Share on Facebook

Main News Page

ਉੱਜੜੇ ਬਾਗਾਂ ਦੇ ਗਾਲੜ ਪਟਵਾਰੀ
-: ਗੁਲਜ਼ਾਰ ਸਿੰਘ, ਟਾਈਗਰ ਜਥਾ

ਇੱਕ ਸਮਾਂ ਸੀ ਕਿ ਜਦੋਂ ਬਾਗ (ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ) ਹਰਿਆ ਭਰਿਆ ਸੀ। ਪੰਛੀ (ਪੰਥ ਦਰਦੀ) ਉਡਾਰੀਆਂ ਮਾਰਦੇ ਇਸ ਬਾਗ ਦੇ ਨੇੜੇ ਆਉਂਦੇ ਅਤੇ ਅਨਪੱਕੇ ਫਲਾਂ ਨੂੰ ਵੇਖ ਕੇ, ਇਸ ਆਸ ਨਾਲ ਵਾਪਿਸ ਫਿਰ ਆਪਣੇ ਆਲਣਿਆਂ ਵਿੱਚ ਚਲੇ ਜਾਂਦੇ, ਕਿ ਜਦੋਂ ਫਲ ਪੱਕਣਗੇ, ਤਾਂ ਇਸ ਦਾ ਰਸ ਮਾਨਣ ਲਈ ਦੁਬਾਰਾ ਆ ਜਾਣਗੇ। ਪਰ ਪੰਛੀ ਤਾਂ ਵਿਚਾਰੇ ਭੋਲੇ ਹੁੰਦੇ ਹਨ। ਉਨ੍ਹਾਂ ਨੂੰ ਕੀ ਪਤਾ ਕਿ ਇਹਨਾ ਅੱਜ ਦੇ ਬਾਗਾਂ ਵਿੱਚ ਬਹੁਤੇ ਰੁੱਖ ਸਿੰਮਲ ਦੀ ਨਿਆਈਂ ਹਨ।

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ

ਜਦੋਂ ਹਾਲਾਤ ਇਹ ਹੋਣ ਕਿ ਫਲਦਾਰ ਰੁੱਖਾਂ ਦੀ ਬਜਾਏ ਬਹੁਤਾਤ ਸਿੰਮਲ ਦੇ ਰੁੱਖਾਂ ਦੀ ਹੋਵੇ ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਕਿ ਇਹ ਬਾਗ ਹੁਣ ਉੱਜੜੇ ਹੋਏ ਬਾਗ ਦੇ ਸਮਾਨ ਹੈ, ਬੇਸ਼ੱਕ ਭਾਵੇ ਸਿੰਮਲ ਰੁੱਖ ਦੀ ਨਿਆਈ ਅਤੇ ਹਰੇ-ਭਰੇ ਅਤੇ ਮੋਟੇ-ਮੋਟੇ ਫਲਾਂ ਦਾ ਭੁਲੇਖਾ ਪੈ ਰਿਹਾ ਹੋਵੇ, ਪਰ ਫਿਰ ਵੀ ਇਸਦਾ ਪੰਛੀਆਂ ਨੂੰ ਕੋਈ ਫਾਇਦਾ ਨਹੀਂ ਹੈ।

ਪਰ ਪੰਜਾਬੀ ਦੀ ਕਹਾਵਤ ਅਨੁਸਾਰ ''ਉੱਜੜੇ ਬਾਗਾਂ ਦੇ ਗਾਲੜ ਪਟਵਾਰੀ'' ਇਸ ਬਾਗ ਤੇ ਇੰਨ-ਬਿੰਨ ਢੁੱਕਦੀ ਹੈ। ਕਿਉਂਕਿ ਇਸ ਬਾਗ ਉਜਾੜੇ ਤੋਂ ਬਾਅਦ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਇਸ ਬਾਗ ਦੇ ਉਜਾੜੇ ਵਿੱਚ ਇੱਕ ਗਾਲੜ (ਨਿਊਜ਼ੀਲੈਂਡ ਦੀ ਭੰਡ ਕਮੇਟੀ ਦੇ ਸਰਪ੍ਰਸਤ ਸ. ਹਰਨੇਕ ਸਿੰਘ) ਦਾ ਵਿਸੇਸ਼ ਯੋਗਦਾਨ ਹੈ।

