Share on Facebook

Main News Page

ਪਾਕਿਸਤਾਨ ‘ਚ ਲਗਾਤਾਰ ਹਮਲਿਆਂ ਕਾਰਨ ਸਿੱਖ ਪੇਸ਼ਾਵਾਰ ਛੱਡਣ ਦੀ ਤਿਆਰੀ ‘ਚ

ਪੇਸ਼ਾਵਰ - ਪਾਕਿਸਤਾਨ ‘ਚ ਸਦੀਆਂ ਤੋਂ ਰਹਿ ਰਿਹਾ ਸਿੱਖ ਭਾਈਚਾਰਾ ਲਗਾਤਾਰ ਫਿਰਕੂ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਹਾਲਤ ਇਹ ਬਣ ਗਏ ਹਨ ਕਿ ਹੁਣ ਇਹ ਭਾਈਚਾਰਾ ਪਾਕਿਸਤਾਨ ਛੱਡ ਕੇ ਭਾਰਤ ਜਾਂ ਅਫ਼ਗਾਨਿਸਤਾਨ ‘ਚ ਪਨਾਹ ਲੈਣ ਬਾਰੇ ਸੋਚ ਰਿਹਾ ਹੈ। ਪਸ਼ਤੋ ਭਾਸ਼ਾ ਬੋਲਦੇ ਸਿੱਖਾਂ ਨੂੰ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ‘ਚ ਵਧਦੇ ਅੱਤਵਾਦ ਕਾਰਨ ਆਪਣੇ ਘਰ ਛੱਡ ਕੇ ਪੇਸ਼ਾਵਰ ‘ਚ ਪਨਾਹ ਲੈਣੀ ਪਈ ਸੀ। ਲੱਗਭੱਗ ਇੱਕ ਦਹਾਕਾ ਰਹਿਣ ਮਗਰੋਂ ਹੁਣ ਇਥੇ ਵੀ ਉਨ੍ਹਾਂ ‘ਤੇ ਹਮਲੇ ਸ਼ੁਰੂ ਹੋ ਗਏ ਹਨ ਅਤੇ ਮਜਬੂਰੀ ਦੀ ਹਾਲਤ ‘ਚ ਉਹ ਕਿਸੇ ਹੋਰ ਥਾਂ ‘ਤੇ ਪਨਾਹ ਲੈਣ ਬਾਰੇ ਵਿਚਾਰ ਕਰ ਰਹੇ ਹਨ। ਪੇਸ਼ਾਵਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਰਹਿੰਦੇ ਸਿੱਖ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਪੇਸ਼ਾਵਰ ਦੇ ਨੌਥੀਆ ਇਲਾਕੇ ‘ਚ ਆਪਣੇ ਪਿਤਾ ਨਾਲ ਕੱਪੜੇ ਦੀ ਦੁਕਾਨ ਚਲਾਉਂਦੇ ਹਰਜੀਤ ਸਿੰਘ ਨੂੰ 6 ਸਤੰਬਰ ਨੂੰ ਮੋਟਰਸਾਈਕਲ ‘ਤੇ ਆਏ ਅੱਤਵਾਦੀਆਂ ਨੇ ਕਤਲ ਕਰ ਦਿੱਤਾ।

