Share on Facebook

Main News Page

ਫ਼ੇਂਗ-ਸ਼ੁਏ, ਵਾਸਤੂ ਸ਼ਾਸਤਰ ਤੇ ਹੋਰ ਬਿਨਾ ਸਿਰ ਪੈਰ ਦੇ ਵਿਗਿਆਨ
-: ਰੰਜਨਪ੍ਰੀਤ ਕੌਰ ਨਾਗਰਾ

ਪਿਛਲੇ ਲੇਖ ਵਿਚ ਮੈਂ ਡਾਕਟਰ ਨਰਮ ਦੀਆਂ ਖੋਟੀਆਂ ਦਵਾਈਆਂ ਬਾਰੇ ਜਾਣੂ ਕਰਾਇਆ ਸੀ। ਅੱਜ ਇਸ ਲੇਖ ਵਿਚ ਮੈਂ ਫ਼ੇਂਗ ਸ਼ੁਏ ਬਾਰੇ ਦੱਸਣਾ ਚਾਹੁੰਦੀ ਹਾਂ। ਤੁਸੀਂ ਟੀਵੀ ਤੇ ਪੱਲਵੀ ਛੇਲਾਵੜਾ ਦੀਆਂ ਮਸ਼ਹੂਰੀਆਂ ਜ਼ਰੂਰ ਵੇਖੀਆਂ ਹੋਣਗੀਆਂ।

ਪੱਲਵੀ ਇਹ ਦਾਅਵਾ ਕਰਦੀ ਹੈ ਕਿ ਫ਼ੇਂਗ ਸ਼ੁਏ ਅਤੇ ਵਸਤੂ ਸ਼ਾਸਤਰ ਨਾਲ ਡੁੱਬਦਾ ਕਾਰੋਬਾਰ ਦੋਬਾਰਾ ਚਲ ਸਕਦਾ ਹੈ ਅਤੇ ਜ਼ਿੰਦਗੀ ਦੀਆਂ ਸਭ ਪਰੇਸ਼ਾਨੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਉਹ ਵੀ ਸਿਰਫ਼ ਘਰ ਅਤੇ ਕਾਰੋਬਾਰ ਦੀ ਇਮਾਰਤ ਦਾ ਢਾਂਚਾ ਬਦਲਣ ਨਾਲ। ਪੱਲਵੀ ਦਾ ਇਹ ਦਾਅਵਾ ਹੈ ਕਿ ਘਰ ਦਾ ਢਾਂਚਾ, ਬਾਹਰਲੇ ਬੂਹੇ ਦੀ ਦਿਸ਼ਾ, ਘਰ ਦਾ ਫ਼ਰਨੀਚਰ ਬਦਲਣ ਨਾਲ ਜੀਵਨ ਵਿਚ ਬਦਲਾਅ ਲਿਆਂਦਾ ਜਾ ਸਕਦਾ ਹੈ।

ਪਰ ਘਰ ਦੇ ਢਾਂਚੇ ਨਾਲ ਖ਼ੁਸ਼ੀ ਤੇ ਗ਼ਮ ਦਾ ਕੀ ਤੁਅੱਲਕ ਹੈ, ਇਹਦੇ ਬਾਰੇ ਪੱਲਵੀ ਕਦੀ ਵੀ ਨਹੀਂ ਸਾਨੂੰ ਦੱਸਦੀ। ਇਹ ਇਸ ਕਰ ਕੇ ਕਿਉਂਕਿ ਅਸਲ ਵਿਚ ਇਹਨਾਂ ਦੋਹਾਂ ਦਾ ਆਪਸ ਵਿਚ ਕੋਈ ਤੁਅੱਲਕ ਨਹੀਂ। ਇਹ ਸਿਰਫ਼ ਮਨਘੜਤ ਗੱਲਾਂ ਹਨ। ਪੁਰਾਣੇ ਸਮਿਆਂ ਵਿਚ ਲੋਕ ਇਹਨਾਂ ਗੱਲਾਂ ਵਿਚ ਵਿਸ਼ਵਾਸ ਰੱਖਦੇ ਸਨ। ਉਹ ਇਸ ਤਰ੍ਹਾਂ ਦੀਆਂ ਹੋਰ ਖੋਖਲੀਆਂ ਚੀਜ਼ਾਂ ਵਿਚ ਵੀ ਅੰਧ ਵਿਸ਼ਵਾਸ ਕਰਦੇ ਸਨ, ਜਿਵੇਂ ਕਿ ਹਵਨ, ਜੋਤਸ਼, ਕੁੰਡਲੀ ਵਗ਼ੈਰਾ।