ਹੁਣ ਮਸਲਾ ਇਹ ਪੈਦਾ ਹੁੰਦਾ ਹੈ, ਕਿ ਇਸ ਗਾਲੜ ਪਟਵਾਰੀ ਨੇ ਇੰਨੀ ਦਿਲਚਸਪੀ ਕਿਉਂ ਲਈ? ਇਹ ਤਾਂ ਭਈ ਬੜੀ ਸਿੱਧੀ ਜਿਹੀ ਗੱਲ ਹੈ, ਕਿ ਇਸ ਗਾਲੜ ਨੂੰ ਪਟਵਾਰੀ ਬਣਨ ਦਾ ਬੜਾ ਸ਼ੌਂਕ ਸੀ ਅਤੇ ਇਸ ਗਾਲੜ ਨੇ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਲੁਧਿਆਣੇ ਵਾਲੇ ਬਾਗ ਦੇ ਚੰਗੇ-ਭਲੇ ਫਲਦਾਰ ਰੁੱਖ (ਭਾਈ ਧੂੰਦਾ ਜੀ) ਦੀ ਦੋ ਸਾਲ ਪਹਿਲਾਂ ਅਖੌਤੀ ਜਥੇਦਾਰਾਂ ਦੀ ਕਾਲ ਕੋਠੜੀ ਵਿੱਚ ਪੇਸ਼ੀ ਕਰਵਾ ਕੇ, ਇੱਕ ਕਲੋਨ (Clone) ਦੀ ਵਿਧੀ ਦੀ ਨਿਆਈਂ ਸਿੰਮਲ ਰੁੱਖ ਵਿੱਚ ਤਬਦੀਲੀ ਕਰਵਾ ਦਿੱਤੀ।

ਉਸੇ ਦੇ ਬਾਵਜੂਦ ਭੀ ਕਈ ਪੰਛੀਆਂ ਨੂੰ ਇਹ ਭੁਲੇਖਾ ਰਿਹਾ ਕਿ ਸ਼ਾਇਦ ਇਹ ਰੁੱਖ ਦੁਬਾਰਾ ਫਲ ਦੇਵੇਗਾ, ਪਰ ਇਸ ਰੁੱਖ ਦੀ ਤਾਂ ਗਾਲੜ ਪਟਵਾਰੀ ਵੱਲੋਂ ਨਸਲ ਹੀ ਤਬਦੀਲ ਕਰਵਾ ਦਿੱਤੀ ਗਈ ਸੀ। ਚੱਲੋ ਦੁਬਾਰਾ ਭੁਲੇਖਾ ਖਾਣ ਵਾਲੇ ਪੰਛੀਆਂ ਦਾ ਭੀ ਕੀ ਕਸੂਰ ਹੈ, ਪੰਛੀ ਤਾਂ ਵਿਚਾਰੇ ਭੋਲੇ ਹੁੰਦੇ ਹਨ। ਪਰ ਦੂਜੇ ਪਾਸੇ ਇਹ ਖੇਡ ਭੀ ਕਿੰਨਾ ਕੁ ਚਿਰ ਵਾਪਿਰ ਸਕਦੀ ਸੀ! ਰੁੱਖ ਉਤੇ ਭੀ ਦੁਬਾਰਾ ਰੁੱਤ ਆਉਣੀ ਸੀ ਅਤੇ ਪੰਛੀਆਂ ਨੇ ਭੀ ਆਸ ਦੇ ਬੱਝੇ ਹੋਏ ਦੁਬਾਰਾ ਫੇਰਾ ਪਾਉਣ ਜਾਣਾ ਸੀ।

