Share on Facebook

Main News Page

ਅਸੀਂ ਰੰਗਾਂ ਦੇ ਭਰਮ 'ਚ ਨਹੀਂ ਪੈਣਾ, ਸਾਰੇ ਰੰਗ ਕੁਦਰਤ ਦੇ ਹਨ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪਿਛਲੇ ਦਿਨੀਂ ਇਕ ਵੀਡੀਓ ਦਾ ਜ਼ਿਕਰ ਕਾਫੀ ਰਿਹਾ ਜਿਸ ਵਿੱਚ ਕੁੱਝ ਟਕਸਾਲੀ ਦੁਬਾਈ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਜ਼ੁਰਾਬਾਂ ਬਾਬਤ ਕੁੱਝ ਸਵਾਲ ਕਰ ਰਹੇ ਸਨ। ਇਕ ਪਾਸੇ ਤਾਂ ਉਹ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਕੋਲੋਂ ਜਵਾਬ ਮੰਗਦੇ ਹਨ, ਅਤੇ ਜਦੋਂ ਉਨ੍ਹਾਂ ਨੂੰ ਜਵਾਬ ਮਿਲਦਾ ਹੈ ਕਿ ਆਓ ਕਲ ਨੂੰ ਇਸੇ ਵਿਸ਼ੇ ਉਤੇ ਕੀਰਤਨ ਸਰਵਣ ਕਰੋ, ਤਾਂ ਉਹ ਕਹਿੰਦੇ ਹਨ ਕਿ ਸਾਨੂੰ ਕੀਰਤਨ ਸਰਵਣ ਕਰਨ ਦਾ ਹੁਕਮ ਨਹੀਂ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਕਿਸੇ ਦੇ ਕਹੇ 'ਤੇ ਇਸ ਸਮਾਗਮ 'ਚ ਖਲਲ ਪਾਉਣ ਆਏ ਸੀ।

ਅਗਲੇ ਦਿਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਬਾਹਰੀ ਵੇਸ (ਪਹਿਰਾਵਾ) 'ਤੇ ਕੀਰਤਨ ਕੀਤਾ, ਜਿਸ ਵਿੱਚ ਉਨ੍ਹਾਂ ਨੇ

ਮਃ ੩ ॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ {ਪੰਨਾ 785}

ਸ਼ਬਦ ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ।

ਸਿੱਖਾਂ ਵਿੱਚ ਰੰਗਾਂ ਬਾਰੇ ਫੈਲੇ ਭਰਮ ਨੂੰ ਦੂਰ ਕਰਨ ਲਈ ਉਨ੍ਹਾ ਆਖਿਆ ਕਿ ਅਸੀਂ ਰੰਗਾਂ ਦੇ ਭਰਮ 'ਚ ਨਹੀਂ ਪੈਣਾ, ਸਾਰੇ ਰੰਗ ਕੁਦਰਤ ਦੇ ਹਨ। ਅਸੀਂ ਰੰਗਾਂ ਦਾ ਭਰਮ ਪਾ ਕੇ, ਬਾਹਰੀ ਭੇਖ ਤੱਕ ਹੀ ਸੀਮਿਤ ਨਹੀਂ ਰਹਿਣਾ। ਸਿੱਖ ਨੂੰ ਜਿਹੜਾ ਰੰਗ ਚੰਗਾ ਲੱਗੇ, ਪਹਿਨ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸੰਸਾਰ ਦਾ ਧਰਮ ਇੱਕੋ ਹੈ, ਮਜ਼ਹਬ ਅਲਗ ਹੋ ਸਕਦੇ ਹਨ, ਪਹਿਰਾਵਾ ਅਲਗ ਹੋ ਸਕਦਾ ਹੈ, ਪਰ ਰੱਬ ਨੂੰ ਮਿਲਣ ਦਾ ਧਰਮ ਇੱਕੋ ਹੈ। ਰੱਬ ਉਨ੍ਹਾਂ ਨੂੰ ਮਿਲਆ ਹੈ, ਜਿਨ੍ਹਾਂ ਨੇ ਗੁਰੂ ਦਾ ਕਹਿਆ ਮੰਨਿਆ ਹੈ। ਗੁਰੂ ਤਾਂ ਕਈ ਤਾ 'ਤੇ ਸੂਹੇ ਰੰਗ ਦੀ ਗਲ ਕਰਦਾ ਹੈ, ਲਾਲ ਰੰਗ ਦੀ ਗਲ ਕਰਦਾ ਹੈ, ਤੇ ਅਸੀਂ ਆਪੂੰ ਪਾਏ ਭੁਲੇਖਿਆਂ 'ਤੇ ਸਿੱਖਾਂ ਦਾ ਰੰਗ ਸਿਰਫ ਕਾਲਾ, ਨੀਲਾ ਤੇ ਕੇਸਰੀ ਹੀ ਸਮਝੀ ਬੈਠੇ ਹਾਂ। ਸਾਰੇ ਰੰਗ ਉਸ ਕਰਤਾਰ ਦੇ ਹਨ।

ਉਨ੍ਹਾਂ ਕਿਹਾ ਕਿ ਪਹਿਰਾਵਾ, ਬੋਲੀ ਤੇ ਖਾਣਾ ਇਹ ਸਭਿਆਚਾਰ ਦਾ ਹਿੱਸਾ ਹੈ, ਜਿਹੜਾ ਵੱਖ ਵੱਖ ਮਜ਼ਹਬਾਂ ਨੂੰ ਮੰਨਣ ਵਾਲਿਆਂ ਨੂੰ ਵੱਖ ਕਰਦਾ ਹੈ। ਅਸੀਂ ਪਹਿਰਾਵਿਆਂ ਵਿੱਚ ਨਹੀਂ ਫੱਸਣਾ, ਕਿ ਫਲਾਣਾ ਪਹਿਰਾਵਾ ਗੁਰੂ ਨੇ ਦਿੱਤਾ ਹੈ, ਗੁਰੂ ਨੇ ਸਿਖਿਆ ਦਿੱਤੀ, ਜਿਸ ਨੂੰ ਮੰਨਣ ਅਤੇ ਜੀਵਨ 'ਚ ਧਾਰਣ ਕਰਨ ਵਾਲਾ ਹੀ ਸਿੱਖ ਅਖਵਾ ਸਕਦਾ ਹੈ।

ਸਮਾਗਮ ਤੋਂ ਬਾਅਦ ਉਨ੍ਹਾਂ ਕੋਲ ਕਈ ਬੱਚੇ ਆਏ, ਜਿਨ੍ਹਾਂ ਨੇ ਵੱਖ ਵੱਖ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਪ੍ਰੋ. ਦਰਸ਼ਨ ਸਿੰਘ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਆ ਦੇਖੋ ਕਿੰਨੇ ਸੁਹਣੇ ਲਗਦੇ ਨੇ ਵੱਖ ਵੱਖ ਰੰਗਾਂ 'ਚ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top