Share on Facebook

Main News Page

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ ਦੀ ਸਲਾਨਾ 19ਵੀਂ ਬਰਸੀ (ਸ਼ਹੀਦੀ) ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਮਨਾਈ ਗਈ

ਖਾਲੜਾ 26 ਅਕਤੂਬਰ (ਰਾਜੀਵ ਸ਼ਰਮਾ) 25,000 ਲਾਵਾਰਿਸ ਲਾਸ਼ਾਂ ਦੀ ਗਵਾਹੀ ਆਪਣੀ ਸ਼ਹਾਦਤ ਨਾਲ ਦੇਣ ਵਾਲੇ ਸ਼ਹੀਦ ਸ੍ਰ:ਜਸਵੰਤ ਸਿੰਘ ਜੀ ਖਾਲੜਾ ਦਾ 19ਵਾਂ ਸਲਾਨਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਖਾਲੜਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸ਼ਾਮ ਦੇ ਵਕਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਭ ਤੋਂ ਪਹਿਲਾਂ ਭਾਈ ਜਤਿੰਦਰ ਸਿੰਘ ਮਾਹਣੇ ਵੱਲੌਂ ਸ਼ਹੀਦ ਸ੍ਰ:ਖਾਲੜਾ ਵਲੋਂ ਕਨੇਡਾ ਦੀ ਧਰਤੀ ਉਪਰ ਕੀਤੀ ਗਈ ਸਪੀਚ ਸੰਗਤਾਂ ਨੂੰ ਪ੍ਰੋਜੈਕਟਰ ਰਾਹੀਂ ਵੱਡੀ ਸਕਰੀਨ ਤੇ ਦਿਖਾਈ ਗਈ।

ਉਪਰੰਤ ਕਵੀਸ਼ਰੀ ਜਥੇ ਬੀਬੀ ਉਪਦੇਸ਼ ਕੌਰ ਬੀੜ ਸਾਹਿਬ ਵਾਲਿਆਂ ਦੇ ਜਥੇ ਅਤੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਦੇ ਜਥਿਆਂ ਵੱਲੋਂ ਇਤਿਹਾਸਕ ਵਾਰਾਂ ਦੇ ਰਾਹੀਂ ਨਿਹਾਲ ਕੀਤਾ ਗਿਆ।

ਇਸ ਉਪਰੰਤ ਸਿੱਖ ਵਿਰਸਾ ਵਿਜੂਅਲ ਟੀਮ ਸਭਰਾ ਵੱਲੋਂ ਕੋਰੀਓਗ੍ਰਾਫੀਆਂ ਅਤੇ ਧਾਰਮਿਕ ਡਰਾਮਿਆਂ ਨਸ਼ਿਆਂ ਦੀ ਲਾਹਨਤ ਅਤੇ ਲਾਸ਼ਾਂ ਦਾ ਵਾਰਿਸ (ਜੀਵਨੀ ਜਸਵੰਤ ਸਿੰਘ ਖਾਲੜਾ) ਦਿਖਾਏ ਗਏ ਇਸ ਵਕਤ ਸਮੇਂ ਦੇ ਹਲਾਤਾਂ ਨੂੰ ਦੇਖਦਿਆਂ ਕਈ ਅੱਖਾਂ ਨਮ ਹੋ ਗਈਆਂ ਇਸ ਸਮਾਗਮ ਦੌਰਾਨ ਭਾਈ ਪਰਮਪਾਲ ਸਿੰਘ ਸਭਰਾ, ਸ੍ਰ: ਸੁਰਿੰਦਰ ਸਿੰਘ ਘਰਿਆਲਾ, ਭਰਾਤਾ ਅਮਰਜੀਤ ਸਿੰਘ ਖਾਲੜਾ (ਯੂ.ਕੇ.) ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਇਲਾਕੇ ਦੀਆਂ ਧਾਰਮਿਕ ਜਥੇਬੰਧੀਆਂ ਗੁਰਦੁਆਰਾ ਪਹਿਲੀ ਪਾ: ਖਾਲੜਾ, ਸ਼ੌਮਣੀ ਭਗਤ ਬਾਬਾ ਨਾਮਦੇਵ ਸੰਸਥਾ ਖਾਲੜਾ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ, ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਪ੍ਰਬੰਧਕਾਂ ਨੇ ਭਰਾਤਾ ਅਮਰਜੀਤ ਸਿੰਘ ਖਾਲੜਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸ੍ਰ:ਸਤਨਾਮ ਸਿੰਘ ਅਮੀਸ਼ਾਹ ਮੁੱਖ ਬਾਲਾਰਾ ਨੇ ਨਿਭਾਹੀ।ਇਸ ਮੌਕੇ ਜਸਵੰਤ ਸਿੰਘ ਜੋਧਪੁਰੀ, ਭਾਈ ਸੰਦੀਪ ਸਿੰਘ ਖਾਲੜਾ, ਸ੍ਰ:ਜਗਤਾਰ ਸਿੰਘ ਪੰਜਾਬ ਬੁੱਕ, ਪ੍ਰਧਾਨ ਗੋਪਾਲ ਸਿੰਘ, ਪ੍ਰਧਾਨ ਸਿੰਘ ਜਸਪਾਲ ਸਿੰਘ, ਦੀਦਾਰ ਸਿੰਘ ਡੱਲ, ਚਾਨਣ ਸਿੰਘ, ਹਰਪਾਲ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸ਼ੈਡੀ, ਕਰਨੈਲ ਸਿੰਘ ਫੌਜੀ,ਰਾਜੀਵ ਸਿੰਘ ਖਾਲੜਾ ਆਦਿ ਪਤਵੰਤੇ ਹਾਜਿਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top