ਬੱਸ ਫਿਰ ਕੀ, ਇਸ ਰੁੱਤੇ ਭੀ ਗਾਲੜ ਪਟਵਾਰੀ (ਸ. ਹਰਨੇਕ ਸਿੰਘ ਨਿਊਜ਼ੀਲੈਂਡ) ਨੇ ਆਪਣੇ ਸਿੰਮਲ ਦੇ ਰੁੱਖ (ਭਾਈ ਧੂੰਦਾ ਜੀ) ਨੂੰ ਆਪਣੇ ਦਾਇਰੇ ਵਿੱਚ ਲੈ ਲਿਆ ਅਤੇ ਅਨੇਕਾਂ ਉੱਚੀਆਂ-ਉੱਚੀਆਂ ਉਡਾਰੀਆਂ ਮਾਰਨ ਵਾਲੇ ਪੰਛੀਆਂ ਨੂੰ ਨੇੜੇ ਫੁੜ੍ਹਕਣ ਨਾ ਦਿੱਤਾ। ਸਗੋਂ ਆਪਣੇ ਪਟਵਾਰੀਪੁਣੇ ਅਤੇ ਸਿੰਮਲ ਦੇ ਰੁੱਖ ਦੀ ਕਮਜੋਰੀ ਨੂੰ ਲਕਾਉਦਿਆਂ ਹੋਇਆਂ ਵਿਚਾਰੇ ਚੰਗੇ-ਭਲੇ ਅਤੇ ਉੱਚੀਆਂ-ਉੱਚੀਆਂ ਉਡਾਰੀਆਂ ਮਾਰਨ ਵਾਲੇ ਪੰਛੀਆਂ ਨੂੰ ਆਪਣੇ ਭੜਾਸ ਕੱਢ ਰੇਡੀਉ ਰਾਹੀਂ ਗੁਲੇਲਾਂ ਦੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ।

ਇਸ ਗਾਲੜ ਪਟਵਾਰੀ ਨੇ ਕਿਸੇ ਭੀ ਅਸਮਾਨੀ ਉਡਾਰੀ ਮਾਰਨ ਵਾਲੇ ਪੰਛੀ ਦੀ ਪਰਵਾਹ ਨਹੀਂ ਕੀਤੀ, ਸਗੋਂ ਸਾਰਿਆਂ ਤੇ ਨਿਸ਼ਾਨੇ ਸੇਧੇ, ਜਿੰਨਾ ਵਿੱਚੋ ਕੁਝ ਕੁ ਪੰਛੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਾਂਗਾ।

ਸਿਰਦਾਰ ਪ੍ਰਭਦੀਪ ਸਿੰਘ - ਸਿਰਦਾਰ ਪ੍ਰਭਦੀਪ ਸਿੰਘ ਹੁਰਾਂ ਨੂੰ ਇਸ ਨੇ ਫੁਕਰਾ ਕਹਿ ਕੇ ਬੁਲਾਇਆ, ਪਰ ਯਾਦ ਰਹੇ ਕਿ ਜਿਸਨੂੰ ਤੂੰ ਫੁਕਰਾ ਦੱਸਦਾ ਹੈਂ, ਇਹ ਉਹੋ ਹੀ ਯੋਧਾ ਹੈ, ਜਿਸ ਨੇ ਅਜੇ ਇੱਕ ਸਾਲ ਪਹਿਲਾ ਤੁਹਾਡੇ ਉਸ ਪੁਜਾਰੀ (ਅਗਿਆਨੀ ਇਕਬਾਲ ਸਿਉਂ ਪਟਨਾ) ਦੀਆਂ ਗੋਡਣੀਆਂ ਲਵਾਈਆਂ ਸਨ, ਜਿਸ ਅੱਗੇ ਤੇਰਾ ਸ਼ੇਰ ਦੋ ਸਾਲ ਪਹਿਲਾਂ ਗੋਡੇ ਟੇਕ ਕੇ ਆਇਆ ਸੀ।

ਅਤੇ ਇਥੇ ਹੀ ਬੱਸ ਨਹੀਂ ਪ੍ਰਚਾਰ ਇਸਦਾ Passion ਹੈ Profession ਨਹੀਂ, ਉਹ ਆਪਣੀ ਕਿਰਤ ਦੇ ਨਾਲ-ਨਾਲ ਇਸ ਪ੍ਰਚਾਰ ਦੇ ਖੇਤਰ ਵਿੱਚ ਵਿਚਰ ਰਿਹਾ ਹੈ, ਅਤੇ "ਰੇਡਿਉ ਸਿੰਘਨਾਦ" ਵਰਗੇ ਪਲੇਟਫਾਰਮ ਨੂੰ ਪੰਥ ਦੀ ਝੋਲੀ ਵਿੱਚ ਪਾਇਆ ਹੈ।