ਹੁਣ ਸਿੱਖ ਵੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਇੱਕ ਮਹੀਨਾ ਪਹਿਲਾਂ ਇਸੇ ਤਰ੍ਹਾਂ ਪੇਸ਼ਾਵਰ ‘ਚ ਤਿੰਨ ਸਿੱਖ ਵਪਾਰੀਆਂ ‘ਤੇ ਉਨ੍ਹਾਂ ਦੀ ਦੁਕਾਨ ‘ਤੇ ਹਮਲਾ ਕੀਤਾ ਗਿਆ, ਜਿਸ ‘ਚ ਇੱਕ ਵਿਅਕਤੀ ਬਚ ਗਿਆ, ਜਦਕਿ ਇੱਕ ਹੋਰ ਸਿੱਖ ਵਪਾਰੀ ਗਗਨ ਸਿੰਘ ਪੇਸ਼ਾਵਰ ਤੋਂ 40 ਕਿਲੋਮੀਟਰ ਦੂਰ ਜ਼ਿਲ੍ਹਾ ਮਰਦਾਨ ‘ਚ ਆਪਣੀ ਦੁਕਾਨ ਅੰਦਰ ਮੁਰਦਾ ਪਾਇਆ ਗਿਆ। ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਮ ਹਮਲੇ ਨਹੀਂ, ਸਗੋਂ ਫਿਰਕੂ ਅਧਾਰ ‘ਤੇ ਕੀਤੇ ਗਏ ਹਮਲੇ ਸਨ, ਪਰ ਅਜੇ ਇਹ ਕਹਿ ਸਕਣਾ ਬਹੁਤ ਮੁਸ਼ਕਲ ਹੈ ਕਿ ਹਮਲਿਆਂ ਪਿਛੇ ਕਿਹੜੇ ਲੋਕਾਂ ਦਾ ਹੱਥ ਹੈ। ਇੱਕ ਸਥਾਨਕ ਸਿੱਖ ਗਗਨ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਸਿੱਖਾਂ ‘ਤੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਸਿੱਖਾਂ ਨੂੰ ਇਸ ਤੋਂ ਪਹਿਲਾਂ ਕਦੇ ਕੋਈ ਧਮਕੀ ਮਿਲੀ ਹੈ ਅਤੇ ਇਹੋ ਗੱਲ ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰ ਰਹੀ ਹੈ। ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਇਹਨਾਂ ਹਮਲਿਆਂ ਪਿਛੇ ਆਖਰ ਕੌਣ ਹੈ।

ਜ਼ਿਕਰਯੋਗ ਹੈ ਕਿ ਸਿੱਖ ਇੱਥੋਂ ਦੇ ਸਮਾਜਕ ਤਾਣੇ-ਬਾਣੇ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਵੱਡੇ ਬਜ਼ੁਰਗ ਇਲਾਕੇ ‘ਚ ਫੈਸਲੇ ਲੈਣ ਵਾਲੀ ਪੰਚਾਇਤ ਜਿਰਗਾ ‘ਚ ਵੀ ਸ਼ਾਮਲ ਹੁੰਦੇ ਸਨ, ਪਰ 9/11 ਦੇ ਹਮਲੇ ਮਗਰੋਂ ਕਬਾਇਲੀ ਇਲਾਕੇ ਅੱਤਵਾਦੀਆਂ ਦੇ ਅੱਡੇ ਬਣ ਗਏ ਅਤੇ ਮੰਗਲਬਾਗ ਨਾਮੀ ਇੱਕ ਅੱਤਵਾਦੀ ਕਮਾਂਡਰ ਨੇ ਸਿੱਖਾਂ ਨੂੰ ਧਮਕੀ ਦਿੱਤੀ ਅਤੇ ਗ਼ੈਰ-ਸਿੱਖਾਂ ‘ਤੇ ਲਾਗੂ ਕੀਤੇ ਗਏ ਤੇ ਟੈਕਸ ਭਰਨ ਲਈ ਮਜਬੂਰ ਕੀਤਾ। ਹਾਲਾਤ ਔਖੇ ਹੋ ਜਾਣ ‘ਤੇ ਸਿੱਖ ਕਬਾਇਲੀ ਇਲਾਕਿਆਂ ਤੋਂ ਪਲਾਇਨ ਕਰਕੇ ਪੇਸ਼ਾਵਰ ਚਲੇ ਗਏ ਅਤੇ ਉਥੇ ਕਾਰੋਬਾਰ ਸ਼ੁਰੂ ਕਰ ਦਿੱਤਾ। ਇਹ ਵੀ ਪਤਾ ਚਲਿਆ ਹੈ ਕਿ ਇਲਾਕੇ ‘ਚੋਂ ਕਈ ਸਿੱਖ ਪਰਵਾਰ ਪਹਿਲਾਂ ਹੀ ਪਲਾਇਨ ਕਰਕੇ ਜਾ ਚੁੱਕੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top