Share on Facebook

Main News Page

ਦੁਰਗਾ ਪੂਜਾ ਦੇ ਮੌਕੇ 'ਤੇ ਪਟਨਾ ਸਾਹਿਬ ਗੁਰਦੁਆਰੇ 'ਚ ਹੁੰਦਾ ਹੈ ਚੰਡੀ ਪਾਠ
-:
ਇੰਦਰਜੀਤ ਸਿੰਘ, ਕਾਨਪੁਰ

ਪਟਨਾ ਸਿਟੀ: ਦੁਨੀਆਂ 'ਚ ਸਿੱਖਾਂ ਦੇ ਦੂਸਰੇ ਵੱਡੇ ਤਖ਼ਤ ਸ੍ਰੀ ਹਰਿਮੰਦਿਰ ਸਾਹਿਬ ਜੀ ਪਟਨਾ ਸਾਹਿਬ 'ਚ ਸ਼ਨਿੱਚਰਵਾਰ ਤੋਂ ਚੰਡੀ ਪਾਠ ਸੁਰੂ ਹੋਇਆ, ਜੋ ਨਵਮੀ ਨੂੰ ਸਮਾਪਤ ਹੋਵੇਗਾ। ਇਹ ਅਨੁਸ਼ਠਾਨ ਹਿੰਦੂ ਸਿੱਖ ਵਿਰਾਸਤ ਅਤੇ ਸਦਭਾਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਥੋਂ ਦੇ ਗ੍ਰੰਥੀ ਨੇ ਦੱਸਿਆ ਕਿ ਨਵਮੀ ਵਾਲੇ ਦਿਨ ਗੁਰਦੁਆਰੇ 'ਚ ਸ਼ਸਤਰਾਂ ਦੀ ਪੂਜਾ ਹੋਵੇਗੀ ਅਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਮੀਤ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਭਾਰਤ ਦੇ ਪ੍ਰਮੁਖ ਪੰਜ ਤਖ਼ਤਾਂ 'ਚ ਪਟਨਾ ਸਾਹਿਬ ਹੀ ਐਸਾ ਇਕਲੌਤਾ ਤਖ਼ਤ ਹੈ, ਜਿੱਥੇ ਦੁਰਗਾ ਪੂਜਾ ਦੇ ਮੌਕੇ 'ਤੇ ਸਾਲਾਂ ਤੋਂ ਚੰਡੀ ਦਾ ਪਾਠ ਹੁੰਦਾ ਹੈ। ਇਸ ਵਿੱਚ ਅਮ੍ਰਿੰਤਸਰ, ਪੰਜਾਬ, ਦਿੱਲੀ, ਮੁੰਬਈ, ਲੁਧਿਆਣਾ ਤੋਂ ਆਏ ਜੱਥੇ ਸ਼ਾਮਿਲ ਹੁੰਦੇ ਹਨ।


ਜੇ ਤਖਤ ਪਟਨਾ ਸਾਹਿਬ ਅਤੇ ਤਖਤ ਹਜੂਰ ਸਾਹਿਬ ਵਿਚ ਦੁਰਗਾ ਪਾਠ ਅਤੇ ਉਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਕਸੂਰ ਉੱਥੇ ਦੇ ਜੱਥੇਦਾਰਾਂ ਹੈ, ਉੱਥੇ ਜਾਕੇ ਮੱਥਾ ਟੇਕਨ ਵਾਲੇ ਭੇਡੂ ਸਿੱਖਾਂ ਦਾ ਨਹੀਂ ਹੈ। ਕਸੂਰ ਤਾਂ ਉਥੇ ਪਏ "ਕੂੜ ਪੋਥੇ" ਦਾ ਹੈ, ਜਿਸ ਵਿਚ "ਦੁਰਗਾ" ਦੀ ਥਾਂ ਥਾਂ 'ਤੇ ਪੂਜਾ ਕੀਤੀ ਗਈ ਹੈ। ਅਤੇ ਉਸ ਦੁਰਗਾ ਪਾਠ ਦੀ ਪਹਿਲੀ ਪੌੜ੍ਹੀ ਤੁਸੀਂ ਬੜੇ ਫਖਰ ਨਾਲ ਅਪਣੀ ਪੰਥਿਕ ਅਰਦਾਸ ਵਿਚ ਰੋਜ਼ ਪੜ੍ਹਦੇ ਹੋ। ਇਸ ਦੀ ਪਹਿਲੀ ਪੌੜ੍ਹੀ ਤਾਂ ਤੁਸੀਂ ਪੜ੍ਹ ਲੈੰਦੇ ਹੋ, ਕਦੀ ਇਸ "ਦੁਰਗਾ ਪਾਠ" ਦੀ 54ਵੀਂ ਅਤੇ 55ਵੀਂ ਪੌੜ੍ਹੀ ਵੀ ਪੜ੍ਹ ਲੈੰਦੇ ਮੇਰੇ ਵੀਰੋ, ਤਾਂ ਕਦੀ ਅਰਦਾਸ ਵਿਚ "ਭਗਉੁਤੀ" (ਦੁਰਗਾ) ਨੂੰ "ਕਿਰਪਾਨ" ਜਾਂ ਅਕਾਲਪੁਰਖ" ਸਮਝਣ ਦੀ ਹਿਮਾਕਤ ਨਾ ਕਰਦੇ। ਇਹ ਰਚਨਾਂ ਤਾਂ ਆਪ ਉੱਚੀ ਉਚੀ ਰੌਲਾ ਪਾ ਕੇ ਕਹਿ ਰਹੀ ਹੈ...