(ਨੋਟ - ਇਸ ਰੇਡਿਉ ਤੇ ਆਪਣੇ ਹੀ ਖਿਡਾਰੀਆਂ ਉੱਤੇ ਭੜਾਸ ਨਹੀਂ ਕੱਢੀ ਜਾਂਦੀ, ਸਗੋਂ ਅਖੌਤੀ ਅਕਾਲੀਆਂ ਅਤੇ ਜਥੇਦਾਰਾਂ ਦੀਆਂ ਕਾਰਗੁਜਾਰੀਆਂ ਦੀ ਰੇਲ ਬਣਾਈ ਜਾਂਦੀ ਹੈ)

ਸ. ਗੁਰਦੇਵ ਸਿੰਘ ਸਧੇਵਾਲੀਆ - ਇਹ ਸ਼ਖਸ ਆਪਣੀਆਂ ਹਾਸਰਸ ਰਚਨਾਵਾਂ ਰਾਹੀਂ ਅਤੇ ਹੁਣ ਮਜੂਦਾ ਦੌਰ ਵਿੱਚ ਸੀਮਤ ਸਾਧਨ ਹੋਣ ਦੇ ਬਾਵਜੂਦ ਭੀ "ਖਬਰਦਾਰ ਮੈਗਜੀਨ" ਰਾਹੀਂ ਸਿੱਖ ਕੌਮ ਦੀ ਸੇਵਾ ਕਰ ਰਹੇ ਹਨ।

ਗਾਲੜ ਪਟਵਾਰੀ ਜੀ ਤੁਹਾਨੂੰ ਇਹ ਭੀ ਯਾਦ ਕਰਵਾ ਦੇਈਏ ਕਿ ਇਹ ਉਹ ਹੀ ਸੱਧੇਵਾਲੀਆ ਹੈ, ਜਿਸਦੀਆਂ ਇੱਕ ਸਾਲ ਪਹਿਲਾਂ ਤੂੰ ਕਿਤਾਬਾਂ ਛਪਾਉਣ ਲਈ ਤੱਤਪਰ ਸੀ, ਇਨ੍ਹਾਂ ਦੇ ਲਿਖੇ ਲੇਖ ਲਾਸ਼ਾਂ ਦੀ ਬਦਬੂ, ਜੋ ਕਿ ਖ਼ਾਲਸਾ ਨਿਊਜ਼ 'ਤੇ ਛਪਿਆ ਸੀ, ਉਸਦੇ ਪੋਸਟਰ ਬਣਾ ਬਣਾ ਕੇ ਨਿਊਜ਼ੀਲੈਂਡ 'ਚ ਲਵਾਏ ਸੀ। ਜਦੋਂ ਸੱਧੇਵਾਲੀਆ ਜੀ ਨੇ ਸਾਧਾਂ ਦੇ ਭੇਤ ਖੋਲੇ ਤਾਂ ਸੱਧੇਵਾਲੀਆ ਪੰਥਿਕ, ਪਰ ਜਦੋਂ ਮੌਡਰਨ ਸਾਧ ਦੀ ਗੱਲ ਕਰੇ, ਤਾਂ ਤੇਰਾ ਮੁਜਰਿਮਵਾਹ ਕਿਆ ਇਨਸਾਫ਼ ਹੈ !

