Share on Facebook

Main News Page

ਸੂਰਜ ਮੁਨੀ ਕਤਲ ਕਾਂਡ ਵਿਚ 2 ਨੂੰ ਉਮਰ ਕੈਦ ਤੇ 2 ਬਰੀ

ਹਨੂਮਾਨਗੜ੍ਹ (ਬਲਜਿੰਦਰ ਸਿੰਘ ਮੋਰਜੰਡ) - ਰਾਜਸਥਾਨ ਦੇ ਪਿਲੀਬੰਗਾ ਸ਼ਹਿਰ ਵਿਚ ਕੀਤੇ ਸੂਰਜ ਮੁਨੀ ਕਤਲ ਕਾਂਡ ਵਿੱਚ ਅੱਜ ਹਨੂਮਾਨਗੜ੍ਹ ਦੇ ਜਿਲਾ ਸੇਸ਼ਨ ਜੱਜ ਦਿਆਰਾਮ ਜਾਟ ਨੇ ਅਪਣਾ ਫੈਸਲਾ ਸੁਣਾਉਂਦੇ ਹੋਏ ਭਾਈ ਨਿਰਮਲ ਸਿੰਘ ਖਾਰਲੀਆਂ ਤੇ ਬਾਬਾ ਨਗਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜਦੋਂ ਕਿ ਇਸ ਕੇਸ ਵਿਚ ਦੋ ਹੋਰ ਬਾਬਾ ਅਮ੍ਰਿੰਤਪਾਲ ਸਿੰਘ ਤੇ ਭਾਈ ਗੁਰਸੇਵਕ ਸਿੰਘ ਨੂੰ ਬਾ–ਇੱਜ਼ਤ ਬਰੀ ਕਰ ਦਿਤਾ।

ਹੁਣ ਤਕ ਜਮਾਨਤ 'ਤੇ ਚਲ ਰਹੇ ਭਾਈ ਨਿਰਮਲ ਸਿੰਘ ਤੇ ਬਾਬਾ ਨਗਿੰਦਰ ਸਿੰਘ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਜੇਲ ਭੇਜ ਦਿਤਾ ਹੈ, ਜਿਕਰ ਜੋਗ ਹੈ ਕਿ ਫ਼ਰਵਰੀ 2012 ਵਿੱਚ ਪਿਲੀਬੰਗਾ ਵਿਚ ਇੱਕ ਉਦਾਸੀਨ 73 ਸਾਲਾ ਸੂਰਜ ਮੁਨੀ ਦੇ ਡੇਰੇ ਵਿਚੋਂ ਗੁਰੂ ਗਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਸਨ, ਜੋ ਬਾਅਦ ਵਿੱਚ ਹਰਿਆਣਾ ਦੇ ਚੌਟਾਲਾ ਦੇ ਖੇਤਾਂ ਵਿੱਚ ਮਿਲੇ ਸਨ, ਜਿਸਦੇ ਲਈ ਸੂਰਜ ਮੁਨੀ 'ਤੇ ਪਰਚਾ ਦਰਜ ਕੀਤਾ ਗਿਆ ਸੀ, ਪ੍ਰੰਤੂ ਉਸਨੂੰ ਪੂਰੀ ਸਜ਼ਾ ਨਾ ਮਿਲਣ ਕਰਕੇ ਜਮਾਨਤ 'ਤੇ ਰਿਹਾਈ ਦੇ ਦਿਤੀ ਸੀ, ਜਿਸਦੇ ਲਈ ਇਹਨਾਂ ਸਿੱਖਾਂ ਵਲੋਂ 10 ਜੂਨ 2012 ਨੂੰ ਸੂਰਜ ਮੁਨੀ ਨੂੰ ਉਸਦੇ ਡੇਰੇ ਵਿਚ ਹੀ ਦਿਨ ਦਿਹਾੜੇ ਤੇਜ਼ ਹਥਿਆਰਾਂ ਨਾਲ ਕਤਲ ਕਰਕੇ ਆਤਮ ਸਮਰਪਣ ਕਰ ਦਿਤਾ ਸੀ।

ਭਾਰਤੀ ਸਿਸਟਮ ਵਿੱਚ ਸਿੱਖ ਦੋਸ਼ੀਆਂ ਨੂੰ ਖੁੱਦ ਸਜ਼ਾ ਦੇਣ ਲਈ ਮਜਬੂਰ: ਪ੍ਰੋ. ਮੋਰਜੰਡ

ਭਾਈ ਨਿਰਮਲ ਸਿੰਘ ਖਾਰਲੀਆਂ ਤੇ ਬਾਬਾ ਨਗਿੰਦਰ ਸਿੰਘ ਨੂੰ ਜਿਲਾ ਅਦਾਲਤ ਵਿੱਚ ਉਮਰਕੈਦ ਦੀ ਸਜ਼ਾ 'ਤੇ ਅਪਣਾ ਪ੍ਰਤੀਕਰਮ ਦਿੰਦੇ ਹੋਏ, ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨੇ ਕਿਹਾ ਕਿ ਓਹ ਅਦਾਲਤ ਦੇ ਫੈਸਲਾ 'ਤੇ ਕੋਈ ਟਿੱਪਣੀ ਨਹੀਂ ਕਰਦੇ, ਪਰੰਤੂ ਭਾਰਤੀ ਸਿਸਟਮ ਵਿੱਚ ਸਿੱਖਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ। ਓਹਨਾਂ ਨੂੰ ਆਪਣੇ ਦੋਸ਼ੀਆਂ ਨੂੰ ਮਜਬੂਰਨ ਖੁੱਦ ਸਜ਼ਾ ਦੇਣੀ ਪੈਂਦੀ ਹੈ, ਓਹ ਚਾਹੇ ਨਿਰੰਕਾਰੀ ਕਾਂਡ, ਸੂਰਜ ਮੁਨੀਂ ਕਾਂਡ ਹੋਵੇ, ਚਾਹੇ ਭਾਈ ਮਨਦੀਪ ਸਿੰਘ ਕੁਬੇ ਵਲੋਂ ਬਿਹਾਰੀਏ ਨੂੰ ਸੋਧਾ ਲਾਉਣਾ ਹੋਵੇ, ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਲਈ ਭਾਰਤੀ ਜੁਡੀਸ਼ਿਅਲ ਸਿਸਟਮ ਨਾਕਾਫੀ ਸਜ਼ਾ ਦਿੰਦਾ ਹੈ, ਇਹਨਾਂ ਦੀ ਲੜਾਈ ਅੱਗੇ ਹਾਈ ਕੋਰਟ ਵਿਚ ਲੜੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top