰੇ ਪੰਜਾਬੀ ਮੀਡੀਆ ਨੂੰ ਆਪਣੇ
ਅਨੁਸਾਰ ਚਲਾਉਣ ਦੀ ਕਵਾਇਦ ਤਹਿਤ ਜਦੋਂ 'ਰੋਜ਼ਾਨਾ ਪਹਿਰੇਦਾਰ' ਬਾਦਲਕਿਆਂ ਦੀ ਪਕੜ ਵਿੱਚ ਨਹੀਂ
ਆਇਆ ਅਤੇ ਸਿਰਦਾਰ ਜਸਪਾਲ ਸਿੰਘ ਹੇਰਾਂ ਤੋਂ ਬਾਦਲਕੇ ਘਬਰਾਉਣ ਲੱਗੇ, ਤਾਂ ਉਹਨਾਂ ਨੇ ਆਪਣੀ
ਚਾਣਕੀਆ ਨੀਤੀ ਤਹਿਤ ਆਪਣੇ ਇੱਕ ਜਰਖਰੀਦ ਦਲਾਲ ਦੇ ਚੇਲੇ ਨੂੰ ਇੱਕ ਸਾਜਿਸ ਤਹਿਤ ਸਿਰਦਾਰ
ਜਸਪਾਲ ਸਿੰਘ ਹੇਰਾਂ ਦੇ ਨਾਲ ਅਟੈਚ ਕਰ ਦਿੱਤਾ।
ਸਿਰਦਾਰ ਜਸਪਾਲ ਸਿੰਘ ਹੇਰਾਂ ਦੇ ਸਾਧੂ ਸੁਭਾਅ ਦਾ ਫਾਇਦਾ ਲੈ ਕੇ ਬਾਦਲਾਂ
ਦੇ ਪਾਲਤੂ ਦਾ ਪਾਲਤੂ ਹੇਰਾਂ ਭਾਅ ਜੀ ਦੇ ਅੱਖੀ ਘੱਟਾਂ ਪਾਕੇ 'ਪਹਿਰੇਦਾਰ' ਉਪਰ ਕਾਬਜ ਹੋ ਗਿਆ
ਹੈ ਅਤੇ ਇਸ ਦਿਵਾਲੀ ਦੀ ਰਾਤ ਨੂੰ ਪਹਿਰੇਦਾਰ ਦੇ ਦਫਤਰ, ਪਹਿਰੇਦਾਰ ਵੈਬਸਾਇਟ ਸਮੇਤ ਸਾਰੇ
ਅਦਾਰੇ ਨੂੰ ਆਪਣੇ ਕਬਜੇ ਵਿੱਚ ਲੈਣ ਵਿੱਚ ਕਾਮਯਾਬ ਹੋ ਗਿਆ।
ਪਰ ਪੰਥ ਪ੍ਰਸਤ ਸਿਰਦਾਰ ਜਸਪਾਲ ਸਿੰਘ ਹੇਰਾਂ ਤਾਂ ਗੁਰੂ ਦਸਮੇਸ਼ ਤੋਂ
ਥਾਪੜਾ ਲੈ ਕੇ ਤੁਰੇ ਹੋਏ ਹਨ ਅਤੇ ਉਹਨਾਂ ਨੇ ਦਿਵਾਲੀ ਤੋਂ ਦੂਜੇ ਦਿਨ ਗੁਰੂ ਕਲਗੀਧਰ ਪਾਤਿਸ਼ਾਹ
ਦੇ ਅਸੀਰਵਾਦ ਨਾਲ ਸੜਕ 'ਤੇ ਖੜਕੇ ਪਹਿਰੇਦਾਰ ਛਾਪਿਆ।
ਹੁਣ ਭਾਵੇਂ ਕੁਝ ਲੋਕ ਪਿਰਥੀਏ, ਰਾਮ ਰਾਈਏ ਅਤੇ ਬਾਈ ਮੰਜੀਆਂ ਡਾਹੁਣ
ਵਾਲਿਆਂ ਦੀ ਤਰਜ 'ਤੇ ਸੱਚ ਨੂੰ ਛੁਪਾਉਣ ਦੀ ਕੋਸਿਸ ਕਰਕੇ ਬਾਦਲਕਿਆਂ ਦੀ ਮੱਦਦ ਨਾਲ ਇੱਕ ਜਾਅਲੀ
ਪਰਚਾ ਕੱਢ ਰਹੇ ਹਨ, ਪਰ ਸਿਰਦਾਰ ਜਸਪਾਲ ਸਿੰਘ ਹੇਰਾਂ ਵੱਲੋਂ ਪੰਥ ਦੀ ਨਿਰੰਤਰ ਪਹਿਰੇਦਾਰੀ
ਜਾਰੀ ਹੈ ਅਤੇ ਲੁਧਿਆਣਾ ਦੇ ਇਆਲੀ ਚੌਂਕ ਵਿੱਚ ਥਰੀਕੇ ਰੋਡ 'ਤੇ ਅਵਤਾਰ ਨਗਰ ਦੇ ਗੁਰਦੁਆਰਾ
ਸਿੰਘ ਸਭਾ ਦੇ ਸਾਹਮਣੇ ਬਣਾਏ ਨਵੇਂ ਦਫਤਰ ਤੋਂ "ਪਹਿਰੇਦਾਰ" ਛਾਪ ਰਹੇ ਹਨ।