Share on Facebook

Main News Page

ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਵਲੋਂ ਦਿਖਾਏ ਗਏ ਨਕਲੀ ਮੁਕਾਬਲਿਆਂ ਦਾ ਸੱਚ
-: ਕਰਨਲ ਸੰਧੂ

ਚੰਡੀਗੜ੍ਹ, 26 ਸਤੰਬਰ (ਜੀ.ਸੀ. ਭਾਰਦਵਾਜ): ਖਾੜਕੂਵਾਦ ਦੇ ਦੋ ਦਹਾਕਿਆਂ ਦੌਰਾਨ, ਪੰਜਾਬ ਪੁਲਿਸ ਨੇ ਕਦੇ ਨਕਲੀ ਮੁਕਾਬਲੇ ਵਿਖਾ ਕੇ, ਕਿਸੇ ਆਤੰਕਵਾਦੀ ਦੀ ਥਾਂ ਹੋਰ ਨੂੰ ਮਾਰ ਕੇ, ਇਨਾਮ ਪ੍ਰਾਪਤ ਕੀਤੇ, ਤਰੱਕੀਆਂ ਲਈਆਂ ਅਤੇ ਪ੍ਰਸ਼ੰਸਾ ਪੱਤਰ ਲੈ ਕੇ ਵਾਹ ਵਾਹ ਖੱਟੀ ਜਦੋਂ ਕਿ ਪੀੜਤ ਪ੍ਰਵਾਰਾਂ ਦੀ ਸੁਣਵਾਈ ਅਜੇ ਤਕ ਵੀ ਨਹੀਂ ਕੀਤੀ ਜਾ ਰਹੀ। ਖਾੜਕੂਵਾਦ ਦੇ ਦੌਰਾਨ ਵੀ, ਉਸ ਦੇ ਮਗਰੋਂ ਵੀ ਕਈ ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਕੀਲਾਂ ਤੇ ਕਾਨੂੰਨਦਾਨਾਂ ਨੇ ਕਈ ਖਾੜਕੂ ਪ੍ਰਵਾਰਾਂ ਦੇ ਮਸਲੇ ਚੁੱਕੇ, ਪੁਲਿਸ ਦੇ ਡੀ.ਜੀ.ਪੀ., ਸਿਆਸੀ ਨੇਤਾਵਾਂ ਤਕ ਪਹੁੰਚ ਕੀਤੀ ਅਤੇ ਹਾਈ ਕੋਰਟ ਵੀ ਗਏ ਪਰ ਅਜੇ ਤਕ ਇਨਸਾਫ਼ ਨਹੀਂ ਮਿਲਿਆ।