ਫੇਂਗ ਸ਼ੁਏ ਸਾਢੇ ਤਿੰਨ ਹਜ਼ਾਰ ਸਾਲ ਪੁਰਾਣੀ ਕਲਾ ਹੈ ਜੋ ਚੀਨ ਵਿਚ ਸ਼ੁਰੂ ਹੋਈ ਸੀ ਅਤੇ ਵਸਤੂ ਸ਼ਾਸਤਰ ਹਿੰਦੁਸਤਾਨ ਵਿਚ ਸ਼ੁਰੂ ਹੋਇਆ ਸੀ। ਵਸਤੂ ਮੰਦਰਾਂ ਦੀ ਉਸਾਰੀ ਲਈ ਵਰਤਿਆ ਜਾਂਦਾ ਸੀ ਪਰ ਅਜੇ ਤੱਕ ਕਿਸੇ ਨੇ ਇਹ ਸਿੱਧ ਨਹੀਂ ਕੀਤਾ ਕਿ ਸੱਚਮੁੱਚ ਹੀ ਫ਼ੇਂਗ ਸ਼ੁਏ ਅਤੇ ਵਸਤੂ ਨਾਲ ਪਰਿਵਾਰਕ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਫ਼ੇਂਗ ਸ਼ੁਏ ਅਤੇ ਵਾਸਤੂ ਸ਼ਾਸਤਰ ਨੂੰ ਸਿਰਫ਼ ਕਲਾ ਹੀ ਕਿਹਾ ਜਾ ਸਕਦਾ ਹੈ, ਵਿਗਿਆਨ ਨਹੀਂ। ਆਧੁਨਿਕ ਵਿਗਿਆਨ ਵਿਚ ਇਹਦੇ ਲਈ ਕੋਈ ਥਾਂ ਨਹੀਂ।

ਪੱਲਵੀ ਛੇਲਾਵੜਾ, ਪ੍ਰੇਮ ਜੋਤਸ਼, ਡਾਕਟਰ ਨਰਮ ਜਿਹੇ ਹੋਰ ਕਿੰਨੇ ਹੀ ਧੋਖੇਬਾਜ਼ਾਂ ਨੇ ਟੀ.ਵੀ. 'ਤੇ ਮਸ਼ਹੂਰੀਆਂ ਦੀ ਭਰਮਾਰ ਪਾਈ ਹੋਈ ਹੈ। ਉਨ੍ਹਾਂ ਕੋਲ ਇਹ ਮਸ਼ਹੂਰੀਆਂ ਦੇਣ ਲਈ ਪੈਸਾ ਹੈ। ਉਨ੍ਹਾਂ ਦਾ ਧੰਦਾ ਚਲ ਰਿਹਾ ਹੈ ਕਿਉਂਕਿ ਭਟਕੇ ਹੋਏ ਭੋਲੇ ਲੋਕ ਇਹਨਾਂ ਨੂੰ ਪੈਸੇ ਦੇ ਬੈਠਦੇ ਹਨ, ਇਸ ਆਸ ਵਿਚ ਕਿ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇ।

