Share on Facebook

Main News Page

ਹਰਿਆਣੇ ਦੇ ਚੋਣ ਨਤੀਜਿਆਂ ਵਿੱਚ ਭਾਜਪਾ ਦੀ ਜਿੱਤ ਨੇ ਬਾਦਲਾਂ ਦੀ ਉਡਾਈ ਨੀਂਦ

ਜਲੰਧਰ - ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੀਂਦ ਉੱਡ ਗਈ ਹੈ, ਕਿਉਂਕਿ ਬਾਦਲ ਨੇ ਹਰਿਆਣਾ ‘ਚ ਭਾਜਪਾ ਦੇ ਖਿਲਾਫ ਜਾ ਕੇ ਇਨੈਲੋ ਦਾ ਸਾਥ ਦਿੱਤਾ। ਇਨੈਲੋ ਤਾਂ ਜਿੱਤ ਨਹੀਂ ਸਕੀ, ਪਰ ਭਾਜਪਾ ਦੀ ਜਿੱਤ ਤੋਂ ਬਾਅਦ ਬਾਦਲ ਸਾਹਿਬ ਨੂੰ ਲਾਲੇ ਪੈ ਗਏ ਹਨ, ਕਿ ਹੁਣ ਅਕਾਲੀ-ਭਾਜਪਾ ਗਠਜੋੜ ਦਾ ਕੀ ਬਣੇਗਾ।

ਉਂਝ ਤਾਂ ਕਾਫੀ ਦੇਰ ਤੋਂ ਇਹ ਗਠਜੋੜ ਟੁੱਟਣ ਦੀਆਂ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ, ਪਰ ਹਰਿਆਣਾ ‘ਚ ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਇਨ੍ਹਾਂ ਸੰਭਾਵਨਾਵਾਂ ਨੂੰ ਹੋਰ ਪਰ ਲੱਗ ਗਏ ਹਨ।

ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਆਉਣ ਵਾਲੇ ਦਿਨਾਂ ‘ਚ ਅਕਾਲੀ-ਭਾਜਪਾ ਦਾ ਰਿਸ਼ਤਾ ਕਿਹੜਾ ਰੂਪ ਅਖਤਿਆਰ ਕਰਦਾ ਹੈ। ਇਸ ਸੰਬੰਧੀ ਵਟਸਐਪ ਜਿਹੀਆਂ ਸੋਸ਼ਲ ਸਾਈਟਾਂ ‘ਤੇ ਵੀ ਲੋਕਾਂ ਵਲੋਂ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਵਿਅੰਗਾਤਮਕ ਤਰੀਕੇ ਨਾਲ ਕੁਮੈਂਟ ਕੀਤੇ ਜਾ ਰਹੇ ਹਨ। ਲੋਕ ਪੰਜਾਬੀ ਗਾਣਿਆਂ ਨੂੰ ਲੈ ਕੇ ਇਸ ਗਠਜੋੜ ‘ਤੇ ਕੁਮੈਂਟ ਕਰ ਰਹੇ ਹਨ।

ਹਰਿਆਣਾ ‘ਚ ਸ. ਬਾਦਲ ਇਨੈਲੋ ਦਾ ਸਾਥ ਦੇ ਰਹੇ ਸਨ ਅਤੇ ਭਾਜਪਾ ਆਪਣੇ ਦਮ ‘ਤੇ ਚੋਣ ਲੜ ਰਹੀ ਸੀ। ਹਰਿਆਣਾ ‘ਚ ਭਾਜਪਾ ਦਾ ਸਾਥ ਨਾ ਦੇ ਕੇ ਬਾਦਲ ਨੇ ਭਾਜਪਾ ਦਾ ਵਿਸ਼ਵਾਸ ਖੋਹ ਦਿੱਤਾ ਅਤੇ ਹੁਣ ਇਨੈਲੋ ਵੀ ਹਾਰ ਗਈ।

ਵਟਸਐਪ ‘ਤੇ ਵੀ ਲੋਕ ਬਾਦਲ ਅਤੇ ਇਨੈਲੋ ਦੇ ਰਿਸ਼ਤੇ ‘ਤੇ ਪੰਜਾਬੀ ਗਾਣੇ ‘ਕੀ ਖੱਟਿਆ ਮੈਂ ਤੇਰੀ ਹੀਰ ਬਣਕੇ’, ਵਰਗੇ ਕੁਮੈਂਟ ਕਰ ਰਹੇ ਹਨ ਅਤੇ ਨਾਲ ਹੀ ਭਾਜਪਾ ਵਲੋਂ ਅਕਾਲੀ ਦਲ ਨੂੰ ‘ਨੀ ਹੁਣ ਤੈਨੂੰ ਟੱਕਰਾਂਗੇ, ਸੱਜਰੇ ਸ਼ਰੀਕ ਤੇਰੇ ਬਣਕੇ’ ਜਿਹੇ ਕੁਮੈਂਟ ਵੀ ਕਰ ਰਹੇ ਹਨ।

ਅਜਿਹੇ ਹਾਲਾਤ ‘ਚ ਅਕਾਲੀ-ਭਾਜਪਾ ਗਠਜੋੜ ਦਾ ਕੀ ਬਣੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top