ਖ਼ਾਲਸਾ ਨਿਊਜ਼ - ਇਹ ਯਾਦ ਰਹੇ ਕਿ ਭਾਈ ਧੂੰਦਾ ਜੀ ਦੇ ਪਹਿਲੇ ਕੈਨੇਡਾ ਦੇ ਟੂਰ ਦੀ ਲਹਿਰ "ਖਾਲਸਾ ਨਿਊਜ਼" ਨੇ ਆਪਣਾ ਜੀਅ-ਜਾਨ ਲਾ ਕੇ ਬਣਾਈ ਸੀ, ਆਪਣੇ ਛੋਟੇ ਛੋਟੇ ਬੱਚੇ ਠੰਡ 'ਚ ਨਾਲ ਲਿਜਾ ਕੇ ਪੂਰੀ ਕਵਰੇਜ਼ ਕੀਤੀ, ਅਤੇ ਉਸਨੇ ਬਦਲੇ ਵਿੱਚ ਕੁਝ ਨਹੀਂ ਮੰਗਿਆ।

ਸਿਰਫ ਇਹ ਹੀ ਆਸ ਰੱਖੀ ਸੀ, ਕਿ ਜਿਸ ਪ੍ਰਚਾਰਕ ਨੂੰ ਨਿਧੜਕ ਕਿਹਾ ਹੈ, ਉਹ ਨਿਧੜਕਦਾ ਦਾ ਸਬੂਤ ਦੇਵੇਗਾ, ਪਰ ਭੋਲੇ ਪੰਛੀ ਖ਼ਾਲਸਾ ਨਿਊਜ਼ ਨੂੰ ਕਿ ਪਤਾ ਸੀ, ਕਿ ਗਾਲੜ ਪਟਵਾਰੀ ਨੇ ਤਾਂ ਇਸ ਰੁੱਖ ਦਾ ਪਹਿਲਾਂ ਹੀ ਉਜਾੜਾ ਕਰ ਦਿੱਤਾ ਹੈ। ਤੇ ਉਸਨੂੰ ਲਿਖੇ ਤੂੰ, ਕਿ ਉਹ ਕੁੱਤਪੁਣਾ ਕਰਦੈ, ਸ਼ਰਮ ਦਾ ਘਾਟਾ ਹੈ

ਸ. ਕੁਲਦੀਪ ਸਿੰਘ (ਸ਼ੇਰੇ ਪੰਜਾਬ ਰੇਡਿਓ) - ਇਹ ਭੀ ਸੱਜਣ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ। ਸ. ਕੁਲਦੀਪ ਸਿੰਘ ਹੁਰਾਂ ਨੇ ਰੇਡਿਉ ਰਾਹੀਂ ਤੁਹਾਡੀ ਭੰਡ ਯੂਨੀਅਨ ਵਾਂਗ ਕੌਮ ਨੂੰ ਦੰਦ ਕੱਢ ਕੇ ਨਹੀਂ ਵਿਖਾਏ, ਸਗੋਂ ਬੜੀ ਗੰਭੀਰਤਾ ਨਾਲ ਕੌਮੀ ਮੁੱਦਿਆਂ ਨੂੰ ਸਲਝਾਉਣ ਲਈ, ਆਪਣਾ ਬਣਦਾ ਯੋਗਦਾਨ ਪਾਇਆ ਹੈ। ਪਰ ਤੁਹਾਡੀ ਜਾਣੇ ਬਲਾ! ਤੁਸੀਂ ਤਾਂ ਸਿੰਮਲ ਰੁੱਖ ਵਾਲੇ ਬਾਗ ਦੇ ਗਾਲੜ ਪਟਵਾਰੀ ਹੋ।

ਸ. ਕਿਰਪਾਲ ਸਿੰਘ ਬਠਿੰਡਾ - ਇਸ ਦਾਨੇ ਅਤੇ ਬਜੁਰਗ ਵਿਦਵਾਨ ਨਾਲ ਭੀ ਗੱਲ ਕਰਨ ਤੋਂ ਪਹਿਲਾਂ, ਤੂੰ ਆਪਣੀ ਔਕਾਤ ਵੱਲ ਝਾਤੀ ਨਹੀਂ ਮਾਰੀ? ਸ. ਕਿਰਪਾਲ ਸਿੰਘ ਉਹ ਸਖਸ਼ ਹੈ, ਜਿੰਨਾ ਨੇ ਫੋਨ ਰਾਹੀਂ ਇੰਟਰਵਿਊ ਦੇ ਦੌਰਾਨ ਬੜੇ-ਬੜੇ ਫੰਨੇ ਖਾਂ ਲੀਡਰਾਂ ਅਤੇ ਅਖੌਤੀ ਜਥੇਦਾਰਾਂ ਦੇ ਪੈਰਾਂ ਹੇਠੋਂ ਜਮੀਨ ਕੱਢੀ ਹੈ, ਤੁਹਾਡੀ ਭੰਡ ਬਰਾਦਰੀ ਵਾਂਗ ਕਿਸੇ ਗੁਰਦਵਾਰੇ ਦੇ ਮਜਬੂਰ ਪ੍ਰਬੰਧਿਕ ਨਹੀਂ ਹਨ।