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥ ਅਖੌਤੀ ਦਸਮ ਗ੍ਰੰਥ ਪੇਜ 127

ਹੋਰ ਦੇਖੋ, ਮੱਕੜ ਕੀ ਕਹਿੰਦਾ...

ਅੰਮ੍ਰਿਤਸਰ- ਸੱਚਖੰਡ ਸ੍ਰੀ ਹਜੂਰ ਸਾਹਿਬ ’ਚ ਦੁਸਹਿਰਾ ਮਨਾਉਣ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ, ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਇਸ ਦਾ ਫੈਸਲਾ 5 ਸਿੱਖ ਸਾਹਿਬਾਨ ਵੱਲੋਂ ਕੀਤਾ ਜਾਵੇਗਾ ਅਤੇ ਹੁਣ ਇਹ ਮਾਮਲਾ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਚੁੱਕਿਆ ਹੈ।

ਦਰਅਸਲ ਸੱਚਖੰਡ ਸ੍ਰੀ ਹਜੂਰ ਸਾਹਿਬ ’ਚ ਦੁਸਹਿਰਾ ਤਿਉਹਾਰ 10ਵੇਂ ਗਰੰਥ ਦੀ ਹਾਜ਼ਰੀ ’ਚ ਮਨਾਇਆ ਜਾਂਦਾ ਹੈ, ਜੋ ਕਿ ਸਿੱਖ ਮਰਿਆਦਾ ਦੇ ਖਿਲਾਫ ਹੈ, ਜਿਸ ਕਾਰਨ ਇਸ ਦਾ ਸਮੇਂ-ਸਮੇਂ ’ਤੇ ਵਿਰੋਧ ਹੁੰਦਾ ਰਹਿੰਦਾ ਹੈ।


ਟਿੱਪਣੀ: ਹੁਣ ਕਿੱਥੇ ਹਨ ਅਖੌਤੀ ਦਸਮ ਗ੍ਰੰਥ ਦੇ ਸਮਰਥਕ, ਜਿਹੜੇ ਕਹਿੰਦੇ ਹਨ ਕਿ ਚੰਡੀ ਦਾ ਮਤਲਬ ਸ਼ਕਤੀ ਹੈ, ਤਲਵਾਰ ਹੈ... ਅਗਲੇ ਦੁਰਗਾ ਪੂਜਾ ਮਨਾਉਣ ਡਏ ਆ... ਲੱਖ ਲਾਹਨਤ... ਤੇ ਇਧਰ ਦੁਸ਼ਹਿਰਾ ਵੀ ਮਨਾਇਆ ਜਾ ਰਿਹਾ ਹੈ, ਉਹ ਵੀ ਅਖੌਤੀ ਦਸਮ ਗ੍ਰੰਥ ਕਰਕੇ... ਹਾਲੇ ਵੀ ਅੱਖਾਂ ਤੋਂ ਪਰਦਾ ਨਹੀਂ ਹਟਦਾ ਕਿ ਇਹ ਕੂੜ੍ਹ ਗ੍ਰੰਥ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਹੀ ਸਿੱਖੀ ਦੇ ਵਿਹੜੇ 'ਚ ਸੁਟਿਆ ਗਿਆ ਹੈ????

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top