Share on Facebook

Main News Page

ਪੱਪੂ ਗੁਰਬਚਨ ਨੇ ਨਵਜੋਤ ਸਿੱਧੂ ਵਲੋਂ ਕਰਵਾਏ ਹਵਨਯੱਗ ਮਾਮਲੇ ਤੋਂ ਝਾੜਿਆ ਪੱਲਾ – ਕਿਹਾ ਅਫਵਾਹਾਂ ਫੈਲਾਉਣ ਵਾਲੇ ਆਉਣ ਬਾਜ

ਅੰਮ੍ਰਿਤਸਰ – ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਜਨਮ ਦਿਨ ਉੱਤੇ ਕਰਵਾਏ ਹਵਨਯੱਗ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਵਲੋਂ ਸਿੱਧੂ ਖਿਲਾਫ ਕਿਸੇ ਵੀ ਕਾਰਚਾਈ ਕਰਨ ਤੋਂ ਪੱਲਾ ਝਾੜਦਿਆਂ ਕਿਹਾ ਹੈ ਕਿ ਕੁੱਝ ਸਮਾਜ ਵਿਰੋਧੀ ਤੱਤ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ।

ਉਨਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਆਪਣੀ ਜੁਬਾਨ ਤੇ ਲਗਾਮ ਲਾਉਣੀ ਚਾਹੀਦੀ ਹੈ। ਜਦੋਂ ਸਿੱਧੂ ਖਿਲਾਫ ਕੋਈ ਸ਼ਿਕਾਇਤ ਹੀ ਨਹੀਂ ਆਈ ਤਾਂ ਉਸ ਵਿਰੁੱਧ ਕਾਰਵਾਈ ਕਿਹੀ। ਅਜਿਹਾ ਕਹਿਣਾ ਹੈ ਜਥੇਦਾਰ ਸ਼੍ਰੀ ਅਕਾਲ ਸਾਹਿਬ ਦਾ।

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸਿੱਧੂ ਨੇ ਬਤੌਰ ਸਿੱਖ ਕਰਮਕਾਂਡ ਕੀਤਾ ਹੋਵੇ ਇਸਤੋਂ ਪਹਿਲਾਂ ਵੀ ਉਨਾਂ ਨੇ ਅਕਸਰ ਹਿੰਦੂ ਰਹੁਰੀਤਾਂ ਮੁਤਾਬਕ ਪੂਜਾ ਕੀਤੀ ਹੈ ਤੇ ਕੁੱਝ ਲੋਕ ਸਿੱਧੂ ਨੂੰ ਪੱਗ ਵਾਲਾ ਬ੍ਰਾਹਮਣ ਵੀ ਆਖਦੇ ਹਨ। ਇਸ ਵਿੱਚ ਸਿੱਧੂ ਦਾ ਕਸੂਰ ਵੀ ਕੀ ਹੈ? ਰਾਜਨੀਤੀ ਹੈ ਹੀ ਅਜਿਹੀ ਜਿਸਨੇ ਇਸਦਾ ਸਵਾਦ ਇੱਕ ਵਾਰ ਚੱਖਿਆ ਬੱਸ ਉਸਨੂੰ ਕੁਰਸੀ ਤੋ ਸਿਵਾਏ ਕੁੱਝ ਨਜਰ ਆਉਂਦਾ ਹੀ ਨਹੀਂ।

ਵੈਸੇ ਵੀ ਮੋਦੀ ਦੇ ਭਗਵੇਂ ਉੱਤੇ ਸਵਾਰ ਸਿੱਧੂ ਖਿਲਾਫ ਜਥੇਦਾਰ ਸਾਹਿਬ ਕਾਰਵਾਈ ਕਰ ਵੀ ਕਿਵੇ ਸਕਦੇ ਹਨ? ਆਖਿਰ ਪੰਜਾਬ ਦੀ ਸਿਆਸੀ ਸੱਤਾ ਉੱਤੇ ਜਥੇਦਾਰਾਂ ਦੀ ਨਿਯੁਕਤੀ ਕਰਨ ਵਾਲੇ ਬਾਦਲਾਂ ਦੀ ਡੋਰ ਵੀ ਤਾਂ ਭਾਜਪਾ ਦੇ ਹੱਥ ਵਿੱਚ ਹੀ ਹੈ। ਅਗਲੇ ਜਦੋਂ ਚਾਹੁਣ ਬਾਦਲਾਂ ਦੀ ਸਿਆਸੀ ਗੁੱਡੀ (ਪਤੰਗ) ਕਿਸੇ ਵੇਲੇ ਵੀ ਇੱਕੋ ਤੁਣਕੇ ਨਾਲ ਕੱਟ ਦੇਣ। ਲਗਦਾ ਹੈ ਇਸੇ ਡਰੋਂ ਜਥੇਦਾਰ ਸਾਹਿਬ ਨਵਜੋਤ ਸਿੰਘ ਸਿੱਧੂ ਖਿਲਾਫ ਕੋਈ ਕਾਰਵਾਈ ਕਰਨ ਤੋਂ ਅਸਮਰੱਥ ਹਨ।

Source: http://sikhsangharsh.com/?p=18825


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top