ਟੀ ਵੀ ਚੈਨਲਾਂ ਵਾਲਿਆਂ ਨੂੰ ਵੀ ਆਪਣੀ ਜ਼ਿਮੇਦਾਰੀ ਸਮਝਣ ਦੀ ਲੋੜ ਹੈ, ਪੈਸੇ ਲਈ ਕਿਸੇ ਦੀ ਵੀ ਮਸ਼ਹੂਰੀ ਵਿਖਾ ਦਿੰਦੇ ਹਨ ਅਤੇ ਲੋਕ ਪ੍ਰੇਮ ਜੋਤਸ਼ ਵਰਗਿਆਂ ਦੇ ਚੁੰਗਲ ਵਿਚ ਫਸ ਜਾਂਦੇ ਹਨ। ਅਮਰੀਕਾ ਵਿਚ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਇੱਥੇ ਕੈਪਿਟਲਿਸਮ ਹੈ। ਟੀ.ਵੀ. ਚੈਨਲਾਂ ਉੱਤੇ ਜ਼ਿਆਦਾ ਪਾਬੰਦੀਆਂ ਨਹੀਂ ਹਨ। ਉਨ੍ਹਾਂ ਨੂੰ ਟੀ ਵੀ ਤੇ ਕੋਈ ਵੀ ਚੀਜ਼ ਜਾਂ ਵਿਚਾਰਧਾਰਾ ਵਿਖਾਉਣ ਦੀ ਖੁੱਲ੍ਹ ਹੈ। ਇਹ ਗੱਲ ਚੰਗੀ ਵੀ ਹੈ ਕਿ ਉਨ੍ਹਾਂ ਨੂੰ ਇਹ ਖੁੱਲ੍ਹ ਹੈ, ਪਰ ਇਸੇ ਕਰ ਕੇ ਟੀ ਵੀ ਵੇਖਣ ਵਾਲਿਆਂ ਨੂੰ ਵੀ ਆਪ ਹੀ ਹਰ ਚੀਜ਼ ਦੀ ਜਾਂਚ ਪੜਤਾਲ ਕਰਨ ਦੀ ਲੋੜ ਹੈ।

ਟਿੱਪਣੀ: ਸਾਨੂੰ ਸਾਡੀ ਇਸ ਬੱਚੀ 'ਤੇ ਮਾਣ ਹੈ ਜਿਸ ਨੇ ਛੋਟੀ ਉਮਰ ਵਿਚ ਉੱਚੀ ਸੋਚ ਦੀ ਗੱਲ ਕੀਤੀ ਹੈ। ਉਮੀਦ ਹੈ ਕਿ ਅਗੇ ਤੋਂ ਵੀ ਸਮੇਂ ਦੀ ਗੱਲ ਕਰਿਆ ਕਰੇਗੀ। ਅਸੀਂ ਅਦਾਰਾ ਯੂ ਨਿਉਜ਼ ਟੂਡੇ ਅਤੇ ਖ਼ਾਲਸਾ ਨਿਊਜ਼ ਵਲੋਂ ਬੱਚੀ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹਾਂ, ਆਸ ਕਰਦੇ ਹਾਂ ਪ੍ਰਵਾਨ ਕਰਨਗੇ ਅਤੇ ਨਾਲ ਹੀ ਵਾਅਦਾ ਕਰਦੇ ਹਾਂ ਕਿ ਅਸੀਂ ਹਮੇਸ਼ਾ ਇੰਨ੍ਹਾਂ ਬੱਚਿਆਂ ਦੀ ਹਰ ਲਿਖਤ ਨੂੰ ਆਪਣੀ ਸਾਈਟ 'ਤੇ ਪਾ ਕੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਇਨ੍ਹਾਂ ਨੌਜਵਾਨ ਲੇਖਕਾਂ ਦੀ ਹੌਸਲਾ ਅਫ਼ਜਾਈ ਕਰਦੇ ਰਹਾਂਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top