Share on Facebook

Main News Page

ਮੰਜ਼ਿਲੇ ਉਨ੍ਹੀਂ ਕੋ ਮਿਲਤੀ ਹੈ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈਪੰਖੋਂ ਸੇ ਕੁਛ ਨਹੀਂ ਹੋਤਾ, ਹੌਂਸਲੋਂ ਸੇ ਉਡਾਣ ਹੋਤੀ ਹੈ।

ਸਿਆਟਲ 21 ਸਤੰਬਰ : ਅੱਜ ਅਮਰੀਕਨ ਸਿੱਖਾਂ ਵਲੋਂ ਆਪਣੀ ਪਹਿਚਾਣ ਨੂੰ ਲੈ ਕੇ ਹੋ ਰਹੀਆਂ ਕੋਸ਼ਿਸ਼ਾਂ ਵਿਚ ਇੱਕ ਹੋਰ ਵਾਧਾ ਹੋਇਆ।ਸਿਆਟਲ ਵਿਖੇ ਗੁਰਮਤਿ ਖ਼ਾਲਸਾ ਸਕੂਲ ਦੀ ਸ਼ੁਰੂਆਤ ਹੋਈ ਹੈ ਜੋ ਕਿ ਅਤਿਅੰਤ ਖ਼ੁਸ਼ੀ ਦੀ ਗੱਲ ਹੈ।ਇਹ ਖ਼ਾਲਸਾ ਗੁਰਮਤਿ ਸਕੂਲ Springbrook Elementary School, 20035 100th ave Se Kent WA. 98031 4309. ਵਿਚ ਖੋਲਿਆ ਗਿਆ ਹੈ। ਇਹ ਉਹੀ ਸਕੂਲ ਹੈ ਜਿੱਥੇ ਅਸੀਂ ਤਿੰਨ ਸਾਲ ਪਹਿਲਾਂ ਨਗਰ ਕੀਰਤਨ ਲਈ ਰੁਕਦੇ ਹੁੰਦੇ ਸੀ। ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਦਾਖਲ ਕਰਾਇਆ। ਅੱਜ ਸਵੇਰੇ 9.30 ਵਜੇ ਸਕੂਲ ਵਿਚ ਪੂਰੀ ਗਹਿਮਾ ਗਹਿਮੀ ਸੀ। ਲਗਭਗ 11 ਵਜੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਵਿਚ ਲਗਣ ਵਾਲੀਆਂ ਕਲਾਸਾਂ ਅਤੇ ਸਕੂਲ ਦੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਗਈ।

ਗੱਲਬਾਤ ਦੀ ਸ਼ੁਰੂਆਤ ਕਰਦਿਆਂ ਸ. ਜਸਮੀਤ ਸਿੰਘ ਜੀ ਜੋ ਕਿ ਬੜੇ ਸੂਝਵਾਨ ਸਿੱਖ ਹਨ ਨੇ ਬੜੀ ਦਲੇਰੀ ਨਾਲ ਇਹ ਗੱਲ ਕਹੀ ਕਿ ਜੇ ਕਰ ਤੁਸੀਂ ਸਿਰਫ਼ ਪੰਜਾਬੀ ਪੜ੍ਹਾਉਣ ਲਈ ਹੀ ਆਪਣੇ ਬੱਚੇ ਲਿਆਏ ਹੋ ਤਾਂ ਤੁਸੀਂ ਗਲਤ ਜਗ੍ਹਾ ਆਏ ਹੋ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਸਿਖਾਇਆ ਜਾਣਾ ਹੈ। ਸਿੱਖੀ ਦੀਆਂ ਕਦਰਾਂ ਕੀਮਤਾਂ ਸਿਖਾਈਆਂ ਜਾਣੀਆਂ ਹਨ। ਉਨ੍ਹਾਂ ਦਸਿਆ ਕਿ ਅਸੀਂ ਬੱਚਿਆਂ ਨੂੰ ਦਸਣਾ ਹੈ ਕਿ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਨਾਲ ਕਿਵੇਂ ਜੁੜਨਾ ਹੈ। ਕਲਾਸਾਂ ਅਗਲੇ ਹਫ਼ਤੇ ਐਤਵਾਰ ਮਿਤੀ 28 ਸਤੰਬਰ ਨੂੰ ਸ਼ੁਰੂ ਹੋ ਜਾਣੀਆਂ ਹਨ।