ਡਾ. ਅਮਰਜੀਤ ਸਿੰਘ - ਇਹ ਉਹ ਸੱਜਣ ਹੈ, ਜੋ ਜਲਾਵਤਨੀ ਕੱਟ ਰਿਹਾ ਹੈ ਅਤੇ ਅਜੇ ਭੀ ਕੌਮੀ ਸੁਰ ਨੂੰ ਨੀਵੀਂ ਨਹੀਂ ਪੈਣ ਦਿੱਤਾ ਅਤੇ ਅੱਜ ਕੱਲ TV 84 ਰਾਹੀਂ ਹਮੇਸ਼ਾ ਕੌਮੀ ਮੁੱਦਿਆਂ ਤੇ ਗੱਲ ਕਰਦੇ ਰਹਿੰਦੇ ਹਨ।

ਸੱਜਣ ਤਾਂ ਹੋਰ ਭੀ ਬਹੁਤ ਹਨ, ਜਿੰਨਾ ਖਿਲਾਫ਼ ਤੂੰ ਬਕੜਵਾਹ ਵਾਹੀ ਹੈ ਜਿਵੇਂ - ਭਾਈ ਪਰਮਜੀਤ ਸਿੰਘ ਉੱਤਰਾਖੰਡ,  ਭਾਈ ਪ੍ਰਕਾਸ਼ ਸਿੰਘ ਫ਼ਿਰੋਜਪੁਰੀ, ਭਾਈ ਬਲਜੀਤ ਸਿੰਘ ਦਿੱਲੀ, ਭਾਈ ਹਰਮਨਪ੍ਰੀਤ ਸਿੰਘ, ਸ. ਦਲਜੀਤ ਸਿੰਘ ਇੰਡੀਆਨਾ, ਸ. ਇੰਦਰਜੀਤ ਸਿੰਘ ਕਾਨਪੁਰ ਅਤਿਆਦਿ ਜੋ ਕਿ ਆਪਣੇ ਆਪਣੇ ਫੀਲਡ ਵਿੱਚ ਬੜੀ ਨਿੱਧੜਕਤਾ ਨਾਲ ਕੌਮੀ ਫਰਜ ਨਿਭਾ ਰਹੇ ਹਨ।

ਪਰ ਆਪਾਂ ਨੂੰ ਕੀ!! ਆਪਣਾ ਤਾਂ ਪਟਵਾਰੀਪੁਣਾ ਕਾਇਮ ਰਹਿਣਾ ਚਾਹੀਦਾ ਹੈ।

ਸ. ਹਰਨੇਕ ਸਿੰਘ ਨੂੰ ਭਾਈ ਸਰਬਜੀਤ ਸਿੰਘ ਧੂੰਦਾ ਤੋਂ ਇਲਾਵਾ, ਸਭ ਫੁਕਰੇ ਦਿਸਦੇ ਹਨ... ਪਾਠਕ ਆਪ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਸੱਜਣ ਕਿਸ ਇਖ਼ਲਾਕ ਦਾ ਮਾਲਿਕ ਹੈ!!!

