Share on Facebook

Main News Page

ਨਾਮ-ਭਗਤੀ ਬਾਰੇ ਵਿਚਾਰਾਂ ਦੀ ਸ਼ਲਾਘਾ
-: ਭਾਈ ਅਵਤਾਰ ਸਿੰਘ ਮਿਸ਼ਨਰੀ (510-432-5827)

ਸਿੱਖ ਗੁਣ ਗਰਾਹੀ ਹੈ- ਅਵਗੁਣ ਛੋਡ ਗੁਣਾਂ ਕਉ ਧਾਵਹੂ (ਗੁਰਬਾਣੀ) ਭਾਈ ਰਣਜੀਤ ਸਿੰਘ ਖਾਲਸਾ ਜੋ ਹੁਣ ਸੱਚ ਬੋਲ ਰਿਹਾ ਹੈ ਇਹ ਉਸ ਵਿੱਚ ਚੰਗੇ ਗੁਣਾਂ ਦੀ ਤਬਦੀਲੀ ਆਈ ਹੈ। ਪੁਰਾਣੀਆਂ ਗੱਲਾਂ ਦੇ ਮੱਗਰ ਲੱਗ ਕੇ, ਚੰਗੀਆਂ ਨਵੀਆਂ ਵਿਸਾਰ ਨਹੀਂ ਦੇਣੀਆਂ ਚਾਹੀਦੀਆਂ ਸਗੋਂ ਸ਼ਾਬਾਸ਼ ਦਿਓ ਕਿ ਕੋਈ ਤਾਂ ਭੇਖੀ ਸੰਤਾਂ ਵਿੱਚੋਂ ਭਾਈ ਬਣ ਕੇ ਗੁਰਬਾਣੀ ਦੀ ਵਿਆਖਿਆ ਕਰਦਾ ਸੱਚ ਬੋਲ ਰਿਹਾ ਹੈ। ਤੁਸੀਂ ਭਾਵੇਂ ਸੌ ਵਾਰੀ ਨਾਮ ਬਾਰੇ ਲੋਕਾਂ ਨੂੰ ਸਮਝਾਓ ਨਹੀਂ ਸਮਝਣਗੇ, ਪਰ ਭਾਈ ਰਣਜੀਤ ਸਿੰਘ ਖਾਲਸਾ ਦੀ ਕਹੀ ਓਸੇ ਹੀ ਗੱਲ ਨੂੰ ਮੰਨ ਲੈਣਗੇ।

ਸੋ, ਭਲਿਓ ਪਹਿਲਾ ਜੀਵਨ ਤਾਂ ਸਾਡਾ ਸਾਰਿਆਂ ਦਾ ਕਿਹੋ ਜਿਹਾ ਸੀ ਆਪਣੇ ਅੰਦਰ ਯਾਤੀ ਮਾਰੋ ਜੇ ਅਸੀਂ ਗੁਰਬਾਣੀ ਗਿਆਨ ਹਾਸਲ ਕਰਕੇ ਸਮਝਦਾਰ ਹੋ ਗਏ ਹਾਂ ਤਾਂ ਕੀ ਬਾਬਾ ਰਣਜੀਤ ਸਿੰਘ ਵਰਗੇ ਜੋ ਡੇਰਿਆਂ ਵਿੱਚ ਪਲੇ ਤੇ ਪੜ੍ਹੇ ਅੱਜ ਗੁਰਬਾਣੀ ਦੀ ਡੂੰਘੀ ਸਟੱਡੀ ਅਤੇ ਵਿਦਵਾਨਾਂ ਦੀ ਸੰਗਤ ਤੇ ਲਿਟ੍ਰੇਚਰ ਪੜ੍ਹ ਕੇ, ਸਮਝਦਾਰ ਹੋ ਗੁਰਬਾਣੀ ਦੀ ਕਾਫੀ ਸਹੀ ਵਿਆਖਿਆ ਕਰਨ ਲੱਗ ਪਏ ਹਨ ਤਾਂ ਕੀ ਮਾੜਾ ਹੈ- ਗੁਰਬਾਣੀ ਦਾ ਵੀ ਫੁਰਮਾਨ ਹੈ ਕਿ- ਜੈਸਾ ਬਾਲਿਕ ਭਾਇ ਸੁਭਾਈ ਲੱਖ ਅਪਰਾਧ ਕਮਾਵੈ॥ ਕਰਿ ਕਿਰਪਾ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲ ਲਾਵੈ॥ ਪਿਛਲੇ ਅਉਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ॥ (ਗੁਰੂ ਗ੍ਰੰਥ ਸਾਹਿਬ) ਸਾਡੀ ਗੁਣਾਂ ਦੀ ਸਾਂਝ ਹੋਣੀ ਚਾਹੀਦੀ ਹੈ, ਨਾਂ ਕਿ ਧੜਿਆਂ ਜਾਂ ਜਥੇਬੰਦੀਆਂ ਦੇ ਵੱਖਰੇਵੇਂ ਦੀ।

ਹਾਂ, ਜੇ ਹੁਣ ਇਹ ਭਾਈ ਸਮਝਦਾਰ ਹੋ ਕੇ ਫਿਰ ਵੀ ਕਰਮਕਾਂਡ ਕਰੇਗਾ ਜਾਂ ਡੇਰੇਦਾਰੀ ਚਲਾਵੇਗਾ, ਫਿਰ ਆਪਾਂ ਇਸ ਦੇ ਵਿਰੁੱਧ ਬੋਲ ਅਤੇ ਲਿਖ ਵੀ ਸਕਦੇ ਹਾਂ। ਜੇ ਡੇਰੇਦਾਰ ਗੁਰਮਿਤ ਧਾਰਨ ਕਰਕੇ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਲੱਗ ਜਾਣ ਤਾਂ ਮਾੜੀ ਗੱਲ ਨਹੀਂ। ਜੇ ਗੁਰੂ ਨਾਨਕ ਮੁਲਾਂ ਮੌਲਾਣਿਆਂ, ਪੰਡਿਤਾਂ, ਜੋਗੀਆਂ, ਸਿੱਧਾਂ ਤੇ ਮੱਠਧਾਰੀ ਸਾਧਾਂ ਨਾਲ ਗਿਆਨ ਗੋਸ਼ਟੀਆਂ ਕਰ ਸਕਦੇ ਸਨ, ਤਾਂ ਆਪਾਂ ਕਿਉਂ ਨਹੀਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top