ਇਸੇ ਇਨਸਾਫ਼ ਪਸੰਦੀ ਦੀ ਦੌੜ 'ਚ ਲੱਗੇ 82 ਸਾਲਾ ਸੇਵਾ-ਮੁਕਤ ਕਰਨਲ ਜੀ.ਐਸ. ਸੰਧੂ ਜੋ ਮਾਝਾ ਐਕਸ-ਸਰਵਿਸਮੈਨ ਲੀਗ ਦੇ ਪ੍ਰਧਾਨ ਹਨ ਅਤੇ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ 92 ਸਾਲਾ ਸੇਵਾ ਮੁਕਤ ਜੱਜ ਸ. ਅਜੀਤ ਸਿੰਘ ਬੈਂਸ ਨੇ ਅੱਜ ਪ੍ਰੈੱਸ ਕਾਨਫ਼ਰੰਸ 'ਚ ਦੋਸ਼ ਲਾਇਆ ਕਿ 1994 ਵਿਚ ਰੋਪੜ ਨੇੜੇ ਕੀਤੇ ਇਕ ਮੁਕਾਬਲੇ ਵਿਚ, ਉਸ ਵੇਲੇ ਦੇ ਡੀ.ਐਸ.ਪੀ. ਪਰਮਰਾਜ ਸਿੰਘ ਉਮਰਾਨੰਗਲ ਨੇ ਖ਼ੂੰਖ਼ਾਰ ਅਤਿਵਾਦੀ ਗੁਰਨਾਮ ਸਿੰਘ ਬੰਡਾਲਾ ਨੂੰ ਮਾਰਿਆ ਦਿਖਾ ਦਿਤਾ ਜਦਕਿ ਅਸਲ ਵਿਚ ਸੁਖਪਾਲ ਸਿੰਘ ਕਾਲਾ ਅਫ਼ਗ਼ਾਨਾ ਨੂੰ ਮਾਰਿਆ ਸੀ। ਉਨ੍ਹਾਂ ਕਿਹਾ ਕਿ ਇਹ ਪੁਲਿਸ ਅਫ਼ਸਰ ਅੱਜ ਆਈ.ਜੀ. ਪੱਧਰ 'ਤੇ ਪਹੁੰਚ ਚੁੱਕਾ ਹੈ, ਕਈ ਤਰੱਕੀਆਂ ਪਾ ਚੁੱਕਾ ਹੈ, ਮੈਡਲ ਵੀ ਪ੍ਰਾਪਤ ਕੀਤੇ ਹਨ ਜਦਕਿ ਇਸ ਵਿਰੁਧ, ਡੀ.ਜੀ.ਪੀ., ਸਰਕਾਰ ਅਤੇ ਹੋਰ ਸਾਰੇ ਦਰਵਾਜ਼ੇ ਖੜਕਾ ਕੇ ਅਖ਼ੀਰ ਨੂੰ ਮਾਮਲਾ, ਪਿਛਲੇ ਸਾਲ ਹਾਈ ਕੋਰਟ ਵਿਚ ਪਾਇਆ ਸੀ। ਇਸ ਕੇਸ ਦੀ ਅਗਲੀ ਤਰੀਕ 4 ਨਵੰਬਰ ਹੈ ਪਰ ਬਾਦਲ ਸਰਕਾਰ ਨੇ ਏ.ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ 4 ਮੈਂਬਰੀ ਪੁਲਿਸ ਅਧਿਕਾਰੀਆਂ ਦਾ ਇਨਕੁਆਰੀ ਕਮਿਸ਼ਨ ਬਿਠਾ ਦਿਤਾ ਹੈ। ਸ. ਸੰਧੂ ਨੇ ਮੰਗ ਕੀਤੀ ਕਿ ਪੁਲਿਸ ਵਲੋਂ ਕੀਤੀ ਜਾ ਰਹੀ ਇਨਕੁਆਰੀ ਤੇ ਸਾਨੂੰ ਵਿਸ਼ਵਾਸ ਨਹੀਂ, ਮਾਮਲਾ ਸੀ.ਬੀ.ਆਈ. ਕੋਲ ਹੀ ਭੇਜਿਆ ਜਾਵੇ। ਸ. ਅਜੀਤ ਸਿੰਘ ਬੈਂਸ ਅਤੇ ਕਰਨਲ ਸੰਧੂ ਨੇ ਦੁਖ ਪ੍ਰਗਟ ਕੀਤਾ

ਕਿ ਪੁਲਿਸ ਵਲੋਂ ਕੀਤੀ ਤਫਤੀਸ਼ ਇਕ ਫ਼ਰਜ਼ੀ ਜਿਹਾ ਕੰਮ ਹੈ, ਸੁਖਪਾਲ ਸਿੰਘ ਦੇ ਪੀੜਤ ਪ੍ਰਵਾਰ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਉਹ ਪਿੰਡ ਵਿਚੋਂ ਥੋੜੀ ਜਹੀ ਅਪਣੀ ਜ਼ਮੀਨ ਵੇਚ ਕੇ ਕਿਤੇ ਛੋਟੇ ਕਸਬੇ ਵਿਚ ਛੁਪ ਕੇ ਰਹਿੰਦੇ ਹਨ, ਪੁਲਿਸ ਵਲੋਂ ਧਮਕੀਆਂ ਮਿਲਦੀਆਂ ਹਨ, ਦਰ ਦਰ ਰੋਟੀ ਲਈ ਠੋਕਰਾਂ ਖਾ ਰਹੇ ਹਨ। ਗ਼ਰੀਬ ਪ੍ਰਵਾਰ ਵਿਚ ਸੁਖਪਾਲ ਦੀ ਘਰ ਵਾਲੀ ਦਲਬੀਰ ਕੌਰ ਹੈ, ਪਿਤਾ ਜਗੀਰ ਸਿੰਘ ਤੇ ਹੋਰ ਮੈਂਬਰ ਹਨ ਜੋ ਕੰਗਾਲ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਜਿਸ ਖਾੜਕੂ ਗੁਰਨਾਮ ਸਿੰਘ ਬੰਡਾਲਾ ਨੂੰ 1994 ਵਿਚ ਪੁਲਿਸ ਮੁਕਾਬਲੇ 'ਚ ਮਾਰਿਆ ਦਿਖਾਇਆ ਗਿਆ, ਉਹ ਅਪਣੀ ਸਜ਼ਾ ਫ਼ਿਰੋਜ਼ਪੁਰ ਜੇਲ ਵਿਚ ਕੱਟ ਕੇ ਹੁਣ, ਅਪਣਾ ਨਾਮ ਬਦਲ ਕੇ, ਕਿਸੇ ਹੋਰ ਪਿੰਡ ਵਿਚ ਰਹਿ ਰਿਹਾ ਹੈ।