ਕੁੱਝ ਕੁ Screenshots ਸ. ਹਰਨੇਕ ਸਿੰਘ ਦੀ ਫੇਸਬੁਕ Wall ਤੋਂ, ਜਿਸ ਵਿੱਚ ਉਸਨੇ ਇਨ੍ਹਾਂ ਸਭ ਨੂੰ ਫੁਕਰੇ ਕਿਹਾ, ਅਤੇ ਉਨ੍ਹਾਂ ਸ਼ਖਸੀਅਤਾਂ ਦਾ ਨਾਮ ਵੀ ਦੇਖ ਸਕਦੇ ਹੋ, ਜਿਹੜੇ ਇਸ ਤਰ੍ਹਾਂ ਦੀ ਬੱਕੜਵਾਹ ਨੂੰ ਲਾਈਕ ਕਰ ਰਹੇ ਹਨ ਅਤੇ ਕਾਲੇਜ ਦੇ ਹੋਰ ਅਖੌਤੀ ਪ੍ਰਚਾਰਕ ਦਾ ਕੁਮੈਂਟ ਵੀ ਪੜ੍ਹ ਸਕਦੇ ਹੋ, ਜਿਸਦੀ ਡਰੱਗ ਮਾਫੀਆ ਮਜੀਠੀਏ ਨਾਲ ਯਾਰੀ ਹੈ।

ਇੱਕ ਹੋਰ ਜਾਂਦੇ ਜਾਂਦੇ ਤੁਹਾਡੀ ਭੰਡ ਯੂਨੀਅਨ ਨੂੰ ਇਹ ਗੱਲ ਸਮਝਾ ਦੇਵਾਂ, ਕਿ ਆਪਣੇ ਰੇਡਿਉ ਨੂੰ ਰੇਡਿਉ ਤੱਕ ਹੀ ਸੀਮਤ ਰੱਖੋ, ਇਹ ਕੋਈ ਸੁਮੇਧ ਸੈਨੀ ਦਾ Interrogation Centre ਨਹੀਂ, ਜਿਥੇ ਹਰ ਪੰਥ ਦਰਦੀ ਨੂੰ ਲਿਆ ਕੇ ਉਸਦਾ Interrogate ਕੀਤਾ ਜਾਵੇ, ਪਰ ਜੇ ਫਿਰ ਭੀ ਤੁਹਾਡੀ ਭੰਡ ਯੂਨੀਅਨ ਦਾ ਰੇਡਿਉ ਤੋਂ ਖੇਹ ਉਡਾਉਣ ਤੋਂ ਬਿਨਾ ਨਾ ਸਰਦਾ ਹੋਵੇ, ਤਾਂ ਆਪਣੇ ਸਮੇਤ ਭਾਈ ਧੂੰਦੇ ਨਾਲ ਸਮਾਂ ਤੈਅ ਕਰਕੇ ਦੱਸ ਦੇਣਾ, ਤਾਂ ਮੈਂ ਭੀ ਸਿਰਦਾਰ ਪ੍ਰਭਦੀਪ ਸਿੰਘ, ਸ. ਕੁਲਦੀਪ ਸਿੰਘ ਸ਼ੇਰੇ ਪੰਜਾਬ, ਸ. ਕਿਰਪਾਲ ਸਿੰਘ ਬਠਿੰਡਾ, ਖਾਲਸਾ ਨਿਊਜ਼, ਸ. ਦਲਜੀਤ ਸਿੰਘ ਇੰਡੀਆਨਾ, ਸ. ਗੁਰਦੇਵ ਸਿੰਘ ਸਧੇਵਾਲੀਆ ਅਤਿਆਦਿ ਨੂੰ ਲਾਈਨ 'ਤੇ ਲੈ ਆਵਾਂਗਾ, ਤਾਂ ਕਿ ਫਿਰ ਅਗਲੀਆਂ-ਪਿਛਲੀਆਂ ਸਾਰੀਆਂ ਫਰੋਲ਼ੀਆਂ ਜਾ ਸਕਣ।

ਮੈਂ ਇੱਕ ਵਿਸ਼ਵਾਸ ਜ਼ਰੂਰ ਦਿਵਾਉਂਦਾ ਹਾਂ, ਕਿ ਗੱਲ ਨੂੰ ਮੀਡਿਆ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤਾ ਜਾਵੇਗਾ, ਨਾ ਕਿ ਭੰਡਾਂ ਵਾਂਗ ਦੰਦੀਆਂ ਕੱਢੀਆਂ ਜਾਣਗੀਆਂ।

ਗੁਰੂ ਸਭ ਨੂੰ ਸੁਮੱਤ ਬਖਸ਼ੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top