ਉਨ੍ਹਾਂ ਵਲੋਂ ਬੇਨਤੀ ਹੈ ਬਚਿਆਂ ਨੂੰ ਲੈ ਕੇ ਸਮੇਂ ਸਿਰ ਪਹੁੰਚੋ ਤਾਂ ਧੰਨਵਾਦੀ ਹੋਵਾਂਗੇ। ਇੱਥੇ ਅਸੀਂ ਇਹ ਦੱਸਣ ਵਿਚ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਇਨ੍ਹਾਂ ਵੀਰਾਂ ਨੇ ਆਪਣੇ ਸੁਖ ਆਰਾਮ ਨੂੰ ਛੱਡ ਕੇ ਲੰਮਾ ਸਫ਼ਰ ਤਹਿ ਕਰ ਕੇ ਕੌਮ ਦੇ ਉਜਲੇ ਭਵਿੱਖ ਲਈ ਆਪਣੀ ਜ਼ਿੰਦਗੀ ਦੇ ਅੱਠ ਸਾਲ ਪਹਿਲਾਂ ਵੀ ਸਾਡੇ ਬੱਚਿਆਂ ਨੂੰ ਸਮਰਪਿਤ ਕੀਤੇ ਹਨ। ਇਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਪੰਜਾਬੀ ਭਾਸ਼ਾ ਦਾ ਕਰੈਡਿਟ ਤਿੰਨ ਸ਼ਹਿਰਾਂ ਵਿਚ ਰੈਂਟਨ ਸਕੂਲ ਡਿਸਟ੍ਰਿਕਟ, ਕੈਂਟ ਸਕੂਲ ਡਿਸਟ੍ਰਿਕਟ, ਔਬਰਨ ਸਕੂਲ ਡਿਸਟ੍ਰਿਕਟ ਦੇ ਬੱਚਿਆਂ ਨੂੰ ਦਿਵਾਉਣ ਲਈ ਸਲਾਘਾਯੋਗ ਕੰਮ ਕੀਤਾ ਹੈ। ਜਿਸ ਨਾਲ ਹੁਣ ਸਾਡੇ ਬੱਚਿਆਂ ਨੂੰ ਫ਼ਰੈਚ ਜਾਂ ਸਪੈਨਿਸ਼ ਭਾਸ਼ਾ ਦੀਆਂ ਕਲਾਸਾਂ ਨਹੀਂ ਲੈਣੀਆਂ ਪੈਦੀਆਂ।

ਇੱਥੇ ਹੀ ਬਸ ਨਹੀਂ ਇਨ੍ਹਾਂ ਵੀਰਾਂ ਨੇ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ ਹਨ ਜਿਵੇਂ ਕਿ ਬੁਲਿੰਗ ਦੇ ਕਈ ਕੇਸ ਸਕੂਲ ਐਡਮਨਿਸਟਰੇਸ਼ਨ ਨਾਲ ਮਿਲ ਕੇ ਹੱਲ ਕੀਤੇ ਅਤੇ ਉਨ੍ਹਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਮੁਹਈਆ ਕਰਵਾਈ। ਸਾਰੇ ਅਮੈਰਿਕਾ ਵਿਚ ਦਸਤਾਰ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਿੱਖ ਕੁਲੀਸ਼ਨ ਬਣਾਈ। ਪਿਛਲੇ ਮਹੀਨੇ ਸਾਰੇ ਅਮੈਰਿਕਾ ਵਿਚੋਂ 80 ਹਿਸਟਰੀ ਦੇ ਟੀਚਰਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਗੁਰਦੁਆਰਾ ਸਾਹਿਬ ਬਾਥਲ ਵਿੱਚ ਵਰਕਸ਼ਾਪ ਲਾਈ।ਤਾਂ ਕਿ ਸਿੱਖ ਹਿਸਟਰੀ ਨੂੰ ਅਮੈਰਿਕਾ ਦੇ ਸਕੂਲਾਂ ਦੇ ਸਿਲੇਬਸ ਵਿੱਚ ਪਾਇਆ ਜਾ ਸਕੇ। ਇਸ ਸਾਰੇ ਕੰਮ ਦਾ ਸਿਹਰਾ ਵੀ ਸ.ਜਸਮੀਤ ਸਿੰਘ ਅਤੇ ਉਸ ਦੇ ਸਹਿਯੋਗੀ ਸਟਾਫ਼ ਨੂੰ ਜਾਂਦਾ ਹੈ। ਸਕੂਲ ਵਿਚ ਇੱਕ ਦਸਵੰਧ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀਂ ਆਤਮ ਹੱਤਿਆ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ, ਗੁਰੂ ਆਸਰਾ ਟਰੱਸਟ ਲਈ, ਸਿਕਲੀਗਰ ਪਰਿਵਾਰਾਂ ਦੇ ਬੱਚਿਆਂ ਲਈ ਅਤੇ ਧਰਮੀ ਫ਼ੌਜੀਆਂ ਦੇ ਪਰਿਵਾਰਾਂ ਲਈ ਦਵਾਈਆਂ ਅਤੇ ਕੱਪੜਿਆਂ ਦੀ ਸੇਵਾ ਕੀਤੀ ਗਈ।

ਜੇ ਕਰ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਵਿਚ ਸਿੱਖਾਂ ਉੱਤੇ ਹੋ ਰਹੇ ਨਸਲੀ ਹਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ, ਸਾਡੇ ਬੱਚੇ ਗੁਰਸਿੱਖੀ ਪਹਿਰਾਵੇ ਵਿਚ ਹੁੰਦੇ ਹੋਏ ਵਧੀਆ ਜੌਬਾਂ ਕਰਨ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਜੋ ਕਿ ਅਸੀਂ ਖ਼ੁਦ ਨਹੀਂ ਕਰ ਸਕੇ, ਤਾਂ ਆਓ ਇਨ੍ਹਾਂ ਵੀਰਾਂ ਦਾ ਸਾਥ ਦੇ ਕੇ ਆਪਣੀ ਬਣਦੀ ਜ਼ੁੰਮੇਵਾਰੀ ਨਿਭਾਈਏ।

ਸਕੂਲ ਦਾ ਸਮਾਂ : ਕੀਰਤਨ ਕਲਾਸ ਵਾਲੇ ਬੱਚੇ 9.45 ਪੰਜਾਬੀ ਅਤੇ ਸਿੱਖ ਹਿਸਟਰੀ 10.45
When : September 28, 2014
Where: Springbrook Elementary School- 20035, 100th ave Se Kent WA. 98031 4309


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top