ਮਾਝੇ ਵਿਚ ਛੱਜਲ ਵੱਡੀ ਦੇ ਗਿਆਨੀ ਹਰਚਰਨ ਸਿੰਘ ਅਤੇ ਨੰਗਲੀ ਦੇ ਇਕ ਹੋਰ ਸੁਖਪਾਲ, ਦੋਵੇਂ ਖਾੜਕੂਆਂ ਦੇ ਸਿਰਾਂ 'ਤੇ ਪੰਜ ਪੰਜ ਦੇ ਇਨਾਮ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਬਾਰੇ ਵੀ ਕਰਨਲ ਸੰਧੂ ਨੇ ਦਸਿਆ ਕਿ ਉਨ੍ਹਾਂ ਕਾਲੇ ਦਿਨਾਂ ਦੌਰਾਨ, ਕਈ ਦਰਜਣਾਂ ਝੂਠੇ ਤੇ ਨਕਲੀ ਮੁਕਾਬਲੇ, ਪੁਲਿਸ ਨੇ ਵਿਖਾਏ ਜਿਨ੍ਹਾਂ ਦੀ ਤਫਤੀਸ਼ ਹੋਣੀ ਜ਼ਰੂਰੀ ਹੈ।

ਜਸਟਿਸ ਅਜੀਤ ਸਿੰਘ ਬੈਂਸ ਅਤੇ ਕਰਨਲ ਸੰਧੂ ਨੇ ਰੋਸ ਪ੍ਰਗਟ ਕੀਤਾ ਕਿ 2007 ਵਿਚ ਗੁਰਨਾਮ ਸਿੰਘ ਬੰਡਾਲਾ ਦੇ ਜਿਊਂਦੇ ਹੋਣ ਦੀ ਖ਼ਬਰ ਉਪ੍ਰੰਤ ਵੀ, ਅੱਜ ਤਕ, 7 ਸਾਲ ਮਗਰੋਂ, ਨਾ ਕੋਈ ਰੀਪੋਰਟ ਦਰਜ ਕੀਤੀ ਗਈ, ਨਾ ਹੀ ਜੇ.ਪੀ. ਵਿਰਦੀ ਇਨਕੁਆਰੀ ਕਮੇਟੀ ਨੇ ਕੇਸ ਦਰਜ ਕੀਤਾ, ਨਾ ਹੀ ਤਰੱਕੀ ਪਾਉਣ ਵਾਲੇ ਪੁਲਿਸ ਅਧਿਕਾਰੀ ਪਰਮਰਾਜ ਉਮਰਾਨੰਗਲ ਤੋਂ ਪੁਛਗਿਛ ਕੀਤੀ ਗਈ, ਨਾ ਹੀ ਉਸ ਵਿਰੁਧ ਅਨੁਸ਼ਾਸਨੀ ਕਾਰਵਾਈ ਹੋਈ ਅਤੇ ਉਲਟਾ ਉਸ ਨੂੰ ਤਰੱਕੀਆਂ ਦਿਤੀਆਂ ਗਈਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top